ਜੈਸੇਤਉਸਫਲਬਨਬਿਖੈਬਿਰਖਬਿਬਿਧਿਜਾਕੋਫਲੁਮੀਠੋਖਗਤਾਪੋਚਲਿਜਾਤਿਹੈ।
ਜਿਸ ਤਰ੍ਹਾਂ ਫੇਰ ਸਫਲ ਬਨ ਬਾਗ ਅੰਦਰ ਅਨੇਕ ਭਾਂਤ ਦੇ ਬਿਰਛ ਬੂਟੇ ਹੁੰਦੇ ਹਨ, ਪਰ ਜਿਸ ਦੇ ਫਲ ਮਿਠੇ ਮਿਠੇ ਹੋਣ ਪੰਛੀ ਓਸ ਉਪਰ ਹੀ ਚਲ ਚਲ ਉਡੇ ਉਡੇ ਜਾਯਾ ਕਰਦੇ ਹਨ।
Just as a fruit orchard has many types of fruit trees, but birds fly only to the one which has sweet fruit.
ਜੈਸੇਪਰਬਤਬਿਖੈਦੇਖੀਐਪਾਖਾਨਬਹੁਜਾਮੈਤੋਹੀਰਾਖੋਜੀਖੋਜਖਨਵਾਰਾਲਲਚਾਤਹੈ।
ਜਿਸ ਤਰ੍ਹਾਂ ਪਰਬਤ ਅੰਦਰ ਬ੍ਯੰਤ ਪਥਰ ਹੀ ਪਥਰ ਦਿਖਾਈ ਦਿਆ ਕਰਦੇ ਹਨ ਪਰ ਜਿਸ ਪਰਬਤ ਵਿਖੇ ਹੀਰਾ ਹੁੰਦਾ ਹੈ, ਖੋਜੀ ਖਨਵਾਰਾ ਖਾਨ ਪੁਟਾਊ ਖੋਜੀ ਓਸੇ ਨੂੰ ਹੀ ਖੋਜਨ ਵੱਲ ਲਲਚੌਂਦਾ ਹੈ ਭਾਵ ਸਧਾਰਣ ਪਥਰਾਂ ਵਾਲੇ ਪਰਬਤਾਂ ਵਿਖੇ ਨਹੀਂ ਭਰਮਦਾ।
Numerous types of stones are available in the mountains but one in search of diamond longs to see the stone that can yield one a diamond.
ਜੈਸੇਤਉਜਲਧਿਮਧਿਬਸਤਅਨੰਤਜੰਤਮੁਕਤਾਅਮੋਲਜਾਮੈਹੰਸਖੋਜਖਾਤਹੈ।
ਜਿਸ ਤਰ੍ਹਾਂ ਫੇਰ ਸਮੁੰਦ੍ਰ ਵਿਖੇ ਅਨੰਤ ਅਸੰਖਾਂ ਹੀ ਜੀਵ ਵੱਸਦੇ ਹਨ ਪਰ ਹੰਸ ਅਨੰਤ ਜੰਤ ਵਾਸ ਨੂੰ ਧ੍ਯਾਨ ਵਿਚ ਹੀ ਨਹੀਂ ਲ੍ਯੌਂਦਾ ਤੇ ਜਿਸ ਸਮੁੰਦ੍ਰ ਵਿਚ ਅਮੋਲਕ ਮੋਤੀ ਹੋਣ ਓਸ ਨੂੰ ਹੀ ਖੋਜ ਕੇ ਉਥੇ ਹੀ ਜਾ ਕੇ ਮੋਤੀ ਖਾਯਾ ਕਰਦਾ ਹੈ।
Just as a lake is inhabited by many forms of marine life, but a swan visits only that lake which has pearls in its oyster.
ਤੈਸੇਗੁਰਚਰਨਸਰਨਿਹੈਅਸੰਖਸਿਖਜਾਮੈਗੁਰਗਿਆਨਤਾਹਿਲੋਕਲਪਟਾਤਹੈ।੩੬੬।
ਤਿਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਚਰਣਾਂ ਦਸ਼ਰਣਿ ਅਸੰਖਾਂ ਬੇਸ਼ੁਮਾਰ ਅਨਗਿਣਤ ਸਿੱਖ ਹੁੰਦੇ ਹਨ ਪ੍ਰੰਤੂ ਜਾ ਮਹਿ ਜਿਸ ਸਿੱਖ ਦੇ ਹਿਰਦੇ ਅੰਦਰ ਗੁਰੂ ਕਾ ਗ੍ਯਾਨ ਪ੍ਰਗਟ ਹੋ ਚੁੱਕਾ ਹੋਵੇ ਅਰਥਾਤ ਗੁਰ ਉਪਦੇਸ਼ ਨੂੰ ਜ੍ਯੋਂ ਕਾ ਤ੍ਯੋਂ ਕਮਾਵਨ ਤੇ ਜਿਸ ਦੇ ਹਿਰਦੇ ਅੰਦਰ ਵਾਹਗੁਰੂ ਦੇ ਸਰੂਪ ਦਾ ਸਾਖ੍ਯਾਤਕਾਰ ਹੋ ਆਯਾ ਹੋਵੇ ਤਾਹਿ ਤਿਸ ਵੱਲ ਹੀ ਤਿਸ ਦੀ ਸੰਗਤ ਖਾਤਰ ਹੀ ਲੋਕ ਖਿਚੀਵਿਆ ਪ੍ਰੇਮ ਕਰ੍ਯਾ ਕਰਦੇ ਹਨ ॥੩੬੬॥
Similarly-numerous Sikhs reside in the refuge of the True Guru. But he who has the knowledge of Guru residing in his heart, people feel attracted and enamoured to him. (366)