GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਵਾਰਾਂ ਭਾਈ ਗੁਰਦਾਸ ਜੀ
ਅੰਗ 35
Display Settings
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ਪਉੜੀ
ਕੁਤਾਰਾਜਿਬਹਾਲੀਐਫਿਰਿਚਕੀਚਟੈ
ਕੁੱਤੇ ਨੂੰ ਰਾਜ (ਸਿੰਘਾਸਣ) ਪਰ ਬਹਾਲੀਏ ਫੇਰ (ਬੀ) ਚੱਕੀ ਹੀ ਚੱਟੇਗਾ।
If a dog is seated on the throne even then it will (like to) lick the flour mill.
ਸਪੈਦੁਧੁਪੀਆਲੀਐਵਿਹੁਮੁਖਹੁਸਟੈ
ਸੱਪ ਨੂੰ ਦੁੱਧ (ਬੀ) ਪਿਆਈਏ ਫੇਰ ਬੀ ਮੂੰਹ ਥੋਂ ਵਿਹੁ ਹੀ ਸੱਟੂ।
If a snake is fed on milk even then it will pour out poison from its mouth.
ਪਥਰੁਪਾਣੀਰਖੀਐਮਨਿਹਠੁਘਟੈ
ਪੱਥਰ ਨੂੰ ਪਾਣੀ ਵਿਚ (ਕਿੰਨਾਂ) ਰੱਖੀਏ, ਉਸ ਦਾ ਮਨ ਦਾ ('ਹਠ') ਕਠੱਰ ਪੁਣਾ ਨਹੀ ਘਟੂ।
If a stone is kept in water even then its hardness does not soften.
ਚੋਆਚੰਦਨੁਪਰਿਹਰੈਖਰੁਖੇਹਪਲਟੈ
ਖੋਤਾ ਚੋਆ, ਚੰਦਨਾਦਿ (ਸੁੰਗਧੀਆਂ) ਨੂੰ ਤਿਆਗਕੇ ਖੇਹ ਵਿਖੇ ਲੇਟਦਾ ਹੈ, (ਦਾਰਸ਼ਟਾਂਤ ਪੰਜਵੀਂ ਤੁਕ ਵਿਖੇ ਦਸਦੇ ਹਨ)।
Repudiating the perfume and sandalwood-fragrance, the donkey rolls its body in the dust.
ਤਿਉਨਿੰਦਕਪਰਨਿੰਦਹੂਹਥਿਮੂਲਿਹਟੈ
ਇੱਕੁਰ ਹੀ ਪਰਾਈ ਨਿੰਦਾ ਕਰਨ ਦੇ ਹਠ ਤੋਂ ਨਿੰਦਕ ਕਦਾਚਿਤ ਨਹੀਂ ਹਟਦਾ, (ਇਸ ਦਾ ਫਲ ਬੀ ਆਪ ਹੀ ਭੋਗਦਾ ਹੈ)।
Similarly the backbiter never gives up (his habit of) backbiting
ਆਪਣਹਥੀਂਆਪਣੀਜੜਆਪਿਉਪਟੈ।੧।
ਆਪਣੇ ਹੱਥੀਂ ਆਪਣੀ ਜੜ੍ਹ ਨੂੰ ਆਪ ਹੀ ਪੁੱਟਦਾ ਹੈ।
And uproots himselt to destroy his very existence.
ਪਉੜੀ
ਕਾਉਂਕਪੂਰਚਖਈਦੁਰਗੰਧਿਸੁਖਾਵੈ
ਕਾਂ ਕਪੂਰ ਨੂੰ ਚੱਖਦਾ ਹੀ ਨਹੀਂ, (ਉਸ ਨੂੰ) ਵਿਸ਼ਟਾ ਹੀ ਭਾਂਵਦਾ ਹੈ।
Crow never picks up camphor; it likes to have garbage around.
ਹਾਥੀਨੀਰਿਨ੍ਹਵਾਲੀਐਸਿਰਿਛਾਰੁਉਡਾਵੈ
ਹਾਥੀ ਨੂੰ ਪਾਣੀ ਵਿਖੇ ਨਵਾਈਏ ਸਿਰ ਪੁਰ ਸੁਆਹ ਹੀ ਉਡਾਂਵਦਾ ਹੈ।
The elephant even bathed in water puts dust on its head.
ਤੁੰਮੇਅੰਮ੍ਰਿਤਸਿੰਜੀਐਕਉੜਤੁਜਾਵੈ
ਤੁੰਮੇ ਨੂੰ ਅੰਮ੍ਰਿਤ (ਦੁੱਧ) ਕਿੰਨਾ ਹੀ ਸਿੰਜੀਏ ਕੌੜੱਤਣ ਨਹੀਂ ਜਾਂਦੀ।
The colocynth (tumma) even if irrigated with nectar does not part with its bitterness.
ਸਿਮਲੁਰੁਖੁਸਰੇਵੀਐਫਲੁਹਥਿਆਵੈ
ਸਿੰਮਲ ਬ੍ਰਿੱਛ ਨੂੰ ਕਿੰਨਾ ਪਾਲੀਏ ਫਲ (ਉਸ ਥੋਂ ਕੁਝ) ਹੱਥ ਨਹੀਂ ਆਉਂਦਾ।
Even if the silk-cotton tree is well served (with water and manure etc.), no fruit is gained from it.
ਨਿੰਦਕੁਨਾਮਵਿਹੂਣਿਆਸਤਿਸੰਗਭਾਵੈ
(ਤਿਹਾ ਹੀ) ਨਿੰਦਕ ਲੋਕ ਨਾਮ ਤੋਂ ਬਿਨਾਂ ਹਨ, ਉਨ੍ਹਾਂ ਨੂੰ ਸਤਿਸੰਗ ਨਹੀਂ ਭਾਉਂਦਾ (ਸਗਮਾਂ ਨਿੰਦਾ ਵਿਖੇ ਲੱਕ ਬੰਨ੍ਹੀ ਰਖਦੇ ਹਨ)।
The backbiters being devoid of the neim of the Lord, do not like the holy congregation.
ਅੰਨ੍ਹਾਆਗੂਜੇਥੀਐਸਭੁਸਾਥੁਮੁਹਾਵੈ।੨।
ਜੇਕਰ ਅੰਨ੍ਹਾ ਆਗੂ (ਰਾਹ ਦੱਸਣ ਵਾਲਾ ਹੋਕੇ) ਅੱਗੇ ਲੱਗੂ, ਤਦੋਂ ਸਾਰੇ ਸਾਥ ਨੂੰ ਟੁਟ ਬੈਠੂ।
If the leader is blind, the whole company is bound to be robbed of (their valuables).
ਪਉੜੀ
ਲਸਣੁਲੁਕਾਇਆਨਾਲੁਕੈਬਹਿਖਾਜੈਕੂਣੈ
ਭਾਵੇਂ ਖੂੰਜੇ ਵਿਖੇ ਬੈਠਕੇ (ਭਾਵ ਲੁਕਕੇ) ਥੋਮ ਖਾਈਏ, ਲੁਕਦਾ ਨਹੀਂ ਹੈ, (ਮੁਸ਼ਕ ਥੋਂ ਮਲੂਮ ਹੋ ਜਾਂਦਾ ਹੈ)।
The smell of garlic cannot be concealed even if it is eaten in a remote corner.
ਕਾਲਾਕੰਬਲੁਉਜਲਾਕਿਉਂਹੋਇਸਬੂਣੈ
ਕਾਲੇ ਭੂਰੇ ਨੂੰ ਕਿੰਨਾ ਸਬੂਣ ਮਲੋ, ਕਿੱਕੁਰ (ਉੱਜਲਾ) ਚਿੱਟਾ ਹੋਵੇ (ਭਾਵ ਕਦੇ ਨਹੀਂ ਹੁੰਦਾ)।
No soap how so much applied, can turn the black blanket into white.
ਡੇਮੂਖਖਰਜੋਛੁਹੈਦਿਸੈਮੁਹਿਸੂਣੈ
ਡੇਮੂੰ ਦੀ ਖੱਖਰ ਨੂੰ ਜੋ ਹੱਥ ਪਾਉ, ਉਸ ਦਾ ਮੂੰਹ ਸੁਜਿਆ ਹੋਇਆ ਦਿੱਸੂ।
Whosoever will touch the hive of poisonous wasps will find his face swollen.
ਕਿਤੈਕੰਮਿਆਵਈਲਾਵਣੁਬਿਨੁਲੂਣੈ
ਸਲੂਣੇ (ਜਾਂ ਭਾਜੀ) ਵਿਚ ਲੂਣ ਨਾ ਪਾਓ ਤਾਂ ਕਿਸੇ ਕੰਮ ਨਹੀਂ ਆਊ।
The cooked vegetable devoid of salt is absolutely useless.
ਨਿੰਦਕਿਨਾਮਵਿਸਾਰਿਆਗੁਰਗਿਆਨੁਵਿਹੂਣੈ
(ਤਿਹਾ ਹੀ) ਨਿੰਦਕਾ ਨੇ ਨਾਮ ਭੁਲਾ ਦਿੱਤਾ ਹੈ, (ਕਿਉਂ ਜੋ) ਗੁਰੂ ਦੇ ਗਿਆਨ ਥੋਂ ਬਾਝ ਰਹਿੰਦੇ ਹਨ, (ਫਲ ਛੀਵੀਂ ਤੁਕ ਵਿਖੇ ਦੱਸਦੇ ਹਨ)
Without the knowledge of the true Guru, the backbiter has neglected the name of the Lord.
ਹਲਤਿਪਲਤਿਸੁਖੁਨਾਲਹੈਦੁਖੀਆਸਿਰੁਝੂਣੈ।੩।
ਲੋਕ ਪਰਲੋਕ ਵਿਖੇ ਸੁਖ ਨਹੀਂ ਪਾਉਂਦੇ, ਦੁਖੀ ਰਹਿਕੇ (ਸਦੀਵਕਾਲ) ਸਿਰ ਨੂੰ ਝੂਣਦੇ (ਹਿਲਾਉਂਦੇ) ਹਨ।
He gets happiness neither here nor there and always laments and repents.
ਪਉੜੀ
ਡਾਇਣੁਮਾਣਸਖਾਵਣੀਪੁਤੁਬੁਰਾਮੰਗੈ
ਡਾਇਣ (ਭਾਵੇਂ) ਮਨੁਖਾਂ ਨੂੰ ਖਾ ਜਾਂਦੀ ਹੈ, (ਪਰੰਤੂ ਆਪਣੀ) ਸੰਤਾਨ (ਪੁਤ ਧੀ) ਦਾ ਬੁਰਾ ਨਹੀਂ ਚਾਹੁੰਦੀ।
The witch is man eater but she also does not contemplate wrong for her son.
