ਜੈਸੇਸੁਕਦੇਵਕੇਜਨਮਸਮੈਜਾਕੋਜਾਕੋਜਨਮਭਇਓਤੇਸਕਲਸਿਧਿਜਾਨੀਐ।
ਜਿਸ ਪ੍ਰਕਾਰ ਸੁਕਦੇਵ ਮੁਨੀ ਦੇ ਜਨਮ ਲੈਣ ਵੇਲੇ ਜਿਸ ਜਿਸ ਦਾ ਜਨਮ ਹੋਯਾ ਉਹ ਸਾਰੇ ਹੀ ਸਿੱਧ ਸਿੱਧੀ ਸੰਪੰਨ ਲੋਕ ਜਾਣੇ ਗਏ ਭਾਵ ਪ੍ਰਸਿੱਧ ਹੋਏ।
According to a story in Mahabharat, everyone born at the time of the birth of sage Sukdev is considered divine and liberated.
ਸ੍ਵਾਂਤਬੂੰਦਜੋਈਜੋਈਪਰਤਸਮੁੰਦ੍ਰਬਿਖੈਸੀਪਕੈਸੰਜੋਗਮੁਕਤਾਹਲਬਖਾਨੀਐ।
ਸ੍ਵਾਂਤੀ ਨਿਛੱਤ੍ਰ ਅੰਦਰ ਬਰਸੀ ਹੋਈ ਜਿਹੜੀ ਜਿਹੜੀ ਬੂੰਦ ਸਮੁੰਦ੍ਰ ਵਿਚ ਪੈ ਕੇ ਸਿੱਪ ਨਾਲ ਸਬੰਧ ਪੌਂਦੀ ਹੈ ਓਹੀ ਓਹੀ ਹੀ ਮੋਤੀ ਮੋਤੀ ਨਾਮ ਦ੍ਵਾਰੇ ਪੁਕਾਰੀ ਜਾਂਦੀ ਹੈ।
Every drop of rain that falls in the sea during the Nakshatra of Swati is believed to become a pearl when it comes in contact with an oyster.
ਬਾਵਨਸੁਗੰਧਸੰਬੰਧਪਉਨਗਉਨਕਰੈਲਾਗੈਜਾਹੀਜਾਹੀਦ੍ਰੁਮਚੰਦਨਸਮਾਨੀਐ।
ਬਾਵਨ ਚੰਦਣ ਦੀ ਸੁੰਗਧੀ ਨਾਲ ਸਨਬੰਧ ਮੇਲ ਪਾ ਕੇ ਪੌਣ ਚਲਦੀ ਚਲਦੀ ਜਿਸ ਜਿਸ ਬ੍ਰਿਛ ਨੂੰ ਲਗਦੀ ਛੁੰਹਦੀ ਜਾਵੇ ਓਹੋ ਓਹੋ ਹੀ ਚੰਨਣ ਦੀ ਸਮਤਾ ਨੂੰ ਧਾਰ ਲਿਆ ਕਰਦਾ ਹੈ।
When wind blows touching the sandalwood trees, it spreads its fragrance among all the trees who also start smelling like Sandalwood.
ਤੈਸੇਗੁਰਸਿਖਸੰਗਜੋਜੋਜਾਗਤਅੰਮ੍ਰਿਤਜੋਗਸਬਦੁਪ੍ਰਸਾਦਿਮੋਖਪਦਪਰਵਾਨੀਐ।੩੬੧।
ਤਿਸੀ ਪ੍ਰਕਾਰ ਹੀ ਅੰਮ੍ਰਿਤ ਜੋਗ ਅੰਮ੍ਰਿਤ ਵੇਲੇ ਗੁਰੂ ਸਿੱਖਾਂ ਦੀ ਸੰਗਤਿ ਵਿਚ ਜਿਹੜਾ ਜਿਹੜਾ ਕੋਈ ਜਾਗਦਾ ਹੈ, ਗੁਰ ਸ਼ਬਦ ਦੇ ਪ੍ਰਭਾਵ ਕਰ ਕੇ ਓਸੇ ਓਸੇ ਨੂੰ ਹੀ ਮੋਖ ਪਦਵੀ ਦੀ ਪ੍ਰਾਪਤੀ ਪ੍ਰਵਾਣੀ ਜਾਂਦੀ ਹੈ ਭਾਵ ਓਹੋ ਓਹੋ ਹੀ ਮੋਖ ਦਾ ਅਧਿਕਾਰੀ ਥਾਪਿਆ ਜਾਂਦਾ ਹੈ ॥੩੬੧॥
Similarly, all those Sikhs of the Guru who wake up in the ambrosial hour in order to enjoy the holy company of the Sikh blessed by the True Guru with the practicing of Lord's name, become eligible for salvation by virtue of consecration of Naam that they