GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 374
Display Settings
ਕਰੀਉਦਰਪੂਰਨਾਮਨੋਹਿਤਤਿਸਨਕੇ
ਮਾਨੋ ਪੇਟ ਭਰਨ ਲਈ ਭੁਖੇ ਪਿਆਸੇ (ਵਿਅਕਤੀ) ਨੇ ਪੇਟ ਭਰਨ ਦੀ (ਇੱਛਾ) ਕੀਤੀ ਹੋਵੇ।
Then Narada went to meet Krishna, who served him food to his fill
ਰਹਿਓਮੁਨੀਸਿਰਨ੍ਯਾਇਸ੍ਯਾਮਤਰਿਪਗਨਕੇ
(ਫਿਰ) ਮੁਨੀ ਸਿਰ ਨਿਵਾ ਕੇ ਸ੍ਰੀ ਕ੍ਰਿਸ਼ਨ ਦੇ ਚਰਨਾਂ ਵਿਚ ਬੈਠ ਗਿਆ
ਹੋਮਨਿਬਿਚਾਰਿਕਹਿਯੋਸ੍ਯਾਮਮਹਾਸੰਗਿਲਗਨਕੇ॥੭੮੩॥
ਅਤੇ ਮਨ ਦੇ ਵਿਚਾਰ ਨੂੰ ਕ੍ਰਿਸ਼ਨ ਦੇ ਨੇੜੇ ਹੋ ਕੇ ਕਿਹਾ ॥੭੮੩॥
The sage stood at the feet of Krishna with bowed head and after reflecting in his mind and intellect, he addressed Krishna with great reverence.783.
ਮੁਨਿਨਾਰਦਜੂਬਾਚਕਾਨ੍ਰਹ੍ਰਹਜੂਸੋ
ਮੁਨੀ ਨਾਰਦ ਜੀ ਨੇ ਕ੍ਰਿਸ਼ਨ ਜੀ ਨੂੰ ਕਿਹਾ:
Speech of the sage Narada addressed to Krishna:
ਸਵੈਯਾ
ਸਵੈਯਾ:
SWAYYA
ਅਕ੍ਰੂਰਕੇਅਗ੍ਰਹੀਜਾਹਰਿਸੋਮੁਨਿਪਾਪਰਿਕੈਇਹਬਾਤਸੁਨਾਈ
ਅਕਰੂਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ੍ਰੀ ਕ੍ਰਿਸ਼ਨ ਦੇ ਚਰਨੀ ਪੈ ਕੇ ਮੁਨੀ ਨੇ ਇਹ ਗੱਲ ਸੁਣਾਈ।
Before the arrival of Akrur the sage told everything to Krishna
ਰੀਝਰਹਿਓਅਪੁਨੇਮਨਮੈਸੁਨਿਹਾਰਿਕੈਸੁੰਦਰਰੂਪਕਨ੍ਰਹਾਈ
ਕ੍ਰਿਸ਼ਨ ਦਾ ਸੁੰਦਰ ਰੂਪ ਵੇਖ ਕੇ (ਮੁਨੀ) ਆਪਣੇ ਮਨ ਵਿਚ ਪ੍ਰਸੰਨ ਹੋ ਰਿਹਾ ਹੈ।
Listening to all the talk, the charming Krishna was pleased in his mind
ਬੀਰਬਡੋਰਨਬੀਚਹਨੋਤੁਮਐਸੇਕਹਿਯੋਅਤਿਹੀਛਬਿਪਾਈ
'ਬਹੁਤ ਸਾਰੇ ਸੂਰਵੀਰਾਂ ਨੂੰ ਤੁਸੀਂ ਯੁੱਧ-ਭੂਮੀ ਵਿਚ ਮਾਰੋ', ਇਸ ਤਰ੍ਹਾਂ ਕਹਿੰਦੇ ਹੋਇਆਂ ਮੁਨੀ ਨੇ ਬਹੁਤ ਸ਼ੋਭਾ ਪ੍ਰਾਪਤ ਕੀਤੀ।
Narada said, “O Krishna! you have vanquished many heroes in the battlefield and have attained great brilliance
ਆਯੋਹੋਹਉਸੁਘਨੇਰਿਪਘੇਰਿਸਿਕਾਰਕੀਭਾਤਿਬਧੋਤਿਨਜਾਈ॥੭੮੪॥
ਮੈਂ ਬਹੁਤ ਸਾਰੇ ਵੈਰੀ ਘੇਰ ਕੇ ਆਇਆ ਹਾਂ, ਤੁਸੀਂ ਸ਼ਿਕਾਰ ਕਰਨ ਵਾਂਗ ਉਨ੍ਹਾਂ ਨੂੰ ਮਾਰ ਦਿਓ ॥੭੮੪॥
I hve gathered and left many of your enemies, you may now (go to Mathura and ) kill them784.