ਵਡਾਵਿਕਰਮੀਆਖੀਐਧੀਭੈਣਹੁਸੰਗੈ
ਵਡਾ ਕੁਕਰਮੀ (ਬੀ ਜਿਸ ਨੂੰ) ਕਹੀਦਾ ਹੈ, (ਉਹ ਬੀ) ਧੀ ਭੈਣ ਨਾਲ (ਸੰਗ ਕਰਨੋਂ) ਸੰਗਦਾ ਹੈ।
Even known as the most vicious man, he also feels ashamed before his daughter and sister.
ਰਾਜੇਧ੍ਰੋਹੁਕਮਾਂਵਦੇਰੈਬਾਰਸੁਰੰਗੈ
ਰਾਜੇ ਆਪੋ ਵਿਖੇ ਧੋਹ (ਖੂੰਨ ਤੇ ਦਗੇ) ਕਰਦੇ ਹਨ, ਪਰ ਵਿਚੋਲੇ ਰੰਗ ਵਿਚ ਰਹਿੰਦੇ ਹਨ (ਭਾਵ ਧ੍ਰੋਹੀ ਰਾਜੇ ਬੀ ਸਫੀਰਾਂ ਨੂੰ ਨਹੀਂ ਮਾਰਦੇ ਅਥਵਾ 'ਰੈਬਾਰ' ਵਿਚੋਲੇ 'ਸੁਰੰਗੇ' ਦਾਰੂ ਦੀਆਂ ਸੁਰੰਗਾਂ ਲਾਉਂਦੇ ਹਨ ਕਿ ਵੈਰੀ ਦਾ ਨਾਸ਼ ਹੋਵੇ ਪਰ ਇਹ ਖਿੱਚ ਹੈ)।
The kings, trecherous for each other, put no harm to the amabassadors (and they live comfortably).
ਬਜਰਪਾਪਉਤਰਨਿਜਾਇਕੀਚਨਿਗੰਗੈ
(ਓਹ) ਪਾਪ ਬੱਜਰ (ਵਡੇ ਕਰੜੇ ਤੇ ਕਠੋਰ ਹਨ) ਜੋ ਪਾਪ ਤਿਆਗ ਦੇ ਸਥਾਨਾਂ ਪੁਰ ਜਾਕੇ ਕੀਤੇ ਜਾਣ ਓਹ ਉਤਰਦੇ ਨਹੀਂ ਹਨ। (ਭਾਵ ਇਹ ਹੈ ਕਿ ਜਿੱਕੁਰ ਡੈਣ ਪਾਪਣ ਆਪਣਾ ਪੁੱਤ ਨਹੀਂ ਮਾਰਦੀ, ਤਿਵੇਂ ਘੋਰ ਪਾਪੀ ਤੀਰਥਾਂ ਤੇ ਪਾਪ ਕਰਨੋਂ ਸੰਗਦੇ ਹਨ। ਹੁਣ ਸਿਧਾਂਤ ਕਹਿੰਦੇ ਹਨ, ਧੁਨੀ ਨਾਲ ਭਾਵ ਇਹ ਹੈ ਕਿ ਡਾਇਣ ਪੁਤ ਖਾਵੇ, ਵਿਕਰਮ
The sins committed at Ganges (the religious places) are as hard as the thunderbolt and never fade out.
ਥਰਹਰਕੰਬੈਨਰਕੁਜਮੁਸੁਣਿਨਿੰਦਕਨੰਗੈ
ਥਰ ਥਰ ਕਰ ਕੇ (ਥਾਲੀ ਦੇ ਪਾਣੀ ਵਾਂਗੂੰ) ਨਰਕ ਤੇ ਜਮ ਨਿੰਦਕ ਦਾ ਕਰਮ ਸੁਣਕੇ ਕੰਬਦੇ ਹਨ (ਕਿ ਹਾਇ ! ਅਸੀਂ ਅਧੋਗਤੀ ਨੂੰ ਨਾ ਚਲੇ ਜਾਈਏ)। ਅੱਗੇ ਨਿੰਦਕਾਂ ਵਿਚੋਂ ਵੱਡੇ ਨਿੰਦਕਾਂ ਦੀ ਗਤੀ ਦੱਸਦੇ ਹਨ)।
Listening to the naked meanness of the slanderer, Yama of the hell also trembles.
ਨਿੰਦਾਭਲੀਕਿਸੈਦੀਗੁਰਨਿੰਦਕੁਢੰਗੈ।੪।
ਨਿੰਦਾ ਕਰਨੀ ਕਿਸੇ ਦੀ ਬੀ ਚੰਗੀ ਨਹੀਂ ਹੈ, (ਪਰੰਤੂ) ਗੁਰੂ ਨਿੰਦ ਤਾਂ ਵੱਡਾ ਹੀ ਖੋਟਾ ਕਰਮ ਹੈ।
Backbiting of any one is bad but the vilification of the Guru is the worst (way of life).
ਪਉੜੀ
ਨਿੰਦਾਕਰਿਹਰਣਾਖਸੈਵੇਖਹੁਫਲੁਵਟੈ
ਹਰਨਾਕਸ਼ ਨੇ (ਆਪਣੇ ਗੁਰੂ ਨਾਰਦ ਦੀ) ਨਿੰਦਾ ਕਰ ਕੇ ਕਹਿ ਫਲ ਪਾਯਾ, (ਭਾਵ ਮਾਰਿਆ ਗਿਆ ਤੇ ਅਪਜਸ ਹੋਇਆ)।
Hirrtyakyapu talked adversely about God and the result gained is clear that he eventually got killed.
ਲੰਕਲੁਟਾਈਰਾਵਣੈਮਸਤਕਿਦਸਕਟੈ
ਰਾਵਣ ਨੇ (ਵਿਸ਼ਨੂੰ ਗੁਰੂ ਦੀ ਜਿਸ ਦਾ ਪਹਿਲੇ ਦੁਆਰਪਾਲ ਸੀ ਨਿੰਦਾ ਕਰਕੇ) ਲੰਕਾ ਲੁਟਾਈ ਤੇ ਦਸ ਸਿਰ ਕਟਵਾਏ।
Ravan also for the same reason got Lanka looted and his ten heads slayed.
ਕੰਸੁਗਇਆਸਣਲਸਕਰੈਸਭਦੈਤਸੰਘਟੈ
(ਇਸੇ ਪ੍ਰਕਾਰ) ਕੰਸ ਲਸ਼ਕਰਾਂ ਸਮੇਤ ਗਿਆ ਸਾਰੇ ਦੈਂਤ ਨਾਲ ਮਾਰੇ ਗਏ (ਕੰਸ ਬੀ ਦੁਆਰਪਾਲ ਨਿੰਦਕ ਹੀ ਸੀ)।
Kans was killed along with his full army and his all the demons perished.
ਵੰਸੁਗਵਾਇਆਕੈਰਵਾਂਖੂਹਣਿਲਖਫਟੈ
ਕੈਰਵਾਂ ਦਾ ਵੰਸ਼ ਬੀ (ਗੁਰੂ ਨਿੰਦਾ ਨਾਲ) ਗਿਆ, ਲੱਖਾਂ ਖੂਹਣੀਆਂ (ਫੌਜ ਬੀ) ਫੱਟੀ ਗਈ।
The Kauravas lost their dynasty and got their myriads of army destroyed.
ਦੰਤਬਕਤ੍ਰਸਿਸਪਾਲਦੇਦੰਦਹੋਏਖਟੈ
ਸਸਪਾਲ ਦੰਤ ਬਕਤ (ਦੇ ਬੀ ਗੁਰੂ ਨਿੰਦਾ ਕਰਕੇ) ਦੰਦ ਖੱਟੇ ਹੋਏ (ਭਾਵ ਦੁਖ ਪਾਯਾ)।
For the same reason, Dantavaktr and Siupál got crushing defeat.
ਨਿੰਦਾਕੋਇਸਿਝਿਓਇਉਵੇਦਉਘਟੈ
ਧਰਮ ਪੁਸਤਕ ਪ੍ਰਗਟ ਕਰਦੇ ਹਨ ਕਿ ਨਿੰਦਾ ਕਰ ਕੇ ਕੋਈ ਸਿਝਿਆ ਨਹੀਂ (ਕਾਮਯਾਬ ਨਹੀਂ ਹੋਇਆ)।
The Vedas also dilineate that no success is possible through back-biting
ਦੁਰਬਾਸੇਨੇਸਰਾਪਦੇਯਾਦਵਸਭਿਤਟੈ।੫।
ਯਾਦਵਾਂ (ਨੋ ਗੁਰਨਿੰਦਾ ਕੀਤੀ ਗੁਰ) ਦੁਰਬਾਸ਼ਾ ਨੇ ਸਰਾਪ ਦੇ ਕੇ ਸਾਰੇ ਯਾਦਵ ਉਜਾੜ ਦਿੱਤੇ।☬ਭਾਵ - ਜੋ ਚੌਥੀ ਪਉੜੀ ਵਿਚ ਕਿਹਾ ਸੇ, ਉਸ ਦੇ ਲੋਕ ਪ੍ਰਸਿੱਧ ਦ੍ਰਿਸ਼ਟਾਂਤ ਦੇਕੇ ਅਪਣੇ ਭਾਵ ਨੂੰ ਏਥੇ ਸਫੁਟ ਕੀਤਾ ਹੈ।
. (Due to this vilification) Durvasà. cursed Yadays and vanquished them all.
ਪਉੜੀ
ਸਭਨਾਂਦੇਸਿਰਗੁੰਦੀਅਨਿਗੰਜੀਗੁਰੜਾਵੈ
ਜਿਸ ਦੇ ਸਿਰ ਪੁਰ ਵਾਲ ਨਹੀਂ ਉਹ ਹੋਰਨਾਂ ਸਭਨਾਂ ਦੇ ਸਿਰ ਗੁੰਦੀਦੇ ਦੇਖਕੇ ਮਲ ਵਿਖੇ ਗੁਰੜਾਉਂਦੀ ਹੈ।
The hairs of all are dressed but the bald lady mumbles.
ਕੰਨਿਤਨਉੜੇਕਾਮਣੀਬੂੜੀਬਰਿੜਾਵੈ
ਬੱਚੀ (ਜਿਸ ਦੇ ਕੰਨ ਨਹੀਂ) ਉਹ ਕਾਮਣੀ (ਸਹੇਲੀਆਂ) ਦੇ ਕੰਨੀਂ 'ਤਨਉੜੇ' (ਪਿੱਪਲਾਵੱਤ੍ਰੇ) ਦੇਖਕੇ ਬੁੜ ਬੁੜ ਕਰਦੀ ਹੈ, (ਕੁੜ੍ਹਦੀ ਹੈ)।
The beautiful woman wears the earnings but the earless one grumbles.
ਨਥਾਂਨਕਿਨਵੇਲੀਆਂਨਕਟੀਸੁਖਾਵੈ
ਨੱਕ ਵੰਢੀ ਨੂੰ ਨਵੇਲੀਆਂ' (ਸਹੇਲਣਾਂ) ਦੇ ਨੱਕੀਂ ਨੱਥਾਂ ਨਹੀਂ ਸੁਖਾਉਂਦੀਆਂ।
The newly wed girls wear nose rings but the noseless feels uncomfortable (for not being able to wear nose ring).
