GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1305
Display Settings
ਸੰਗਸੁਤਾਕਾਜੀਕੀਆਨੀ
ਨਾਲ ਹੀ ਕਾਜ਼ੀ ਦੀ ਪੁੱਤਰੀ ਨੂੰ ਲੈ ਆਇਆ
ਸਾਹਸੁਨਤਇਹਭਾਤਿਬਖਾਨੀ॥੧੩॥
ਅਤੇ ਬਾਦਸ਼ਾਹ ਦੇ ਸੁਣਦੇ ਹੋਇਆਂ ਇਸ ਤਰ੍ਹਾਂ ਕਿਹਾ ॥੧੩॥
ਨਿਰਖਹੁਕਾਜਿਸੁਤਾਮੁਹਿਬਰਾ
ਵੇਖੋ ਜੀ, ਕਾਜ਼ੀ ਦੀ ਧੀ ਨੇ ਮੇਰੇ ਨਾਲ ਵਿਆਹ ਕੀਤਾ ਹੈ
ਆਪਹਿਰੀਝਿਮਦਨਪਤਿਕਰਾ
ਅਤੇ ਆਪ ਹੀ ਰੀਝ ਕੇ ਕਾਮ ਦੇਵ ਵਰਗਾ ਪਤੀ ਪ੍ਰਾਪਤ ਕੀਤਾ ਹੈ।
ਵਹੈਮੁਹਰਹਜਰਤਿਹਿਦਿਖਾਈ
ਉਹੀ ਮੋਹਰ ਬਾਦਸ਼ਾਹ ਨੂੰ ਵਿਖਾ ਦਿੱਤੀ
ਜੋਇਸਤ੍ਰੀਹ੍ਵੈਆਪੁਕਰਾਈ॥੧੪॥
ਜੋ ਇਸਤਰੀ ਹੋ ਕੇ ਆਪ ਲਗਵਾਈ ਸੀ ॥੧੪॥
ਨਿਰਖਤਮੁਹਰਸਭਾਸਭਹਸੀ
ਮੋਹਰ ਨੂੰ ਵੇਖ ਕੇ ਸਾਰੀ ਸਭਾ ਹਸਣ ਲਗੀ
ਕਾਜਿਸੁਤਾਮਿਤਵਾਗ੍ਰਿਹਬਸੀ
ਕਿ ਕਾਜ਼ੀ ਦੀ ਪੁੱਤਰੀ ਮਿਤਰ ਦੇ ਘਰ ਜਾ ਵਸੀ ਹੈ।
ਕਾਜੀਹੂੰਚੁਪਹ੍ਵੈਕਰਿਰਹਾ
ਕਾਜ਼ੀ ਵੀ ਚੁਪ ਹੋ ਕੇ ਰਹਿ ਗਿਆ।
ਨ੍ਯਾਇਕਿਯਾਤੈਸਾਫਲਲਹਾ॥੧੫॥
(ਉਸ ਨੇ ਜਿਹੋ ਜਿਹਾ) ਨਿਆਂ ਕੀਤਾ ਸੀ, ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰ ਲਿਆ ॥੧੫॥
ਦੋਹਰਾ
ਦੋਹਰਾ:
ਇਹਛਲਸੌਕਾਜੀਛਲਾਬਸੀਮਿਤ੍ਰਕੇਧਾਮ
ਇਸ ਤਰ੍ਹਾਂ ਨਾਲ ਕਾਜ਼ੀ ਨੂੰ ਛਲ ਕੇ ਮਿਤਰ ਦੇ ਘਰ ਜਾ ਵਸੀ।
ਲਖਨਚਰਿਤਚਤੁਰਾਨਕੋਹੈਕਿਸੀਕੋਕਾਮ॥੧੬॥
ਇਸਤਰੀਆਂ ਦੇ ਚਰਿਤ੍ਰ ਨੂੰ ਵੇਖਣਾ (ਸਮਝਣਾ) ਕਿਸੇ ਦੇ ਵਸ ਦੀ ਗੱਲ ਨਹੀਂ ਹੈ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੨॥੬੪੯੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੨॥੬੪੯੨॥ ਚਲਦਾ॥
