GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1074
Display Settings
ਤਾਕਹਹਨਿਪੰਚਮਕਹਲੀਨੋ
ਉਸ ਨੂੰ ਮਾਰ ਕੇ ਪੰਜਵਾਂ ਕਰ ਲਿਆ।
ਛਠਵੇਮਾਰਿਸਪਤਮੋਘਾਯੋ
ਛੇਵੇਂ ਨੂੰ ਮਾਰ ਕੇ (ਫਿਰ) ਸੱਤਵਾਂ ਮਾਰ ਦਿੱਤਾ।
ਅਸਟਮਕੈਸੰਗਨੇਹਲਗਾਯੋ॥੩॥
(ਫਿਰ) ਅੱਠਵੇਂ ਨਾਲ ਪ੍ਰੇਮ ਕਰਨ ਲਗੀ ॥੩॥
ਕਰਮਕਾਲਸੋਊਨਹਿਭਾਯੋ
ਕਾਲ ਕਰਮ (ਵੇਖੋ) ਉਹ ਵੀ ਚੰਗਾ ਨਾ ਲਗਾ।
ਜਮਧਰਭਏਤਾਹਿਤਿਨਘਾਯੋ
ਕਟਾਰ ਮਾਰ ਕੇ ਉਸ ਨੂੰ ਵੀ ਉਸ ਨੇ ਮਾਰ ਦਿੱਤਾ।
ਧ੍ਰਿਗਧ੍ਰਿਗਜਾਨਿਜਗਤਤਿਹਕਰਿਯੋ
ਸਾਰੇ ਜਗਤ ਨੇ ਇਹ ਜਾਣ ਕੇ ਉਸ ਨੂੰ ਧਿਕਾਰਿਆ।
ਹਾਹਾਕਾਰਸਭਨਉਚਰਿਯੋ॥੪॥
ਸਭ ਲੋਕਾਂ ਨੇ ਹਾ-ਹਾ ਕਾਰ ਮਚਾਇਆ ॥੪॥
ਜਬਇਹਭਾਤਿਸੁਨਤਿਤ੍ਰਿਯਭਈ
ਜਦ ਇਸਤਰੀ ਨੇ ਇਸ ਤਰ੍ਹਾਂ ਸੁਣਿਆ
ਜਾਨੁਕਬਿਨਮਾਰੇਮਰਗਈ
ਤਾਂ ਮਾਨੋ ਬਿਨਾ ਮਾਰਿਆਂ ਹੀ ਮਰ ਗਈ।
ਅਬਹੌਜਰੋਨਾਥਤਨਜਾਈ
(ਸੋਚਣ ਲਗੀ) ਹੁਣ ਮੈਂ ਆਪਣੇ ਪਤੀ ਨਾਲ ਹੀ ਸੜ ਮਰਾਂਗੀ
ਇਨਸਭਹੂੰਨਚਰਿਤ੍ਰਦਿਖਾਈ॥੫॥
ਅਤੇ ਇਨ੍ਹਾਂ ਸਾਰਿਆਂ ਨੂੰ ਚਰਿਤ੍ਰ ਵਿਖਾਵਾਂਗੀ ॥੫॥
ਅਰੁਨਬਸਤ੍ਰਧਰਪਾਨਚਬਾਏ
ਉਸ ਨੇ ਲਾਲ ਬਸਤ੍ਰ ਧਾਰਨ ਕਰ ਕੇ ਪਾਨ ਚਬਾਇਆ
ਲੋਗਸਭਨਕੋਕੂਕਸੁਨਾਏ
ਅਤੇ ਸਾਰਿਆਂ ਲੋਕਾਂ ਨੂੰ ਕੂਕ ਕੂਕ ਕੇ ਸੁਣਾਇਆ।
ਯੌਕਹਿਹਾਥਿਸਿਧੌਰੇਗਹਿਯੋ
ਇਹ ਕਹਿ ਕੇ ਉਸ ਨੇ ਹੱਥ ਵਿਚ ਸੰਧੂਰ ਲੈ ਲਿਆ
ਜਰਿਬੋਸਾਥਨਾਥਕੈਚਹਿਯੋ॥੬॥
ਅਤੇ ਪਤੀ ਨਾਲ ਸੜਨਾ ਚਾਹਿਆ ॥੬॥
ਦੋਹਰਾ
ਦੋਹਰਾ:
ਸਪਤਨਾਥਨਿਜਕਰਨਹਨਿਕਿਯੋਸਤੀਕੋਭੇਸ
ਸੱਤ ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ (ਹੁਣ) ਸਤੀ ਦਾ ਭੇਸ ਕਰ ਲਿਆ।