ਕਜਲਅਖੀਂਹਰਣਾਖੀਆਂਕਾਣੀਕੁਰਲਾਵੈ
ਅੱਖੋਂ ਕਾਣੀ 'ਹਰਣਾਖੀਆਂ' (ਅਰਥਾਤ ਹਰਣ ਵਾਂਗੂੰ ਸੋਹਣੀਆਂ ਅੱਖਾਂ ਵਾਲੀਆਂ) ਦੋ ਅਖੀਂ ਕੱਜਲ ਪਿਆ ਵੇਖ ਕੁਰਲਾਉਂਦੀ ਹੈ (ਦੁਖਦੀ ਹੈ)।
The deer-eyed ladies put in the collyrium but the one-eyed wails and cries.
ਸਭਨਾਂਚਾਲਸੁਹਾਵਣੀਲੰਗੜੀਲੰਗੜਾਵੈ
ਸਾਰੀਆਂ (ਇਸਤ੍ਰੀਆਂ) ਦੀ ਚਾਲ ਸੋਹਣੀ ਹੈ, ਲੰਗੜੀ ਲੰਗੜਾ ਲੰਗੜਾ ਕੇ ਤੁਰਦੀ ਹੈ, (ਹੇਠ ਛੀਵੀਂ ਤੁਕ ਵਿਖੇ ਉਕਤ ਪਉੜੀ ਦਾ ਸਿੱਧਾਂਤ ਕੱਢਦੇ ਹਨ)।
All have a pleasing gait but the lame limps.
ਗਣਤਗਣੈਗੁਰਦੇਵਦੀਤਿਸੁਦੁਖਿਵਿਹਾਵੈ।੬।
ਜੋ ਗੁਰਦੇਵ ਦੀ ਨਿੰਦਾ ਕਰੇ (ਉਹ ਉਪਰ ਕਥੇ ਅਪਾਹਜਾਂ ਵਾਂਗੂੰ) ਦੁਖਾਂ ਵਿਚ ਦਿਨ ਕਟੇਗਾ।
Those who slander the Guru, spend their life in sorrows.
ਪਉੜੀ
ਅਪਤੁਕਰੀਰੁਮਉਲੀਐਦੇਦੋਸੁਬਸੰਤੈ
(ਜਿਕੂੰ) ਕਰੀਰ ਦਾ ਬ੍ਰਿਛ ਪੱਤ੍ਰਾਂ ਥੋਂ ਰਹਿਤ ਹੈ, (ਅਥਵਾ ਬੇਪੱਤਾ ਨਿੰਕਮਾ ਹੈ) ਫਲੀਭੂਤ ਤਾਂ ਆਪ ਨਹੀਂ ਹੁੰਦਾ ਤੇ ਬਸੰਤ ਨੂੰ ਦੋਸ਼ ਦੇਵੇ (ਤਾਂ ਅਯੋਗ ਹੈ ਤਿਹਾ ਹੀ ਨਿੰਦਕ ਆਪਣੇ ਆਵਗੁਣਾਂ ਨੁੰ ਛਡਕੇ ਗੁਰੂ ਦੀ ਗਿਣਤੀ ਕਰਦੇ ਹਨ)।
The leafless wild caper Karin does not grow green but it blames the spring season.
ਸੰਢਿਸਪੁਤੀਥੀਐਕਣਤਾਵੈਕੰਤੈ
ਬਾਂਝ ਤ੍ਰੀਮਤ ਕਦੇ ਪੁੱਤ ਵਾਲੀ ਨਹੀਂ ਹੁੰਦੀ, ਤੇ ਕੰਤ ਪੁਰ ਦੋਸ਼ ਅਰਪੇ (ਤਿਵੇਂ ਔਗੁਣਾਂ ਲਿੱਬੜੇ ਨਿੰਦਕ ਦੇ ਗੁਰੂ ਨੁੰ ਦੋਸ਼ ਲਾਉਣੇ ਝੂਠੇ ਹਨ)।
The barren women does not bear the child but she blames her husband.
ਕਲਰਿਖੇਤੁਜੰਮਈਘਣਹਰੁਵਰਸੰਤੈ
ਕੱਲਰ ਵਿਖੇ ਖੇਤੀ ਨਹੀਂ ਜੰਮਦੀ ਭਾਵੇਂ ਬੱਦਲ ਕਿੰਨਾ ਹੀ ਵਰਖਾ ਕਰੇ।
The rains of the clouds cannot make alkaline field grow and produce.
ਪੰਗਾਪਿਛੈਚੰਗਿਆਂਅਵਗੁਣਗੁਣਵੰਤੈ
ਬੁਰਿਆਂ ਦੇ ਅਵਗੁਣ ਚੰਗਿਆਂ ਦੇ ਪਿੱਛੇ ਲਗਣ ਨਾਲ (ਕਦੀਕੁ) ਗੁਣ ਵਾਲੇ ਹੋ ਜਾਂਦੇ ਹਨ, (ਅਥਵਾ-ਗੁਣਵੰਤਿਆਂ ਨੂੰ ਔਗੁਣ ਤੇ ਚੰਗਿਆਂ ਨੂੰ ਪੰਗੇ ਬੁਰਿਆਂ ਕੋਲੋਂ ਮਿਲਦੇ ਹਨ। ਜਿਹਾਕੁ ਹੇਠ ਦ੍ਰਿਸ਼ਟਾਂਤ ਦੇਂਦੇ ਹਨ)।
The meritorious people get evils and embarrassments in the company of vicious people.
ਸਾਇਰੁਵਿਚਿਘੰਘੂਟਿਆਂਬਹੁਰਤਨਅਨੰਤੈ
ਸਮੰਦ੍ਰ ਵਿਖੇ ਬਾਹਲੇ ਘੁਕਿਆਂ ਵਿਚੋਂ ਹੀ ਅਨੰਤ ਰਤਨ ਉਤਪਤ ਹੁੰਦੇ ਹਨ, (ਸਮੁੰਦਰ ਦੀ ਸੰਗਤ ਨਾਲ ਘੁੱਕੇ ਬੀ ਰਤਨਾਂ ਵਾਲੇ ਹੋ ਜਾਂਦੇ ਹਨ ਪਰੰਤੂ)
In the ocean, one gets many a pearl even from the shells, i.e. the association with the good produces good results.
ਜਨਮਗਵਾਇਅਕਾਰਥਾਗੁਰੁਗਣਤਗਣੰਤੈ।੭।
ਨਿੰਦਕ ਦਾ (ਜੋ) ਗੁਰੂ ਦੀ ਗਿਣਤੀ ਕਰਦੇ ਹਨ ਜਨਮ ਅਕਾਰਥ ਹੀ ਜਾਂਦਾ ਹੈ। (ਜਿਸ ਦੇ ਸੁਧਰਨ ਦਾ ਹੋਰ ਕੋਈ ਯਤਨ ਨਹੀਂ ਹੈ)।
Slandering the Guru, the whole life elapses in vain.
ਪਉੜੀ
ਨਾਤਿਸੁਭਾਰੇਪਰਬਤਾਂਅਸਮਾਨਖਹੰਦੇ
ਉਸ ਨੂੰ (ਭਾਵ ਧਰਤੀ ਨੁੰ) ਪਰਬਤ ਜਿਹੜੇ ਅਸਮਾਨ ਨਾਲ ਖਹਿੰਦੇ ਹਨ ਭਾਰੇ ਨਹੀਂ ਜਾਪਦੇ।
The sky-touching mountains also are not of much weight (than the ungrateful person).
ਨਾਤਿਸੁਭਾਰੇਕੋਟਗੜ੍ਹਘਰਬਾਰਦਿਸੰਦੇ
ਕੋਟ ਗੜ ਘਰ ਬਾਰ ਜੋ, ਦਿਸੱਦੇ ਹਨ, ਨਾ ਹੀ ਉਸਨੂੰ ਏਹ ਭਾਰੇ ਲੱਗਦੇ ਹਨ।
The visible forts are also not as weighty as he (the ungrateful person) is;
ਨਾਤਿਸੁਭਾਰੇਸਾਇਰਾਂਨਦਵਾਹਵਹੰਦੇ
ਸਮੰਦ੍ਰ, ਨਦ ਵਾਹੜੇ ਜੋ ਚਲ ਰਹੇ ਹਨ, ਨਾ ਹੀ ਏਹ ਭਾਰੇ ਲੱਗਦੇ ਹਨ।
Those oceans in which will the rivers merge are also not as heavy as he is;
ਨਾਤਿਸੁਭਾਰੇਤਰੁਵਰਾਂਫਲਸੁਫਲਫਲੰਦੇ
ਉਸ ਨੂੰ ਬ੍ਰਿੱਛ ਬੀ ਭਾਰੇ ਨਹੀਂ ਜੋ ਚੰਗੇ ਫਲਾਂ ਨਾਲ ਬੀ ਭਰੇ ਹੋਏ ਹਨ।
The fruit laden trees are also not as heavy as he is
ਨਾਤਿਸੁਭਾਰੇਜੀਅਜੰਤਅਣਗਣਤਫਿਰੰਦੇ
ਜੀਵ ਜੰਤੂ (ਵੱਡੇ ਛੋਟੇ) ਅਨਗਿਣਤ ਜੋ ਫਿਰ ਰਹੇ ਹਨ, ਉਸ ਨੁੰ (ਉਹ ਭੀ) ਕੋਈ ਭਾਰੇ ਨਹੀਂ ਹਨ।
And nor those innumerable creatures are as heavy as he is.
ਭਾਰੇਭੁਈਂਅਕਿਰਤਘਣਮੰਦੀਹੂਮੰਦੇ।੮।
(ਪਰ ਧਰਤੀ ਨੂੰ ਅਕਿਰਤਘਣ ਭਾਰੇ ਲੱਗਦੇ ਹਨ। (ਕਿਉਂਕਿ ਅਕਿਰਤਘਣ) ਮੰਦਿਆਂ ਤੋਂ ਮੰਦੇ ਹਨ।
In fact the ungrateful person is burden on earth and he is evil of evils.
ਪਉੜੀ
ਮਦਵਿਚਿਰਿਧਾਪਾਇਕੈਕੁਤੇਦਾਮਾਸੁ
(ਇਕ ਚੁਹੜੀ ਨੇ) ਕੁੱਤੇ ਦਾ ਮਾਸ ਸ਼ਰਾਬ ਵਿਚ ਪਾਕੇ ਰਿੱਧਾ।
The meat of dog cooked in the wine was, along with its foul smell, kept in the human skull.
ਧਰਿਆਮਾਣਸਖੋਪਰੀਤਿਸੁਮੰਦੀਵਾਸੁ
ਮਨੁੱਖ ਦੀ ਖੋਪਰੀ ਵਿਚ ਰੱਖਿਆ ਹੋਇਆ ਸੀ। (ਇਸ ਕਰਕੇ) ਉਸ ਵਿਚੋਂ ਭੈੜੀ ਵਾਸ਼ਨਾ ਆਉਂਦੀ ਸੀ।
It was covered with the blood stained cloth.