ਚੌਪਈ
ਚੌਪਈ:
ਸੁਨਹੁਰਾਜਇਕਕਥਾਉਚਾਰੋ
ਹੇ ਰਾਜਨ! ਸੁਣੋ, ਇਕ ਕਥਾ ਦਾ ਵਰਣਨ ਕਰਦਾ ਹਾਂ।
ਜਿਯਤੁਮਰੇਕੋਭਰਮਨਿਵਾਰੋ
(ਜਿਸ ਨਾਲ) ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਬਿਸਨਾਵਤੀਨਗਰਇਕਦਛਿਨ
ਦੱਖਣ ਦਿਸ਼ਾ ਵਿਚ ਇਕ ਬਿਸਨਾਵਤੀ ਨਾਂ ਦਾ ਨਗਰ ਹੈ।
ਬਿਸਨਚੰਦਤਹਭੂਪਬਿਚਛਨ॥੧॥
ਉਥੋਂ ਦਾ ਬਿਸਨ ਚੰਦ ਨਾਂ ਦਾ ਬੁੱਧੀਮਾਨ ਰਾਜਾ ਸੀ ॥੧॥
ਉਗ੍ਰਸਿੰਘਤਹਸਾਹੁਭਨਿਜੈ
ਉਥੋਂ ਦੇ ਸ਼ਾਹ ਦਾ ਨਾਂ ਉਗ੍ਰ ਸਿੰਘ ਸੀ।
ਕਵਨਭੂਪਪਟਤਰਤਿਹਦਿਜੈ
ਉਸ ਦੀ ਸੁੰਦਰਤਾ ਦੀ ਤੁਲਨਾ ਕਿਸ ਨਾਲ ਦੇਈਏ (ਭਾਵ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ)।
ਸ੍ਰੀਰਨਝੂਮਕਦੇਤਿਹਾਬਾਲਾ
ਉਸ ਦੇ ਘਰ ਰਨਝੂਮਕ ਦੇ (ਦੇਈ) ਨਾਂ ਦੀ ਪੁੱਤਰੀ ਸੀ,
ਚੰਦ੍ਰਲਯੋਜਾਤੇਉਜਿਯਾਲਾ॥੨॥
ਜਿਸ ਤੋਂ ਚੰਦ੍ਰਮਾ ਨੇ ਰੌਸ਼ਨੀ ਲਈ ਸੀ ॥੨॥
ਸੁੰਭਕਰਨਕਹਹੁਤੀਬਿਵਾਹੀ
ਉਹ ਸੁੰਭ ਕਰਨ ਨਾਲ ਵਿਆਹੀ ਹੋਈ ਸੀ।
ਸੋਦਿਨਏਕਨਿਰਖਨ੍ਰਿਪਚਾਹੀ
ਉਸ ਨੂੰ ਇਕ ਦਿਨ ਰਾਜੇ ਨੇ ਵੇਖਣਾ ਚਾਹਿਆ।
ਜਤਨਥਕਿਯੋਕਰਿਹਾਥਆਈ
(ਰਾਜਾ) ਯਤਨ ਕਰ ਕੇ ਥਕ ਗਿਆ, ਪਰ ਉਹ ਹੱਥ ਵਿਚ ਨਾ ਆਈ।
ਕੋਪਬਢਾਅਤਿਹੀਨਰਰਾਈ॥੩॥
(ਫਲਸਰੂਪ) ਰਾਜੇ ਦਾ ਕ੍ਰੋਧ ਬਹੁਤ ਵੱਧ ਗਿਆ ॥੩॥
ਦੇਖਹੁਇਹੁਅਬਲਾਕਾਹੀਯਾ
(ਕਹਿਣ ਲਗਾ) ਇਸ ਅਬਲਾ ਦਾ ਜਿਗਰਾ ਵੇਖੋ।
ਜਿਹਕਾਰਨਹਮਅਸਛਲਕੀਯਾ
ਜਿਸ ਵਾਸਤੇ ਮੈਂ ਇਤਨਾ ਛਲ (ਯਤਨ) ਕੀਤਾ,
ਰੰਕਛੋਰਿਕਰਿਰਾਵਭਾਯੋ
ਪਰ (ਉਸ ਨੂੰ) ਰੰਕ ਛਡ ਕੇ ਰਾਜਾ ਚੰਗਾ ਨਹੀਂ ਲਗਿਆ।
