GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 357
Display Settings
ਜੈਸੇਮਿਸਟਾਨਪਾਨਪੋਖਿਤੋਖਿਬਾਲਕਹਿਅਸਥਨਪਾਨਬਾਨਿਜਨਨੀਮਿਟਾਵਈ
ਜਿਸ ਤਰ੍ਹਾਂ ਮਿਠੇ ਮਿਠੇ ਪਦਾਰਥ ਬਾਲਕ ਨੂੰ ਖੁਵਾਲ ਪਿਆਲ ਰਜਾ ਪੁਜਾ ਕੇ ਮਾਤਾ ਓਸ ਦੀ ਦੁਧ ਚੁੰਘਨ ਦੀ ਵਾਦੀ ਨੂੰ ਹਟਾ ਲਿਆ ਕਰਦੀ ਹੈ।
Just as a mother weans away the child from sucking her breast by feeding him with sweet meats.
ਮਿਸਰੀਮਿਲਾਇਜੈਸੇਅਉਖਦਖਵਾਵੈਬੈਦੁਮੀਠੋਕਰਿਖਾਤਰੋਗੀਰੋਗਹਿਘਟਾਵਈ
ਜਿਸ ਤਰ੍ਹਾਂ ਬੈਦ ਮਿਸਰੀ ਖੰਡ ਦਵਾਈ ਵਿਚ ਮਿਲਾ ਕੇ ਰੋਗੀ ਨੂੰ ਖੁਵਾਲਦਾ ਅਤੇ ਉਹ ਮਿਠੀ ਦਵਾਈ ਸਮਝ ਕੇ ਖਾ ਜਾਂਦਾ ਹੈ ਸੋ ਇਉਂ ਕਰ ਕੇ ਓਸ ਦੇ ਰੋਗ ਨੂੰ ਘਟਾ ਦਿੰਦਾ ਹੈ।
Just as a physician serves medicine coated with sugar to his patient who readily swallows it, the physician thus cures the patient.
ਜੈਸੇਜਲੁਸੀਚਿਸੀਚਿਧਾਨਹਿਕ੍ਰਿਸਾਨਪਾਲੈਪਰਪਕਭਏਕਟਿਘਰਮੈਲੈਲਿਆਵਈ
ਜਿਸ ਤਰ੍ਹਾਂ ਕ੍ਰਿਸਾਨ ਖੇਤੀ ਵਾਹੀ ਕਰਣਹਾਰਾ ਜਿਮੀਂਦਾਰ ਪਾਣੀ ਸਿੰਜ ਸਿੰਜ ਕੇ ਧਾਨਾਂ ਨੂੰ ਝੋਨੇ ਜੌਂ ਆਦਿ ਦੇ ਖੇਤਾਂ ਨੂੰ ਪਾਲਦਾ ਹੈਤੇ ਜਦ ਚੰਗੀ ਤਰਾਂ ਉਹ ਪੱਕ ਜਾਂਦੇ ਹਨ, ਵੱਢ ਕੇ ਘਰ ਲੈ ਔਂਦਾ ਹੈ,
Just as a farmer irrigates his fields and brings up crops or rice and wheat and when ripe, harvests them and brings it home.
ਤੈਸੇਗੁਰਕਾਮਨਾਪੁਜਾਇਨਿਹਕਾਮਕਰਿਨਿਜਪਦਨਾਮੁਧਾਮੁਸਿਖੈਪਹੁਚਾਵਈ।੩੫੭।
ਤਿਸੀ ਪ੍ਰਕਾਰ ਹੀ ਗੁਰੂ ਸਿੱਖ ਦੀਆਂ ਕਾਮਨਾਂ ਮਨੋਰਥ ਮੁਰਾਦਾਂ ਪੂਰੀਆਂ ਕਰ ਕਰ ਕੇ ਫੇਰ ਓਸ ਨੂੰ ਨਿਸ਼ਕਾਮ ਕਾਮਨਾ ਤੋਂ ਰਹਿਤ ਬਣਾ ਕੇ, ਨਿਜ ਪਦ ਹੈ ਨਾਮ ਜਿਸ ਧਾਮ ਪਰਮਾਰਥ ਪਦਵੀ ਦਾਉਸ ਵਿਖੇ ਓਸ ਨੂੰ ਪ੍ਰਾਪਤ ਕਰ ਦਿੰਦੇ ਹਨ ॥੩੫੭॥
So does a True Guru free a Sikh from the worldly affairs and fulfils his desire of consecration. Thus he raises the Sikh high up spiritually through perpetual Naam Simran. (357)