ਰਤੂਭਰਿਆਕਪੜਾਕਰਿਕਜਣੁਤਾਸੁ
ਲਹੂ ਦੇ ਭਰੇ ਹੋਏ ਕੱਪੜੇ ਨਾਲ ਉਸਨੂੰ ਕੱਜਕੇ।
Covering thus, the scavenger woman (chi:than) after appeasing her lust was carrying that bowl.
ਢਕਿਲੈਚਲੀਚੂਹੜੀਕਰਿਭੋਗਬਿਲਾਸੁ
ਭੋਗ ਬਿਲਾਸ ਕਰਨ ਲਈ ਚੂਹੜੀ ਲਈ ਚਲੀ ਜਾਂਦੀ ਸੀ।
On being asked about (the abominable covered material)
ਆਖਿਸੁਣਾਏਪੁਛਿਆਲਾਹੇਵਿਸਵਾਸੁ
(ਕਿਸੇ ਨੇ) ਪੁੱਛਿਆ (ਕਿ ਇਸ ਵਿਖੇ ਕਿਹੜੀ ਅਦਭੁਤ ਚੀਜ਼ ਹੈ ਤੂੰ ਢੱਕ ਕੇ ਪਰਦੇ ਨਾਲ ਲਈ ਜਾਂਦੀ ਹੈਂ?) ਉਸ ਨੇ ਸੰਸੇ ਦੇ ਦੂਰ ਕਰਲ ਲਈ ਆਪ ਸੁਣਾਇਆ।
She cleared the doubt by saying that she had covered the meat to hide
ਨਦਰੀਪਵੈਅਕਿਰਤਘਣੁਮਤੁਹੋਇਵਿਣਾਸੁ।੯।
ਜੇਕਰ ਕ੍ਰਿਤਘਨ ਪੁਰਖ ਦੀ ਇਸ ਪੁਰ ਨਜ਼ਰ ਪੈ ਜਾਉ ਤਾਂ ਇਹ ਫਿਟ ਜਾਊ (ਫੇਰ ਸਾਡੇ ਖਾਣ ਦੇ ਕੰਮ ਦਾ ਨਾ ਰਹੂ, ਇਸ ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢੱਕਿਆ ਹੈ ਕਿ ਇਹ ਮਾਸ ਭੈੜੀ ਨਜ਼ਰ ਨਾਲ ਵਿਗੜ ਨਾ ਜਾਵੇ)।
It from the sight of an ungrateful person to avoid its pollution.
ਪਉੜੀ੧੦
ਚੋਰੁਗਇਆਘਰਿਸਾਹਦੈਘਰਅੰਦਰਿਵੜਿਆ
ਚੋਰ (ਚੋਰੀ ਕਰਨ ਨੂੰ) ਗਿਆ ਸੀ, ਦੌਲਤਮੰਦ ਦੇ ਘਰ ਅੰਦਰ ਵੜ ਗਿਆ।
A thief entered the house of a rich person.
ਕੁਛਾਕੂਣੈਭਾਲਦਾਚਉਬਾਰੇਚੜ੍ਹਿਆ
('ਕੁਛ ਕੁਨਾਂ') ਸਾਰੇ ਪਾਸੇ ਦੇਖਕੇ। ਜਦ ਕੁਝ ਹੱਥ ਨਾ ਆਇਆ) ਚੁਬਾਰੇ ਜਾ ਚੜਿਆ।
Carefully watching the four corners he came to the upper room.
ਸੁਇਨਾਰੁਪਾਪੰਡਬੰਨ੍ਹਿਅਗਲਾਈਅੜਿਆ
ਸੋਨੇ ਚਾਂਦੀ (ਦੇ ਗਹਿਣਿਆਂ) ਦੀ ਪੰਡ ਬੰਨ੍ਹ ਲਈ, (ਪਰੰਤੂ 'ਅਗਲਾਈ ਅੜਿਆ') ਹੋਰ (ਮਾਯਾ) ਦੇ (ਲੈਣ ਦੇ ਲਾਲਚ) ਵਿਚ ਫਸਿਆ।
He gathered the money and gold and tied them in a bundle; but still his greed delayed him.
ਲੋਭਲਹਰਿਹਲਕਾਇਆਲੂਣਹਾਂਡਾਫੜਿਆ
ਲੋਭ ਦੀ ਲਹਿਰ ਨਾਲ ਅਜਿਹਾ ਹਲਕ ਕੁੱਦਿਆ, ਇਕ ਲੂਣ ਦਾ ਭਾਂਡਾ (ਖੰਡ ਦਾ ਜਾਣ ਕੇ) ਫੜ ਲੀਤਾ।
Getting impatient in greed he caught hold of a salt-pot.
ਚੁਖਕੁਲੈਕੇਚਖਿਆਤਿਸੁਕਖੁਖੜਿਆ
ਰਤੀਕੁ ਲੈ ਕੇ ਲੂਣ ਜੀਭ ਪਰ ਰਖਕੇ ਚਖਿਆ, ਉਸ ਨੇ ਕੱਖ ਬੀ ਨਾ ਲੀਤਾ, (ਇਹ ਸਮਝ ਕੇ ਕਿ ਮੇਰੇ ਅੰਦਰ ਸ਼ਾਹ ਦਾ ਲੂਣ ਚਲਿਆ ਗਿਆ ਹੈ, ਲੂਣ ਹਰਾਮੀ ਹੋਣਾ ਮੈਂ ਨਹੀਂ ਚਾਹੁੰਦਾ ਹਾਂ)।
A bit of it he took out and tasted; he left every thing there and came, out.
ਲੂਣਹਰਾਮੀਗੁਨਹਗਾਰੁਧੜੁਧੰਮੜਧੜਿਆ।੧੦।
ਕਿਉਂ ਜੋ) ਲੂਣ ਹਰਾਮੀ ਗੁਨਾਹੀ ਹੁੰਦਾ ਹੈ। (ਰੱਬ ਦੀ ਦਰਗਾਹ ਵਿਖੇ) ਧੜ (ਕਹੀਏ ਢੋਲ) ਵਾਂਗੂੰ ('ਧੰਮੜ') ਚੋਥਾਂ ਨਾਲ (ਧੜੀ) ਵਜਾਈਦਾ ਹੈ, (ਦੇਹ ਬਿਦੇਹ ਪਿੰਡ ਪੁਰ ਚੋਬਾ ਪੈਂਦੀਆਂ ਹਨ ਅਥਵਾ ਧੜ ਧੜ ਕਰ ਕੇ ਢੋਲ ਵਾਂਗੂੰ ਕੁੱਟੀਦਾ ਹੈ)।
That thief also knew, that an ungrateful person is beaten like a drum (in the Lord's court).
ਪਉੜੀ੧੧
ਖਾਧੇਲੂਣਗੁਲਾਮਹੋਇਪੀਹਿਪਾਣੀਢੋਵੈ
(ਨੌਕਰ) ਲੂਣ ਦੇ ਖਾਣ ਨਾਲ ਗੁਲਾਮ (ਮੁੱਲ ਵਾਂਗੂੰ ਚੱਕੀ) ਪੀਂਹਦਾ ਪਾਣੀ (ਦੀਆਂ ਗਾਗਰਾਂ) ਢੋਂਦਾ ਹੈ।
Having eaten the salt (of a person), man becoming servant fetches water and grinds the corn.
ਲੂਣਖਾਇਕਰਿਚਾਕਰੀਰਣਿਟੁਕਟੁਕਹੋਵੈ
(ਚਾਕਰ) ਲੂਣ ਖਾਕੇ 'ਚਾਕਰੀ' ਕਰਦਾ, ਰਣ ਵਿਖੇ ਟੁਕੜੇ ਟੁਕੜੇ ਹੋਕੇ ਮਰਦਾ ਹੈ।
Such a faithful, in the battlefield gets killed piece to piece for the master.
ਲੂਣਖਾਇਧੀਪੁਤੁਹੋਇਸਭਲਜਾਧੋਵੈ
ਧੀਆਂ ਅਤੇ ਪੁੱਤ੍ਰ ਮਾਪਿਆਂ ਦਾ ਲੂਣ ਖਾਕੇ (ਕੁਟੰਬ ਦੀਆਂ) ਲੱਜਾ ਧੋਂਦੇ ਹਨ।
The faithful sons and daughters wash all the shames of the family.
ਲੂਣੁਵਣੋਟਾਖਾਇਕੈਹਥਜੋੜਿਖੜੋਵੈ
(ਸ਼ਾਹ ਦਾ) ਗੁਮਾਸ਼ਤਾ ਲੂਣ ਖਾਕੇ (ਮਾਲਕ ਦੇ ਅੱਗੇ) ਹਥ ਜੋੜਕੇ ਖੜੋਂਦਾ ਹੈ।
The salt eater servant always stands with folded hands.
ਵਾਟਵਟਾਊਲੂਣੁਖਾਇਗੁਣੁਕੰਠਿਪਰੋਵੈ
ਰਸਤੇ ਜਾਂਦਾ ਮੁਸਾਫਰ ਲੂਣ ਖਾਕੇ ਗੁਣਾ ਦਾ ਕੰਨ ਵਿਖੇ ਹਾਰ ਪਰੋਂਦਾ ਹੈ, (ਭਾਵ ਜਿੱਥੇ ਜਾਵੇ ਉਥੇ ਹੀ ਉਸਤਤਿ ਕਰਦਿਆਂ ਮੂੰਹ ਸੁੱਕਦਾ ਹੈ)।
The passerby eulogizes the person whose salt be has eaten.
ਲੂਣਹਰਾਮੀਗੁਨਹਗਾਰਮਰਿਜਨਮੁਵਿਗੋਵੈ।੧੧।
ਲੂਣ ਖਾਕੇ ਜੋ ਹਰਾਮ ਕਰੇ, ਓਹ ਪਾਪੀ (ਚੌਰਾਸੀ ਲਖ ਜੂਨੀਆਂ ਵਿਖੇ) ਮਰਦਾ ਜੰਮਦਾ ਖਰਾਬ ਹੁੰਦਾ ਹੈ।
But the ungrateful person commits sins and he loses his life in vain and dies.
