GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1411
Display Settings
ਤਵਲਦਸ਼ੁਦਸ਼ਕੋਦਕੇਸ਼ੀਰਖ਼ਾਰ
ਉਸ ਦਾ ਇਕ ਦੁੱਧ ਪੀਣ ਵਾਲਾ ਪੁੱਤਰ ਪੈਦਾ ਹੋਇਆ
She gave birth to a milk-sucking Prince,
ਕਿਖ਼ੁਦਸ਼ਹਿਸ਼ਾਹਅਫ਼ਕਨੋਨਾਮਦਾਰ॥੧੬॥
ਜੋ ਖ਼ੁਦ ਬਾਦਸ਼ਾਹ ਹੈ ਅਤੇ (ਵੈਰੀ) ਬਾਦਸ਼ਾਹ ਨੂੰ ਢਾਹਣ ਲਈ ਬਹੁਤ ਪ੍ਰਸਿੱਧ ਹੈ ॥੧੬॥
Who would become the ruler and exterminator of the opposing rulers.(16)
ਕਿਜ਼ਾਹਰਕਰਦੰਦਸਿਰਰੇਜਹਾ
ਉਸ ਨੇ ਉਸ (ਲੜਕਾ ਜੰਮਣ ਦੇ) ਭੇਦ ਨੂੰ ਕਿਸੇ ਅਗੇ ਪ੍ਰਗਟ ਨਾ ਕੀਤਾ
She had not disclosed the secret of his birth,
ਸੰਦੂਕਰਾਨਿਗਹਦਾਸ਼ਤਆਂ॥੧੭॥
ਅਤੇ ਉਸ ਨੂੰ ਚੰਗੀ ਤਰ੍ਹਾਂ ਸੰਦੂਕ ਵਿਚ ਸੰਭਾਲ ਦਿੱਤਾ ॥੧੭॥
And had placed him in a box, away from the sight of others.(17)
ਜ਼ਿਮੁਸ਼ਕੋਫ਼ਿਤਰਅੰਬਰਆਵੇਖ਼ਤੰਦ
(ਉਸ ਲੜਕੇ ਉਤੇ) ਉਸ ਨੇ ਕਸਤੂਰੀ, ਇਤਰ ਅਤੇ ਮੁਸ਼ਕ ਅੰਬਰ ਦਾ ਲੇਪ ਕੀਤਾ
She applied musk and perfumed it in Otto.
ਬਰੋਊਦਅਜ਼ਜ਼ਾਫ਼ਰਾਰੇਖ਼ਤੰਦ॥੧੮॥
ਅਤੇ ਕੇਸਰ ਤੇ ਉਦੂ (ਇਕ ਸੁਗੰਧ ਵਾਲੀ ਲਕੜੀ) ਨੂੰ ਰਗੜ ਕੇ ਛਿੜਕਿਆ ॥੧੮॥
Then she coated it with saffron, and kindled incense around.(18)
ਦਸਤਅੰਦਰੂੰਦਾਸ਼ਤਰਾਅਕੀਕ
ਉਸ ਦੇ ਹੱਥ ਵਿਚ ਇਕ ਹੀਰਾ ਰਖਿਆ
After placing a red stone in his hands,
ਰਵਾਕਰਦਸੰਦੂਕਦਰਯਾਅਮੀਕ॥੧੯॥
ਅਤੇ ਉਸ ਸੰਦੂਕ ਨੂੰ ਡੂੰਘੇ ਦਰਿਆ ਵਿਚ ਰੋੜ੍ਹ ਦਿੱਤਾ ॥੧੯॥
She pushed the box into the deep flowing water.(19)
ਰਵਾਕਰਦਰਾਕੁਨਦਜਾਮਹਚਾਕ
ਉਸ ਸੰਦੂਕ ਨੂੰ ਰੋੜ੍ਹ ਕੇ ਦੁਖ ਨਾਲ ਬਸਤ੍ਰ ਲੀਰੋ ਲੀਰ ਕਰ ਦਿੱਤੇ।
