ਚੌਪਈ॥
ਚੌਪਈ:
ਮਿਸਰੀਕੇਹੀਰਾਕਰਲਿਯੋ॥
(ਉਸ ਨੇ) ਮਿਸਰੀ ਦਾ ਹੀਰਾ ਹੱਥ ਵਿਚ ਲਿਆ
ਲੈਹਜਰਤਿਕੇਹਾਜਰਕਿਯੋ॥
ਅਤੇ ਲੈ ਕੇ ਬਾਦਸ਼ਾਹ ਦੇ ਹਾਜ਼ਰ ਕੀਤਾ।
ਸਾਹਜਹਾਤਿਹਕਛੂਨਚੀਨੋ॥
ਸ਼ਾਹਜਹਾਨ ਨੇ ਉਸ (ਹੀਰੇ) ਨੂੰ ਨਾ ਪਛਾਣਿਆ
ਤੀਸਹਜਾਰਰੁਪੈਯਾਦੀਨੋ॥੮॥
ਅਤੇ ਤੀਹ ਹਜ਼ਾਰ ਰੁਪਇਆ ਦੇ ਦਿੱਤਾ ॥੮॥
ਇਹਛਲਸੌਸਾਹਹਿਛਲਿਗਈ॥
ਇਸ ਛਲ ਨਾਲ (ਉਹ ਇਸਤਰੀ) ਬਾਦਸ਼ਾਹ ਨੂੰ ਛਲ ਗਈ
ਉਠੀਸਭਾਆਵਤਸੋਊਭਈ॥
ਅਤੇ ਸਭਾ ਤੋਂ ਉਠ ਕੇ ਆ ਗਈ।
ਪੰਦ੍ਰਹਸਹਸ੍ਰਆਪੁਤ੍ਰਿਯਲੀਨੋ॥
(ਉਸ) ਇਸਤਰੀ ਨੇ ਪੰਦ੍ਰਹਾ ਹਜ਼ਾਰ ਆਪ ਰਖ ਲਏ
ਪੰਦ੍ਰਹਸਹਸ੍ਰਮੀਤਕੋਦੀਨੋ॥੯॥
ਅਤੇ ਪੰਦ੍ਰਹਾ ਹਜ਼ਾਰ ਮਿਤਰ ਨੂੰ ਦੇ ਦਿੱਤੇ ॥੯॥
ਦੋਹਰਾ॥
ਦੋਹਰਾ:
ਸਾਹਜਹਾਛਲਿਮੀਤਸੌਕਾਮਕਲੋਲਕਮਾਇ॥
ਸ਼ਾਹਜਹਾਨ ਨੂੰ ਛਲ ਕੇ ਅਤੇ ਮਿਤਰ ਨਾਲ ਕਾਮ-ਕ੍ਰੀੜਾ ਕਰ ਕੇ
ਧਾਮਆਨਿਪਹੁਚਤਭਈਸਕਿਯੋਨਕੋਊਪਾਇ॥੧੦॥
ਆਪਣੇ ਘਰ ਵਿਚ ਆ ਗਈ। ਕੋਈ ਵੀ (ਉਸ ਦੇ ਭੇਦ ਨੂੰ) ਨਾ ਪਾ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਉਨਾਨਵੋਚਰਿਤ੍ਰਸਮਾਪਤਮਸਤੁਸੁਭਮਸਤੁ॥੧੮੯॥੩੫੮੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੯॥੩੫੮੯॥ ਚਲਦਾ॥
ਚੌਪਈ॥
ਚੌਪਈ:
ਇਕਦਿਨਬਾਗਚੰਚਲਾਗਈ॥
ਇਕ ਦਿਨ ਬਾਗ਼ ਵਿਚ ਇਸਤਰੀਆਂ ਗਈਆਂ
ਹਸਿਹਸਿਬਚਨਬਖਾਨਤਭਈ॥
ਅਤੇ ਹਸ ਹਸ ਕੇ ਗੱਲਾਂ ਕਰਨ ਲਗੀਆਂ।
ਸ੍ਰੀਨਿਸਿਰਾਜਪ੍ਰਭਾਤ੍ਰਿਯਤਹਾ॥
ਉਥੇ ਇਕ ਨਿਸਿ ਰਾਜ ਪ੍ਰਭਾ ਨਾਂ ਦੀ ਇਸਤਰੀ ਸੀ।