ਪਉੜੀ੧੨
ਜਿਉਮਿਰਯਾਦਾਹਿੰਦੂਆਂਗਊਮਾਸੁਅਖਾਜੁ
(ਧਰਮਸਾਲਾ ਦੇ ਮਾਲ੍ਹ ਪੂੜੇ ਆਦਿ ਪਦਾਰਥਾਂ ਦੀ ਬਾਹਲੀ ਲਾਲਸਾ ਦਾ ਵਰਣਨ ਕਰਦੇ ਹੋਏ ਲਿਖਦੇ ਹਨ) ਜਿੱਕੁਰ ਹਿੰਦੂਆਂ ਦੀ ਮਰਜਾਦਾ ਹੈ ਕਿ ਗਊ ਦਾ ਮਾਸ ('ਅਖਾਜ') ਹਰਾਮ ਮੰਨਕੇ (ਭੱਛਨ ਤਾਂ ਕਿਧਰੇ ਰਿਹਾ, ਨਾਉਂ ਸੁਣਕੇ ਬੀ ਮੂੰਹੋਂ ਥੁਕਾਂ ਸਿੱਟਦੇ ਹਨ)
As the cow meat is forbidden in Hindu code of conduct;
ਮੁਸਲਮਾਣਾਂਸੂਅਰਹੁਸਉਗੰਦਵਿਆਜੁ
ਮੁਸਲਮਾਨਾਂ ਨੇ ਸੂਰ ਦੇ ਮਾਸ ਥੋਂ ਅਰ ਵਿਆਜ ਦੇ ਖਾਣ ਥੋਂ ਸੌਂਹ ਪਾਈ ਹੋਈ ਹੈ।
The Musalmans pledge against the pork and the interest on money;
ਸਹੁਰਾਘਰਿਜਾਵਾਈਐਪਾਣੀਮਦਰਾਜੁ
ਸਹੁਰਾ ਜਵਾਈ ਦੇ ਘਰ ਦਾ ਪਾਣੀ ਬੀ ਸ਼ਰਾਬ (ਵਾਂਗੂੰ ਅਪਵਿੱਤ੍ਰ ਅਰ ਕੌੜਾ ਸਮਝਦਾ ਹੈ ਕਿ ਧੀ ਦੇ ਘਰ ਦੀ ਰੋਟੀ ਤਾਂ ਕਿਧਰੇ ਰਹੀ ਪਾਣੀ ਸਾਰਖਾ ਨਹੀਂ ਗ੍ਰਹਣ ਕਰਨਾ)।
For father-in-law, even the water of the house of son-in-law is prohibited like the wine;
ਸਹਾਖਾਈਚੂਹੜਾਮਾਇਆਮੁਹਤਾਜੁ
ਚੂਹੜਾ ਸਹੇ ਨੂੰ ਨਹੀਂ ਖਾਂਦਾ ਹੈ। (ਭਾਵੇਂ) ਮਾਯਾ ਥੋਂ (ਮੁਹਤਾਜ) ਗਰੀਬ ਬੀ ਹੋਵੇ। (ਭਾਵ ਭੁੱਖਾ ਬੀ ਹੋਵੇ)।
The scanvenger eats not rabbit, though he be hard of money;
ਜਿਉਮਿਠੈਮਖੀਮਰੈਤਿਸੁਹੋਇਅਕਾਜੁ
ਜਿੱਕੁਰ ('ਮਿੱਠੇ') ਸ਼ਹਤ ਪੁਰ ਮੱਖੀ ਦੇ (ਮਰੇ ਕਹੀਏ) ਮੋਹਤ ਹੋਣ ਨਾਲ ਅਕਾਜ ਹੋਵੇ ਹੈ। (ਭਾਵ ਨਾਸ਼ ਹੋ ਜਾਂਦੀ ਹੈ।
As the dead fly makes the taste of sweet bad and the sweet getting poisonous becomes useless,
ਤਿਉਧਰਮਸਾਲਦੀਝਾਕਹੈਵਿਹੁਖੰਡੂਪਾਜੁ।੧੨।
ਇਸੇ ਤਰ੍ਹਾਂ (ਸਿਖ ਲਈ) ਧਰਮਸਾਲਾ (ਦੇ ਪੂਜਾ ਦੇ ਪਦਾਰਥ) ਦੀ ਹਿਰਸ ਖੰਡ ਦੀ ਗਲੇਫੀ ਹੋਈ ਵਿਖ ਦੇ ਬਰਾਬਰ ਨਾਸ਼ਕਾਰੀ ਹੈ।
Similarly to set one's eye upon the earning of the religious place is like eating of sugar coated poison.
ਪਉੜੀ੧੩
ਖਰਾਦੁਹੇਲਾਜਗਵਿਚਿਜਿਸਅੰਦਰਿਝਾਕੁ
ਜਿਸ ਦੇ ਰਿਣੇ ਵਿਖੇ (ਗ੍ਰਿਹਸਥੀ ਹੋ ਦਸਾਂ ਨੌਹਾਂ ਦੀ ਕਮਾਈ ਛੱਡਕੇ ਧਰਮਸਾਲ ਦੀ) ਝਾਕ ਹੈ ਉਹ ਜਗ ਵਿਖੇ ਖਰਾ ਦੁਖੀ ਰਹਿੰਦਾ ਹੈ।
He is ever sorrowful who has craving in his mind.
ਸੋਇਨੇਨੋਹਥੁਪਾਇਦਾਹੁਇਵੰਞੈਖਾਕੁ
ਸੋਨੇ ਨੂੰ ਹੱਥ ਪਾਉਂਦਾ ਹੈ 'ਤਾਂ ਖਾਕ ਹੋ ਜਾਂਦਾ ਹੈ।
He touches the gold and that turns into the lump of soil.
ਇਠਮਿਤਪੁਤਭਾਇਰਾਵਿਹਰਨਿਸਭਸਾਕੁ
ਪਿਆਰੇ ਮਿੱਤ੍ਰ ਪੁੱਤ੍ਰ ਭਾਈ ਆਦਿ ਸਾਰੇ ਸਾਕ ਕ੍ਰੋਧ ਨਾਲ ਦੇਖਦੇ ਹਨ।
Dear friends, sons, brothers, and all other relatives become unhappy with him.
ਸੋਗੁਵਿਜੋਗੁਸਰਾਪੁਹੈਦੁਰਮਤਿਨਾਪਾਕੁ
ਸੋਗ, ਵਿਜੋਗ ਦਾ ਸਰਾਪ ਲੱਗਾ ਰਹੂ ਖੋਟੀ ਮਦ ਤੇ ਸਦਾ ਅਪਵਿੱਤ੍ਰ ਰਹੁ (ਆਲਸ ਅਤੇ ਲਾਲਚ ਦੇ ਕੁਧਾਨ ਦਾ ਭਾਰ ਘੁੱਟੀ ਰਖੇਗਾ)।
Such evil-minded person ever suffers the curse of meeting and separation i.e. he undergoes the sufferings of transmigration.
ਵਤੈਮੁਤੜਿਰੰਨਜਿਉਦਰਿਮਿਲੈਤਲਾਕੁ
ਛੁੱਟੜ ਰੰਨ ਵਾਂਙ ਪਿਆ ਫਿਰੂ (ਪਰਮੇਸ਼ਰ ਦੇ) ਦਰਵਾਜੇ ਤੋਂ ਤਲਾਕ ਮਿਲੂ (ਯਾ ਜਿਸ ਦਰਵਾਜੇ ਜਾ ਖਲੋਊ, ਆਦਰ ਨਹੀਂ ਹੋਵੇਗਾ)।
He wanders like an abandoned woman and stands divorced from the door (of the Lod).
ਦੁਖੁਭੁਖੁਦਾਲਿਦਘਣਾਦੋਜਕਅਉਤਾਕੁ।੧੩।
ਦੂੱਖ ਭੁੱਖ ਦਲਿੱਦ੍ਰ ਘਣਾ ਇਥੇ ਰਹੁ ਅਗੇ ਨਰਕ ਵਿਖੇ ਘਰ ਮਿਲੂ।
He gets distress, hunger, profuse poverty and reaches hell after the (bodily) death.
ਪਉੜੀ੧੪
ਵਿਗੜੈਚਾਟਾਦੁਧਦਾਕਾਂਜੀਦੀਚੁਖੈ
ਦੁੱਧ ਦਾ ਮਟਕਾ, ਕਾਂਜੀ ਦੀ ਚੁੱਖ (ਇਕ ਕਣੀ) ਨਾਲ ਫਿਟ ਜਾਂਦਾ ਹੈ।
The full pot of milk gets spoiled by a drop of vinegar.
ਸਹਸਮਣਾਰੂਈਜਲੈਚਿਣਗਾਰੀਧੁਖੈ
ਹਜ਼ਾਰਾਂ ਮਣਾਂ ਰੂੰ ਇਕ ਚਿੰਗਾਰੀ ਦੇ ਧੁਖਣ ਨਾਲ ਸੜ ਜਾਂਦੀ ਹੈ।
The thousand mounds of cotton are burnt by one spark.
ਬੂਰੁਵਿਣਾਹੇਪਾਣੀਐਖਉਲਾਖਹੁਰੁਖੈ
ਪਾਣੀ ਦੇ ਤਲਾਉ ਨੂੰ ਬੂਰ ਵਿਗਾੜ ਦਿੰਦਾ ਹੈ, ਅਰ ਬ੍ਰਿਛ ਨੂੰ ਲਾਖ ਪੈਣ ਨਾਲ (ਉਸ ਦਾ) ਨਾਸ਼ ਹੋ ਜਾਂਦਾ ਹੈ।
The water gossamer spoils water and the shellac becomes the reason for the destruction of the tree.
ਜਿਉਉਦਮਾਦੀਅਤੀਸਾਰੁਖਈਰੋਗੁਮਨੁਖੈ
ਸੌਦਾਈ ਨੂੰ ਅਤੀਸਾਰ ਅਰ ਮਨੁੱਖ ਨੂੰ ਖਈ ਰੋਗ ਨਾਸ਼ ਕਰ ਦਿੰਦਾ ਹੈ।
The mad man is mined by diarrhoea and the common man is destroyed by tuberculosis (consumption).
ਜਿਉਜਾਲਿਪੰਖੇਰੂਫਾਸਦੇਚੁਗਣਦੀਭੁਖੈ
ਜਿਕੂੰ ਪੰਛੀ ਜਾਲੀ ਵਿਖੇ ਦਾਣੇ ਚੁਗਣ ਦੀ ਤ੍ਰਿਸ਼ਨਾ ਨਾਲ ਜਾਂਦੇ ਹਨ।
As the birds get entangled in the net out of their greed for seeds,
ਤਿਉਅਜਰੁਝਾਕਭੰਡਾਰਦੀਵਿਆਪੇਵੇਮੁਖੈ।੧੪।
ਇਸੇ ਤਰ੍ਹਾਂ ਨਾ ਜਰੀ ਜਾਣ ਵਾਲੀ ਭੰਡਾਰ ਤ੍ਰਿਸ਼ਨਾ ਜਿਸ ਵੇਮੁਖ ਨੂੰ ਵਿਆਪਦੀ ਹੈ, (ਨਾਸ਼ ਕਰ ਦਿੰਦੀ ਹੈ)।
The desire for the storage of unendurable (earning from the religious place) persists in the heart of the apostate.