Immediately after the launching, she tore off her clothes,
ਨਜ਼ਰਦਾਸ਼ਤਬਰੁਸ਼ੁਕਰਯਜ਼ਦਾਨਪਾਕ॥੨੦॥
ਉਸ ਨੇ ਫਿਰ ਪਰਮ ਪਵਿਤ੍ਰ ਪਰਮਾਤਮਾ ਦਾ ਧਿਆਨ ਕੀਤਾ ॥੨੦॥
And sat down to prey God to protect him.(20)
ਨਿਸ਼ਸਤੰਦਬਰਰੋਦਲਬੇਗਾਜ਼ਰਾ
ਦਰਿਆ ਦੇ ਕੰਢੇ ਉਤੇ ਧੋਬੀ ਬੈਠੇ ਸਨ।
The washermen sitting on the bank of the river,
ਨਜ਼ਰਕਰਦਸੰਦੂਕਦਰੀਯਾਰਵਾ॥੨੧॥
ਉਨ੍ਹਾਂ ਨੇ ਦਰਿਆ ਵਿਚ ਰੁੜ੍ਹੇ ਜਾਂਦੇ ਸੰਦੂਕ ਨੂੰ ਵੇਖਿਆ ॥੨੧॥
Noticed the box drifting in the river.(21)
ਹਮੀਖ਼ਾਸਤਕਿਰਾਬਦਸਤਆਵਰੰਦ
ਉਨ੍ਹਾਂ ਨੇ ਚਾਹਿਆ ਕਿ ਸੰਦੂਕ ਨੂੰ ਹਥਿਆ ਲਈਏ
They decided to fetch the box out,
ਕਿਸੰਦੂਕਬਸਤਹਸ਼ਿਕਸਤਆਵਰੰਦ॥੨੨॥
ਅਤੇ ਉਸ ਬੰਦ ਕੀਤੀ ਸੰਦੂਕ ਨੂੰ ਤੋੜ ਦੇਈਏ ॥੨੨॥
And break it open.(22)
ਚੁਬਾਜੂਕੋਸ਼ਸ਼ਦਰਾਮਦਕਿਰਾ
ਜਦੋਂ ਉਨ੍ਹਾਂ ਨੇ ਆਪਣੀਆਂ ਬਾਂਹਵਾਂ ਦੇ ਜ਼ੋਰ ਨਾਲ (ਸੰਦੂਕ ਨੂੰ) ਬਾਹਰ ਕਢਿਆ,
Using the power of their arms they pulled the box out,
ਦਸਤਅੰਦਰਆਮਦਮਤਾਏਗਿਰਾ॥੨੩॥
ਤਾਂ ਉਨ੍ਹਾਂ ਦੇ ਹੱਥ ਵਿਚ ਬਹੁਤ ਧਨ ਆਇਆ ॥੨੩॥
And on its fringes they found lot of precious things.(23)
ਸ਼ਿਕਸਤੰਦਮੁਹਰਸ਼ਬਰਾਏਮਤਾ
(ਉਨ੍ਹਾਂ ਨੇ) ਧਨ ਦੌਲਤ ਪ੍ਰਾਪਤ ਕਰਨ ਲਈ ਮੋਹਰ ਤੋੜ ਦਿੱਤੀ,
When they opened it using further force,
ਪਦੀਦਆਮਦਹਜ਼ਾਚੁਬਖ਼ਸ਼ਿੰਦਹਮਾਹ॥੨੪॥
ਤਾਂ ਉਸ ਵਿਚੋਂ ਚੰਦ੍ਰਮਾ ਵਰਗੇ ਮੁਖ ਵਾਲਾ (ਬੱਚਾ) ਪ੍ਰਗਟ ਹੋਇਆ ॥੨੪॥
They came across more precious articles.(24)
ਵਜ਼ਾਗਾਜਰਾਖ਼ਾਨਹਕੋਦਕਚੁਨੇਸਤ
ਉਸ ਧੋਬੀ ਦੇ ਘਰ ਕੋਈ ਲੜਕਾ ਨਹੀਂ ਸੀ।
They broke its seal,
ਖ਼ੁਦਾਮਨਪਿਸਰਦਾਦਈਂਹਸਬਸੇਸਤ॥੨੫॥
