GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 288
Display Settings
ਹਾਰਿਮਾਨੀਝਗਰੋਮਿਟਤਰੋਸਮਾਰੇਸੈਰਸਾਇਨਹੁਇਪੋਟਡਾਰੇਲਾਗਤਡੰਡੁਜਗਜਾਨੀਐ
ਰੋਸ ਮਾਰੇ ਆਦਮੀ ਪਾਸੋਂ ਹਾਰ ਮੰਨ ਲਿਆਂ ਝਗੜਾ ਮਿਟ ਜਾਂਦਾ ਹੈ ਜੀਕੂੰ ਸਿਰ ਤੋਂ ਪੰਡ ਸੁੱਟ ਦਿੱਤਿਆਂ ਮਸੂਲ ਨਹੀਂ ਭਰਣਾ ਪਿਆ ਕਰਦਾ, ਤੀਕੂੰ ਹੀ ਹਉਮੈਂ ਦੀ ਅਣਖ ਵਾ ਆਕੜ ਛਡ ਦਿੱਤਿਆਂ ਰਸਾਂ ਦੇ ਅਸਥਾਨ ਬਣ ਜਾਈਦਾ ਹੈ ਤੇ ਜਮ ਦਾ ਡੰਡ ਵਾ ਬਿਧੀ ਨਿਖੇਧ ਦਾ ਕਰ ਹਾਲਾ ਨਹੀਂ ਭਰਣਾ ਪਿਆ ਕਰਦਾ ਜਿਸ ਗੱਲ ਨੂੰ ਸਾਰਾ ਜਗਤ ਹੀ ਜਾਣਦਾ ਹੈ।
Accepting defeat ends all discords. Shedding anger gives much peace. If we discard the results/income of all our deeds/business, we are never taxed. This fact is known to the whole world.
ਹਉਮੇਅਭਿਮਾਨਅਸਥਾਨਊਚੇਨਾਹਿਜਲੁਨਿਮਤਨਵਨਥਲਜਲੁਪਹਿਚਾਨੀਐ
ਹਉਮੈ ਪ੍ਰਗਟ ਹੰਕਾਰ ਸਥੂਲ ਹੰਕਾਰ ਅਰੁ ਅਭਿਮਾਨ ਸੂਖਮ ਹੰਕਾਰ ਰਿਦੇ ਅੰਦਰ ਦਾ ਇਸ ਸਥੂਲ ਸੂਖਮ ਹੰਕਾਰ ਦਾ ਅਸਥਾਨ = ਟਿਕਿਆ ਹੋਵੇ ਜਿਹੜਾ ਮਨੁੱਖ, ਉਸ ਉੱਚੇ ਟਿਕਾਣੇ ਟਿੱਬੇ ਉਪਰ ਵਾਹਿਗੁਰੂ ਅੰਤਰਯਾਮੀ ਦੀਆਂ ਬਰਕਤਾਂ ਦਾ ਜਲ ਨਹੀਂ ਟਿਕਿਆ ਰਹਿ ਸਦਾ, ਕ੍ਯੋਂਕਿ ਇਹ ਗੱਲ ਮੰਨੀ ਪ੍ਰਮੰਨੀ ਹੈ ਕਿ ਨਿਮਤ ਨੀਊਂਦਾ ਵਗਦਾ ਹੈ ਜਲ 'ਨਵਨ ਥਲਿ' ਨਿਵਾਨ ਵਾਲੇ ਪਾਸੇ ਵੱਲ ਹੀ ਪਛਾਣ ਰਖੋ, ਐਸੇ।
The heart where ego and pride dwells is like a high ground where no water can accumulate. Lord cannot stay either.
ਅੰਗਸਰਬੰਗਤਰਹਰਹੋਤਹੈਚਰਨਤਾਤੇਚਰਨਾਮ੍ਰਤਚਰਨਰੇਨਮਾਨੀਐ
ਦੇਖੋ! ਸਾਰਿਆਂ ਅੰਗਾਂ ਤੋਂ ਅਤ੍ਯੰਤ ਥੱਲੇ ਪੈਰਾਂ ਦਾ ਅੰਗ ਹੁੰਦਾ ਹੈ ਇਸੇ ਕਰ ਕੇ ਹੀ ਇਨਾਂ ਚਰਣਾਂ ਦਾ ਧੋਣ ਚਰਣ ਅੰਮ੍ਰਿਤ ਸਰੂਪ ਮੰਨਿਆ ਜਾਂਦਾ ਹੈ, ਏਨਾਂ ਨੂੰ ਸਪਰਸ਼ੀ ਛੋਹੀ ਹੋਈ ਧੂਲੀ ਆਦਰ ਨੂੰ ਪ੍ਰਾਪਤ ਹੁੰਦੀ ਹੈ।
Feet are located at the lowest end of the body. That is why the dust of the feet and the foot wash are regarded sacred and thus respected.
ਤੈਸੇਹਰਿਭਗਤਜਗਤਮੈਨਿੰਮਰੀਭੂਤਜਗਪਗਲਗਿਮਸਤਕਿਪਰਵਾਨੀਐ।੨੮੮।
ਤਿਸੀ ਪ੍ਰਕਾਰ ਹੀ ਜਗਤ ਅੰਦਰ ਹਰੀ ਦੇ ਭਗਤ ਵਾਹਿਗੁਰੂ ਦੇ ਪਿਆਰੇ ਨਿੰਮ੍ਰਤਾ ਦਾ ਸਰੂਪ ਹੋਏ ਰਹਿੰਦੇ ਹਨ ਤੇ ਏਸੇ ਕਰ ਕੇ ਹੀ ਜਗਤ ਅਪਣਾ ਮੱਥਾ ਸਿਰ ਓਨਾਂ ਦੇ ਚਰਣਾਂ ਨੂੰ ਲਗੌਨਾ ਪ੍ਰਵਾਣ ਕਰ ਰਿਹਾ ਹੈ ॥੨੮੮॥
So is the devotee and worshipper of God who is sans pride and full of humility. The whole world falls at his feet and consider their forehead blessed. (288)