ਪਉੜੀ੧੫
ਅਉਚਰੁਝਾਕਭੰਡਾਰਦੀਚੁਖੁਲਗੈਚਖੀ
ਭੰਡਾਰਿਆਂ ਦੀ ਝਾਕ ਖਾਣ ਲਾਇਕ ਨਹੀਂ, (ਪਰੰਤੂ ਜਿਸ ਨੂੰ ਇਸ ਦੇ) ਚੱਖਣ ਦੀ ਚੁੱਖ (ਚਾਹ) ਲੱਗਦੀ ਹੈ।
To crave for the material of store (for the Sikhs) is improper.
ਹੋਇਦੁਕੁਧਾਨਿਕਲੈਭੋਜਨੁਮਿਲਿਮਖੀ
(ਉਸ ਥੋਂ 'ਦੁਕੁਧਾ') ਉਲਟਾ ਹੋਕੇ ਨਿਕਲਦੀ ਹੈ, ਜਿੱਕੁਰ ਮੱਖੀ ਨਾਲ ਮਿਲਿਆ ਹੋਇਆ ਭੋਜਨ ਕੀਤਿਆਂ (ਉਲਟ ਕੇ ਨਿਕਲਦਾ ਹੈ, ਹੇਠਲੀਆਂ ਦੋ ਤੁਕਾਂ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।
But those who have such a desire, have to return the material, as the fly gone inside with food is vomited out by the body.
ਰਾਤਿਸੁਖਾਲਾਕਿਉਸਵੈਤਿਣੁਅੰਦਰਿਅਖੀ
ਜਿਸ ਦੀ ਅੱਖ ਵਿਖੇ ਤੀਲਾ ਪੈ ਜਾਂਦਾ ਹੈ ਉਹ (ਦੱਸੋ।) ਰਾਤ ਨੂੰ ਕਿੱਕਰ ਸੌਖਾ ਸੋਂ ਸਕਦਾ ਹੈ?
How could he sleep peacefully who has the grass blade in his eye.
ਕਖਾਦਬੀਅਗਿਜਿਉਓਹੁਰਹੈਰਖੀ
(ਦੱਭ ਦੇ) ਕੱਖਾਂ ਵਿਖੇ ਅੱਗ ਜਿੱਕੁਰ ਦਬਾ ਕੇ ਰਖੀਏ ਤਾਂ ਰਖੀ ਰਹਿ ਨਹੀ. ਸਕਦੀ।
As the fire cannot be kept pressed under the dry grass, similarly,
ਝਾਕਝਕਾਈਐਝਾਕਵਾਲੁਕਰਿਭਖਅਭਖੀ
ਝਾਕ ਵਾਲਾ ਝਾਕ ਨੂੰ ਹੀ ਤਾੜਦਾ ਹੈ, (ਜੇਕਰ) ਅਭੱਖ (ਬੀ ਹੋਵੇ ਉਹ) ਭੱਖ (ਹੀ) ਸਮਝਦਾ ਹੈ, (ਐਸਾ ਲੋਭ ਵਿਚ ਗਿਆ ਗੁਜ਼ਰਿਆ ਹੋ ਜਾਂਦਾ ਹੈ)। (ਇਸ ਖੋਟੇ ਧਾਨ ਥੋਂ ਬਚਣ ਵਾਲੇ ਕੋਈ ਹਨ ਕਿ ਨਹੀਂ? ਇਸ ਸ਼ੰਕਾ ਵਿਖੇ ਉਤਰ ਦਿੰਦੇ ਹਨ)
The cravings of the caving person cannot be controlled and for him the inedible becomes edible.
ਗੁਰਪਰਸਾਦੀਉਬਰੇਗੁਰਸਿਖਾਲਖੀ।੧੫।
ਲੱਖਾਂ ਸਿੱਖ ਹਨ, ਜਿਨ੍ਹਾਂ ਪੁਰ ਗੁਰੂ ਜੀ ਦੀ ਕਿਰਪਾ ਹੈ ਓਹ ਬਚੇ ਹਨ।
The Sikhs of the Guru are millions but only those who attain the grace of the Lord get across the world ocean).
ਪਉੜੀ੧੬
ਜਿਉਘੁਣਖਾਧੀਲਕੜੀਵਿਣੁਤਾਣਿਨਿਤਾਣੀ
ਜਿੰਕੂੰ ਘੁਣ (ਨਾਮੇ ਕੀੜੇ) ਦੀ ਖਾਧੀ ਹੋਈ ਲੱਕੜੀ ਤਾਣੋਂ ਨਿਤਾਣੀ ਹੋ ਜਾਂਦੀ ਹੈ।
He (the apostate) becomes feeble and powerless as the weevil-eaten wood.
ਜਾਣੁਡਰਾਵਾਖੇਤਵਿਚਿਨਿਰਜੀਤੁਪਰਾਣੀ
ਜਿਕੂੰ ਪੈਲੀ ਵਿਚ (ਮਨੁੱਖ ਦਾ ਨਕਲੀ ਅਕਾਰ ਬਣਾਕੇ) ਡਰਾਉਣਾ (ਜ਼ਿਮੀਦਾਰ ਲੋਕ ਰਖਦੇ ਹਨ) ਉਹ ਮੁਰਦਾ ਪ੍ਰਾਣੀ ਹੁੰਦਾ ਹੈ। (ਅਰਥਾਤ ਕੁਝ ਕਰ ਨਹੀਂ ਸਕਦਾ।
He is similar to the life-less scarecrow put up in the field to frighten (the birds).
ਜਿਉਧੂਅਰੁਝੜੁਵਾਲਦੀਕਿਉਵਰਸੈਪਾਣੀ
ਜਿੱਕੁਰ ਧੂਏਂ ਥੋਂ (“ਝੜਵਾਲ ਦੀ”) ਬੱਦਲ ਵਾਲੀ ਬਰਖਾ ਨਹੀਂ ਵਰਸਦੀ ਹੈ, (ਪਾਠਾਤ੍ਰ 'ਧੁੰਅਰ' ਹੈ ਗਯਾਨੀ ਕਹਿੰਦੇ ਹਨ ਕਿ ਝੜ ਵਾਲੀ ਕੁਹੀੜ ਵਿਚੋਂ ਮੀਂਹ ਨਹੀਂ ਵਸਦਾ)।
How out of clouds of smoke rain could take place.
ਜਿਉਥਣਗਲਵਿਚਿਬਕਰੀਦੁਹਿਦੁਧੁਆਣੀ
ਜਿੱਕੁਰ ਬਕਰੀ ਦੇ ਗਲ ਦੇ ਧਣ ਵਿਚੋਂ ਚੋਣ ਨਾਲ ਦੁੱਧ ਨਹੀਂ ਨਿਕਲਦਾ।
As the teat of a goat in the neck cannot give milk, likewise the grabber of religious earning of a religious place roams hither and thither in the craving of the same.
ਝਾਕੇਅੰਦਰਿਝਾਕਵਾਲੁਤਿਸਕਿਆਨੀਸਾਣੀ
(ਤਿਹਾ ਹੀ) ਧਰਮਸਾਲ ਦੀ ਝਾਕ ਵਾਲਾ ਪ੍ਰਾਣੀ ਝਾਕ ਵਿਚ ਨਿਸ਼ਫਲ ਹੈ, ਉਸ ਦੀ ਨਿਸ਼ਾਨੀ ਕੀ ਹੈ?
What is the exact mark of such a man.
ਜਿਉਚਮੁਚਟੈਗਾਇਮਹਿਉਹਭਰਮਿਭੁਲਾਣੀ।੧੬।
ਜਿਕੁਰ ਗਊ ਅਤੇ ਮੈਂਹ (ਤੂੜੀ ਦੇ ਭਰੇ ਹੋਏ ਨਕਲੀ ਵੱਛੇ ਅਤੇ ਕੱਟੇ ਦੇ) ਚੰਮ ਨੂੰ ਆਪਣਾ ਪੁੱਤਰ ਜਾਣਕੇ ਚੱਟਦੀਆਂ ਹਨ, ਉਹ ਕੇਵਲ ਭਰਮ ਵਿਖੇ ਹੀ ਭੁੱਲੀਆਂ ਹੋਈਆਂ ਹਨ।
Such a man remains deluded like that cow who considering its dead offspiring alive goes on licking it
ਪਉੜੀ੧੭
ਗੁਛਾਹੋਇਧ੍ਰਿਕਾਨੂਆਕਿਉਵੁੜੀਐਦਾਖੈ
ਧਿਰਕੌਨਿਆਂ ਦਾ ਗੁੱਛਾ ਦਾਖ ਦਾ ਗੁੱਛਾ ਕਿਉਂਕਰ ਕਹੀਦਾ ਹੈ? (ਨਹੀਂ)।
Why should the bunch of the bead tree be compared with grapes.
ਅਕੈਕੇਰੀਖਖੜੀਕੋਈਅੰਬੁਆਖੈ
ਅੱਕ ਦੀ ਖੋਖੜੀ ਨੂੰ (ਜੋ ਭਾਵੇਂ ਅੰਬ ਦੇ ਰੰਗ ਰੂਪ ਵਾਂਗੂੰ ਹੈ) ਅੰਬ ਕੋਈ ਨਹੀਂ ਕਹਿੰਦਾ ਹੈ।
No one calls the akk berries, mango.
ਗਹਣੇਜਿਉਜਰਪੋਸਦੇਨਹੀਸੋਇਨਾਸਾਖੈ
ਮੁਲੰਮੇ ਦੇ ਗਹਿਣਿਆਂ ਦੀ ਕੋਈ ਨਹੀਂ ਸਾਖ ਭਰਦਾ ਕਿ ਸੋਨੇ ਦੇ ਹਨ।
Gift ornaments are not like golden ornaments.
ਫਟਕਪੁਜਨਿਹੀਰਿਆਓਇਭਰੇਬਿਆਖੈ
('ਫਟਕ') ਬਿਲੌਰ ਹੀਰਿਆਂ ਦੇ ਨਾਲ ਨਹੀਂ ਪੁੱਜਦਾ ਕਿਉਂ ਜੋ ਓਹ ਹੀਰੇ ਬੇਓੜਕ ਮੁੱਲ ਦੇ ਹੁੰਦੇ ਹਨ। (ਅਥਵਾ ਬਿਨਾਂ ਆਖੇ ਪਛਾਣੇ ਜਾਂਦੇ ਹਨ)।
Crystals are not equal to diamonds because the diamonds are costlier.
ਧਉਲੇਦਿਸਨਿਛਾਹਿਦੁਧੁਸਾਦਹੁਗੁਣਗਾਖੈ
ਲੱਸੀ ਅਤੇ ਦੁੱਧ ਦੋਵੇਂ ਧਉਲੇ ਰੰਗ ਦੇ ਚਿੱਟੇ ਹਨ, ਸੁਆਦ ਥੋਂ ਉਨ੍ਹਾਂ ਦੇ ਗੁਣ ਨਿਰਨੇ ਹੋ ਜਾਂਦੇ ਹਨ।
Butter milk and milk are both white but of different quality and taste
ਤਿਉਸਾਧਅਸਾਧਪਰਖੀਅਨਿਕਰਤੂਤਿਸੁਭਾਖੈ।੧੭।
(ਤਿਵੇਂ) ਸਾਧ ਅਸਾਧ ਦੋਵੇਂ ਕਰਤੂਤ ਅਰ ਬੋਲੀ ਥੋਂ ਪਰਖੇ ਜਾਂਦੇ ਹਨ (ਅੰਮ੍ਰਿਤ ਵਤ ਸੰਤ ਆਪਣੀ ਸੰਗਤ ਥੋਂ ਅਮਰ ਕਰਦੇ ਅਰ ਅਸੰਤ ਵਿਖਯ ਵਾਂਗੂੰ ਪ੍ਰਾਣ ਹਿਰ ਲੈਂਦੇ ਹਨ)।
Similarly, the holy and unholy are distinguished by their attributes and activities.
