GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1306
Display Settings
ਚਿਤਕੋਭਰਮੁਸਕਲਹੀਖੋਯੋ
ਅਤੇ ਚਿਤ ਦਾ ਸਾਰਾ ਭਰਮ ਖ਼ਤਮ ਕਰ ਦਿੱਤਾ।
ਕਾਮਾਤੁਰਹ੍ਵੈਹਾਥਚਲਾਯੋ
(ਜਦ) ਕਾਮ ਪੀੜਿਤ ਹੋ ਕੇ ਉਸ ਨੇ ਹੱਥ ਵਧਾਇਆ,
ਕਾਢਿਕ੍ਰਿਪਾਨਨਾਰਿਤਿਨਘਾਯੋ॥੯॥
ਤਦ ਇਸਤਰੀ ਨੇ ਕ੍ਰਿਪਾਨ ਕਢ ਕੇ ਉਸ ਨੂੰ ਮਾਰ ਦਿੱਤਾ ॥੯॥
ਨ੍ਰਿਪਕਹਮਾਰਿਵੈਸਹੀਡਾਰੀ
ਰਾਜੇ ਨੂੰ ਮਾਰ ਕੇ ਉਸੇ ਤਰ੍ਹਾਂ ਸੁਟ ਦਿੱਤਾ
ਤਾਪਰਤ੍ਰਯੋਹੀਬਸਤ੍ਰਸਵਾਰੀ
ਅਤੇ ਉਸ ਉਤੇ ਉਸੇ ਤਰ੍ਹਾਂ ਬਸਤ੍ਰ ਸੰਵਾਰ ਕੇ ਪਾ ਦਿੱਤੇ।
ਆਪੁਜਾਇਨਿਜੁਪਤਿਤਨਜਲੀ
ਫਿਰ ਆਪ ਜਾ ਕੇ ਆਪਣੇ ਪਤੀ ਨਾਲ ਸੜ ਗਈ।
ਨਿਰਖਹੁਚਤੁਰਿਨਾਰਿਕੀਭਲੀ॥੧੦॥
ਵੇਖੋ, ਉਸ ਚਤੁਰ ਇਸਤਰੀ ਨੇ ਚੰਗਾ ਕੰਮ ਕੀਤਾ ॥੧੦॥
ਦੋਹਰਾ
ਦੋਹਰਾ:
ਬੈਰਲਿਯਾਨਿਜੁਨਾਹਿਕੋਨ੍ਰਿਪਕਹਦਿਯਾਸੰਘਾਰਿ
ਆਪਣੇ ਪਤੀ ਦਾ ਬਦਲਾ ਲਿਆ ਅਤੇ ਰਾਜੇ ਨੂੰ ਮਾਰ ਦਿੱਤਾ।
ਬਹੁਰਿਜਰੀਨਿਜੁਨਾਥਸੌਲੋਗਨਚਰਿਤਦਿਖਾਰਿ॥੧੧॥
ਫਿਰ ਆਪਣੇ ਪਤੀ ਨਾਲ ਸੜ ਗਈ ਅਤੇ ਲੋਕਾਂ ਨੂੰ ਆਪਣਾ ਚਰਿਤ੍ਰ ਵਿਖਾ ਦਿੱਤਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤ੍ਰਿਪਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੩॥੬੫੦੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੩॥੬੫੦੩॥ ਚਲਦਾ॥
ਚੌਪਈ
ਚੌਪਈ:
ਸੁਨਹੁਭੂਪਇਕਕਥਾਨਵੀਨੀ