ਬਹੁਭ੍ਰਿਤਨਕਹਤਹਾਪਠਾਯੋ॥੪॥
(ਰਾਜੇ ਨੇ) ਉਸ ਪਾਸ ਕਈ ਸੇਵਕਾਂ ਨੂੰ ਭੇਜਿਆ ॥੪॥
ਸੁਨਤਬਚਨਚਾਕਰਤਹਗਏ
(ਰਾਜੇ ਦੀ) ਗੱਲ ਸੁਣ ਕੇ ਸੇਵਕ ਉਸ ਕੋਲ ਗਏ।
ਘੇਰਲੇਤਤਾਕੋਘਰਭਏ
(ਉਨ੍ਹਾਂ ਨੇ) ਉਸ ਦਾ ਘਰ ਘੇਰ ਲਿਆ।
ਤਾਕੇਪਤਿਕਹਹਨਾਰਿਸਾਈ
ਉਸ ਦੇ ਪਤੀ ਨੂੰ ਗੁੱਸੇ ਵਿਚ ਆ ਕੇ ਮਾਰ ਦਿੱਤਾ।
ਭਾਜਿਗਈਤ੍ਰਿਯਹਾਥਆਈ॥੫॥
(ਪਰ) ਇਸਤਰੀ ਭਜ ਗਈ, (ਉਨ੍ਹਾਂ ਦੇ) ਹੱਥ ਨਾ ਆਈ ॥੫॥
ਮ੍ਰਿਤਕਨਾਥਜਬਨਾਰਿਨਿਹਾਰਿਯੋ
ਜਦ ਉਸ ਇਸਤਰੀ ਨੇ ਪਤੀ ਨੂੰ ਮਰਿਆ ਹੋਇਆ ਵੇਖਿਆ,
ਇਹੈਚੰਚਲਾਚਰਿਤਬਿਚਾਰਿਯੋ
(ਤਾਂ ਉਸ) ਇਸਤਰੀ ਨੇ ਇਹ ਚਰਿਤ੍ਰ ਵਿਚਾਰਿਆ।
ਕਵਨਜਤਨਰਾਜਾਕਹਮਰਿਯੈ
ਕਿਸ ਯਤਨ ਨਾਲ ਰਾਜੇ ਨੂੰ ਮਾਰਿਆ ਜਾਏ
ਅਪਨੇਪਤਿਕੋਬੈਰਉਤਰਿਯੈ॥੬॥
ਅਤੇ ਆਪਣੇ ਪਤੀ ਦਾ ਵੈਰ ਉਤਾਰਿਆ ਜਾਏ ॥੬॥
ਲਿਖਪਤਿਯਾਪਠਈਇਕਤਹਾ
(ਉਸ ਨੇ) ਇਕ ਚਿੱਠੀ ਲਿਖ ਕੇ ਉਥੇ ਭੇਜੀ
ਬੈਠੋਹੁਤੋਨਰਾਧਿਪਜਹਾ
ਜਿਥੇ ਰਾਜਾ ਬੈਠਿਆ ਹੋਇਆ ਸੀ।
ਜੋਮੋਕਹਰਾਨੀਤੁਮਕਰਹੁ
ਹੇ ਰਾਜਨ! ਜੇ ਤੁਸੀਂ ਮੈਨੂੰ ਆਪਣੀ ਰਾਣੀ ਬਣਾਉਣਾ ਚਾਹੋ,
ਤੋਮੁਹਿਭੂਪਆਜੁਹੀਬਰਹੁ॥੭॥
ਤਾਂ ਮੈਨੂੰ ਅਜ ਹੀ ਆ ਕੇ ਵਰ ਲਵੋ ॥੭॥
ਸੁਨਤਬਚਨਨ੍ਰਿਪਬੋਲਿਪਠਾਈ
ਇਹ ਗੱਲ ਸੁਣ ਕੇ ਰਾਜੇ ਨੇ ਬੁਲਵਾ ਲਈ।
ਪਰਕੀਤ੍ਰਿਯਰਾਨੀਠਹਰਾਈ
ਪਰਾਈ ਇਸਤਰੀ ਨੂੰ ਰਾਣੀ ਬਣਾ ਲਿਆ।
ਜਿਹਤਿਹਬਿਧਿਤਾਕੋਗ੍ਰਿਹਿਆਨੋ
ਜਿਵੇਂ ਕਿਵੇਂ ਉਸ ਨੂੰ ਘਰ ਲੈ ਆਇਆ।
ਭੇਦਅਭੇਦਜੜਕਛੁਪਛਾਨੋ॥੮॥
ਉਸ ਮੂਰਖ ਨੇ ਭੇਦ ਅਭੇਦ ਕੁਝ ਵੀ ਨਾ ਸਮਝਿਆ ॥੮॥
ਸੰਗਅਪਨੇਤਾਕੌਲੈਸੋਯੋ
ਉਸ ਨੂੰ ਆਪਣੇ ਨਾਲ ਲੈ ਕੇ ਸੁੱਤਾ