GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 362
Display Settings
ਤੀਰਥਜਾਤ੍ਰਾਸਮੈਏਕਸੈਆਵਤਸਬੈਕਾਹੂਸਾਧੂਪਾਛੈਪਾਪਸਬਨਕੇਜਾਤਹੈ
ਤੀਰਥ ਜਾਤ੍ਰਾ ਦੇ ਪੁਰਬ ਸਮੇਂ ਸਾਰੇ ਦੇ ਸਾਰੇ ਜਾਤ੍ਰੀ ਇਕੋ ਜੇਹੇ ਨਹੀਂ ਆਯਾ ਕਰਦੇ ਅਰਥਾਤ ਸਭ ਦੇ ਸਭ ਹੀ ਭਲੇ ਮਨੋਰਥ ਵਾਲੇ ਨਹੀਂ ਹੁੰਦੇ। ਐਸਾ ਕੋਈ ਵਿਰਲਾ ਹੀ ਪੁਰਖ ਹੁੰਦਾ ਹੈ ਜਿਸ ਕਿਸੇ ਸਾਧੂ ਭਲੇ ਪੁੰਨ੍ਯਾਤਮਾ ਮਹਾਂਪੁਰਖ ਪਿੱਛੇ ਸਾਰਿਆਂ ਦੇ ਪਾਪ ਦੂਰ ਹੋ ਜਾਂਦੇ ਹਨ ਭਾਵ ਜਿਸ ਦੇ ਪਿਛੇ ਤੀਰਥ ਆਪਣੀ ਨਿਸ਼ਪਾਪ ਰਹਤ ਪ੍ਰਭਾਵ ਵਾਲੀ ਦਸ਼ਾ ਨੂੰ ਪ੍ਰਗਟਾ ਕੇ ਸ਼ਨਾਨ ਕਰਣਹਾਰਿਆਂ ਨੂੰ ਪਾਪਾਂ ਤੋਂ ਰਹਿਤ ਬਣਾ ਸਕਦਾ ਹੈ, ਕੋਈ ਹੁੰਦਾ ਹੈ।
All pilgrims on pilgrimage are not alike. But when a rare hermit of higher spiritual state enjoins them, the sins of all of them perish.
ਜੈਸੇਨ੍ਰਿਪਸੈਨਾਸਮਸਰਿਸਕਲਹੋਤਏਕਏਕਪਾਛੇਕਈਕੋਟਿਪਰੇਖਾਤਹੈ
ਜਿਸ ਤਰ੍ਹਾਂ ਰਾਜੇ ਦੀ ਸੈਨਾ ਵਿਖੇ ਸਾਰੇ ਦੇ ਸਾਰੇ ਇਕ ਸਾਰਖੇ ਜੋਧੇ ਨਹੀਂ ਹੁੰਦੇ ਕਿੰਤੂ ਕਿਸੇ ਕਿਸੇ ਵਿਰਲੇ ਸੂਰਮੇ ਪਿਛੇ ਹੀ ਕਈ ਕ੍ਰੋੜਾਂ ਸਿਪਾਹੀ ਲੋਗ ਪਏ ਖਾਇਆ ਕਰਦੇ ਹਨ।
As all soldiers in a king's army are not equally valiant, but together under a brave and courageous general they become a force to reckon with.
ਜੈਸੇਤਉਸਮੁੰਦ੍ਰਜਲਬਿਮਲਬੋਹਿਥਬਸੈਏਕਏਕਪੈਅਨੇਕਪਾਰਿਪਹੁਚਾਤਹੈ
ਤਉ ਫੇਰ ਜਿਸ ਭਾਂਤ ਸਮੁੰਦ੍ਰ ਦੇ ਬਿਮਲ ਨਿਰਮਲ ਗੰਭੀਰ = ਡੂੰਘੇ ਜਲ ਵਿਖੇ ਜਹਾਜ ਟਿਕੇ ਹੋਏ ਹੁੰਦੇ ਹਨ, ਪੈ ਪ੍ਰੰਤੂ ਏਕ ਏਕ ਕੋਈ ਕੋਈ ਹੀ ਓਨਾਂ ਵਿਚੋਂ ਐਸਾ ਦ੍ਰਿੜ੍ਹ ਹੁੰਦਾ ਹੈ, ਜੋ ਅਨੇਕਾਂ ਨੂੰ ਆਪਣੇ ਉਪਰ ਚੜ੍ਹਾ ਕੇ ਪਾਰ ਪੁਚਾ ਦਿਆ ਕਰਦਾ ਹੈ।
Just as a ship leads the other ships to the safety of the shore through tumultuous ocean, many passengers of these ship also reach the safety of the other end.
ਤੈਸੇਗੁਰਸਿਖਸਾਖਾਅਨਿਕਸੰਸਾਰਦੁਆਰਸਨਮੁਖਓਟਗਹੇਕੋਟਬਿਆਸਾਤਹੈ।੩੬੨।
ਤਿਸੀ ਪ੍ਰਕਾਰ ਹੀ ਗੁਰ ਸਿੱਖਾਂ ਦੀਆਂ ਨਿਰਮਲੇ, ਨਿਹੰਗ, ਖਾਲਸੇ ਅਰੁ ਉਦਾਸੀ ਆਦਿ ਅਨੇਕਾਂ ਸ਼ਾਖਾਂ ਸੰਪ੍ਰਦਾਵਾਂ ਸੰਸਾਰ ਦੇ ਦੁਆਰੇ ਤੇ ਵਰਤਮਾਨ ਹਨ, ਪਰ ਜਿਸ ਨੂੰ ਸਨਮੁਖ ਕਰ ਕੇ ਓਟ ਧਾਰ ਲਈ ਜਾਵੇ, ਤਾਂ ਕ੍ਰੋੜਾਂ ਹੀ ਲੋਕ ਓਸ ਓਸ ਸਿੱਖ ਸੰਪ੍ਰਦਾਯ ਦ੍ਵਾਰੇ ਹੀ ਵਰੋਸਾਅ ਜਾਂਦੇ ਹਨ, ਉਧਾਰ ਨੂੰ ਪ੍ਰਾਪਤ ਕਰ ਲੈਂਦੇ ਹਨ ॥੩੬੨॥
Similarly, there are numerous teachers and disciples at the worldly level, but one who has taken the refuge of the True Guru, an embodiment of the Lord, millions sail across the worldly ocean with his support. (362)