ਹੇ ਰਾਜਨ! ਇਕ ਨਵੀਂ ਕਥਾ ਸੁਣੋ।
ਕਿਨਹੂੰਲਖੀਆਗੇਚੀਨੀ
ਇਹ ਕਿਸੇ ਨੇ ਨਾ (ਪਹਿਲਾਂ) ਵੇਖੀ ਹੈ ਅਤੇ ਨਾ ਹੀ ਅਗੇ ਸੋਚੀ ਹੈ।
ਰਾਧਾਨਗਰਪੂਰਬਮੈਜਹਾ
ਜਿਥੇ ਪੂਰਬ ਵਿਚ ਰਾਧਾ ਨਗਰ ਹੈ,
ਰੁਕਮਸੈਨਰਾਜਾਇਕਤਹਾ॥੧॥
ਉਥੇ ਰੁਕਮ ਸੈਨ ਨਾਂ ਦਾ ਇਕ ਰਾਜਾ ਸੀ ॥੧॥
ਸ੍ਰੀਦਲਗਾਹਮਤੀਤ੍ਰਿਯਤਾਕੀ
ਉਸ ਦੀ ਪਤਨੀ ਦਾ ਨਾਂ ਦਲਗਾਹ ਮਤੀ ਸੀ
ਨਰੀਨਾਗਨੀਤੁਲਿਵਾਕੀ
ਜਿਸ ਦੇ ਬਰਾਬਰ ਨਰੀ ਅਤੇ ਨਾਗਨੀ (ਕੋਈ ਵੀ) ਨਹੀਂ ਸੀ।
ਸੁਤਾਸਿੰਧੁਲਾਦੇਇਭਨਿਜੈ
ਉਸ ਦੀ ਸਿੰਧੁਲਾ ਦੇਈ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ
ਪਰੀਪਦਮਨੀਪ੍ਰਕ੍ਰਿਤਕਹਿਜੈ॥੨॥
ਜੋ ਪਰੀ ਜਾਂ ਪਦਮਨੀ ਦੇ ਸਭਾ ਵਾਲੀ ਮੰਨੀ ਜਾਂਦੀ ਸੀ ॥੨॥
ਤਹਿਕਭਵਾਨੀਭਵਨਭਨੀਜੈ
ਉਥੇ ਇਕ ਭਵਾਨੀ ਦਾ ਭਵਨ (ਮੰਦਿਰ) ਦਸਿਆ ਜਾਂਦਾ ਸੀ।
ਕੋਦੂਸਰਪਟਤਰਤਿਹਿਦੀਜੈ
ਉਸ ਦੀ ਕਿਸੇ ਹੋਰ ਨਾਲ ਕੀਹ ਤੁਲਨਾ ਕੀਤੀ ਜਾਏ।
ਦੇਸਦੇਸਏਸ੍ਵਰਤਹਆਵਤ
ਉਥੇ ਦੇਸ ਦੇਸ ਦੇ ਰਾਜੇ ਆਉਂਦੇ ਸਨ
ਆਨਿਗਵਰਿਕਹਸੀਸਝੁਕਾਵਤ॥੩॥
ਅਤੇ ਆ ਕੇ ਗੌਰੀ ਨੂੰ ਸਿਰ ਨਿਵਾਉਂਦੇ ਸਨ ॥੩॥
ਭੁਜਬਲਸਿੰਘਤਹਾਨ੍ਰਿਪਆਯੋ
ਉਥੇ ਭੁਜਬਲ ਸਿੰਘ ਨਾਂ ਦਾ ਇਕ ਰਾਜਾ ਆਇਆ
ਭੋਜਰਾਜਤੇਜਨੁਕਸਵਾਯੋ
ਜੋ ਮਾਨੋ ਭੋਜ ਰਾਜ ਤੋਂ ਵੀ ਸਵਾਈ ਪ੍ਰਭੁਤਾ ਵਾਲਾ ਹੋਵੇ।
ਨਿਰਖਿਸਿੰਧੁਲਾਦੇਦੁਤਿਤਾਕੀ
ਉਸ ਦੀ ਸੁੰਦਰਤਾ ਨੂੰ ਵੇਖ ਕੇ ਸਿੰਧੁਲਾ ਦੇਈ
ਮਨਬਚਕ੍ਰਮਚੇਰੀਭੀਵਾਕੀ॥੪॥