ਐਸੀਭਾਤਿਉਚਾਰਿਯੋਉਹਾ॥੧॥
ਉਸ ਨੇ ਉਥੇ ਇਸ ਤਰ੍ਹਾਂ ਕਿਹਾ ॥੧॥
ਜੌਰਾਜੇਤੇਬਾਰਿਭਿਰਾਊ॥
ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ
ਅਪਨੀਝਾਟੈਸਭੈਮੁੰਡਾਊ॥
ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ ਮੁਨਵਾਵਾਂ।
ਤਬਤ੍ਰਿਯਹੋਡਸਕਲਤੁਮਹਾਰਹੁ॥
ਤਦ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ ਹਾਰ ਜਾਓਗੀਆਂ।
ਨਿਜੁਨੈਨਨਇਹਚਰਿਤਨਿਹਾਰਹੁ॥੨॥
ਆਪਣੀਆਂ ਅੱਖਾਂ ਨਾਲ (ਮੇਰਾ) ਇਹ ਚਰਿਤ੍ਰ ਵੇਖਿਓ ॥੨॥
ਯੌਕਹਿਕੈਸੁਭਭੇਸਬਨਾਯੋ॥
ਇਹ ਕਹਿ ਕੇ ਉਸ ਨੇ ਸੁੰਦਰ ਭੇਸ ਬਣਾਇਆ
ਦੇਵਅਦੇਵਨਕੋਬਿਰਮਾਯੋ॥
ਅਤੇ ਦੇਵਤਿਆਂ ਤੇ ਦੈਂਤਾ ਨੂੰ (ਆਪਣੀ ਸੁੰਦਰਤਾ ਨਾਲ) ਭਰਮਾ ਦਿੱਤਾ।
ਚਰਿਤ੍ਰਸਿੰਘਰਾਜਾਜਬਆਯੋ॥
ਜਦ ਚਰਿਤ੍ਰ ਸਿੰਘ ਰਾਜਾ ਆਇਆ
ਸੁਨਿਇਹਬਚਨਚੰਚਲਾਪਾਯੋ॥੩॥
ਤਾਂ ਇਸਤਰੀਆਂ ਨੇ ਇਹ ਗੱਲ ਸੁਣ ਲਈ (ਭਾਵ ਰਾਜੇ ਦੀ ਆਮਦ ਦਾ ਪਤਾ ਚਲ ਗਿਆ) ॥੩॥
ਬੈਠਝਰੋਖਾਦਈਦਿਖਾਈ॥
ਉਸ ਨੇ ਝਰੋਖੇ ਵਿਚ ਬੈਠ ਕੇ ਰਾਜੇ ਨੂੰ ਵਿਖਾਲੀ ਦਿੱਤੀ।
ਰਾਜਾਰਹੇਰੂਪਉਰਝਾਈ॥
ਰਾਜਾ ਉਸ ਦੇ ਰੂਪ ਉਤੇ ਮੋਹਿਤ ਹੋ ਗਿਆ।
ਏਕਬਾਰਇਹਕੌਜੌਪਾਊ॥
(ਰਾਜਾ ਮਨ ਵਿਚ ਸੋਚਣ ਲਗਾ ਕਿ) ਜੇ ਇਕ ਵਾਰ ਮੈਂ ਇਸ ਨੂੰ ਪ੍ਰਾਪਤ ਕਰ ਲਵਾਂ
ਜਨਮਸਹਸ੍ਰਲਗੇਬਲਿਜਾਊ॥੪॥
ਤਾਂ ਹਜ਼ਾਰ ਜਨਮ ਤਕ (ਇਸ ਤੋਂ) ਵਾਰਨੇ ਜਾਵਾਂ ॥੪॥
ਪਠੈਸਹਚਰੀਲਈਬੁਲਾਈ॥
ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ
ਪ੍ਰੀਤਿਸਹਿਤਰਸਰੀਤੁਪਜਾਈ॥
