ਟੂਕਅਨੇਕਤਾਹਿਕਰਿਦਿਯੋ॥੧੦॥
ਅਤੇ ਉਨ੍ਹਾਂ ਦੇ ਕਈ ਟੋਟੇ ਕਰ ਦਿੱਤੇ ॥੧੦॥
ਪ੍ਰਾਤਸਮੈਕ੍ਰੀਚਕਰਿਸਿਭਰੇ॥
ਸਵੇਰ ਵੇਲੇ (ਸਾਰੇ) ਕ੍ਰੀਚਕ ਰੋਹ ਨਾਲ ਭਰ ਗਏ
ਕੇਸਦ੍ਰੋਪਤੀਕੇਦ੍ਰਿੜਧਰੇ॥
ਅਤੇ ਦ੍ਰੋਪਤੀ ਦੇ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਪਕੜ ਲਿਆ।
ਯਾਹਿਅਗਨਿਕੇਬੀਚਜਰੈਹੈ॥
(ਕਹਿਣ ਲਗੇ-) ਇਸ ਨੂੰ ਅਗਨੀ ਵਿਚ ਸਾੜਾਂਗੇ।
ਭ੍ਰਾਤਗਯੋਤਹਤੋਹਿਪਠੈਹੈ॥੧੧॥
ਜਿਥੇ (ਸਾਡਾ) ਭਰਾ ਗਿਆ ਹੈ, ਉਥੇ ਭੇਜ ਦਿਆਂਗੇ ॥੧੧॥
ਗਹਿਕੇਕੇਸਤਾਹਿਲੈਚਲੇ॥
(ਉਸ ਦੇ) ਵਾਲ ਪਕੜ ਕੇ ਉਥੇ ਲੈ ਚਲੇ
ਕ੍ਰੀਚਕਬੀਰਸੂਰਮਾਭਲੇ॥
ਜਿਥੇ ਬਾਂਕੇ ਕ੍ਰੀਚਕ ਸੂਰਮੇ ਸਨ।
ਤਬਹੀਕੋਪਭੀਮਅਤਿਭਰਿਯੋ॥
ਤਦ ਹੀ ਭੀਮ ਕ੍ਰੋਧ ਨਾਲ ਭਰ ਗਿਆ।
ਗਹਿਕੈਤਾਰਬ੍ਰਿਛਕਰਿਧਰਿਯੋ॥੧੨॥
ਇਕ ਤਾੜ ਦਾ ਬ੍ਰਿਛ ਹੱਥ ਵਿਚ ਧਾਰਨ ਕਰ ਲਿਆ ॥੧੨॥
ਜਾਕੌਕੋਪਿਬ੍ਰਿਛਕੀਮਾਰੈ॥
ਜਿਸ ਨੂੰ ਕ੍ਰੋਧਿਤ ਹੋ ਕੇ ਬ੍ਰਿਛ (ਦੀ ਸਟ) ਮਾਰਦਾ ਸੀ,
ਤਾਕੋਮੂੰਡਚੌਥਿਹੀਡਾਰੈ॥
ਉਸ ਦਾ ਸਿਰ ਚਿਥ ਦਿੰਦਾ ਸੀ।
ਕਾਹੂੰਪਕਰਿਟਾਗਤੇਆਵੈ॥
ਕਿਸੇ ਨੂੰ ਟੰਗੋਂ ਪਕੜ ਕੇ ਮਾਰਦਾ ਸੀ।
ਕਿਸੂਕੇਸਤੇਐਂਚਿਬਿਗਾਵੈ॥੧੩॥
ਕਿਸੇ ਨੂੰ ਕੇਸਾਂ ਤੋਂ ਪਕੜ ਕੇ ਵਗਾ ਮਾਰਦਾ ਸੀ ॥੧੩॥
ਕਨਿਯਾਬਿਖੈਕ੍ਰੀਚਕਨਧਾਰੈ॥
ਕੱਛਾਂ ('ਕਨਿਯਾ') ਵਿਚ ਕ੍ਰੀਚਕਾਂ ਨੂੰ ਚੁਕ ਲਿਆ
ਬਰਤਚਿਤਾਭੀਤਰਲੈਡਾਰੈ॥
ਅਤੇ ਬਲਦੀ ਚਿਤਾ ਵਿਚ ਸੁਟ ਦਿੱਤੇ।
ਸਹਸਪਾਚਕ੍ਰੀਚਕਸੰਗਮਾਰਿਯੋ॥