(ਉਸ ਨੇ ਕਿਹਾ) ਪਰਮਾਤਮਾ ਨੇ ਮੈਨੂੰ ਇਹ ਲੜਕਾ ਪ੍ਰਦਾਨ ਕੀਤਾ ਹੈ। ਇਹ ਬਹੁਤ ਵੱਡੀ ਸੌਗਾਤ ਹੈ ॥੨੫॥
And inside, they found him dazzling like the moon.(25)
ਬਿਯਾਵੁਰਦਰਾਗਿਰਿਫ਼ਤਆਂਅਕੀਕ
ਉਸ ਨੇ ਸੰਦੂਕ ਨੂੰ ਪਾਣੀ ਤੋਂ ਬਾਹਰ ਕਢਿਆ ਅਤੇ ਉਸ ਵਿਚੋਂ ਪੁੱਤਰ ਅਤੇ ਹੀਰਾ ਮਿਲਿਆ।
The washer men had no children,
ਸ਼ੁਕਰਕਰਦਯਜ਼ਦਾਨਆਜ਼ਮਅਮੀਕ॥੨੬॥
ਉਸ ਨੇ ਬੇਅੰਤ ਅਤੇ ਅਥਾਹ ਪਰਮਾਤਮਾ ਦਾ ਸ਼ੁਕਰ ਕੀਤਾ ॥੨੬॥
They thought, ‘God has endowed us with a son.’(26)
ਕੁਨਦਪਰਵਰਿਸ਼ਰਾਚੁਪਿਸਰੇਅਜ਼ੀਮ
ਉਸ ਨੂੰ ਪੁੱਤਰ ਵਾਂਗ ਬਹੁਤ ਵਧੀਆ ਢੰਗ ਨਾਲ ਪਾਲਿਆ
As they had rescued him from the deep water,
ਯਾਦੇਖ਼ੁਦਾਕਬਿਲਹਕਾਬਹਕਰੀਮ॥੨੭॥
ਅਤੇ ਮਨ ਵਿਚ ਪਰਮਾਤਮਾ ਅਤੇ ਮੱਕੇ ਦੇ ਕਾਬੇ ਨੂੰ ਯਾਦ ਕੀਤਾ ॥੨੭॥
They thanked God for endowing them such a cherished gift.(27)
ਚੁਬੁਗਜ਼ਸ਼ਤਬਰਵੈਦੁਸੇਸਾਲਮਾਹ
ਜਦੋਂ ਇਸ ਗੱਲ ਨੂੰ ਹੋਇਆਂ ਦੋ ਤਿੰਨ ਸਾਲ ਅਤੇ ਕੁਝ ਮਹੀਨੇ ਬੀਤ ਗਏ,
They brought him up like their son,
ਕਜ਼ੋਦੁਖ਼ਤਰੇਖ਼ਾਨਹਆਵੁਰਦਸ਼ਾਹ॥੨੮॥
ਤਾਂ ਧੋਬੀ ਦੀ ਧੀ ਉਸ (ਬਾਲਕ) ਨੂੰ ਬਾਦਸ਼ਾਹ ਦੇ ਘਰ ਲੈ ਆਈ ॥੨੮॥
And went to Mecca on pilgrimage as well.(28)
ਨਜ਼ਰਕਰਦਬਰਵੈਹੁਮਾਏਅਜ਼ੀਮ
'ਹੁਮਾਏ ਅਜ਼ੀਮ' (ਰਾਜ ਕੁਮਾਰੀ) ਨੇ ਧੋਬੀ ਦੇ
When two or three years and a few months had gone past,
ਯਾਦਆਮਦਸ਼ਪਿਸਰਗਾਜ਼ਰਕਰੀਮ॥੨੯॥
'ਕਰੀਮ' ਨਾਂ ਦੇ (ਬਾਲਕ) ਨੂੰ ਵੇਖਿਆ ਤਾਂ ਆਪਣੇ ਪੁੱਤਰ ਦੀ ਯਾਦ ਆ ਗਈ ॥੨੯॥
The daughter of the washer man, brought him to the king’s palace.(29)
ਬਪੁਰਸ਼ੀਦਰਾਕਿਨੇਕਜ਼ਨ
(ਰਾਜ ਕੁਮਾਰੀ ਨੇ) ਉਸ ਨੂੰ ਪੁਛਿਆ ਕਿ ਹੇ ਨੇਕ ਇਸਤਰੀ!