ਤਬਹਉਉਪਮਾਤੁਮਰੀਕਰਹੋਕੁਬਲਿਯਾਗਿਰਕੋਤੁਮਜੋਮਰਿਹੋ
ਤਦ ਵੀ ਮੈਂ ਤੁਹਾਡੀ ਉਪਮਾ ਕਰਾਂਗਾ (ਜਦ) ਤੁਸੀਂ ਕੁਵਲੀਆਪੀੜ ਨੂੰ ਮਾਰ ਦਿਓਗੇ।
ਮੁਸਟਕਬਲਸਾਥਚੰਡੂਰਹਿਸੋਰੰਗਭੂਮਿਬਿਖੈਬਧਜਉਕਰਿਹੋ
ਜਦੋਂ ਮੁਸ਼ਟਕ ਅਤੇ ਚੰਡੂਰ ਨੂੰ ਬਲ ਪੂਰਵਕ ਰੰਗ-ਭੂਮੀ ਵਿਚ ਮਾਰ ਦਿਓਗੇ।
“I shall sing your praises if you kill Kuvalyapeer (elephant), kill Chandur on the stage with you fists,
ਫਿਰਿਕੰਸਬਡੇਅਪੁਨੇਰਿਪੁਕੋਗਹਿਕੇਸਤੇਪ੍ਰਾਨਨਕੋਹਰਿਹੋ
ਫਿਰ ਆਪਣੇ ਵੱਡੇ ਵੈਰੀ ਕੰਸ ਨੂੰ ਕੇਸਾਂ ਤੋਂ ਪਕੜ ਕੇ ਉਸ ਦੇ ਪ੍ਰਾਣ ਹਰ ਲਵੋਗੇ।
ਰਿਪੁਮਾਰਿਘਨੇਬਨਆਸੁਰਕੋਕਰਿਕਾਟਿਸਭੈਧਰਪੈਡਰਿਹੋ॥੭੮੫॥
ਬਹੁਤ ਸਾਰੇ ਵੈਰੀ ਮਾਰ ਕੇ ਦੈਂਤ ਰੂਪ ਬਨ ਨੂੰ ਵਢ ਕੇ ਧਰਤੀ ਉਤੇ ਸੁਟ ਦਿਓਗੇ ॥੭੮੫॥
“Annihilate your great enemy Kansa by catching him from his hair and throw on the ground all the demons of the city and the forest after chopping them.”785.
ਦੋਹਰਾ
ਦੋਹਰਾ:
DOHRA
ਇਹਕਹਿਨਾਰਦਕ੍ਰਿਸਨਸੋਬਿਦਾਭਯੋਮਨਮਾਹਿ
ਨਾਰਦ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਹਿ ਕੇ ਵਿਦਾ ਹੋ ਗਿਆ ਅਤੇ ਫਿਰ ਮਨ ਵਿਚ (ਵਿਚਾਰਨ ਲਗਾ)
Saying thus, Narada bade farewell to Krishna and went away
ਅਬਦਿਨਕੰਸਹਿਕੇਕਹਿਯੋਮ੍ਰਿਤਕੇਫੁਨਿਨਿਜਕਾਹਿ॥੭੮੬॥
ਅਤੇ ਫਿਰ ਕਹਿਣ ਲਗਾ ਕਿ ਹੁਣ ਕੰਸ ਦੀ ਮੌਤ ਦੇ ਦਿਨ ਨੇੜੇ ਆ ਗਏ ਹਨ ॥੭੮੬॥
He thought in his mind that now Kansa had only a few days to live and his life would end very soon.786.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਮੁਨਿਨਾਰਦਜੂਕ੍ਰਿਸਨਜੂਕੋਸਭਭੇਦਦੇਇਫਿਰਿਬਿਦਿਆਭਏਧਯਾਇਸਮਾਪਤਮਸਤੁਸੁਭਮਸਤੁ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦਾ 'ਮੁਨੀ ਨਾਰਦ ਕ੍ਰਿਸ਼ਨ ਜੀ ਨੂੰ ਭੇਦ ਦੇ ਕੇ ਵਿਦਾ ਹੋਇਆ' ਅਧਿਆਇ ਸਮਾਪਤ। ਸਭ ਸ਼ੁਭ ਹੈ।
End of the chapter entitled “Going away of Narada after apprising all the secrets to Krishna” in Krishnavatara in Bachittar Natak.
