ਜੈਸੇਤਉਬਸਨਅੰਗਸੰਗਮਿਲਿਹੁਇਮਲੀਨਸਲਿਲਸਾਬੁਨਮਿਲਿਨਿਰਮਲਹੋਤਹੈ।
ਜਿਸ ਤਰ੍ਹਾਂ ਬਸਨ = ਸਬਤਰ ਅੰਗਾਂ ਨਾਲ ਮਿਲਿ ਲਗ ਕੇ ਪਹਿਨਣ ਤੇ ਮੈਲਾ ਹੋ ਜਾਇਆ ਕਰਦਾ ਹੈ, ਤਉ ਤਾਂ ਜਲ ਸਬੂਨ ਨਾਲ ਧੋਤਿਆਂ ਨਿਰਲ ਉਜਲਾ ਹੋ ਜਾਇਆ ਕਰਦਾ ਹੈ।
Just as clothes become soiled by their touching the body but are washed clean with water and soap
ਜੈਸੇਤਉਸਰੋਵਰਸਿਵਾਲਕੈਅਛਾਦਿਓਜਲੁਝੋਲਿਪੀਏਨਿਰਮਲਦੇਖੀਐਅਛੋਤਹੈ।
ਤਉ ਫੇਰ ਜਿਸ ਭਾਂਤ ਸਰੋਵਰ ਤਲਾ ਅੰਦਰ ਜਲ ਸਿਵਾਲ ਕੈ = ਜਾਲੇ ਕਾਰਣ ਢੱਕਿਆ ਹੋਇਆ ਹੁੰਦਾ ਹੈ, ਤੇ ਜਿਹੜਾ ਦੇਖੀਐ 'ਅਛੋਤ' ਦਿਖਾਈ ਦਿੰਦਾ ਸੀ ਅਛੂਤ ਰੂਪ ਪਲੀਤ ਝਬੱਲਨ ਮਾਤ੍ਰ ਤੇ ਨਿਰਮਲ ਹੋ ਔਣ ਕਰ ਕੇ ਪੀਵੀਦਾ ਹੈ। ਅਥਵਾ ਜਾਲੇ ਨਾਲ ਢਕਿਆ ਜਲ ਜਿਸ ਤਰ੍ਹਾਂ 'ਝੋਲਿ' ਝਬੱਲਿਆਂ ਮੈਲ ਤੋਂ ਰਹਿਤ ਅਛੋਤ ਸੁੱਧ ਦਿਖਾਈ ਦੇਣ ਤੇ ਪੀਵੀ ਦਾ ਹੈ ਪੀਨ ਲੈਕ ਹੋ ਜਾਂਦਾ ਹੈ।
Just as the water in a pond is covered with thin film of algae and dropped leaves, but by brushing aside the film with hand, clean drinkable water appears.
ਜੈਸੇਨਿਸਅੰਧਕਾਰਤਾਰਕਾਚਮਤਕਾਰਹੋਤਉਜੀਆਰੋਦਿਨਕਰਕੇਉਦੋਤਹੈ।
ਜਿਸ ਤਰ੍ਹਾਂ ਰਾਤ ਹਨੇਰੀ ਵਿਖੇ ਤਾਰਿਆਂ ਦਾ ਚਮਤਕਾਰ ਉਜਾਲਾ ਹੋਇਆ ਕਰਦਾ ਹੈ ਪ੍ਰੰਤੂ ਦਿਨਕਰ ਸੂਰਜ ਦੇ ਉਦੇ ਹੁੰਦੇ ਸਾਰ ਹੀ ਉਜੀਆਰੋ ਚਾਨਣਾ ਹੋ ਆਇਆ ਕਰਦਾ ਹੈ ਹਨੇਰਾ ਮਿਟ ਜਾਇਆ ਕਰਦਾ ਹੈ।
Just as the night is dark even with the twinkling of stars but with the rising Sun-light spreads all over.
ਤੈਸੇਮਾਇਆਮੋਹਭ੍ਰਮਹੋਤਹੈਮਲੀਨਮਤਿਸਤਿਗੁਰਗਿਆਨਧਿਆਨਜਗਮਗਜੋਤਿਹੈ।੩੧੨।
ਤਿਸੀ ਪ੍ਰਕਾਰ ਮਾਇਆ ਦੇ ਮੋਹ ਕਰ ਕੇ ਭਰਮੀ ਹੋਈ ਮਤਿ ਬੁਧੀ ਮੈਲੀ ਧੁੰਦਲੀ ਹੋਈ ਰਹਿੰਦ ਹੈ ਸਤਿਗੁਰਾਂ ਦੇ ਗਿਆਨ ਤਥਾ ਧਿਆਨ ਦੇ ਪ੍ਰਭਾਵ ਕਰ ਕੇ ਉਹ ਧੁੰਦਲਾ ਪਨ ਨਿਵਿਰਤ ਹੋ ਕੇ ਆਤਮ ਜੋਤੀ ਦਾ ਪ੍ਰਕਾਸ਼ ਜਗ ਮਗਜਗ ਮਗ ਕਰਨ ਲਗ ਪਿਆ ਕਰਦਾ ਹੈ ॥੩੧੨॥
So does the love of maya sully the mind. But by the teachings of True Guru and His contemplation, it becomes radiant. (312)