ਉਸ ਦੀ ਮਨ, ਬਚਨ ਅਤੇ ਕਰਮ ਕਰ ਕੇ ਦਾਸੀ ਹੋ ਗਈ ॥੪॥
ਆਗੇਹੁਤੀਔਰਸੋਪਰਨੀ
ਉਹ ਪਹਿਲਾਂ ਕਿਸੇ ਹੋਰ ਨਾਲ ਵਿਆਹੀ ਹੋਈ ਸੀ।
ਅਬਇਹਸਾਥਜਾਤਨਹਿਬਰਨੀ
ਹੁਣ ਇਸ (ਰਾਜੇ) ਨਾਲ ਵਿਆਹੀ ਨਹੀਂ ਜਾ ਸਕਦੀ ਸੀ।
ਚਿਤਮਹਿਅਧਿਕਬਿਚਾਰਬਿਚਾਰਤ
(ਉਸ ਨੇ) ਚਿਤ ਵਿਚ ਅਧਿਕ ਵਿਚਾਰ ਕਰ ਕੇ
ਸਹਚਰਿਪਠੀਤਹਾਹ੍ਵੈਆਰਤਿ॥੫॥
ਅਤੇ ਬਹੁਤ ਦੁਖੀ ਹੋ ਕੇ ਇਕ ਸਖੀ ਉਸ ਪਾਸ ਭੇਜੀ ॥੫॥
ਸੁਨੁਰਾਜਾਤੈਪਰਮੈਅਟਕੀ
(ਅਤੇ ਕਿਹਾ) ਹੇ ਰਾਜਨ! ਸੁਣੋ, ਮੈਂ ਤੁਹਾਡੇ ਉਤੇ ਮੋਹਿਤ ਹੋ ਗਈ ਹਾਂ
ਭੂਲਿਗਈਸਭਹੀਸੁਧਿਘਟਕੀ
ਅਤੇ ਮੈਨੂੰ ਸ਼ਰੀਰ ਦੀ ਸਾਰੀ ਸੁੱਧ ਬੁੱਧ ਭੁਲ ਗਈ ਹੈ।
ਜੌਮੁਹਿਅਬਤੁਮਦਰਸਦਿਖਾਵੋ
ਜੇ ਤੁਸੀਂ ਮੈਨੂੰ ਆਪਣਾ ਦੀਦਾਰ ਕਰਾਓ (ਤਾਂ ਇੰਜ ਪ੍ਰਤੀਤ ਹੋਵੇਗਾ)
ਅਮ੍ਰਿਤਡਾਰਿਜਨੁਮ੍ਰਿਤਕਜਿਯਾਵੋ॥੬॥
ਮਾਨੋ ਅੰਮ੍ਰਿਤ ਛਿੜਕ ਕੇ ਮੁਰਦੇ ਨੂੰ ਜਿਵਾਇਆ ਹੋਵੇ ॥੬॥
ਸੁਨਿਸਖੀਬਚਨਕੁਅਰਿਕੇਆਤੁਰ
ਕੁਮਾਰੀ ਦੇ ਦੁਖ ਭਰੇ ਬੋਲ ਸੁਣ ਕੇ ਸਖੀ
ਜਾਤਭਈਰਾਜਾਤਹਿਸਾਤਿਰ
ਜਲਦੀ ('ਸਾਤਿਰ') ਨਾਲ ਰਾਜੇ ਕੋਲ ਚਲੀ ਗਈ।
ਜੁਕਛੁਕਹਿਯੋਕਹਿਤਾਹਿਸੁਨਾਯੋ
ਜੋ ਕੁਝ (ਕੁਮਾਰੀ ਨੇ) ਕਿਹਾ ਸੀ, (ਉਹ) ਉਸ ਨੂੰ ਕਹਿ ਸੁਣਾਇਆ।
ਸੁਨਿਬਚਭੂਪਅਧਿਕਲਲਚਾਯੋ॥੭॥
(ਉਸ ਸਖੀ ਦੇ) ਬਚਨ ਸੁਣ ਕੇ ਰਾਜਾ ਬਹੁਤ ਲਲਚਾਇਆ ॥੭॥
ਚਿੰਤਕਰੀਕਿਹਬਿਧਿਤਹਜੈਯੈ
(ਉਸ ਨੇ ਮਨ ਵਿਚ) ਸੋਚਿਆ ਕਿ ਉਥੇ ਕਿਸ ਤਰ੍ਹਾਂ ਜਾਇਆ ਜਾਵੇ
