GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1072
Display Settings
ਕਾਜੀਮੁਫਤੀਸੰਗਲੈਤਹਾਪਹੂਚੀਆਇ॥੮॥
ਕਾਜ਼ੀ ਤੇ ਮੁਫ਼ਤੀ ਨੂੰ ਨਾਲ ਲੈ ਕੇ ਉਥੇ ਆ ਪਹੁੰਚੀ ॥੮॥
ਚੋਰਜਾਰਕੈਸਾਧਕਉਸਾਹੁਕਿਧੋਪਾਤਿਸਾਹ
(ਉਹ) ਕੋਈ ਚੋਰ ਹੈ, ਯਾਰ ਹੈ, ਸਾਧ ਹੈ, ਸ਼ਾਹ ਹੈ ਜਾਂ ਬਾਦਸ਼ਾਹ ਹੈ (ਮੈਨੂੰ ਪਤਾ ਨਹੀਂ)।
ਆਪਨਹੀਚਲਿਦੇਖਿਯੈਕਾਜਿਨਕੋਨਾਹ॥੯॥
ਹੇ ਸ਼ਿਰੋਮਣੀ ਕਾਜ਼ੀ! ਤੁਸੀਂ ਆਪ ਹੀ ਚਲ ਕੇ ਵੇਖ ਲਵੋ ॥੯॥
ਚੌਪਈ
ਚੌਪਈ:
ਪਤਿਤ੍ਰਿਯਬਚਨਭਾਖਿਭਜਿਗਏ
ਪਤੀ ਅਤੇ ਪਤਨੀ ਗੱਲ ਕਹਿ ਕੇ ਭਜ ਗਏ
ਹੇਰਤਤੇਅਕਬਰਕਹਭਏ
ਅਤੇ ਅਕਬਰ ਨੂੰ ਵੇਖਣ ਲਗੇ।
ਹਜਰਤਿਲਜਤਬਚਨਨਹਿਬੋਲੈ
ਬਾਦਸ਼ਾਹ ਸ਼ਰਮ ਦਾ ਮਾਰਿਆ ਬਚਨ ਬੋਲਦਾ ਨਹੀਂ ਸੀ।
ਨ੍ਯਾਇਰਹਿਯੋਸਿਰਆਂਖਿਖੋਲੈ॥੧੦॥
ਸਿਰ ਨੀਵਾਂ ਕੀਤਾ ਹੋਇਆ ਸੀ ਅਤੇ ਅੱਖ ਖੋਲ੍ਹਦਾ ਨਹੀਂ ਸੀ ॥੧੦॥
ਜੇਕੋਈਧਾਮਕਿਸੀਕੇਜਾਵੈ
ਜੇ ਕੋਈ (ਵਿਅਕਤੀ) ਕਿਸੇ ਦੇ ਘਰ (ਅਜਿਹੇ ਕੰਮ ਲਈ) ਜਾਵੇ,
ਕ੍ਯੋਨਹਿਐਸਤੁਰਤਫਲੁਪਾਵੈ
ਤਾਂ ਤੁਰਤ ਅਜਿਹਾ ਕਿਉਂ ਨਾ ਫਲ ਪਾਵੇ।
ਜੇਕੋਊਪਰਨਾਰੀਸੋਪਾਗੈ
ਜੇ ਕੋਈ ਪਰਾਈ ਇਸਤਰੀ ਵਿਚ ਮਗਨ ਹੋਵੇ
ਪਨਹੀਇਹਾਨਰਕਤਿਹਆਗੈ॥੧੧॥
ਤਾਂ ਇਥੇ ਉਸ ਨੂੰ ਜੁਤੀਆਂ ਪੈਣ ਗੀਆਂ ਅਤੇ ਅਗੇ ਨਰਕ ਮਿਲੇਗੀ ॥੧੧॥
ਜਬਇਹਭਾਤਿਹਜਰਤਿਹਿਭਯੋ
ਜਦ ਬਾਦਸ਼ਾਹ ਨਾਲ ਇਸ ਤਰ੍ਹਾਂ ਦੀ (ਘਟਨਾ) ਹੋਈ,
ਬਹੁਰਿਕਿਸੂਕੇਧਾਮਗਯੋ
ਤਾਂ ਫਿਰ ਉਹ ਕਿਸੇ ਦੇ ਘਰ ਨਾ ਗਿਆ।
ਜੈਸਾਕਿਯਤੈਸਾਫਲਪਾਯੋ
ਜਿਹੋ ਜਿਹਾ ਕੀਤਾ ਸੀ, ਉਹੋ ਜਿਹਾ ਫਲ ਪ੍ਰਾਪਤ ਕਰ ਲਿਆ
