ਅੰਤਰਅਛਿਤਹੀਦਿਸੰਤਰਿਗਵਨਕਰੈਪਾਛੈਪਰੇਪਹੁਚੈਨਪਾਇਕੁਜਉਧਾਵਈ।
ਅੰਦਰ ਅੰਤਾਕਰਣ ਵਿਖੇ ਅਛਤ ਹੀ = ਵਰਤਮਾਨ ਇਸਥਿਤ ਰਹਿੰਦਿਆਂ ਸੰਦਿਆਂ ਵੀ ਮਨ ਦੇਸਾਂ ਦਿਸਾਂਤਰਾਂ ਨੂੰ ਗਵਨ ਕਰ ਜਾਂਦਾ ਹੈ, ਜੇਕਰ ਪਾਇਕ = ਪ੍ਯਾਦਾ = ਹਲਕਾਰਾ ਸ਼ੀਘਰ ਗਾਮੀ ਸੇਵਕ ਭੀ ਕੋਈ ਇਸ ਦਾ ਪਿੱਛਾ ਕਰਦਾ ਹੋਇਆ ਪਿੱਛੈ ਪੈ ਦੌੜੇ, ਤਾਂ 'ਪਹੁੰਚੈ ਨ' ਇਸ ਨੂੰ ਨਹੀਂ ਪੁਗ ਸਕਦਾ।
Despite well hidden in the body, mind still reaches far off places. If someone tries to chase it, he just cannot reach it.
ਪਹੁਚੈਨਰਥੁਪਹੁਚੈਨਗਜਰਾਜੁਬਾਜੁਪਹੁਚੈਨਖਗਮ੍ਰਿਗਫਾਂਧਤਉਡਾਵਈ।
ਪੁਸ਼ਪਕ ਬਿਬਾਨ ਜੇਹੇ ਯਾ ਇੰਦ੍ਰ ਵਰਗਿਆਂ ਦੇ ਉਡਾਰੂ ਰਥ ਇਸ ਦੇ ਬ੍ਰੋਬਰ ਨਹੀਂ ਪਹੁੰਚ ਸਕਦੇ, ਐਸੇ ਹੀ ਐਰਾਵਤ ਵਰਗੇ ਹਾਥੀ ਰਾਜ ਅਥਵਾ ਭੂਰੀਸ਼੍ਰਵਾ ਸਮਾਨ ਘੋੜਿਆਂ ਦੇ ਸ਼ਿਰੋਮਣੀ ਬਾਜਰਾਜ ਭੀ ਇਸ ਨੂੰ ਨਹੀਂ ਪੁਗ ਸਕਦੇ। ਅਰੁ ਪੰਛੀ ਉਡਾਰੀਆਂ ਮਾਰਦੇ ਹੋਏ ਇਸ ਨੂੰ ਨਹੀਂ ਪੁਜ ਸਕਦੇ ਅਤੇ ਮਿਗ ਕਈ ਕਈ ਗਜਾਂ ਦੀਆਂ ਕੁਦਾੜੀਆਂ ਮਾਰਦੇ ਹੋਏ ਇਸ ਦੀ ਬ੍ਰਾਬਰੀ ਨਹੀਂ ਕਰ ਸਕਦੇ।
No chariot, a swift horse or even Airawat (a legendary elephant) can reach it. Neither a fast flying bird nor a galloping deer can match it.
ਪਹੁਚੈਨਪਵਨਗਵਨਤ੍ਰਿਭਵਨਪ੍ਰਤਿਅਰਧਉਰਧਅੰਤਰੀਛਹੁਇਨਪਾਵਈ।
ਪਹੁੰਚ ਨਹੀਂ ਸਕਦਾ ਪੌਣ ਭੀ ਇਸ ਨੂੰ ਜਿਸ ਦਾ ਗਵਨ ਚਲਨ ਦੀ ਸਮਰੱਥਾ ਤਿੰਨਾਂ ਭੁਵਨਾਂ ਪ੍ਰਯੰਤ ਹੈ, ਅਰਧ ਪਾਤਾਲ ਗਾਮੀ ਹੋ ਕੇ ਉਰਧ ਆਕਾਸ਼ ਗਾਮੀ ਹੋ ਕੇ ਤਥਾ ਅੰਤਰੀਛ = ਅੰਤ੍ਰਾਲਿਕ ਮੰਡਲ ਵਿਖੇ ਭੀ ਗਮਨ ਕਰਨ ਵਾਲਾ ਹੋ ਕੇ ਨਹੀਂ ਹੀ ਇਸ ਮਨ ਨੂੰ ਪ੍ਰਾਪਤ ਹੋ ਫੜ ਸਕਦਾ।
Even the wind which has its reach in the three worlds cannot reach it. One who is capable of reaching the land of the world beyond, cannot win the race of mind.
ਪੰਚਦੂਤਭੂਤਲਗਿਅਧਮੁਅਸਾਧੁਮਨੁਗਹੇਗੁਰਗਿਆਨਸਾਧਸੰਗਿਬਸਿਆਵਈ।੩੧੩।
ਪੰਜੇ ਕਾਮ ਕ੍ਰੋਧ ਆਦਿ ਦੂਤ ਦੁਸ਼ਟ ਭੂਤਨੇ ਜਿਸ ਨੂੰ ਲਗਿ = ਲਗੇ ਚੰਬੜੇ ਹੋਏ ਹਨ, ਅਰਥਾਤ ਜਿਸ ਦੇ ਸਦਾ ਦੇ ਲਾਗੂ ਹਨ, ਉਹ ਐਸਾ ਅਧਮ ਨੀਚ ਅਸਾਧ ਨਾ ਸਾਧਿਆ ਜਾ ਸਕਨ ਵਾਲਾ ਮਨ, ਸਾਧ ਸੰਗਤ ਦ੍ਵਾਰੇ ਗੁਰੂਗਿਆਨ ਗੁਰੂ ਮਹਾਰਾਜ ਦੇ ਉਪਦੇਸ਼ੇ ਸਿਧਾਂਤ ਨੂੰ ਪ੍ਰਾਪਤ ਹੋ ਕੇ ਗਹੇ ਫੜੀਏ ਕਾਬੂ ਕਰਨ ਦਾ ਜਤਨ ਕਰੀਏ ਤਾਂ ਹੀ ਜਾਕ ਵੱਸ ਔਂਦਾ ਹੈ ॥੩੧੩॥
Inveigled by the five vices of maya that has embraced it like a demon, the low and incorrigible mind can only be controlled and disciplined if it accepts the initiation of the True Guru through the kind blessings of saintly and true devotees of the Lord.