GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 179
Display Settings
ਜੈਸੇਪ੍ਰਿਅਭੇਟਤਅਧਾਨਨਿਰਮਾਨਹੋਤਬਾਂਛਤਬਿਧਾਨਖਾਨਪਾਨਅਗ੍ਰਭਾਗਿਹੈ
ਜਿਸ ਪ੍ਰਕਾਰ ਇਸਤ੍ਰੀ ਨਿਰਮਾਨ ਹੋ ਕੇ ਅਪਨੇ ਆਪ ਨੂੰ ਪ੍ਯਾਰੇ ਪਤੀ ਦੇ ਅਰਪਣ ਕਰਦੀ ਹੈ ਤਾਂ ਓਸ ਦੇ ਗਰਭ ਰਹਿ ਆਯਾ ਕਰਦਾ ਉਹ ਉਮੇਦ ਦੇ ਘਰ ਆਨ ਪੁਗ੍ਯਾ ਕਰਦੀ ਹੈ, ਤੇ ਏਸੇ ਕਰ ਕੇ ਹੀ ਬਿਧਾਨ ਸ਼ਾਸਤ੍ਰ ਉਕਤ ਬਿਧੀ ਅਨੁਸਾਰ ਜੋ ਸਭ ਪ੍ਰਕਾਰ ਕਰ ਕੇ ਉਚਿਤ ਮੰਨੇ ਗਏ ਹਨ ਓਸ ਨੂੰ ਬਾਂਛਤ ਮੂੰਹ ਮੰਗੇ ਓਸ ਦੀ ਚਾਹਨਾ ਅਨੁਸਾਰ ਖਾਨ ਪਾਨ ਆਦਿ ਦੇ ਸਮੂਹ ਪਦਾਰਥ ਅਗ੍ਰਭਾਗਿ ਸਨਮੁਖ ਪ੍ਰਾਪਤ ਕੀਤੇ ਜਾਯਾ ਕਰਦੇ ਹਨ।
As a wife presents herself to her husband with humility and becomes pregnant, the husband brings her all the foods of her liking and taste.
ਜਨਮਤਸੁਤਖਾਨਪਾਨਕੋਸੰਜਮੁਕਰੈਸੁਤਹਿਤਰਸਕਸਸਕਲਤਿਆਗਿਹੈ
ਓਹੀ ਅਧਾਨ ਪ੍ਰਾਪਤ ਇਸਤ੍ਰੀ ਜਿਸ ਨੂੰ ਪਹਿਲੇ ਸਭ ਭਾਂਤ ਦੇ ਮਨ ਚਿੰਦੇ ਪਦਾਰਥ ਪ੍ਰਾਪਤ ਹੁੰਦੇ ਸਨ ਜਦ ਉਦਸੇ ਘਰ ਪੁਤ੍ਰ ਉਪਜ ਔਂਦਾ ਹੈ ਤਾਂ ਆਪ ਤੇ ਆਪ ਹੀ ਬ੍ਯਰਥ ਖਾਨ ਪਾਨ ਆਦਿ ਵੱਲੋਂ ਸੰਜਮ ਸੰਕੋਚ ਪ੍ਰਹੇਜ਼ ਧਾਰ ਲਿਆ ਕਰਦੀ ਅਤੇ ਪੁਤ੍ਰ ਦੇ ਹਿਤ ਭਲੇ ਅਰੁ ਸੁਖ ਖਾਤਰ ਸਭ ਕਸਨ ਵਾਲੇ ਜਕੜਨ ਵਾਲੇ ਵਾ ਚਿੱਤ ਨੂੰ ਖਿਚਨ ਵਾਲੇ ਰਸਾਂ ਸਵਾਦਾਂ ਨੂੰ ਤ੍ਯਾਗ ਦਿੰਦੀ ਹੈ।
On birth of a son, she abstains from eating all that may be harmful to the child.
ਤੈਸੇਗੁਰਚਰਨਸਰਨਿਕਾਮਨਾਪੁਜਾਇਨਾਮਨਿਹਕਾਮਧਾਮਅਨਤਲਾਗਿਹੈ
ਤਿਸੀ ਪ੍ਰਕਾਰ ਹੀ ਚਰਣ ਸਰਣ ਆਏ ਸਿੱਖ ਦੀਆਂ ਪਹਿਲੇ ਤਾਂ ਸਤਿਗੁਰੂ ਸਮੂਹ ਕਾਮਨਾ ਮੁਰਾਦਾਂ ਪੂਰੀਆਂ ਕਰ ਦਿੰਦੇ ਹਨ ਤੇ ਉਪ੍ਰੰਤ ਓਸ ਨੂੰ ਨਿਸ਼ਕਾਮ ਪਦ ਦਾ ਐਸਾ ਬਾਸੀ ਬਣਾਂਦੇ ਹਨ ਕਿ ਮੁੜ ਕਦੀ ਉਹ ਹੋਰ ਦੇ ਮੋਹ ਮਮਤਾ ਦੇ ਅਸਥਾਨ ਹੋਰਨਾਂ ਪਦਾਰਥਾਂ ਆਦਿ ਵਿਖੇ ਨਹੀਂ ਲਗ੍ਯਾ ਪਰਚਿਆ ਯਾ ਲਲਚਿਆ ਕਰਦਾ ਹੈ।
Similarly taking the refuge of the True Guru with devotion; the desires of a Gursikh are fulfilled. He is blessed with the Naam by the True-Guru which is the source of desirelessness. One craves for nothing more and observes no rituals.
ਨਿਸਿਅੰਧਕਾਰਭਵਸਾਗਰਸੰਸਾਰਬਿਖੈਪੰਚਤਸਕਰਜੀਤਿਸਿਖਹੀਸੁਜਾਗਿਹੈ।੧੭੯।
ਤਾਤਪ੍ਰਯ ਕੀਹ ਕਿ ਸੰਸਾਰ ਸਮੁੰਦਰ ਅੰਦਰ ਭਵ ਜਨਮ ਮਰਣ ਦੇ ਰੋੜ੍ਹ ਵਿਚ ਕਾਲੀ ਬੋਲੀ ਹਨ੍ਹੇਰੀ ਰਾਤ ਅਵਿਦ੍ਯਾਮਈ ਵਿਖੇ ਰੁੜ੍ਹ ਰਿਹਾਂ ਜੀਵਾਂ ਵਿਚੋਂ ਕਾਮ ਕ੍ਰੋਧ ਆਦਿ ਪੰਜਾਂ ਚੋਰਾਂ ਨੂੰ ਜੇ ਜਿੱਤ ਲਵੇ ਉਹੀ ਸਿੱਖ ਹੀ ਕੇਵਲ ਜਾਗਿ ਸਾਵਧਾਨ ਰਹਿ ਬਚ ਸਕਦਾ ਹੈ ॥੧੭੯॥
A Sikh who has received the boon of elixir-like Naam can win over the five evils cautiously and swims across worldly ocean that is frightening like a dark night. (179)