ਊਚਨੀਚਦੇਖਤਤਰਨਿਪਾਵਕਕਿਯੋਪ੍ਰਵੇਸ॥੭॥
ਉੱਚਿਆਂ ਨੀਵਿਆਂ ਦੇ ਵੇਖਦੇ ਹੋਇਆਂ ਇਸਤਰੀ ਨੇ ਅਗਨੀ (ਭਾਵ ਚਿਖਾ) ਵਿਚ ਪ੍ਰਵੇਸ਼ ਕਰ ਲਿਆ ॥੭॥
ਸਪਤਨਾਥਨਿਜੁਹਾਥਹਨਿਅਸਟਮਕੌਗਰਲਾਇ
ਸੱਤ ਪਤੀਆਂ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਅੱਠਵੇਂ ਨੂੰ ਗਲ ਨਾਲ ਲਗਾ ਕੇ,
ਸਭਲੋਗਨਦੇਖਤਜਰੀਢੋਲਮ੍ਰਿਦੰਗਬਜਾਇ॥੮॥
ਸਾਰਿਆਂ ਲੋਕਾਂ ਦੇ ਵੇਖਦੇ ਵੇਖਦੇ ਢੋਲ ਮ੍ਰਿਦੰਗਿ ਵਜਾਉਂਦੀ ਹੋਈ ਸੜ ਮੋਈ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਅਠਾਸੀਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੮॥੩੫੭੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੮॥੩੫੭੯॥ ਚਲਦਾ॥
ਦੋਹਰਾ
ਦੋਹਰਾ:
ਭੂਪਕਲਾਨਾਮਾਰਹੈਸੁਤਾਸਾਹਕੀਏਕ
ਭੂਪ ਕਲਾ ਨਾਂ ਦੀ ਇਕ ਸ਼ਾਹ ਦੀ ਪੁੱਤਰੀ ਰਹਿੰਦੀ ਸੀ।
ਅਧਿਕਦਰਬਤਾਕੇਰਹੈਦਾਸੀਰਹੈਅਨੇਕ॥੧॥
ਉਸ ਕੋਲ ਬਹੁਤ ਧਨ ਸੀ ਅਤੇ ਅਨੇਕ ਦਾਸੀਆਂ ਰਹਿੰਦੀਆਂ ਸਨ ॥੧॥
ਚੌਪਈ
ਚੌਪਈ:
ਮਿਸਰੀਕੋਹੀਰਾਤਿਨਲਿਯੋ
ਉਸ ਨੇ ਮਿਸਰੀ ਦਾ ਇਕ ਹੀਰਾ (ਬਣਾ) ਲਿਆ
ਡਬਿਯਾਬਿਖੈਡਾਰਿਕਰਿਦਿਯੋ
ਅਤੇ ਉਸ ਨੂੰ ਡਬੀ ਵਿਚ ਬੰਦ ਕਰ ਦਿੱਤਾ।
ਸਾਹਜਹਾਜਹਸਭਾਬਨਾਈ
ਜਿਥੇ ਸ਼ਾਹਜਹਾਨ ਸਭਾ ਬਣਾ ਕੇ (ਬੈਠਾ ਸੀ)
ਬਹਲਬੈਠਿਤਿਹਓਰਸਿਧਾਈ॥੨॥
ਬਹਿਲ (ਬੈਲ-ਗੱਡੀ) ਵਿਚ ਬੈਠ ਕੇ ਉਧਰ ਨੂੰ ਚਲ ਪਈ ॥੨॥
ਅਰਧਬਜਾਰਬਿਖੈਜਬਗਈ
ਜਦ ਉਹ ਬਾਜ਼ਾਰ ਦੇ ਅੱਧ ਵਿਚ ਪਹੁੰਚੀ,
ਸੁੰਦਰਨਰਿਕਬਿਲੋਕਤਭਈ
