GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 352
Display Settings
ਜਉਜਾਨੈਅਨੂਪਰੂਪਦ੍ਰਿਗਨਕੈਦੇਖੀਅਤਲੋਚਨਅਛਤਅੰਧਕਾਹੇਤੇਪੇਖਹੀ
ਜੇ ਕਰ ਕੇ ਜਾਣੀਏ ਕਿ ਸੁੰਦ੍ਰ ਸਰੂਪ ਦੇ ਦਰਸ਼ਨ ਨੇਤ੍ਰਾਂ ਦ੍ਵਾਰੇ ਤੱਕੀਦੇ ਹਨ ਪਰ ਅੰਨ੍ਹੇ ਐਹੋ ਜੇਹੇ ਭੀ ਹੁੰਦੇ ਹਨ, ਕਿ ਜਿਨਾਂ ਦੀਆਂ ਅੱਖੀਆਂ ਨੌ ਬਰ ਨੌ ਜਾਪਦੀਆਂ ਹਨ ਕਿੰਤੂ ਦੀਹਦਾ ਕੱਖ ਨਹੀਂ, ਸੋ ਐਸਾ ਦੇਖਨ ਮਾਤ੍ਰ ਦੇ ਲੋਚਨ ਅਛਤ ਦੀਦੇ ਹੁੰਦਿਆਂ ਅੰਨ੍ਹਾਂ ਕ੍ਯੋਂ ਨਹੀਂ ਦੇਖ ਸਕ੍ਯਾ ਕਰਦਾ।
If we believe that we see the beauty of the nature because of our eyes, then why can't a blind person who has no eyes, enjoy the same spectacle?
ਜਉਜਾਨੈਸਬਦੁਰਸਰਸਨਾਬਖਾਨੀਅਤਜਿਹਬਾਅਛਤਕਤਗੁੰਗਸਰੇਖਹੀ
ਜੇਕਰ ਜਾਣੀਏ ਸ਼ਬਦ ਦੇ ਰਸ ਨੂੰ ਰਸਨਾ ਹੀ ਵਰਨਣ ਕਰ ਸਕਦੀ ਹੈ ਤਾਂ ਗੁੰਗਾ ਆਦਮੀ ਜੀਭ ਦੇ ਪ੍ਰਤੱਖ ਵਿਚ ਹੁੰਦ੍ਯਾਂ ਸੁੰਦ੍ਯਾਂ ਬੋਲਨ ਵਾਲਿਆਂ ਸਰੀਖਾ ਕ੍ਯੋਂ ਨਹੀਂ ਕਰ ਸਕਦਾ ਭਾਵ ਕਿਸ ਕਾਰਣ ਕਰ ਕੇ ਨਹੀਂ ਬੋਲ ਸਕਦਾ।
If we believe that we speak sweet words because of our tongue, then why can't a dumb person with his tongue intact speak these words?
ਜਉਪੈਜਾਨੇਰਾਗਨਾਦਸੁਨੀਅਤਸ੍ਰਵਨਕੈਸ੍ਰਵਨਸਹਤਕਿਉਬਹਰੋਬਿਸੇਖਹੀ
ਜੇਕਰ ਜਾਣੀਏ ਕਿ ਰਾਗ ਨਾਦ ਕੰਨਾਂ ਦ੍ਵਾਰੇ ਸੁਣੀਦਾ ਹੈ ਤਾਂ ਕੰਨਾਂ ਸਮੇਤ ਬੋਲੇ ਦੇ ਹੁੰਦ੍ਯਾਂ ਹੋਯਾਂ ਭੀ ਕ੍ਯੋਂ ਓਸ ਵਿਚ ਵਿਸ਼ੇਖਤਾ ਫਰਕ ਪਿਆ ਕਰਦਾ ਹੈ ਅਰਥਾਤ ਦੂਸਰੇ ਸੁਣਦੇ ਹਨ ਤੇ ਇਹ ਨਹੀਂ ਸੁਣ ਸਕਦਾ।
If we accept that we hear sweet music because of ears, then why can't a deaf person hear it with his ears intact?
ਨੈਨਜਿਹਬਾਸ੍ਰਵਨਕੋਕਛੂਐਬਸਾਇਸਬਦਸੁਰਤਿਸੋਅਲਖਅਲੇਖਹੀ।੩੫੨।
ਸੱਚ ਪੁੱਛੋ ਤਾਂ ਅੱਖਾਂ ਦੇ ਰਸਨਾ ਦੇ ਵਾ ਕੰਨਾਂ ਦੇ ਵੱਸ ਕੁਛ ਨਹੀਂ ਚਾਹੇ ਸਤਿਗੁਰੂ ਵਾ ਸਤਿਸੰਗ ਸਮਾਗਮ ਦੇ ਜੋੜ ਮੇਲਿਆਂ ਦੀ ਰੌਣਕ ਅੱਖਾਂ ਨਾਲ ਕੋਈ ਕਿੰਨਾ ਤੱਕ ਛਡੇ, ਅਥਵਾ ਸ਼ਬਦ ਕੀਰਤਨ ਦੀ ਬੁਲੇਲ ਕੰਨੀਂ ਸੁਣ ਆਵੇ, ਯਾ ਅਪਣੀ ਵਿਦ੍ਯਾ ਚਤੁਰਾਈ ਦੇ ਚਮਤਕਾਰ ਵਜੋਂ ਚਰਚਾ ਗੋਸ਼ਟ ਭੀ ਕਰ ਕੇ ਸਿਰ ਖਪਾ ਆਵੇ ਪਰ ਜਦ ਕਦ ਸਬਦ ਗੁਰੂ ਮਹਾਰਾਜ ਦ੍ਵਾਰੇ ਉਪਦੇਸ਼ੇ ਸ਼ਬਦ ਵਿਖੇ ਸੁਰਤਿ ਜੋੜਨ ਦਾ ਅਭ੍ਯਾਸ ਕੀਤਿਆਂ ਹੀ ਓਸ ਅਲੇਖ ਦੇ ਲੇਖੇ ਗ੍ਯਾਨ ਨੂੰ ਲੇਖ ਲਖਤਾ ਵਿਚ ਲਿਆ ਸਕੀਦਾ ਹੈ ॥੩੫੨॥
In fact, eyes, tongue and ears have no power of their own. Only the union of the consciousness with the words can describe or enable us to enjoy what we see, speak or hear. This is also true for knowing the indescribable Lord. Engrossing the consciousness