ਦੁਰਾਚਾਰਚਿਤਤੇਬਿਸਰਾਯੋ॥੧੨॥
ਅਤੇ ਦੁਰਾਚਾਰ ਨੂੰ ਮਨ ਵਿਚੋਂ ਵਿਸਾਰ ਦਿੱਤਾ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਪਚਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੫॥੩੫੫੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੫॥੩੫੫੫॥ ਚਲਦਾ॥
ਦੋਹਰਾ
ਦੋਹਰਾ:
ਮਦ੍ਰਦੇਸਇਕਛਤ੍ਰਜਾਅਚਲਕਲਾਤਿਹਨਾਉ
ਮਦ੍ਰ ਦੇਸ਼ ਵਿਚ ਛਤ੍ਰੀ ਦੀ ਧੀ ਸੀ ਜਿਸ ਦਾ ਨਾਮ ਅਚਲ ਕਲਾ ਸੀ।
ਅਧਿਕਦਰਬਤਾਕੇਰਹੈਬਸਤਦਯਾਲਪੁਰਗਾਉ॥੧॥
ਉਸ ਪਾਸ ਬਹੁਤ ਧਨ ਸੀ ਅਤੇ ਦਿਆਲਪੁਰ ਪਿੰਡ ਵਿਚ ਰਹਿੰਦੀ ਸੀ ॥੧॥
ਚੌਪਈ
ਚੌਪਈ:
ਰਵਿਜਬਹੀਅਸਤਾਚਲਗਏ
ਜਦੋਂ ਸੂਰਜ ਡੁਬ ਗਿਆ
ਪ੍ਰਾਚੀਦਿਸਾਚੰਦ੍ਰਪ੍ਰਗਟਏ
ਅਤੇ ਪੂਰਬ ਦਿਸ਼ਾ ਵਲ ਚੰਦ੍ਰਮਾ ਚੜ੍ਹ ਆਇਆ।
ਜਾਰਿਦੀਵਟੈਤਸਕਰਧਾਏ
ਤਾਂ ਮਸ਼ਾਲਾਂ ('ਦੀਵਟੈ') ਜਗਾ ਕੇ ਚੋਰ ਚਲ ਪਏ
ਤਾਕੇਤਾਕਿਭਵਨਕਹਆਏ॥੨॥
ਅਤੇ ਲਭ ਲਭਾ ਕੇ ਉਸ ਦੇ ਘਰ ਵਲ ਆਏ ॥੨॥
ਦੋਹਰਾ
ਦੋਹਰਾ:
ਠਾਢਿਭਏਤਿਹਬਾਲਕੇਸਿਰਪਰਖੜਗਨਿਕਾਰਿ
ਉਹ ਤਲਵਾਰਾਂ ਕਢ ਕੇ ਉਸ ਇਸਤਰੀ ਦੇ ਸਿਰ ਉਤੇ ਆ ਖੜੋਤੇ।
ਕੈਧਨਦੇਹਿਬਤਾਇਕੈਨਹਤੁਹਿਦੇਹਿਸੰਘਾਰਿ॥੩॥
(ਕਹਿਣ ਲਗੇ) ਜਾਂ ਤਾਂ ਧਨ ਦਸ ਦੇ, ਨਹੀਂ ਤਾਂ ਤੈਨੂੰ ਮਾਰ ਦੇਵਾਂਗੇ ॥੩॥
ਚੌਪਈ
ਚੌਪਈ:
ਜਬਅਬਲਾਐਸੇਸੁਨਿਪਾਯੋ
ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ
ਕਛੂਕਧਾਮਕੋਦਰਬੁਦਿਖਾਯੋ
ਤਾਂ ਘਰ ਦਾ ਕੁਝ ਕੁ ਧਨ ਵਿਖਾਇਆ।
ਬਹੁਰਿਕਹਿਯੋਮੈਦਰਬੁਦਿਖਾਊਾਂ