(ਤਾਂ ਉਸ ਨੇ) ਇਕ ਸੁੰਦਰ ਪੁਰਸ਼ ਨੂੰ ਵੇਖਿਆ।
ਅਧਿਕਦਰਬੁਦੈਨਿਕਟਿਬੁਲਾਯੋ
ਉਸ ਨੂੰ ਬਹੁਤ ਧਨ ਦੇ ਕੇ ਨੇੜੇ ਬੁਲਾਇਆ
ਨਿਜਗਾਡੀਕੇਸਾਥਲਗਾਯੋ॥੩॥
ਅਤੇ ਆਪਣੀ ਬਹਿਲ ਦੇ ਨਾਲ ਨਾਲ ਤੋਰ ਲਿਆ ॥੩॥
ਚਲਿਤਚਲਿਤਰਜਨੀਪਰਿਗਈ
ਤੁਰਦਿਆਂ ਤੁਰਦਿਆਂ ਰਾਤ ਪੈ ਗਈ।
ਸੂਰਜਛਪ੍ਯੋਚੰਦ੍ਰਦੁਤਿਭਈ
ਸੂਰਜ ਡੁਬ ਗਿਆ ਅਤੇ ਚੰਨ ਦੀ ਚਾਨਣੀ ਹੋ ਗਈ।
ਬਹਲਬਿਖੈਗਹਿਬਾਹਚੜਾਯੋ
ਬਾਂਹ ਪਕੜ ਕੇ (ਉਸ ਪੁਰਸ਼ ਨੂੰ) ਬਹਿਲ ਵਿਚ ਚੜ੍ਹਾ ਲਿਆ
ਕਾਮਕੇਲਤਿਹਸੰਗਉਪਜਾਯੋ॥੪॥
ਅਤੇ ਉਸ ਨਾਲ ਕਾਮਕ੍ਰੀੜਾ ਕੀਤੀ ॥੪॥
ਜ੍ਯੋਜ੍ਯੋਬਹਲਹਿਲੋਰੇਖਾਵੈ
ਜਿਉਂ ਜਿਉਂ ਬਹਿਲ ਹਿਲੋਰੇ (ਹਿਚਕੋਲੇ) ਖਾਂਦੀ ਸੀ
ਉਛਰੇਬਿਨਾਕਾਜਹ੍ਵੈਜਾਵੈ
(ਤਾਂ ਉਨ੍ਹਾਂ ਦਾ) ਉਛਲਣ ਤੋਂ ਬਿਨਾ ਕੰਮ ਹੁੰਦਾ ਜਾਂਦਾ ਸੀ।
ਲਖੈਲੋਗਗਾਡੀਕਰਮਾਰੈ
ਲੋਕੀਂ ਸਮਝਦੇ ਕਿ ਬਹਿਲ 'ਚੀਕੂੰ ਚੀਕੂੰ' ਕਰਦੀ ਸੀ,
ਭੇਦਅਭੇਦਕੋਊਬਿਚਾਰੈ॥੫॥
ਪਰ ਭੇਦ ਅਭੇਦ (ਦੀ ਗੱਲ) ਕੋਈ ਵੀ ਵਿਚਾਰਦਾ ਨਹੀਂ ਸੀ ॥੫॥
ਭਾਖਿਬੈਨਤੇਬਹਲਧਵਾਈ
ਉਸ ਨੇ ਬੋਲ ਕੇ ਬਹਲ ਨੂੰ ਤੇਜ਼ ਚਲਵਾਇਆ
ਕਾਮਰੀਤਿਕਰਿਪ੍ਰੀਤਿਉਪਜਾਈ
ਅਤੇ ਪ੍ਰੇਮ ਪੂਰਵਕ ਰਤੀ-ਕ੍ਰੀੜਾ ਕੀਤੀ।
ਭਰਿਕਰਿਭੋਗਬਾਮਸੌਕੀਨੋ
ਉਸ ਨੇ ਜੀ ਭਰ ਕੇ ਇਸਤਰੀ ਨਾਲ ਕਾਮ-ਕੇਲ ਕੀਤੀ।
ਬੀਚਬਜਾਰਨਕਿਨਹੂੰਚੀਨੋ॥੬॥
ਬਾਜ਼ਾਰ ਵਿਚ ਕਿਸੇ ਨੇ ਵੀ ਨਾ ਸਮਝਿਆ ॥੬॥
ਦੋਹਰਾ
ਦੋਹਰਾ:
ਕੇਲਕਰਤਇਹਚੰਚਲਾਤਹਾਪਹੂਚੀਆਇ
ਕਾਮ-ਕ੍ਰੀੜਾ ਕਰਦਿਆਂ ਉਹ ਇਸਤਰੀ ਉਥੇ ਆ ਪਹੁੰਚੀ
ਸਾਹਜਹਾਬੈਠੇਜਹਾਨੀਕੀਸਭਾਬਨਾਇ॥੭॥
ਜਿਥੇ ਸ਼ਾਹਜਹਾਨ ਚੰਗੀ ਤਰ੍ਹਾਂ ਸਭਾ ਲਗਾ ਕੇ ਬੈਠਾ ਸੀ ॥੭॥