GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 111
Display Settings
ਚਰਨਸਰਨਿਗੁਰਏਕਪੈਡਾਜਾਇਚਲਸਤਿਗੁਰਕੋਟਿਪੈਡਾਆਗੇਹੋਇਲੇਤਹੈ
ਸਤਿਗੁਰਾਂ ਦੇ ਚਰਣਾਂ ਦੀ ਸਰਣ ਏਕ ਪੈਂਡਾ ਇਕ ਕਦਮ ਜੇ ਕੋਈ ਤੁਰ ਕੇ ਜਾਂਦਾ ਹੈ ਤਾਂ ਸਤਿਗੁਰ ਕੋਟਿ ਪੈਂਡਾ ਅਗੇ ਹੋਇ ਲੇਤ ਹੈ ਸਤਿਗੁਰੂ ਇਕ ਪਿਛੇ ਕ੍ਰੋੜ ਕਦਮ ਆਪ ਤੁਰਕੇ ਓਸ ਨੂੰ ਅਗੋਂ ਹੋ ਸੰਭਾਲਦੇ ਹਨ।
A disciple who walks one step towards Guru to take his refuge and goes to him with devotion and humility, Guru advances to receive him (devotee) by taking million steps.
ਏਕਬਾਰਸਤਿਗੁਰਮੰਤ੍ਰਸਿਮਰਨਮਾਤ੍ਰਸਿਮਰਨਤਾਹਿਬਾਰੰਬਾਰਗੁਰਹੇਤਹੈ
ਅਠਾਂ ਪਹਿਰਾਂ ਵਿਚ ਵਾ ਆਯੂ ਭਰ ਵਿਖੇ ਇਕ ਵਾਰ ਮੰਤ੍ਰ ਮਾਤ੍ਰ ਦ੍ਵਾਰਾ ਜੋ ਸਤਿਗੁਰੂ ਦੀ ਸਿਮਰਨ ਯਾਦ ਕਰਦਾ ਹੈ ਗੁਰੂ ਤਾਹਿ ਹੇਤ ਤਿਸ ਦੇ ਵਾਸਤੇ ਯਾ ਤਿਸ ਨੂੰ ਹਿਤ ਨਾਲ ਸਤਿਗੁਰੂ ਬਾਰੰਬਾਰ ਸਿਮਰਨ ਯਾਦ ਕਰਦੇ ਰਹਿੰਦੇ ਹਨ।
He who unites with the Lord by remembering the incantation of the Guru even once, the True Guru remembers him millions of time.
ਭਾਵਨੀਭਗਤਿਭਾਇਕਉਡੀਅਗ੍ਰਭਾਗਿਰਾਖੈਤਾਹਿਗੁਰਸਰਬਨਿਧਾਨਦਾਨਦੇਤਹੈ
ਭਾਵਨੀ ਭਗਤਿ ਭਾਇ ਭਾਵ ਭਗਤੀ ਭਰੀ ਭੌਣੀ ਸਰਧਾ ਨਾਲ ਅਗ੍ਰ ਭਾਗ ਕਉਡੀ ਰਾਖੈ ਸਤਿਗੁਰਾਂ ਦੇ ਸਾਮ੍ਹਨੇ ਕਉਡੀ ਭੀ ਚੜ੍ਹਾ ਦਿੰਦਾ ਹੈ ਜੇ ਕੋਈ ਤਾਂ ਸਤਿਗੁਰੂ ਤਿਸ ਦੇ ਤਾਂਈ ਸਰਬ ਨਿਧਾਨ ਸਮੂਹ ਨਿਧੀਆਂ ਵਾ ਖਜਾਨਿਆਂ ਦੇ ਖਜਾਨੇ ਦਾਨ ਦੇ ਤੌਰ ਤੇ ਬਖਸ਼ ਦਿੰਦੇ ਹਨ ਭਾਵ ਐਸਾ ਦਿੰਦੇ ਹਨ ਕਿ ਮੁੜ ਵਾਪਸ ਲੈਣ ਦਾ ਸੁਪਨੇ ਵਿਚ ਭੀ ਖਿਆਲ ਨਹੀਂ ਕਰਦੇ।
He who makes an offering of even a shell before the True Guru with loving worship and faith, the True Guru blesses him with the countless treasures of invaluable wealth that is Naam.
ਸਤਿਗੁਰਦਇਆਨਿਧਿਮਹਿਮਾਅਗਾਧਿਬੋਧਿਨਮੋਨਮੋਨਮੋਨਮੋਨੇਤਨੇਤਨੇਤਹੈ।੧੧੧।
ਗੱਲ ਕੀਹ ਕਿ ਸਤਿਗੁਰੂ ਦਯਾ ਦੇ ਨਿਧਿ ਸਮੁੰਦ੍ਰ ਹਨ ਤੇ ਓਨਾਂ ਦੀ ਮਹਿਮਾ ਦਾ ਬੋਧ ਅਗਾਧ ਅਥਾਹ ਹੈ, ਇਸ ਵਾਸਤੇ ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ਆਤਮਾ ਮਨ ਬਾਣੀ ਸਰੀਰ ਕਰ ਕੇ ਬਾਰੰਬਾਰ ਨਮਸਕਾਰ ਹੀ ਕਰਦਾ ਹਾਂ, ਕ੍ਯੋਂਕਿ ਉਹ ਅਨੰਤ ਹਨ ਤਿੰਨ ਵਾਰ ਪ੍ਰਤਗਗ੍ਯਾ ਕਰ ਕੇ ਕਹਿੰਦੇ ਹਨ ਨੇਤਿ ਨੇਤਿ ਨੇਤਿ ॥੧੧੧॥
The True Guru is a repository of compassion that is beyond description and understanding. Therefore myriad salutations to Him because there is no one else like Him. (111)