ਅਥਬਿਸ੍ਵਾਸੁਰਦੈਤਜੁਧ
ਹੁਣ ਬਿਸ੍ਵਾਸੁਰ ਦੈਂਤ ਦੇ ਯੁਧ ਦਾ ਕਥਨ:
Now begins the description of the fighting with the demon Vishwasura
ਦੋਹਰਾ
ਦੋਹਰਾ:
DOHRA
ਖੇਲਤਗ੍ਵਾਰਨਿਸੋਕ੍ਰਿਸਨਆਦਿਨਿਰੰਜਨਸੋਇ
ਆਦਿ ਨਿਰੰਜਨ ਰੂਪ ਸ੍ਰੀ ਕ੍ਰਿਸ਼ਨ ਗੋਪੀਆਂ ਨਾਲ ਖੇਡ ਰਿਹਾ ਹੈ।
The primal Lord Krishna began to play with the gopis
ਹ੍ਵੈਮੇਢਾਤਸਕਰਕੋਊਕੋਊਪਹਰੂਆਹੋਇ॥੭੮੭॥
ਕੋਈ (ਗੋਪੀ) ਭੇਡੂ, ਕੋਈ ਚੋਰ ਅਤੇ ਕੋਈ ਪਹਿਰੇਦਾਰ ਬਣੀ ਹੋਈ ਹੈ ॥੭੮੭॥
Someone played the part of a he-goat, someone of a thief and someone of a policemen.787.
ਸਵੈਯਾ
ਸਵੈਯਾ:
SWAYYA
ਕੇਸਵਜੂਸੰਗਗ੍ਵਾਰਨਿਕੇਬ੍ਰਿਜਭੂਮਿਬਿਖੈਸੁਭਖੇਲਮਚਾਯੋ
ਸ੍ਰੀ ਕ੍ਰਿਸ਼ਨ ਨੇ ਗਵਾਲਿਆਂ ਨਾਲ ਬ੍ਰਜਭੂਮੀ ਵਿਚ ਬਹੁਤ ਚੰਗੀ ਖੇਡ ਮਚਾਈ ਹੋਈ ਹੈ।
Lord Krishna’s amorous play with the gopis became very famous in the land of Braja
ਗ੍ਵਾਰਨਿਦੇਖਿਤਬੈਬਿਸ੍ਵਾਸੁਰਹ੍ਵੈਚੁਰਵਾਤਿਨਭਛਨਿਆਯੋ
ਗਵਾਲ (ਬਾਲਕਾਂ) ਨੂੰ ਵੇਖ ਕੇ ਤਦੋਂ ਬਿਸ੍ਵਾਸੁਰ ਚੋਰ ਬਣ ਕੇ ਉਨ੍ਹਾਂ ਨੂੰ ਖਾਣ ਲਈ ਆ ਗਿਆ।
The demon Vishwasura, seeing the gopis came to devour them assuming the form of a thief
ਗ੍ਵਾਰਹਰੇਹਰਿਕੇਬਹੁਤੇਤਿਹਕੋਫਿਰਿਕੈਹਰਿਜੂਲਖਿਪਾਯੋ
ਸ੍ਰੀ ਕ੍ਰਿਸ਼ਨ ਦੇ ਬਹੁਤ ਸਾਰੇ ਗਵਾਲ (ਬਾਲਕ) ਚੁਰਾ ਲਏ, ਉਸ ਨੂੰ ਫਿਰ ਕੇ ਸ੍ਰੀ ਕ੍ਰਿਸ਼ਨ ਨੇ ਵੇਖ ਲਿਆ।
He abducted many gopas and Krishna after a good deal of search recognised him
ਧਾਇਕੈਤਾਹੀਕੀਗ੍ਰੀਵਗਹੀਬਲਸੋਧਰਨੀਪਰਮਾਰਿਗਿਰਾਯੋ॥੭੮੮॥
(ਸ੍ਰੀ ਕ੍ਰਿਸ਼ਨ ਨੇ) ਭਜ ਕੇ ਉਸ ਦੀ ਗਰਦਨ ਪਕੜ ਲਈ ਅਤੇ ਬਲ ਪੂਰਵਕ (ਉਸ ਨੂੰ) ਧਰਤੀ ਉਤੇ ਪਟਕਾ ਮਾਰਿਆ ॥੭੮੮॥
Krishna ran and caught hold of his neck and dashed him against the earth and killed him.788.