ਕਿਹਛਲਸੌਤਾਕੌਹਰਿਲਯੈਯੈ
ਅਤੇ ਕਿਸ ਛਲ ਨਾਲ ਉਸ ਨੂੰ ਕਢ ਕੇ ਲਿਆਂਦਾ ਜਾਏ।
ਸੁਨਿਬਚਭੂਖਿਭੂਪਕੀਭਾਗੀ
(ਸਖੀ ਦੇ) ਬੋਲ ਸੁਣ ਕੇ ਰਾਜੇ ਦੀ ਭੁਖ ਚਲੀ ਗਈ
ਤਬਤੇਅਧਿਕਚਟਪਟੀਲਾਗੀ॥੮॥
ਅਤੇ ਤਦ ਤੋਂ ਬਹੁਤ ਕਾਹਲ ਹੋਣ ਲਗ ਗਈ ॥੮॥
ਭੂਪਸਖੀਤਬਤਹੀਪਠਾਈ
ਤਦ ਰਾਜੇ ਨੇ ਸਖੀ ਨੂੰ ਉਥੇ (ਭੇਜਿਆ)
ਇਸਥਿਤਹੁਤੀਜਹਾਸੁਖਦਾਈ
ਜਿਥੇ ਉਹ ਸੁਖ ਦੇਣ ਵਾਲੀ ਪ੍ਰਿਯਾ ਬੈਠੀ ਸੀ।
ਕਹਾਚਰਿਤਕਛੁਤੁਮਹਿਬਨਾਵਹੁ
ਕਹਿ ਭੇਜਿਆ ਕਿ ਕੋਈ ਚਰਿਤ੍ਰ ਖੇਡ
ਜਿਹਛਲਸਦਨਹਮਾਰੇਆਵਹੁ॥੯॥
ਜਿਸ ਛਲ ਨਾਲ (ਤੂੰ) ਮੇਰੇ ਘਰ ਆ ਜਾਏਂ ॥੯॥
ਏਕਢੋਲਤ੍ਰਿਯਕੋਰਮੰਗਾਵਾ
(ਇਹ ਸੁਣ ਕੇ) ਇਸਤਰੀ ਨੇ ਇਕ ਅਣਲੱਗ ('ਕੋਰ') ਢੋਲ ਮੰਗਵਾਇਆ।
ਬੈਠਿਚਰਮਸੋਬੀਚਮੜਾਵਾ
ਉਸ ਵਿਚ ਬੈਠ ਕੇ ਚਮੜੇ ਨਾਲ ਮੜ੍ਹਵਾਇਆ।
ਇਸਥਿਤਆਪੁਤਵਨਮਹਿਭਈ
ਉਸ ਵਿਚ ਆਪ ਸਥਿਤ ਹੋ ਗਈ।
ਇਹਛਲਧਾਮਮਿਤ੍ਰਕੇਗਈ॥੧੦॥
ਇਸ ਛਲ ਨਾਲ ਮਿਤਰ ਦੇ ਘਰ ਪਹੁੰਚ ਗਈ ॥੧੦॥
ਇਹਛਲਢੋਲਬਜਾਵਤਚਲੀ
ਇਸ ਛਲ ਨਾਲ ਢੋਲ ਵਜਾਉਂਦੀ ਹੋਈ ਉਹ ਚਲੀ ਗਈ।
ਮਾਤਪਿਤਾਸਭਨਿਰਖਤਅਲੀ
ਮਾਤਾ ਪਿਤਾ ਅਤੇ ਸਖੀਆਂ ਵੇਖਦੀਆਂ ਰਹਿ ਗਈਆਂ।
ਭੇਵਅਭੇਵਕਿਨਹੂੰਪਾਯੋ
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਸਭਹੀਇਹਬਿਧਿਮੂੰਡਮੁੰਡਾਯੋ॥੧੧॥
ਸਾਰੇ ਹੀ ਇਸ ਤਰ੍ਹਾਂ ਠਗੇ ਗਏ ॥੧੧॥
ਦੋਹਰਾ
ਦੋਹਰਾ:
ਇਹਚਰਿਤ੍ਰਤਨਚੰਚਲਾਗਈਮਿਤ੍ਰਕੇਧਾਮ
ਇਸ ਚਰਿਤ੍ਰ ਨਾਲ ਉਹ ਇਸਤਰੀ ਮਿਤਰ ਦੇ ਘਰ ਚਲੀ ਗਈ।