ਫਿਰ ਕਿਹਾ, ਮੈਂ ਹੋਰ ਧਨ ਵੀ ਵਿਖਾਉਂਦੀ ਹਾਂ
ਜੌਮੈਦਾਨਜੀਵਕੋਪਾਊਾਂ॥੪॥
ਜੇ ਮੇਰੀ ਜਾਨ ਬਖ਼ਸ਼ੀ ਕਰ ਦਿਓ ॥੪॥
ਸਵੈਯਾ
ਸਵੈਯਾ:
ਕਾਹੇਕੌਆਜੁਸੰਘਾਰਤਮੋਕਹਸੰਗਚਲੋਬਹੁਮਾਲਬਤਾਊ
(ਤੁਸੀਂ) ਮੈਨੂੰ ਅਜ ਕਿਉਂ ਮਾਰਦੇ ਹੋ, ਮੇਰੇ ਨਾਲ ਚਲੋ (ਮੈਂ ਤੁਹਾਨੂੰ) ਬਹੁਤ ਮਾਲ ਦਸਾਂਗੀ।
ਰਾਖਿਮਹਾਬਤਿਖਾਨਗਏਸਭਹੀਇਕਬਾਰਸੁਤੇਹਰਿਲਯਾਊ
(ਉਸ) ਸਾਰੇ ਮਾਲ ਨੂੰ ਮਹਾਬਤਿ ਖ਼ਾਨ ਰਖ ਕੇ ਗਿਆ ਹੈ, ਉਸ (ਮਾਲ) ਨੂੰ ਇਕੋ ਵਾਰ ਹਰ ਲਿਆਵਾਂਗੀ।
ਪੂਤਨਪ੍ਰੋਤਨਲੌਸਭਕੋਛਿਨਭੀਤਰਿਆਜੁਦਰਦ੍ਰਿਬਹਾਊ
(ਤੁਹਾਡੇ) ਪੁੱਤਰਾਂ ਪੋਤਰਿਆਂ ਤਕ ਸਭ ਦੀ ਗ਼ਰੀਬੀ ਅਜ ਛਿਣ ਭਰ ਵਿਚ ਦੂਰ ਕਰ ਦਿਆਂਗੀ।
ਲੀਜਹੁਲੂਟਿਸਭੈਤੁਮਤਾਕਹਮੈਅਪਨੋਨਹਿਪਾਨਛੁਆਊ॥੫॥
ਉਸ ਸਾਰੇ (ਮਾਲ) ਨੂੰ ਤੁਸੀਂ ਲੁਟ ਲਵੋ, ਮੈਂ ਉਸ ਨੂੰ ਆਪਣਾ ਹੱਥ ਤਕ ਨਹੀਂ ਲਗਾਵਾਂਗੀ ॥੫॥
ਚੌਪਈ
ਚੌਪਈ:
ਸੁਨਤਬਚਨਤਸਕਰਤੇਭਏ
(ਇਸਤਰੀ ਦੇ) ਬੋਲ ਸੁਣ ਕੇ ਚੋਰ ਤਿਆਰ ਹੋ ਗਏ।
ਤ੍ਰਿਯਕੌਸੰਗਤਹਾਲੈਗਏ
ਇਸਤਰੀ ਨੂੰ ਉਥੇ ਨਾਲ ਲੈ ਗਏ।
ਜਹਕੋਠਾਦਾਰੂਕੋਭਰਿਯੋ
ਜਿਥੇ ਦਾਰੂ (ਬਾਰੂਦ) ਦਾ ਕੋਠਾ ਭਰਿਆ ਹੋਇਆ ਸੀ,
ਤਹੀਜਾਇਤਸਕਰਨਉਚਰਿਯੋ॥੬॥
ਉਥੇ ਜਾ ਕੇ ਚੋਰਾਂ ਨੂੰ ਕਿਹਾ ॥੬॥
ਦੋਹਰਾ
ਦੋਹਰਾ:
ਅਗਨਿਬਾਨਸੋਬਾਧਿਤ੍ਰਿਯਤਹਕੌਦਈਚਲਾਇ
ਇਸਤਰੀ ਨੇ ਬਾਣ ਨਾਲ ਅਗਨੀ ਬੰਨ੍ਹ ਕੇ ਉਧਰ ਨੂੰ ਛਡ ਦਿੱਤਾ।
ਕਾਲਸਭਨਤਿਨਕੋਹੁਤੋਪਰਿਯੋਤਹੀਸਰਜਾਇ॥੭॥
ਸਾਰਿਆਂ ਚੋਰਾਂ ਦਾ ਕਾਲ ਰੂਪ ਤੀਰ ਉਥੇ ਜਾ ਪਿਆ ॥੭॥
ਚੌਪਈ
ਚੌਪਈ:
ਤਸਕਰਜਾਰਿਮਸਾਲੈਪਰੇ
ਚੋਰ ਮਸਾਲਾਂ ਜਲਾ ਕੇ ਉਥੇ ਜਾ ਪਏ।