(ਉਸ ਇਕ) ਕ੍ਰੀਚਕ ਨਾਲ ਪੰਜ ਹਜ਼ਾਰ ਹੋਰ ਕ੍ਰੀਚਕ ਮਾਰੇ।
ਨਿਜੁਨਾਰੀਕੋਪ੍ਰਾਨਉਬਾਰਿਯੋ॥੧੪॥
(ਇਸ ਤਰ੍ਹਾਂ) ਆਪਣੀ ਇਸਤਰੀ ਦੇ ਪ੍ਰਾਣ ਬਚਾਏ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਚੌਰਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੪॥੩੫੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੪॥੩੫੪੩॥ ਚਲਦਾ॥
ਦੋਹਰਾ॥
ਦੋਹਰਾ:
ਏਕਬਨਿਕਕੀਭਾਰਜਾਅਕਬਰਬਾਦਮੰਝਾਰ॥
ਇਕ ਬਾਨੀਏ ਦੀ ਇਸਤਰੀ ਅਕਬਰਾਬਾਦ ਵਿਚ (ਰਹਿੰਦੀ ਸੀ)।
ਦੇਵਦੈਤਰੀਝੈਨਿਰਖਿਸ੍ਰੀਰਨਰੰਗਕੁਮਾਰਿ॥੧॥
ਉਸ ਸ੍ਰੀ ਰਨ ਰੰਗ ਕੁਮਾਰੀ ਨੂੰ ਵੇਖ ਕੇ ਦੇਵਤੇ ਅਤੇ ਦੈਂਤ ਪ੍ਰਸੰਨ ਹੋ ਜਾਂਦੇ ਸਨ ॥੧॥
ਚੌਪਈ॥
ਚੌਪਈ:
ਸ੍ਰੀਅਕਬਰਆਖੇਟਸਿਧਾਯੋ॥
ਇਕ ਦਿਨ ਅਕਬਰ ਸ਼ਿਕਾਰ ਖੇਡਣ ਚੜ੍ਹਿਆ।
ਤਾਕੋਰੂਪਨਿਰਖਿਬਿਰਮਾਯੋ॥
ਉਸ ਦਾ ਰੂਪ ਵੇਖ ਕੇ ਮੋਹਿਤ ਹੋ ਗਿਆ।
ਸਖੀਏਕਤਿਹਤੀਰਪਠਾਈ॥
ਇਕ ਦਾਸੀ ਨੂੰ ਉਸ ਕੋਲ ਭੇਜਿਆ
ਤਾਹਿਆਨਿਮੁਹਿਦੇਹਿਮਿਲਾਈ॥੨॥
ਕਿ ਉਸ ਨੂੰ ਲਿਆ ਕੇ ਮੈਨੂੰ ਮਿਲਾ ਦੇ ॥੨॥
ਤਬਚਲਸਖੀਭਵਨਤਿਹਗਈ॥
ਤਦ ਸਖੀ ਚਲ ਕੇ ਉਸ ਦੇ ਘਰ ਗਈ
ਵਾਕੌਭੇਦਜਤਾਵਤਭਈ॥
ਅਤੇ ਉਸ ਨੂੰ ਸਾਰੀ ਗੱਲ (ਚੰਗੀ ਤਰ੍ਹਾਂ) ਦਸੀ।
ਸੋਹਜਰਤਿਕੇਧਾਮਨਆਈ॥
ਉਹ ਬਾਦਸ਼ਾਹ ਦੇ ਘਰ ਨਾ ਗਈ,
ਹਜਰਤਿਜੂਗ੍ਰਿਹਲਏਬੁਲਾਈ॥੩॥
ਸਗੋਂ ਬਾਦਸ਼ਾਹ ਨੂੰ (ਆਪਣੇ) ਘਰ ਬੁਲਾ ਲਿਆ ॥੩॥
ਹਜਰਤਿਜਬੈਭਵਨਤਿਹਆਯੋ॥