The great phoenix went into deep thought on seeing him,
ਕੁਜਾਯਾਫ਼ਤੀਪਿਸਰਖ਼ੁਸ਼ਖ਼ੋਇਤਨ॥੩੦॥
ਇਹ ਚੰਗੇ ਸੁਭਾ ਅਤੇ ਸੁੰਦਰ ਸ਼ਰੀਰ ਵਾਲਾ ਪੁੱਤਰ ਤੁਹਾਨੂੰ ਕਿਵੇਂ ਪ੍ਰਾਪਤ ਹੋਇਆ ਹੈ ॥੩੦॥
But, then, realised that he was the son of a washer man.(30)
ਬਿਦਾਨੇਮਖ਼ਾਨੇਮਸ਼ਨਾਸੇਮਮਨ
(ਰਾਜ ਕੁਮਾਰੀ ਮਨ ਵਿਚ ਸੋਚਣ ਲਗੀ ਕਿ) ਮੈਂ ਇਸ ਬਾਲਕ ਨੂੰ ਜਾਣਦੀ ਅਤੇ ਪਛਾਣਦੀ ਹਾਂ।
He asked, “Oh, you the kind lady,
ਯਕੇਮਨਸ਼ਨਾਸ਼ਮਦੀਗ਼ਰਸੁਖ਼ਨ॥੩੧॥
ਇਕ ਮੈਂ ਹੀ ਇਸ ਗੱਲ ਨੂੰ ਜਾਣਦੀ ਹਾਂ, ਹੋਰ ਕਿਸੇ ਨੂੰ ਪਤਾ ਨਹੀਂ ਹੈ ॥੩੧॥
“How did you get a son so handsome in stature, and so sober in habits.”(31)
ਦਵੀਦੰਦਮਰਦਮਬਖ਼ਾਦੰਮਕਜ਼ੋ
ਉਸ ਨੇ ਆਪਣੇ ਨੌਕਰ ਨੂੰ ਬੁਲਾਇਆ
She thought, ‘It is me only who knows the secret.
ਕਿਅਜ਼ਖ਼ਾਨਹੇਗਾਜ਼ਰਾਨਸ਼ਅਜ਼ੋ॥੩੨॥
ਅਤੇ ਧੋਬੀ ਦੇ ਘਰ ਭੇਜਿਆ ॥੩੨॥
‘No body else knows what is the truth.’(32)
ਬੁਖ਼ਾਦੰਦਰਾਬੁਬਸਤੰਦਸਖ਼ਤ
(ਧੋਬੀ ਨੂੰ) ਬੁਲਾ ਕੇ ਬੰਨ੍ਹ ਲਿਆ ਅਤੇ ਪੁਛਿਆ
The person wanted to take away her son, and
ਪੁਰਸ਼ੀਦਰਾਕਿਨੇਕਬਖ਼ਤ॥੩੩॥
ਕਿ ਹੇ ਚੰਗੇ ਭਾਗਾਂ ਵਾਲੇ! (ਤੂੰ ਇਹ ਲੜਕਾ ਕਿਥੋਂ ਲਿਆ ਹੈ) ॥੩੩॥
Quickly proceeded to the house of the washerwoman.(33)
ਬਿਗੋਯਮਤੁਰਾਹਮਚੁਈਂਯਾਫ਼ਤਮ
ਉਸ (ਧੋਬੀ) ਨੇ ਕਿਹਾ ਕਿ ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਕਿਸ ਤਰ੍ਹਾਂ ਪ੍ਰਾਪਤ ਹੋਇਆ ਹੈ।
The washerwoman said, “I will tell you, how did I find him,
ਨੁਮਾਯਮਤੋਹਾਲਚੂੰਸਾਖ਼ਤਮ॥੩੪॥
ਇਸ ਦੇ ਮਿਲਣ ਦਾ ਸਾਰਾ ਹਾਲ ਤੁਹਾਨੂੰ ਜ਼ਾਹਿਰ ਕਰਦਾ ਹਾਂ ॥੩੪॥
