GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 374
Display Settings
ਜੈਸੇਮਦਪੀਅਤਜਾਨੀਐਮਰੰਮੁਤਾਕੋਪਾਛੈਮਤਵਾਰੋਹੋਇਛਕੈਛਕਜਾਤਿਹੈ
ਜਿਸ ਤਰਾਂ ਮਦਿਰਾ ਪੀਂਦਿਆਂ ਹੋਯਾ ਓਸ ਦਾ ਮਰਮ ਪ੍ਰਭਾਵ ਅਸਰ ਨਹੀਂ ਜਾਣੀਦਾ; ਪਰ ਛਕੇ ਪੀਤਿਆਂ ਪਿਛੋਂ ਮਤਵਾਲੇ ਹੋ ਕੇ ਬੇਹੋਸ਼ ਹੋ ਜਾਈਦਾ ਹੈ, ਤਾਂ ਅਥਵਾ; ਛਕੀ ਉਪਰ ਛਕੀ ਹੀ ਜਾਈਦੀ ਹੈ ਤਾਂ ਪਤਾ ਲਗਦਾ ਹੈ ਕਿ ਇਹ ਕੀਹ ਅਗੇ ਪਿੱਛੇ ਦੀ ਸੁੱਧ ਭੁਲਾ ਦੇਣ ਵਾਲੀ ਵਸਤੂ ਹੈ।
Just as a man drinking wine is unaware of its effect on him and he keeps consuming more till he falls unconscious.
ਜੈਸੇਭਾਰਿਭੇਟਤਭਤਾਰਹਿਭੇਦੁਜਾਨਹਿਉਦਿਤਅਧਾਨਆਨਚਿਹਨਿਦਿਖਾਤਹੈ
ਜਿਸ ਤਰ੍ਹਾਂ ਇਸਤ੍ਰੀ ਪਤੀ ਨੂੰ ਆਪਾ ਅਰਪਦੀ ਹੋਈ ਨਹੀਂ ਇਸ ਗੱਲ ਦਾ ਭੇਦ ਜਾਣਿਆ ਕਰਦੀ, ਪ੍ਰੰਤੂ ਜਦ ਅਧਾਨ ਗਰਭ ਆਨ ਉਦਿਤ੍ਯਾ ਪ੍ਰਗਟਿਆ ਕਰਦਾ ਹੈ, ਤਾਂ ਆਪ ਤੇ ਆਪ ਹੀ ਨਿਸ਼ਾਨੀਆਂ ਦਿੱਸਨ ਲਗ ਪਿਆ ਕਰਦੀਆਂ ਹਨ।
Just as a wife making love with her husband is unaware of the effect at that time but it appears in the form of her pregnancy.
ਕਰਿਪਰਿਮਾਨਕੁਲਾਗਤਹੈਭਾਰੀਤੋਲਮੋਲਸੰਖਿਆਦਮਕਨਹੇਰਤਹਿਰਾਤਿਹੈ
ਹੱਥ ਉਪਰ ਹੀਰੇ ਦਾ ਤੋਲ ਭਾਰਾ ਨਹੀਂ ਲਗਦਾ ਹੈ ਪਰ ਮੁੱਲ ਦੇ ਦੰਮਾਂ ਦੀ ਗਿਣਤੀ ਤਕਦਿਆਂ ਸਾਰ ਹਿਰਾਤ ਹੈ ਹਰਾਨ ਹੋ ਜਾਈਦਾ ਹੈ, ਵਾ ਅੱਖਾਂ ਥੱਕ ਮਰਦੀਆਂ ਹਨ।
Just as one feels no weight of a diamond on one's hand but when sold, amazes all with the money that it brings forth.
ਤੈਸੇਗੁਰਅੰਮ੍ਰਿਤਬਚਨਸੁਨਿਮਾਨੈਸਿਖਜਾਨੈਮਹਿਮਾਜਉਸੁਖਸਾਗਰਸਮਾਤਹੈ।੩੭੪।
ਤਿਸੀ ਪ੍ਰਕਾਰ ਹੀ ਗੁਰੂ ਮਹਾਰਾਜ ਦੇ ਅੰਮ੍ਰਿਤ ਬਚਨ ਸਤ੍ਯਨਾਮ ਗੁਰ ਉਪਦੇਸ਼ ਨੂੰ ਸੁਣ ਕੇ ਜੋ ਸਿੱਖ ਮੰਨਦੇ ਆਪਣੇ ਅੰਦਰ ਧਾਰਦੇ ਹਨ, ਉਹ ਤਦੋਂ ਹੀ ਮਹਿਮਾ ਇਸਦਾ ਮਹੱਤ ਜਾਣਦੇ ਹਨ, ਜਉ ਜਦਕਿ ਝੱਟ ਹੀ ਸੁਖ ਸਮੁੰਦ੍ਰ ਪਰਮਾਤਮ ਪਦ ਵਿਖੇ ਹੀ ਸਮਾ ਜਾਯਾ ਕਰਦੇ ਹਨ ॥੩੭੪॥
So does a Sikh of the Guru listens to the elixir-like sermon of the True Guru and adopts it with mind, words and deeds. He then realises its greatness and merges in the Lord-the ocean of all comforts and peace. (A Naam practitioner only knows the ecstasy