ਜਦ ਬਾਦਸ਼ਾਹ ਉਸ ਦੇ ਘਰ ਆਇਆ।
ਤਾਅਬਲਾਕੀਸੇਜਸੁਹਾਯੋ॥
ਤਾਂ ਇਸਤਰੀ ਦੀ ਸੇਜ ਉਤੇ ਬੈਠਾ।
ਤਬਰਾਨੀਤਿਨਬਚਨਉਚਾਰੇ॥
ਤਦ ਰਾਣੀ (ਇਸਤਰੀ) ਨੇ ਉਸ ਨੂੰ ਕਿਹਾ,
ਸੁਨਹੁਸਾਹਪ੍ਰਾਨਨਤੇਪ੍ਯਾਰੇ॥੪॥
ਹੇ ਪ੍ਰਾਣ ਪਿਆਰੇ ਬਾਦਸ਼ਾਹ! ਸੁਣੋ ॥੪॥
ਕਹੌਤੋਅਬੈਡਾਰਿਲਘੁਆਊ॥
ਜੇ ਆਗਿਆ ਦਿਓ ਤਾਂ ਮੈਂ ਲਘੂ ਸ਼ੰਕਾ (ਪਿਸ਼ਾਬ) ਕਰ ਆਵਾਂ।
ਬਹੁਰਿਤਿਹਾਰੀਸੇਜਸੁਹਾਊ॥
ਫਿਰ ਤੁਹਾਡੀ ਸੇਜ ਨੂੰ ਸੁਹਾਵਣਾ ਬਣਾਵਾਂ।
ਯੌਕਹਿਜਾਤਤਹਾਤੇਭਈ॥
ਇਹ ਕਹਿ ਕੇ ਉਥੋਂ ਚਲੀ ਗਈ
ਗ੍ਰਿਹਕੀਐਂਚਿਕਿਵਰਿਯਾਦਈ॥੫॥
ਅਤੇ ਘਰ ਦੇ ਕਿਵਾੜ ਕਸ ਕੇ ਬੰਦ ਕਰ ਦਿੱਤੇ ॥੫॥
ਪਤਿਕਹਜਾਇਸਕਲਸੁਧਿਦਈ॥
ਪਤੀ ਨੂੰ ਜਾ ਕੇ ਸਾਰੀ ਗੱਲ ਦਸੀ
ਸੰਗਕਰਿਨਾਥੇਲ੍ਯਾਵਤਭਈ॥
ਅਤੇ ਉਸ ਨੂੰ ਨਾਲ ਲੈ ਕੇ ਆ ਗਈ।
ਅਤਿਤਬਕੋਪਬਨਿਕਕੋਭਯੋ॥
ਤਦ ਬਾਨੀਏ ਨੇ ਬਹੁਤ ਕ੍ਰੋਧ ਕੀਤਾ
ਛਿਤ੍ਰਉਤਾਰਿਹਾਥਮੈਲਯੋ॥੬॥
ਅਤੇ ਜੁਤੀ ਉਤਾਰ ਕੇ ਹੱਥ ਵਿਚ ਪਕੜ ਲਈ ॥੬॥
ਹਜਰਤਿਕੋਪਨਹੀਸਿਰਝਾਰੈ॥
ਬਾਦਸ਼ਾਹ ਦੇ ਸਿਰ ਵਿਚ ਜੁਤੀਆਂ ('ਪਨਹੀ') ਮਾਰਨ ਲਗ ਗਿਆ।
ਲਜਤਸਾਹਨਹਿਬਚਨਉਚਾਰੈ॥
ਸ਼ਰਮਿੰਦਾ ਹੋਇਆ ਬਾਦਸ਼ਾਹ ਬੋਲ ਨਾ ਸਕਿਆ।
ਜੂਤਨਿਮਾਰਿਭੋਹਰੇਦਿਯੋ॥
ਜੁਤੀਆਂ ਮਾਰ ਕੇ ਉਸ ਨੂੰ ਭੋਰੇ ਵਿਚ ਸੁਟ ਦਿੱਤਾ
ਵੈਸਹਿਦੈਦਰਵਾਜੋਲਿਯੋ॥੭॥
ਅਤੇ ਉਸੇ ਤਰ੍ਹਾਂ ਦਰਵਾਜ਼ਾ ਬੰਦ ਕਰ ਦਿੱਤਾ ॥੭॥
ਦੋਹਰਾ॥
ਦੋਹਰਾ:
ਪ੍ਰਾਤਭਏਕੁਟਵਾਰਕੇਭਈਪੁਕਾਰੂਜਾਇ॥
ਸਵੇਰ ਹੁੰਦਿਆਂ ਹੀ ਕੋਤਵਾਲ ਕੋਲ ਜਾ ਕੇ ਪੁਕਾਰ ਕੀਤੀ।