ਜੈਸੇਮਾਤਾਪਿਤਾਅਨੇਕਉਪਜਾਤਸੁਤਪੂੰਜੀਦੈਦੈਬਨਜਬਿਉਹਾਰਹਿਲਗਾਵਹੀ।
ਜਿਸ ਪ੍ਰਕਾਰ ਮਾਤਾ ਪਿਤਾ ਅਨੇਕਾਂ ਪੁਤ੍ਰ ਉਤਪੰਨ ਕਰ ਕੇ ਓਨ੍ਹਾਂ ਨੂੰ ਮਾਯਾ ਦੀ ਰਾਸ ਮੂੜੀ ਦੇ ਦੇ ਕੇ, ਵਣਜ ਵਪਾਰ ਆਦਿ ਕਾਰ ਵਿਹਾਰ ਵਿਖੇ ਲਾਇਆ ਪ੍ਰਵਿਰਤ ਕਰਿਆ ਕਰਦੇ ਹਨ।
Just as parents give birth and raise many children and then support them with money and material to put them into trading business;
ਕਿਰਤਬਿਰਤਕਰਿਕੋਊਮੂਲਿਖੋਵੈਰੋਵੈਕੋਊਲਾਭਲਭਤਿਕੈਚਉਗੁਨੋਬਢਾਵਹੀ।
ਕੋਈ ਤਾਂ ਓਨਾਂ ਵਿਚੋਂ ਬਿਰਤਿ ਉਪਜੀਵਿਕਾ ਸੰਬਧੀ ਕਿਰਤ ਕਮਾਈ ਨੂੰ ਕਰ ਕੇ ਮੂਲ ਮੂੜੀ ਨੂੰ ਖੁਹਾ ਬੈਠ ਕੇ ਰੋਇਆ ਕਰਦਾ ਹੈ, ਅਤੇ ਕੋਈ ਲਾਭ ਲਾਹੇ ਵਾਲੀ ਲਭਤ ਨੂੰ ਵਾ ਲਾਹੇ ਨੂੰ ਪ੍ਰਾਪਤ ਹੋ ਕੇ ਮੂੜੀ ਨੂੰ ਚੌਗਣੀ ਕਰ ਵਧੌਂਦਾ ਹੈ।
And out of them, one may lose all that he has invested in business and cry while other may earn much profit to enhance his investment fourfold;
ਜੈਸੋਜੈਸੋਜੋਈਕੁਲਾਧਰਮਹੈਕਰਮਕਰੈਤੈਸੋਤੈਸੋਜਸੁਅਪਜਸੁਪ੍ਰਗਟਾਵਹੀ।
ਗੱਲ ਕੀਹ ਕਿ ਮਨੁੱਖ ਇਸ ਤਰ੍ਹਾਂ ਨਾਲ ਜਿਸ ਜਿਸ ਪ੍ਰਕਾਰ ਤੇ ਜਿਹੜਾ ਜਿਹੜਾ ਕਿਸੇ ਦਾ ਕੁਲਾ ਧਰਮ ਹੈ ਕੁਲ ਪ੍ਰੰਪਰਾ ਦੀ ਪ੍ਰਵਿਰਤੀ ਹੈ ਓਸ ਦੇ ਅਨੁਸਾਰ ਹੀ ਕੰਮਾਂ ਨੂੰ ਕਰਦੇ ਹਨ, ਅਤੇ ਓਸੇ ਓਸੇ ਤਰ੍ਹਾਂ ਹੀ ਜਸ ਵਾ ਅਪਜਸ ਨੂੰ ਉਤਪੰਨ ਕਰਿਆ ਕਰਦੇ ਹਨ।
Every member of the family works and conducts himself according to the family traditions, and every son earns good or bad name according to the deeds performed by them.
ਤੈਸੇਸਤਿਗੁਰਸਮਦਰਸੀਪੁਹੁਪਗਤਸਿਖਸਾਖਾਬਿਬਿਧਿਬਿਰਖਫਲਪਾਵਹੀ।੩੭੦।
ਤਿਸੀ ਪ੍ਰਕਾਰ ਸਤਿਗੁਰੂ ਸਮਦਰਸੀ ਬਿਰਛ ਹਨ ਇਕੋ ਜੇਹਾ ਹੀ ਆਪਣੇ ਅੰਗ ਰੂਪ ਸਿੱਖਾਂ ਨੂੰ ਆਸਰਾ ਦਿਆ ਕਰਦੇ ਹਨ, ਪ੍ਰੰਤੂ ਕੋਈ ਸਿੱਖ ਤਾਂ ਅਨੇਕ ਪ੍ਰਕਾਰ ਦੀਆਂ ਸ਼ਾਖਾਂ ਟਾਹਣੀਆਂ ਦੇ ਰੂਪ ਨੂੰ ਪ੍ਰਾਪਤ ਕਰਦਾ ਹੈ ਅਰਥਾਤ ਗੁਰੂ ਘਰ ਦੀ ਕਾਰ ਸੇਵਾ ਆਦਿ ਨਿਬਾਹਨ ਦਾ ਸਿੱਕਵੰਦ ਸਿੱਖ ਸੰਪ੍ਰਦਾਇ ਦੀ ਸ਼ਾਨ ਮਾਤ੍ਰ ਹੀ ਵਧਾਵਨ ਵਾਲਾ ਬਣਦਾ ਹੈ, ਤੇ ਕੋਈ ਪੁਸ਼ਪਗਤ ਫੁੱਲ ਰੂਪਤਾ ਨੂੰ ਅਰਥਾਤ ਸਿੱਖ ਧਰਮ ਪਾਲਨ ਹਾਰਾ, ਅਥਵਾ ਸਿੱਖੀ ਸਾਧਨਾਂ ਦੇ ਸਾਧਨ ਵਿਖੇ ਸੰਪੰਨ ਵਾ ਸਿੱਖੀ ਦੀ ਕੀਰਤੀ ਪ੍ਰਚਾਰਣਹਾਰਾ ਹੀ ਬਣ ਸੰਤੁਸ਼ਟ ਰਹਿੰਦਾ ਹੈ। ਅਰੁ ਕੋਈ ਫਲ ਭਾਵ ਨੂੰ ਪ੍ਰਾਪਤ ਕਰਦਾ ਹੈ ਅਰਥਾਤ ਗੁਰੂ ਗ੍ਯਾਨ ਨੂੰ ਜ੍ਯੋਂ ਕਾ ਤ੍ਯੋਂ ਪ੍ਰਾਪਤ ਕਰ ਕੇ ਗੁਰੂ ਮਹਰਾਜ ਦੇ ਨਿਜ ਸਰੂਪ ਵਿਖੇ ਲਿਵ ਲੀਣ ਹੋਇਆ ਰਹਿੰਦਾ ਹੈ ॥੩੭੦॥
Similarly, the True Guru is like a flower that offers fragrance to all in equal measures but because of their higher or lower consciousness, the Sikhs obtain many types of blessings from him. Those who abide by His sermon, benefit while others who may get