ਪਉੜੀ੧੮
ਸਾਵੇਪੀਲੇਪਾਨਹਹਿਓਇਵੇਲਹੁਤੁਟੇ
ਪਾਨਾਂ ਦੇ ਪੱਤ੍ਰ ਸਾਵੇ ਪੀਲੇ ਹੋਕੇ ਵੱਲਾਂ ਥੋਂ ਟੁੱਟਦੇ ਹਨ।
The betel leaves when plucked from the branch are of green and yellow colour.
ਚਿਤਮਿਤਾਲੇਫੋਫਲੇਫਲਬਿਰਖਹੁੰਛੁਟੇ
ਸੁਪਾਰੀਆਂ ਦੇ ਚਿੱਤ੍ਰ ਮਿੱਤ੍ਰੋ ਫੱਲ ਬ੍ਰਿੱਛ ਤੋਂ ਡਿੱਗਦੇ ਹਨ।
The betel nut getting pie bald colour is plucked from the tree.
ਕਥਹੁਰੇਹੀਭੂਸਲੀਦੇਚਾਵਲਚੁਟੇ
ਕੱਥ ('ਹੁਰੇਹੀ ਭੁਸਲੇ') ਹਲਕੇ ਜਿਹੇ ਭੂਸਲੇ ਰੰਗਦੀ ਹੁੰਦੀ ਹੈ, ਚਾਵਲ ਜਿੰਨੀ ('ਚੁੱਟੇ) ਕੁੱਟਕੇ (ਯਾਚੁਟਕੀ ਭਰੀ) ਪਾਈ ਜਾਂਦੀ ਹੈ।
The catechu is of brown colour and light and a pinch of it is used.
ਚੂਨਾਦਿਸੈਉਜਲਾਦਹਿਪਥਰੁਕੁਟੇ
ਚੂਨਾ ਚਿੱਟਾ ਦਿੱਸਦਾ ਹੈ ਸਾੜਕੇ ਪੱਥਰ ਪੁਰ ਕੁੱਟੀਦਾ ਹੈ। (ਕਿ ਬ੍ਰੀਕ ਹੋ ਜਾਵੇ) (ਅਥਵਾ ਸਾੜਕੇ ਪੱਥਰਾਂ ਦਾ ਕੁਟਿਆ ਜਾਂਦਾ ਹੈ)।
The lime is white and is burnt and thrashed.
ਆਪੁਗਵਾਇਸਮਾਇਮਿਲਿਰੰਗੁਚੀਚਵਹੁਟੇ
ਆਪੋ ਆਪਣਾ ਰੰਗ ਗਵਾਕੇ ਜਦ ਚਾਰੇ ਆਪ ਵਿਚ ਸਮਾਉਂਦੇ (ਅਭੇਦ ਹੋ ਜਾਂਦੇ) ਹਨ, ਚੀਚ ਵਹੁਟੀ ਦਾ ਰੰਗ ਦਿੰਦੇ ਹਨ, (ਗੂੜ੍ਹੇ ਲਾਲ ਗੁਲਾਲ ਹੋ ਜਾਂਦੇ ਹਨ)।
When losing their ego (they meet) they uniformally become of red colour.
ਤਿਉਚਹੁਵਰਨਾਵਿਚਿਸਾਧਹਨਿਗੁਰਮੁਖਿਮੁਹਜੁਟੇ।੧੮।
(ਦ੍ਰਿਸ਼ਟਾਂਤ ਇਹ ਕਿ) ਤਿਵੇਂ ਚਾਰ ਵਰਣਾਂ ਦੇ ਵਿਚੋਂ (ਜਦ) ਗੁਰਮੁਖ ਹੋਕੇ ਮੂੰਹ ਜੋੜਦੇ ਹਨ ਸਾਧ (ਸ੍ਰੇਸ਼ਟ ਹੋ ਜਾਂਦੇ) ਹਨ। (“ਲਾਲ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ”)॥
Likewise are the saints, who adopting the qualifies of the four varnas, live in mutual love like gmmukhs, the Guru oriented.
ਪਉੜੀ੧੯
ਚਾਕਰਸਭਸਦਾਇਂਦੇਸਾਹਿਬਦਰਬਾਰੇ
ਨੌਕਰ ਸਾਰੇ ਸਾਹਬ ਦੇ ਦਰਬਾਰ ਦੇ ਸਦਾਉਂਦੇ ਹਨ।
In the court of the emperor all are known as servants.
ਨਿਵਿਨਿਵਿਕਰਨਿਜੁਹਾਰੀਆਸਭਸੈਹਥੀਆਰੇ
ਨਿੰਮ੍ਰਭੂਤ ਹੋਕੇ ਨਮਸਕਾਰਾਂ ਜਾਂ ਬੰਦਗੀਆਂ ਕਰਦੇ ਹਨ ਅਰ ਸਾਰੇ (ਤਲਵਾਰ ਆਦਿ) ਹਥੀਆਰ ਫੜੀ ਫਿਰਦੇ ਹਨ।
Armed well, they bow most humbly.
ਮਜਲਸਬਹਿਬਾਫਾਇਂਦੇਬੋਲਬੋਲਨਿਭਾਰੇ
ਕਚਹਿਰੀਆਂ ਵਿਚ ਬੈਠਕੇ ਆਪਣਾ ਆਪ ਜਣਾਉਂਦੇ, ਅਰ ਵਡੇ ਬੋਲ ਬੋਲਦੇ ਹਨ (ਕਿ ਅਸੀਂ ਵਡੇ ਸੂਰਬੀਰ ਹਾਂ)।
In the social and cultural gatherings they boast and brag.
ਗਲੀਏਤੁਰੇਨਚਾਇਂਦੇਗਜਗਾਹਸਵਾਰੇ
ਗਲੀਆਂ ਵਿਚ ਘੋੜੇ ਨਚਾਉਂਦੇ, ਗਜਗਾਹਾਂ ਸੁਫਾਰਦੇ ਹਨ।
They have their elephants decorated and in the streets and bazars they roam with their horses dancing.
ਰਣਵਿਚਿਪਇਆਂਜਾਣੀਅਨਿਜੋਧਭਜਣਹਾਰੇ
(ਪਰੰਤੂ) ਜੁੱਧ ਵਿਚ ਜਾਣੇ ਜਾਂਦੇ ਹਨ ਕਿ ਸੂਰਮੇਂ ਅਰ ਕਾਇਰ ਕੌਣ ਹਨ (ਅਗੇ ਦ੍ਰਿਸ਼ਟਾਂਤ ਛੀਵੀਂ ਤੁਕ ਵਿਖੇ ਦੱਸਦੇ ਹਨ)।
But only in the battle field is known who is a valiant fighter and who is to take to his heels.
ਤਿਉਸਾਂਗਿਸਿਞਾਪਨਿਸਨਮੁਖਾਂਬੇਮੁਖਹਤਿਆਰੇ।੧੯।
ਅਜਿਹਾ ਹੀ ਬੇਮੁਖ ਹਤਿਆਰੇ ਜੋ ਸਨਮੁਖਾਂ ਦਾ ਸਾਂਗ ਬਣਾ ਫਿਰਦੇ ਹਨ ਸਿਾਣੇ ਜਾਂਦੇ ਹਨ।
Similar are the apostates, the assassins who disguised as close to the Lord remain around, but ultimately are identified.
ਪਉੜੀ੨੦
ਜੇਮਾਂਹੋਵੈਜਾਰਨੀਕਿਉਪੁਤੁਪਤਾਰੇ
ਜੇਕਰ ਮਾਂ ('ਜਾਰਨੀ') ਵਿਭਚਾਰ ਕਰੇ ਤਾਂ ਪੁੱਤ੍ਰ ਉਸ ਦੀ (ਪਤਾਰੇ=) ਨਿੰਦਾ ਨਾ ਕਰੇ।
If the mother is adulteress why should son speak ill of her.
ਗਾਈਮਾਣਕੁਨਿਗਲਿਆਪੇਟੁਪਾੜਿਮਾਰੇ
ਜੇਕਰ ਗਊ ਮਾਣਕ ਨਿਗਲ ਜਾਵੇ (ਗਊ ਦਾ) ਪੇਟ ਪਾੜਕੇ ਕੋਈ ਹੱਤਯਾ ਨਹੀਂ ਕਰਦਾ।
If a gem is swallowed by a cow, nobody ripps its stomach to get it out.
ਜੇਪਿਰੁਬਹੁਘਰੁਹੰਢਣਾਸਤੁਰਖੈਨਾਰੇ
ਜੇਕਰ ਭਰਤਾ ਬਾਹਲੇ ਘਰਾਂ ਵਿਖੇ ਫਿਰਕੇ (ਅਯੋਗ ਕੰਮ ਕਰੇ ਤਾਂ ਪਤਿਬ੍ਰਤਾ) ਇਸਤ੍ਰੀ ਸਤ ਰਖਦੀ ਹੈ (ਉਹ ਵਿਭਚਾਰ ਨਹੀਂ ਕਰਦੀ)।
If the husband enjoys (immorally) at many houses, the wife should preserve her chastity.
ਅਮਰੁਚਲਾਵੈਚੰਮਦੇਚਾਕਰਵੇਚਾਰੇ
ਰਾਜਾ ਦਾ (ਅਮਰ=) ਹੁਕਮ ਚੰਮ ਦੇ ਚਮੜੇ ਚਲਾਵੇ ਤਦ ਚਾਕਰ ਬੇਚਾਰੇ (ਅਰਥਾਤ ਲਾਚਾਰ) ਹਨ, (ਹੁਕਮ ਮੰਨਦੇ ਹਨ)।
If the king exercises dictatorial powers, the servants are helpless before him.
ਜੇਮਦੁਪੀਤਾਬਾਮ੍ਹਣੀਲੋਇਲੁਝਣਿਸਾਰੇ
ਜੇਕਰ ਬਾਹਮਣੀ ਸ਼ਰਾਬ ਪੀਵੇ ਤਾਂ ਲੋਕ ਸਾਰੇ ਕੱਜਦੇ ਹਨ। (ਬਾਹਮਣੀ ਨੂੰ ਮਾਰਦੇ ਨਹੀਂ)।
If a brahmin woman is drunk, all feel ashamed and donot look up in her face.