ਅਤੇ ਪ੍ਰੀਤ ਸਹਿਤ ਰਤੀ ਰਸ ਨੂੰ ਪੈਦਾ ਕੀਤਾ।
ਅਬਲਾਤਬਮੁਰਛਿਤਹ੍ਵੈਗਈ॥
ਇਸਤਰੀ ਤਦ ਬੇਹੋਸ਼ ਹੋ ਗਈ
ਪਾਨਿਪਾਨਿਉਚਰਤਮੁਖਭਈ॥੫॥
ਅਤੇ ਮੂੰਹੋਂ ਪਾਣੀ ਪਾਣੀ ਕਹਿਣ ਲਗੀ ॥੫॥
ਉਠਕਰਿਆਪੁਰਾਵਤਬਗਯੋ॥
ਤਦ ਰਾਜਾ ਆਪ ਉਠ ਕੇ ਗਿਆ
ਤਾਕਹਪਾਨਿਪਯਾਵਤਭਯੋ॥
ਅਤੇ ਉਸ ਨੂੰ ਪਾਣੀ ਪਿਲਾਣ ਲਗਾ।
ਪਾਨਿਪਿਏਬਹੁਰੇਸੁਧਿਭਈ॥
ਪਾਣੀ ਪੀਣ ਨਾਲ ਫਿਰ ਉਸ ਨੂੰ ਹੋਸ਼ ਆਈ
ਰਾਜੈਫਿਰਿਚੁੰਬਨਤਿਹਲਈ॥੬॥
ਅਤੇ ਰਾਜੇ ਨੇ ਫਿਰ ਉਸ ਦਾ ਚੁੰਬਣ ਲਿਆ ॥੬॥
ਜਬਸੁਧਿਮੈਅਬਲਾਕਛੁਆਈ॥
ਜਦ ਉਹ ਇਸਤਰੀ ਜ਼ਰਾ ਹੋਸ਼ ਵਿਚ ਆਈ
ਬਹੁਰਿਕਾਮਕੀਕੇਲਮਚਾਈ॥
ਤਾਂ ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ।
ਦੋਊਤਰਨਨਕੋਊਹਾਰੈ॥
ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਰਿਹਾ ਸੀ।
ਯੌਰਾਜਾਤਿਹਸਾਥਬਿਹਾਰੈ॥੭॥
ਇਸ ਤਰ੍ਹਾਂ ਰਾਜਾ ਉਸ ਨਾਲ ਰਮਣ ਕਰ ਰਿਹਾ ਸੀ ॥੭॥
ਬਹੁਰਿਬਾਲਇਹਭਾਤਿਉਚਾਰੀ॥
ਫਿਰ ਇਸਤਰੀ ਨੇ ਇਸ ਤਰ੍ਹਾਂ ਕਿਹਾ,
ਸੁਨੋਰਾਵਤੁਮਬਾਤਹਮਾਰੀ॥
ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ।
ਤ੍ਰਿਯਕੀਝਾਟਿਨਮੂੰਡੀਜਾਈ॥
ਮੈਂ ਵੇਦਾਂ ਪੁਰਾਣਾਂ ਵਿਚ ਸੁਣਿਆ ਹੈ
ਬੇਦਪੁਰਾਨਨਮੈਸੁਨਿਪਾਈ॥੮॥
ਕਿ ਇਸਤਰੀ ਦੀ ਝਾਂਟ ਮੁੰਨੀ ਨਹੀਂ ਜਾਂਦੀ ॥੮॥
ਹਸਿਕਰਿਰਾਵਬਚਨਯੌਠਾਨ੍ਰਯੋ॥
ਹਸ ਕੇ ਰਾਜੇ ਨੇ ਕਿਹਾ (ਕਿ ਇਸ ਗੱਲ ਨੂੰ)
ਮੈਅਪੁਨੇਜਿਯਸਾਚਨਜਾਨ੍ਯੋ॥
ਮੈਂ ਆਪਣੇ ਮਨ ਵਿਚ ਸਚ ਨਹੀਂ ਮੰਨਦਾ।