ਜੈਸੇਦੀਪਦਿਪਤਮਹਾਤਮੈਨਜਾਨੈਕੋਊਬੁਝਤਹੀਅੰਧਕਾਰਭਟਕਤਰਾਤਿਹੈ।
ਜਿਸ ਤਰ੍ਹਾਂ ਦੀਵੇ ਦੇ ਜਗਦਿਆਂ ਹੋਇਆਂ ਓਸ ਦੇ ਮਹਾਤਮ ਲਾਭ ਨੂੰ ਕੋਈ ਨਹੀਂ ਜਾਣਦਾ ਅਰਥਾਤ ਓਸ ਦੀ ਐਡੀ ਗਹੁ ਨਹੀਂ ਕੀਤੀ ਜਾਂਦੀ ਪਰ ਬੁਝਨ ਸਾਰ ਜਦ ਹਨੇਰਾ ਹੀ ਹਨੇਰਾ ਹੋ ਜਾਂਦਾ ਹੈ ਤਾਂ ਫੇਰ ਰਾਤ ਭਰ ਹੀ ਭਟਕਦੇ ਰਹੀਦਾ ਹੈ।
Just as the significance of a lit lamp is not appreciated by anyone, but when it is extinguished, one has to wander in the darkness.
ਜੈਸੇਦ੍ਰੁਮਆਂਗਨਿਅਛਿਤਮਹਿਮਾਨਜਾਨੈਕਾਟਤਹੀਛਾਂਹਿਬੈਠਬੇਕਉਬਿਲਲਾਤਹੈ।
ਜਿਸ ਤਰ੍ਹਾਂ ਆਂਗਨਿ ਵਿਹੜੇ ਅੰਦਰ ਦ੍ਰੁਮ ਬਿਰਛ ਦੇ ਅਛਤ ਹੁੰਦਿਆਂ ਹੋਇਆਂ ਓਸ ਦੀ ਮਹਿਮਾ ਕਦਰ ਨਹੀਂ ਜਾਣੀਦੀ, ਪਰ ਕਟਤ ਕਟੀਂਦੇ ਸਾਰ ਹੀ ਫੇਰ ਛਾਂਵੇ ਬੈਠਣ ਵਾਸਤੇ ਪਏ ਬ੍ਯਾਕੁਲ ਹੋਯਾ ਘਬਰਾਯਾ ਫਿਰੀਦਾ ਹੈ।
Just as a tree in the courtyard is not appreciated, but when felled or uprooted one longs for its shade.
ਜੈਸੇਰਾਜਨੀਤਿਬਿਖੈਚੈਨਹੁਇਚਤੁਰਕੁੰਟਛਤ੍ਰਢਾਲਾਚਾਲਭਏਜੰਤ੍ਰਕੰਤ੍ਰਜਾਤਹੈ।
ਜਿਸ ਤਰ੍ਹਾਂ ਰਾਜ ਨੀਤੀ ਰਾਜ ਸ਼ਾਸ਼ਨਾਂ ਵਿਖੇ ਰਾਜ ਦੀ ਮ੍ਰਯਾਦਾ ਸਥਾਪਨ ਰਹਿੰਦਿਆਂ ਚਹੁੰਚੱਕੀ ਅਰਾਮ ਚੈਨ ਵਰਤਯਾ ਰਹਿੰਦਾ ਹੈ, ਪਰ ਛਤ੍ਰ ਦੀ ਢਾਲ ਓਟ ਦੇ ਚਲਾਯਮਾਨ ਹੋਯਾਂ ਚਾਲੂ ਹੋਇਆਂ ਰਾਜ ਗਰਦੀ ਦੀ ਗੜਬੜ ਵਾਪਰਿਆ ਪਰਜਾ ਜਿਧਰ ਕਿਧਰ ਤੁਰਦੀ ਹੁੰਦੀ ਹੈ। ਭਾਵ ਰਾਜ ਮ੍ਰਯਾਦਾ ਨੂੰ ਤ੍ਯਾਗ ਜਾਂਦੀ ਹੈ।
Just as enforcement of law and order of the kingdom ensures peace and prosperity everywhere, but chaos prevails when enforcement is compromised.
ਤੈਸੇਗੁਰਸਿਖਸਾਧਸੰਗਮਜੁਗਤਿਜਗਅੰਤਰੀਛਭਏਪਾਛੇਲੋਗਪਛੁਤਾਤਹੈ।੩੫੧।
ਇਸੇ ਤਰ੍ਹਾਂ ਹੀ ਜਗਤ ਵਿਖੇ ਗੁਰੂ ਅਤੇ ਸਿੱਖਾਂ ਦੀ ਸਾਧ ਸੰਗਤ ਦੀ ਜੁਗਤ ਦਾ ਜੋੜ ਮੇਲੇ ਦਾ ਵਰਤਾਰਾ ਸਮਝੋ, ਜਦ ਅੰਤਰ ਧ੍ਯਾਨ, ਲੋਪ ਹੋ ਜਾਵੇ, ਤਾਂ ਪਿਛੋਂ ਲੋਕ ਪਏ ਪਛੋਤਾਵਾ ਕਰ੍ਯਾ ਕਰਦੇ ਹਨ ॥੩੫੧॥
So is the unique opportunity for the Sikhs of the Guru to meet with the saintly True Guru. Once missed, everyone repents. (351)