ਜੈਸੇਹੀਰਾਹਾਥਮੈਤਨਕਸੋਦਿਖਾਈਦੇਤਮੋਲਕੀਏਦਮਕਨਭਰਤਭੰਡਾਰਜੀ।
ਜਿਸ ਤਰ੍ਹਾਂ ਹੱਥ ਵਿਚ ਲਿਆਂ ਹੀਰਾ ਤਨਕ ਸੋ ਛੋਟਾ ਜਿਹਾ ਦਿਖਾਈ ਦਿੰਦਾ ਹੈ ਪਰ ਮੁੱਲ ਕੀਤਿਆਂ ਦਮਕਨ ਰੁਪ੍ਯਾਂ ਦਮੜਿਆਂ ਨਾਲ ਭੰਡਾਰ ਭਰਦਿਆ ਕਰਦਾ ਹੈ।
Just as a diamond held in hand seems very small but when evaluated and sold, fills the coffers.
ਜੈਸੇਬਰਬਾਧੇਹੁੰਡੀਲਾਗਤਨਭਾਰਕਛੁਆਗੈਜਾਇਪਾਈਅਤਲਛਮੀਅਪਾਰਜੀ।
ਜਿਸ ਤਰ੍ਹਾਂ ਬਰ ਬਰੇ ਕਪੜੇ ਦੇ ਲੜ ਬੰਨੀ ਹੋਈ ਹੁੰਡੀ ਦਾ ਕੁਛ ਭੀ ਭਾਰ ਨਹੀਂ ਲਗ੍ਯਾ ਪ੍ਰ੍ਰਤੀਤ ਹੋਇਆ ਕਰਦਾ, ਪਰ ਅਗੇ ਟਿਕਾਣੇ ਤੇ ਗਿਆਂ ਬ੍ਯੰਤ ਧਨ ਓਸ ਦੇ ਵਟਾਂਦਰੇ ਵਿਚ ਮਿਲ੍ਯਾ ਕਰਦਾ ਹੈ।
Just as a cheque/draft carried on person has no weight but when cashed at the other end yields much money
ਜੈਸੇਬਟਿਬੀਜਅਤਿਸੂਖਮਸਰੂਪਹੋਤਬੋਏਸੈਬਿਬਿਧਿਕਰੈਬਿਰਖਾਬਿਸਥਾਰਜੀ।
ਜਿਸ ਤਰ੍ਹਾਂ ਬੋੜ੍ਹ ਦਾ ਬੀਜ ਰੂਪ ਸੂਰਤ ਵਿਚ ਅਤਿ ਸੂਖਮ ਬਹੁਤ ਹੀ ਨਿਕੜਾ ਜਿਹਾ ਹੁੰਦਾ ਹੈ ਪਰ ਬੀਜਿਆਂ ਹੋਇਆ ਬਿਰਖਾ ਬਿਰਛ ਬਣ ਕੇ ਬਿਬਿਧ ਬਿਸਥਾਰ ਕਰੈ ਅਨੇਕ ਪ੍ਰਕਾਰ ਦਾ ਟਾਹਣੀਆਂ ਟਾਹਣ ਆਦਿ, ਪਸਾਰਾ ਪਸਾਰਿਆ ਕਰਦਾ ਹੈ, ਜੀ ਹੇ ਭਾਈਓ।
Just as seed of a banyan tree is very small but when sown grows into big tree and spreads all over.
ਤੈਸੇਗੁਰਬਚਨਸਚਨਗੁਰਸਿਖਨਮੈਜਾਨੀਐਮਹਾਤਮਗਏਹੀਹਰਿਦੁਆਰਜੀ।੩੭੩।
ਤਿਸੀ ਪ੍ਰਕਾਰ ਹੀ ਗੁਰ ਸਿਖਨ ਮੈ ਗੁਰ ਸਿੱਖਾਂ ਦੇ ਅੰਦਰ ਗੁਰ ਬਚਨ ਗੁਰ ਉਪਦੇਸ਼ ਦੇ ਸੰਚੇ ਸੰਗ੍ਰਹ ਹੋ ਜਾਣ ਦਾ ਭਾਵ ਭਲੀ ਪ੍ਰਕਾਰ ਟਿਕ ਜਾਣ ਦਾ ਮਹਾਤਮ ਭੀ ਲੌਕਿਕ ਅਖੌਤ ਮੂਜਬ ਹਰਿਦ੍ਵਾਰ ਗਿਆਂ ਹੀ ਹਰਿਦ੍ਵਾਰ ਦੀ ਮਹਿਮਾ ਦੇ ਪੂਰੇ ਪੂਰੇ ਜਾਨਣ ਵਤ ਜਾਣਿਆ ਜਾ ਸਕਦਾ ਹੈ ਅਰਥਾਤ ਗੁਰ ਉਪਦੇਸ਼ ਦੇ ਹਿਰਦੇ ਅੰਦਰ ਟਿਕਣ ਦੀ ਮਹਿਮਾ ਕਿਤਨੇ ਕੂ ਮਹਾਨ ਪ੍ਰਭਾਵ ਵਾਲੀ ਹੈ, ਕਹਿਣ ਗੋਚਰੀ ਨਹੀਂ, ਅਨੁਭਵ ਕੀਤਿਆਂ ਹੀ ਪਤਾ ਲਗ ਸਕਦਾ ਹੈ ॥੩੭੩॥
Similar is the significance of the lodging of true Guru's teachings in the hearts of obedient Sikhs of the Guru. This is reckoned only on reaching the divine court of the Lord. (The practitioners of Naam are honoured in His court). (373)