ਜੇਗੁਰਸਾਂਗਿਵਰਤਦਾਸਿਖੁਸਿਦਕੁਹਾਰੇ।੨੦।
ਜੇਕਰ ਗੁਰੂ ਸਾਂਗ ਕੋਈ ਵਰਤੇ (ਭਾਵ ਸਿੱਖ ਦੀ ਪਰੀਛਾ ਲਈ ਕੋਈ ਕਠਨ ਕੰਮ ਕਰੇ ਤਾਂ) ਸਿੱਖ (ਨੂੰ ਚਾਹੀਦਾ ਹੈ ਕਿ ਉਹ ਆਪਣਾ) ਨਿਸ਼ਚਯ ਜਿਉਂ ਦਾ ਤਿਉਂ ਰੱਖੇ।
If the Guru performs a sham, the Sikh should not give up his forebearance.
ਪਉੜੀ੨੧
ਧਰਤੀਉਪਰਿਕੋਟਗੜਭੁਇਚਾਲਕਮੰਦੇ
ਜਦ ਭੁਚਾਲ ਆਂਵਦਾ ਹੈ ਧਰਤੀ ਉਪਰ ਕਿਲੇ ਤੇ ਕੋਟ (ਸਾਰੇ ਕਮੰਦੇ=) ਕੰਬਦੇ ਹਨ।
During the earth quake millions of forts on earth shake and crumble
ਝਖੜਿਆਏਤਰੁਵਰਾਸਰਬਤਹਲੰਦੇ
ਹਨੇਰੀ ਦੇ ਵਗਣ ਨਾਲ ਬ੍ਰਿਛ ਸਾਰੇ ਹਿੱਲਣ ਲਗ ਪੈਂਦੇ ਹਨ।
During the storm, all the trees oscillate.
ਡਵਿਲਗੈਉਜਾੜਿਵਿਚਿਸਭਘਾਹਜਲੰਦੇ
ਜਦ ਬਨ ਵਿਖੇ (ਡਵ=) ਬਨ ਦੀ ਅੱਗ ਲਗਦੀ ਹੈ ਸਾਰੇ ਘਾਹ ਸੜ ਜਾਂਦੇ ਹਨ।
During fire, all sorts of grass in the forests get burnt.
ਹੜਆਏਕਿਨਿਥੰਮੀਅਨਿਦਰੀਆਉਵਹੰਦੇ
ਹੜਾਂ ਦੇ ਆਇਆਂ ਵਗਦੇ ਦਰਿਆਵਾਂ ਨੂੰ ਕੌਣ ਥੰਮ ਸਕਦਾ ਹੈ?
Who can obstruct flood in the flowing river.
ਅੰਬਰਿਪਾਟੇਥਿਗਲੀਕੂੜਿਆਰਕਰੰਦੇ
ਅੰਬਰ ਪਾਟੇ ਹੋਏ ਨੂੰ 'ਬਿਗਲੀ' (ਟਾਕੀ) ਕੂੜੇ ਲੋਕ ਹੀ ਲਾਉਂਦੇ ਹਨ, (ਭਾਵ ਕੋਈ ਨਹੀਂ ਲਾ ਸਕਦਾ)।
The difficult and foolish task of sewing the torn sky like cloth could be done only by adepts in gossipping.
ਸਾਂਗੈਅੰਦਰਿਸਾਬਤੇਸੇਵਿਰਲੇਬੰਦੇ।੨੧।
(ਗੱਲ ਕੀ) ਸਾਂਗ ਦੇ ਅੰਦਰ ਜੋ ਭਰੋਸਾ ਰੱਖਦੇ ਹਨ, ਓਹ (ਈਸ਼ਵਰ ਦੇ) ਦਾਸ ਬਹੁਤ ਥੋੜੇ ਹਨ।
Rare are the people who remain completely poised during the sham.
ਪਉੜੀ੨੨
ਜੇਮਾਉਪੁਤੈਵਿਸੁਦੇਤਿਸਤੇਕਿਸੁਪਿਆਰਾ
ਜੇਕਰ ਮਾਂ ਹੀ ਪੁੱਤ੍ਰ ਨੂੰ ਜ਼ਹਿਰ ਦੇਵੇ ਤਾਂ ਉਸ ਤੋਂ (ਹੋਰ) ਕਿਸੇ ਨੂੰ (ਪੁਤ) ਪਿਆਰਾ ਹੈ? (ਕਿਸੇ ਨੂੰ ਨਹੀਂ)।
If a mother administers poison to son then to whom else that son could be more dear.
ਜੇਘਰੁਭੰਨੈਪਾਹਰੂਕਉਣੁਰਖਣਹਾਰਾ
ਜੇ ਰਾਖਾ ਹੀ ਘਰ ਭੰਨਣ ਲਗ ਜਾਵੇ ਤਾਂ ਕੌਣ ਰੱਖਿਆ ਕਰ ਸਕਦਾ ਹੈ?
If the watchman breaks open the house, then, who else could be a protector.
ਬੇੜਾਡੋਬੈਪਾਤਣੀਕਿਉਪਾਰਿਉਤਾਰਾ
('ਪਾਤਣੀ') ਮਲਾਹ ਹੀ ਬੇੜੀ ਡੋਬਣ ਤੇ ਆਵੇ ਤਾਂ ਕਿਵੇਂ ਪਾਰ ਉਤਾਰਾ ਹੋ ਸਕਦਾ ਹੈ?
If the boatman makes the boat sink, how one could get across.
ਆਗੂਲੈਉਝੜਿਪਵੈਕਿਸੁਕਰੈਪੁਕਾਰਾ
('ਆਗੂ') ਰਾਹ ਦੱਸਣ ਵਾਲਾ ਹੀ ਉਜਾੜ ਵਿਖੇ ਲੈ ਜਾਵੇ ਤਾਂ ਕਿਸ ਦੇ ਅੱਗੇ ਹਾਲ ਪਾਹਰਿਆ ਕਰੇਗਾ?
If the leader himself makes the people go astray, who else could be called for help.
ਜੇਕਰਿਖੇਤੈਖਾਇਵਾੜਿਕੋਲਹੈਸਾਰਾ
ਜੇਕਰ ਵਾੜ ਹੀ ਖੇਤੀ ਨੂੰ ਖਾਣ ਲਗ ਜਾਵੇ, ਤਾਂ ਕੋਈ ਖਬਰ ਨਹੀਂ ਲੈ ਸਕਦਾ।
And if the protecting fence starts eating the crops who else will take care of the fields.
ਜੇਗੁਰਭਰਮਾਏਸਾਂਗੁਕਰਿਕਿਆਸਿਖੁਵਿਚਾਰਾ।੨੨।
ਜੇ ਗੁਰੂ ਹੀ (ਸਿਖ ਨੂੰ ਕੋਈ) ਸਾਂਗ (ਭੇਖ) ਬਦਲਾਕੇ ਭਰਮਾਇਆ ਚਾਹੇ ਤਦ ਸਿਖ ਵਿਚਾਰਾ ਕੀ ਕਰ ਸਕਦਾ ਹੈ।
Similarly, if the Guru deludes a Sikh through a sham, what a poor Sikh could do.
ਪਉੜੀ੨੩
ਜਲਵਿਚਿਕਾਗਦਲੂਣਜਿਉਘਿਅਚੋਪੜਿਪਾਏ
ਕਾਗਜ਼ ਤੇ ਲੂਣ ਘਿਉ ਵਿਚ ਥਿੰਥੇ ਕਰ ਕੇ ਪਾਣੀ ਵਿਚ ਪਾਇਆਂ ਜਿਕੂੰ (ਘੱਟ ਗਲਦੇ ਹਨ)। (ਗਯਾਨੀ ਇਉਂ ਬੀ ਕਹਿੰਦੇ ਹਨ ਕਿ ਲੂਣ ਘਿਉ ਦੇ 'ਚੋਪੜ' ਮਟਕੇ ਵਿਚ ਪਾਓ ਤਾਂ ਨਹੀਂ ਗਲਦਾ)।
Applying butter to the paper and salt they can be put into water (they will take longer time to dissolve).
ਦੀਵੇਵਟੀਤੇਲੁਦੇਸਭਰਾਤਿਜਲਾਏ
ਦੀਵੇ ਵਿਚ ਵੱਟੀ ਤੇਲ ਦੇ ਆਸਰੇ ਨਾਲ ਸਾਰੀ ਰਾਤ ਭਰ ਵਿਚ ਨਹੀ ਸੜਦੀ)।
With the help of oil, the wick of the lamp goes on burning the whole night.
ਵਾਇਮੰਡਲਜਿਉਡੋਰਫੜਿਗੁਡੀਓਡਾਏ
ਅਕਾਸ਼ ਵਿਖੇ ਡੋਰ ਦੇ ਆਸਰੇ ਨਾਲ ਫੜਕੇ ਗੁਡੀ ਉਡਾਈ ਜਾਂਦੀ ਹੈ।
Catching hold of the string, the kite could be made to fly in the sky.
ਮੁਹਵਿਚਿਗਰੜਦੁਗਾਰੁਪਾਇਜਿਉਸਪੁਲੜਾਏ
ਮੂੰਹ ਵਿਚ ਸੱਪ ਦੀ ਮਣੀ (ਅਥਵਾ ਬੂਟੀ) ਰੱਖਕੇ ਕੋਈ ਸੱਪ ਲੜਾਏ (ਤਾ ਸੱਪ ਦਾ ਅਸਰ ਕੁਝ ਨਹੀਂ ਹੋ ਸਕਦਾ)।
By keeping an herb in the mouth, one could get bitten by serpent.
ਰਾਜਾਫਿਰੈਫਕੀਰੁਹੋਇਸੁਣਿਦੁਖਿਮਿਟਾਏ
ਰਾਜਾ ਫਕੀਰ ਹੋਕੇ (ਰਾਤ) ਨਗਰ ਵਿਖੇ ਫਿਰੇ ਤਾਂ ਦੁਖ ਸੁਣਕੇ ਮਿਟਾਉਂਦਾ ਹੈ, (ਤਿਵੇਂ ਹੀ ਗੁਰੂ ਦੀ ਸਾਂਗ ਬਣਾ ਕੇ ਸਿਖ ਦੇ ਦੁਖ ਦੂਰ ਕਰਦੇ ਹਨ)
If the king goes out in the guise of a faquire, he could listen to the sufferings of people and remove them.
ਸਾਂਗੈਅੰਦਰਿਸਾਬਤਾਜਿਸੁਗੁਰੂਸਹਾਏ।੨੩।੩੫।ਪੈਂਤੀਹ
ਪਰੰਤੂ ਸਾਂਗ ਦੇ ਅੰਦਰ ਸਾਬਤ ਓਹ ਰਹਿੰਦੇ ਹਨ, ਜਿਸ ਪੁਰ ਗੁਰੂ ਸਹਾਇਤਾ ਕਰਦੇ ਹਨ।
In such a feat only he passes the test who is helped by the Guru.