GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 367
Display Settings
ਜੈਸੇਸਸਿਜੋਤਿਹੋਤਪੂਰਨਪ੍ਰਗਾਸਤਾਸਚਿਤਵਤਚਕ੍ਰਤਚਕੋਰਧਿਆਨਧਾਰਹੀ
ਜਿਸ ਤਰ੍ਹਾਂ ਚੰਦ੍ਰਮਾਂ ਦੀ ਚਾਨਣੀ ਪੂਰੇ ਪ੍ਰਗਾਸ ਵਿਚ ਹੋਵੇ ਭਾਵ, ਪੁੰਨ੍ਯਾਂ ਦੇ ਚੰਦ ਦਾ ਪੂਰਾ ਚਾਨਣਾ ਓਧਰੋਂ ਇਕੱਠੇ ਹੋ ਗੁੰਜਨ, ਗੁੰਜਾਰ ਕਰਨ = ਘੂੰ ਘੂੰ ਕਰਨ, ਲਗ ਪਿਆ ਕਰਦੇ ਹਨ।
Just as a geek partridge is spellbound by the radiation of moonlight and keep on looking at it with rapt attention.
ਜੈਸੇਅੰਧਕਾਰਬਿਖੈਦੀਪਹੀਦਿਪਤਦੇਖਿਅਨਿਕਪਤੰਗਓਤਪੋਤਿਹੋਇਗੁੰਜਾਰਹੀ
ਜਿਸ ਤਰ੍ਹਾਂ ਹਨੇਰੇ ਵਿਚ ਦੀਵੇ ਨੂੰ ਜਗਦਿਆਂ ਦੇਖਨ ਸਾਰ ਹੀ ਅਨੇਕਾਂ ਪਤੰਗੇ ਓਤਿ ਪੋਤਿ ਐਧਰੋਂ ਓਧਰੋਂ ਇਕੱਠੇ ਹੋ ਗੁੰਜਨ, ਗੁੰਜਾਰ ਕਰਨ = ਘੂੰ ਘੂੰ ਕਰਨ ਲਗ ਪਿਆ ਕਰਦੇ ਹਨ।
Just as countless moths and insects gather around the flame of lamp lighted in dark place.
ਜੈਸੇਮਿਸਟਾਨਪਾਨਜਾਨਕਾਜਭਾਂਜਨਮੈਰਾਖਤਹੀਚੀਟੀਕੋਟਿਲੋਭਲੁਭਤਅਪਾਰਹੀ
ਜਿਸ ਤਰ੍ਹਾਂ ਮਿਠ੍ਯਾਈ ਸ਼ਰਬਤ ਆਦਿ ਪਦਾਰਥਾਂ ਨੂੰ ਕੰਮ ਦੇ ਜਾਣ ਕੇ ਬਰਤਨ ਵਿਖੇ ਰੱਖਦਿਆਂ ਸਾਰ ਹੀ ਕ੍ਰੋੜਾਂ ਕੀੜੀਆਂ ਓਸ ਖਾਤਰ ਅਪਾਰ ਅਤ੍ਯੰਤ ਲੋਭ ਨੂੰ ਧਾਰ ਕੇ ਲੁਭਿਤ ਲੁਭਾਯਮਾਨ ਲੱਟੂ ਹੋ ਹੋ ਪਿਆ ਕਰਦੀਆਂ ਹਨ।
Just as ants gather around the pot in which some sweet meats have been kept.
ਤੈਸੇਪਰਮਨਿਧਾਨਗੁਰਗਿਆਨਪਰਵਾਨਜਾਮੈਸਕਲਸੰਸਾਰਤਾਸਚਰਨਨਮਸਕਾਰਹੀ।੩੬੭।
ਤਿਸੀ ਭਾਂਤ ਪਰਮ ਨਿੱਧਾਂ ਦੇ ਅਸਥਾਨ ਗੁਰੂ ਮਹਾਰਾਜ ਦਾ ਗ੍ਯਾਨ ਜਿਸ ਦੇ ਅੰਦਰ ਪ੍ਰਵਾਨ ਹੋ ਚੁੱਕਾ ਭਾਵ, ਜਿਸ ਦੇ ਨਿਸਚੇ ਅੰਦਰ ਜ੍ਯੋਂ ਕਾ ਤ੍ਯੋਂ ਜਚ ਆਯਾ ਹੋਵੇ, ਸਾਰੇ ਦਾ ਸਾਰਾ ਸੰਸਾਰ ਹੀ ਉਸ ਦਿਆਂ ਚਰਣਾਂ ਨੂੰ ਨਮਸਕਾਰ ਕਰਨ ਲਗ ਪੈਂਦਾ ਹੈ, ਅਰਥਾਤ ਓਹੁ ਜਗਤ ਭਰ ਦਾ ਹੀ ਪੂਜ੍ਯ ਪੁਰਖ ਬੰਦਨਾਂ ਜੋਗ ਬਣ ਜਾਂਦਾ ਹੈ ॥੩੬੭॥
Similarly, the whole world bows at the feet of that Sikh of the Guru who is blessed with the supreme treasure i.e. divine word by the true guru and is well lodged in the heart of the Sikh by perpetual practice. (367)