GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 371
Display Settings
ਜੈਸੇਨਰਪਤਿਬਹੁਬਨਤਾਬਿਵਾਹਕਰੈਜਾਕੈਜਨਮਤਸੁਤਵਾਹੀਗ੍ਰਿਹਿਰਾਜਹੈ
ਜਿਸ ਪ੍ਰਕਾਰ ਰਾਜਾ ਬਹੁਤ ਸਾਰੀਆਂ ਤੀਵੀਆਂ ਨਾਲ ਵਿਆਹ ਕਰੌਂਦਾ ਹੈ, ਪਰ ਜਿਸ ਦੇ ਘਰ ਪਹਿਲ ਪ੍ਰਥਮੇ ਪੁਤ੍ਰ ਜੰਮ ਪਵੇ ਰਾਜ ਭਾਗ ਭੀ ਓਸੇ ਦੇ ਹੀ ਘਰ ਆ ਜਾਯਾ ਕਰਦਾ ਹੈ।
Just as a king marries many young maids, but she who produces him a son has the kingdom in her home.
ਜੈਸੇਦਧਿਮਧਿਚਹੂੰਓਰਮੈਬੋਹਥਚਲੈਜੋਈਪਾਰਪਹੁਚੈਪੂਰਨਸਬਕਾਜਹੈ
ਜਿਸ ਤਰ੍ਹਾਂ ਉਦਧਿ ਸਮੁੰਦ੍ਰ ਵਿਚ ਚਾਰੋਂ ਪਾਸੀਂ ਹੀ ਜਹਾਜ ਚਲਦੇ ਫਿਰਦੇ ਹਨ, ਪਰ ਜਿਹੜਾ ਕੋਈ ਪਾਰ ਪੁਜ ਪਵੇ ਓਸੇ ਦੇ ਯਾਤ੍ਰੂਆਂ ਦੇ ਹੀ ਸਭ ਕਾਰਜ ਰਾਸ ਹੋ ਜਾਂਦੇ ਹਨ।
Just as ships sail in the ocean from all directions, but the ship that reaches its destination safely and on time, its travellers are benefited the most.
ਜੈਸੇਖਾਨਿਖਨਤਅਨੰਤਖਨਵਾਰਾਖੋਜੀਹੀਰਾਹਾਥਿਚੜੈਜਾਕੈਤਾਕੈਬਾਜੁਬਾਜਹੈ
ਜਿਸ ਤਰ੍ਹਾਂ ਖਾਣਾਂ ਵਾਲੇ ਅਨੰਤ ਖੋਜੀ ਖਾਣਾਂ ਨੂੰ ਪੁੱਟਦੇ ਫਿਰਦੇ ਹਨ, ਪ੍ਰੰਤੂ ਜਿਸ ਦੇ ਹੱਥ ਹੀਰਾ ਆਣ ਚੜ੍ਹੇ ਭਾਵ ਜਿਸ ਕਿਸੇ ਨੂੰ ਹੀਰਾ ਲਭ ਪੈਂਦਾ ਹੈ, ਓਸ ਦੇ ਘਰ ਬਾਜੇ ਵੱਜ ਪੈਂਦੇ ਹਨ, ਆਨੰਦ ਮੰਗਲ ਖਿੜ ਔਂਦੇ ਹਨ।
As the miners dig the mines and one who is able to dig out or locate a diamond indulges in merry-making and festivities.
ਤੈਸੇਗੁਰਸਿਖਨਵਤਨਅਉਪੁਰਾਤਨਾਦਿਕਾਪਰਿਕਟਾਛਿਕ੍ਰਿਪਾਤਾਕੈਛਬਿਛਾਜਹੈ।੩੭੧।
ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦੇ ਨਵਿਆਂ ਅਤੇ ਪੁਰਾਣਿਆਂ ਸਿੱਖਾਂ ਵਿਚੋਂ ਜਿਨ੍ਹਾਂ ਉਪਰ ਸਤਿਗੁਰੂ ਕ੍ਰਿਪਾ ਕਟਾਖ੍ਯ ਕਰ ਦੇਣ ਬਖਸ਼ਸ਼ ਵਾ ਬਰਕਤ ਭਰੀ ਨਿਗ੍ਹਾ ਨਾਲ ਤੱਕ ਲੈਣ, ਓਸੇ ਦੀ ਹੀ ਛਬਿ ਸੁੰਦ੍ਰਤਾ ਛਾਜ ਹੈ ਸੁਹੌਣੀ ਹੋ ਪਿਆ ਕਰਦੀ ਹੈ ਭਾਵ ਓਸੇ ਦੀ ਰਹਤ ਬਹਤ ਤਥਾ ਸਿੱਖੀ ਧਾਰਣਾ ਸਭ ਦਿਆਂ ਮਨਾਂ ਨੂੰ ਮੋਹਣ ਹਾਰੀ ਬਣ ਜਾਯਾ ਕਰਦੀ ਹੈ ॥੩੭੧॥
So are many old and new Sikhs of the True Guru. But those who are blessed with His clemency and look of grace, become noble, beautiful, wise and respectable through meditation of Naam. (371)