ਢੋਲਢਮਾਕੋਦੈਗਈਕਿਨਹੂੰਲਖਾਬਾਮ॥੧੨॥
ਢੋਲ ਨੂੰ ਡਗੇ ਮਾਰ ਕੇ ਚਲੀ ਗਈ, ਕੋਈ ਵੀ (ਉਸ) ਇਸਤਰੀ ਨੂੰ ਵੇਖ ਨਾ ਸਕਿਆ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੪॥੬੫੧੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੪॥੬੫੧੫॥ ਚਲਦਾ॥
ਚੌਪਈ
ਚੌਪਈ:
ਸੁਨੁਰਾਜਾਇਕਕਥਾਅਪੂਰਬ
ਹੇ ਰਾਜਨ! ਇਕ ਅਦੁੱਤੀ ਕਥਾ ਸੁਣੋ
ਜੋਛਲਕਿਯਾਸੁਤਾਨ੍ਰਿਪਪੂਰਬ
ਜੋ ਛਲ ਪਹਿਲਾਂ ਕਦੇ ਰਾਜੇ ਦੀ ਪੁੱਤਰੀ ਨੇ ਕੀਤਾ ਸੀ।
ਭੁਜੰਗਧੁਜਾਇਕਭੂਪਕਹਾਵਤ
ਇਹ ਰਾਜਾ ਭੁਜੰਗ ਧੁਜਾ ਨਾਂ ਨਾਲ ਜਾਣਿਆ ਜਾਂਦਾ ਸੀ।
ਅਮਿਤਦਰਬਬਿਪਨਪਹਦ੍ਰਯਾਵਤ॥੧॥
ਉਹ ਬ੍ਰਾਹਮਣਾਂ ਨੂੰ ਬਹੁਤ ਧਨ ਦਾਨ ਦਿੰਦਾ ਸੀ ॥੧॥
ਅਜਿਤਾਵਤੀਨਗਰਤਿਹਰਾਜਤ
ਉਹ ਅਜਿਤਾਵਤੀ ਨਗਰੀ ਵਿਚ ਰਹਿੰਦਾ ਸੀ
ਅਮਰਾਵਤੀਨਿਰਖਿਜਿਹਲਾਜਤ
ਜਿਸ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਾਉਂਦੀ ਸੀ।
ਬਿਮਲਮਤੀਤਾਕੇਗ੍ਰਿਹਰਾਨੀ
ਉਸ ਦੇ ਘਰ ਬਿਮਲ ਮਤੀ ਨਾਂ ਦੀ ਰਾਣੀ ਸੀ।
ਸੁਤਾਬਿਲਾਸਦੇਇਪਹਿਚਾਨੀ॥੨॥
ਉਸ ਦੀ ਪੁੱਤਰੀ ਬਿਲਾਸ ਦੇਈ ਸੀ ॥੨॥
ਮੰਤ੍ਰਜੰਤ੍ਰਤਿਨਪੜੇਅਪਾਰਾ
ਉਸ ਨੇ ਮੰਤ੍ਰ ਜੰਤ੍ਰ ਬਹੁਤ ਅਧਿਕ ਪੜ੍ਹੇ ਹੋਏ ਸਨ।
ਜਿਹਸਮਪੜੇਦੂਸਰਿਨਾਰਾ
ਉਸ ਵਰਗੇ ਕਿਸੇ ਹੋਰ ਇਸਤਰੀ ਨੇ ਨਹੀਂ ਪੜ੍ਹੇ ਸਨ।
ਗੰਗਸਮੁਦ੍ਰਹਿਜਹਾਮਿਲਾਨੀ
ਜਿਥੇ ਗੰਗਾ ਜਾ ਕੇ ਸਮੁੰਦਰ ਵਿਚ ਮਿਲਦੀ ਹੈ,