GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 349
Display Settings
ਕੰਚਨਅਸੁਧਜੈਸੇਭ੍ਰਮਤਕੁਠਾਰੀਬਿਖੈਸੁਧਭਏਭ੍ਰਮਤਪਾਵਕਪ੍ਰਗਾਸਹੈ
ਕੁਠਾਰੀ ਵਿਚ ਅਸ਼ੁੱਧ ਖੋਟਾ ਸੋਨਾ ਤਾਇਆਂ ਜੀਕੂੰ ਭਰਮਿਆ ਚੱਕ੍ਰੀ ਲੌਣ ਲਗ ਪਿਆ ਕਰਦਾ ਹੈ ਅਤੇ ਖੋਟ ਦੇ ਸੜ ਜਾਣ ਤੇ ਸ਼ੁੱਧ ਹੋ ਗਿਆਂ ਪਾਵਕ ਪ੍ਰਗਾਸ ਹੈ ਅੱਗ ਵਾਕੂੰ ਲਟ ਲਟ ਦਮਕਨ ਲਗ ਪੈਂਦਾ ਤੇ ਫੇਰ ਨਹੀਂ ਭਵਿਆਂ ਕਰਦਾ।
As impure gold when heated in a crucible, keep on moving here and there but when purified becomes stable and glitters like fire.
ਜੈਸੇਕਰਕੰਕਨਅਨੇਕਮੈਪ੍ਰਗਟਧੁਨਿਏਕੈਏਕਟੇਕਪੁਨਿਧੁਨਿਕੋਬਿਨਾਸਹੈ
ਜਿਸ ਤਰ੍ਹਾਂ ਹੱਥਾਂ ਵਿਖੇ ਕੜੇ ਕੰਙਣ ਆਦਿ ਅਨੇਕ ਗਹਿਣਿਆਂ ਤੋਂ ਧੁਨਿ ਛਨਕਾਰ ਹੋਯਾ ਕਰਦੀ ਹੈ ਪਰ ਜਦ ਉਹ ਅਨੇਕਤਾ ਨੂੰ ਤ੍ਯਾਗ ਕੇ ਇੱਕੋ ਇਕ ਮਾਤ੍ਰ ਹੋਣ ਦੀ ਟੇਕ ਧਾਰਦੇ ਆਪਣੇ ਨਿਜ ਰੂਪ ਵਿਖੇ ਟਿਕ ਏਕੇ ਇਕ ਸਰੂਪੀ ਹੀ ਬਣ ਜਾਯਾ ਕਰਦੇ ਹਨ; ਤਾਂ ਫੇਰ ਓਨਾਂ ਦੀ ਛਣਕਾਰ ਭੀ ਮਿਟ ਜਾਯਾ ਕਰਦੀ ਹੈ।
If many bangles are worn in one arm, they keep making noise by striking with each other but when melted and made into one become quiet and noiseless.
ਖੁਧਿਆਕੈਬਾਲਕਬਿਲਲਾਤਅਕੁਲਾਤਅਤਅਸਥਨਪਾਨਕਰਿਸਹਜਿਨਿਵਾਸਹੈ
ਭੁੱਖ ਨਾਲ ਅਤ੍ਯੰਤ ਬ੍ਯਾਕੁਲ ਹੋਇਆ ਹੋਇਆ, ਦੁਖੀ ਹੋਇਆ ਹੋਇਆ ਬੱਚਾ ਬਿਲਲਾਤ ਰੋਂਦਾ ਰਹਿੰਦਾ ਹੈ ਪਰ ਥਨ ਪੀਂਦੇ ਸਾਰ ਹੀ ਜਿਸ ਤਰ੍ਹਾਂ ਸਹਜਿ ਸੁਖ ਵਿਚ ਟਿਕ ਜਾਂਦਾ ਮਗਨ ਹੋ ਜਾਂਦਾ ਹੈ।
Just as a child cries when hungry but becomes quiet and peaceful after suckling milk from his mother's breasts.
ਤੈਸੇਮਾਇਆਭ੍ਰਮਤਭ੍ਰਮਤਚਤੁਰਕੁੰਟਧਾਵੈਗੁਰਉਪਦੇਸਨਿਹਚਲਗ੍ਰਿਹਿਪਦਬਾਸਹੈ।੩੪੯।
ਤਿਸੇ ਪ੍ਰਕਾਰ ਪੁਰਖਾਂ ਦਾ ਮਨ ਮਾਇਆ ਧਨ ਦੌਲਤ ਦੇ ਵਾ ਮੋਹ ਮਮਤਾ ਅਗ੍ਯਾਨ ਦੇ ਅਧੀਨ ਭਰਮਿਆ ਭਟਕ੍ਯਾ ਹੋਯਾ, ਚਾਰੋਂ ਕੁੰਡਾਂ ਵਿਚ ਅੰਡਜ ਜੇਰਜ ਸ੍ਵੇਤਜ ਉਤਭਿਜ ਰੂਪ ਚਾਰੋਂ ਖਾਣਾਂ ਵਿਖੇ ਜਨਮ ਜਨਮਾਂਤਰਾਂ ਅੰਦਰ ਧੌਂਦਾ ਦੌੜ ਧੂਪ ਕਰਦਾ ਰਹਿੰਦਾ ਹੈ, ਜ੍ਯੋਂ ਹੀ ਕਿ ਗੁਰ ਉਪਦੇਸ਼ ਨੂੰ ਧਾਰਣ ਕਰ ਲਵੇ, ਨਿਹਚਲ ਘਰ ਸੱਚਖੰਡ ਰੂਪ ਪਦ ਸਥਾਨ ਵਿਖੇ ਨਿਵਾਸ ਪਾ ਲਿਆ ਕਰਦਾ ਹੈ, ਭਾਵ ਭਰਮਨਾ ਭਟਕਨਾ ਤੋਂ ਸਦਾ ਲਈ ਛੁੱਟ ਜਾਯਾ ਕਰਦਾ ਹੈ ॥੩੪੯॥
Similarly a human mind engulfed in worldly attachments and love keeps on wandering all over. But by the sermons of the True Guru, he becomes stable and calm. (349)