‘I will narrate to you, how did I discover him.‘(34)
ਕਿਸਾਲੇਫ਼ਲਾਮਾਹਦਰਵਕਤਸ਼ਾਮ
(ਧੋਬੀ ਨੇ ਕਿਹਾ) ਫਲਾਣੇ ਸਾਲ ਦੇ ਫਲਾਣੇ ਮਹੀਨੇ ਵਿਚ
‘In such a year and at such day, in the evening,
ਕਿਈਂਕਾਰਰਾਕਰਦਅਮਮਨਤਮਾਮ॥੩੫॥
ਸ਼ਾਮ ਵੇਲੇ ਮੈਂ ਇਸ ਸਾਰੇ ਕੰਮ ਨੂੰ ਕੀਤਾ ਸੀ ॥੩੫॥
‘I performed all this task.(35)
ਗ਼ਿਰਿਫ਼ਤੇਮਸੰਦੂਕਦਰੀਯਾਅਮੀਕ
(ਮੈਂ ਦਰਿਆ ਵਿਚ ਇਕ ਰੁੜ੍ਹਦਾ ਹੋਇਆ ਸੰਦੂਕ ਵੇਖਿਆ) ਅਤੇ ਮੈਂ ਡੂੰਘੇ ਦਰਿਆ ਵਿਚ ਜਾ ਕੇ ਸੰਦੂਕ ਨੂੰ ਪਕੜ ਲਿਆ।
‘I got hold of the box in deep water,
ਯਕੇਦਸਤਜ਼ੋਯਾਫ਼ਤਮਈਂਅਕੀਕ॥੩੬॥
(ਉਸ ਵਿਚੋਂ ਇਕ ਲੜਕਾ ਮਿਲਿਆ) ਜਿਸ ਦੇ ਇਕ ਹੱਥ ਵਿਚੋਂ ਹੀਰਾ ਪ੍ਰਾਪਤ ਹੋਇਆ ॥੩੬॥
‘When I opened it, I found him there, and that is the truth.(36)
ਬਦੀਦੰਦਗੌਹਰਿਗ਼ਿਰਫ਼ਤੰਦਅਜ਼ਾ
ਉਸ ਤੋਂ ਹੀਰਾ ਫੜ ਕੇ (ਰਾਜ ਕੁਮਾਰੀ ਨੇ) ਵੇਖਿਆ
ਸ਼ਨਾਸਦਕਿਈਂਪਿਸਰਹਸਤਆਂਹੁਮਾ॥੩੭॥
ਅਤੇ ਪਛਾਣ ਲਿਆ ਕਿ ਮੇਰਾ ਹੀ ਪੁੱਤਰ ਹੈ ॥੩੭॥
ਬਰੋਤਾਜ਼ਹਸ਼ੁਦਸ਼ੀਰਪਿਸਤਾਅਜ਼ੋ
ਉਸ ਦੇ ਥਣਾਂ ਵਿਚੋਂ ਦੁੱਧ ਵਗਣ ਲਗ ਗਿਆ।
‘On seeing him, I felt the milk dripping out of my breasts,
ਬਿਜ਼ਦਸੀਨਹਖ਼ੁਦਹਰਦੋਦਸਤਾਅਜ਼ੋ॥੩੮॥
ਉਸ ਨੇ ਆਪਣੇ ਦੋਵੇਂ ਹੱਥ ਛਾਤੀ ਉਤੇ ਰਖ ਲਏ ॥੩੮॥
‘And I took both his hands on them.(38)
ਸ਼ਨਾਸਦਅਜ਼ੋਹਰਦੁਲਬਬਰਕੁਸ਼ਾਦ
ਉਸ ਨੇ (ਲੜਕੇ ਨੂੰ) ਪਛਾਣਨ ਤੇ ਦੋਵੇਂ ਬੁਲ੍ਹ ਖੋਲ੍ਹੇ (ਭਾਵ-ਹਸਣ ਦਾ ਯਤਨ ਕੀਤਾ)
‘Recognising the place, his both the lips opened (to suck milk).
ਕਿਜ਼ਾਹਰਕਰਦਸ਼ਦਿਲਅੰਦਰਨਿਹਾਦ॥੩੯॥
ਪਰ (ਉਸ ਨੇ ਇਹ ਭੇਦ ਕਿਸੇ ਅਗੇ) ਪ੍ਰਗਟ ਨਾ ਕੀਤਾ ਅਤੇ ਮਨ ਵਿਚ ਹੀ ਲੁਕਾਈ ਰਖਿਆ ॥੩੯॥
‘I never revealed this secret to anybody.’(39)