ਦੋਹਰਾ
ਦੋਹਰਾ:
DOHRA
ਬਿਸ੍ਵਾਸੁਰਕੋਸਮਾਰਕੈਕਰਿਸਾਧਨਕੇਕਾਮ
ਬਿਸ੍ਵਾਸੁਰ ਦੈਂਤ ਨੂੰ ਮਾਰ ਕੇ ਅਤੇ ਸਾਧਾਂ ਦਾ ਕੰਮ ਕਰ ਕੇ
ਹਲੀਸੰਗਸਭਗ੍ਵਾਰਲੈਆਏਨਿਸਿਕੋਧਾਮਿ॥੭੮੯॥
ਬਲਰਾਮ ਅਤੇ ਗਵਾਲ (ਬਾਲਕਾਂ) ਨੂੰ ਨਾਲ ਲੈ ਕੇ ਰਾਤ ਨੂੰ ਘਰ ਆ ਗਏ ॥੭੮੯॥
After killing Vishwasura and going such deeds for the sake of saints, Krishna accompanied by Balram, came to his home as the night fell.789.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕਿਸਨਾਵਤਾਰੇਬਿਸ੍ਵਾਸੁਰਦੈਤਬਧਹਧਯਾਇਸਮਾਪਤਮ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਿਸ੍ਵਾਸੁਰ ਦੈਂਤ ਦੇ ਬਧ ਵਾਲਾ ਅਧਿਆਇ ਸਮਾਪਤ।
End of the chapter entitled “The killing of the demon named Vishwasura”in Krishnavatara in Bachittar natak.
ਅਥਹਰਿਕੋਅਕ੍ਰੂਰਮਥਰਾਕੋਲੈਜੈਬੋ
ਹੁਣ ਕ੍ਰਿਸ਼ਨ ਨੂੰ ਅਕਰੂਰ ਮਥੁਰਾ ਨੂੰ ਲੈ ਕੇ ਚਲੇ:
Now begins the description of taking of Krishna to Mathura by Akrur
ਸਵੈਯਾ
ਸਵੈਯਾ:
SWAYYA
ਰਿਪੁਕੋਹਰਿਮਾਰਿਗਏਜਬਹੀਅਕ੍ਰੂਰਕਿਧੌਚਲਕੈਤਹਿਆਯੋ
ਵੈਰੀ ਨੂੰ ਮਾਰ ਕੇ ਜਦੋਂ ਹੀ ਸ੍ਰੀ ਕ੍ਰਿਸ਼ਨ (ਘਰ) ਗਏ ਤਾਂ ਅਕਰੂਰ ਕਿਧਰੋਂ ਚਲ ਕੇ ਉਥੇ ਆ ਗਿਆ।
When, after killing the enemy, Krishna was about to go, Akrur arrived there
ਸ੍ਯਾਮਕੋਦੇਖਿਪ੍ਰਨਾਮਕਰਿਓਅਪਨੇਮਨਮੈਅਤਿਹੀਸੁਖੁਪਾਯੋ
ਕ੍ਰਿਸ਼ਨ ਨੂੰ ਵੇਖ ਕੇ ਉਸ ਨੇ ਪ੍ਰਨਾਮ ਕੀਤਾ ਅਤੇ ਮਨ ਵਿਚ ਬਹੁਤ ਸੁਖ ਪ੍ਰਾਪਤ ਕੀਤਾ।
Seeing Krishna and being-extremely pleased, he bowed before him
ਕੰਸਕਹੀਸੋਊਕੈਬਿਨਤੀਜਦੁਰਾਅਪੁਨੇਹਿਤਸਾਥਰਿਝਾਯੋ
ਜੋ ਗੱਲ ਕੰਸ ਨੇ ਕਹੀ ਸੀ, ਓਹੀ ਬੇਨਤੀ ਕਰ ਕੇ (ਉਸ ਨੇ) ਆਪਣੇ ਪ੍ਰੇਮ ਨਾਲ ਸ੍ਰੀ ਕ੍ਰਿਸ਼ਨ ਨੂੰ ਪ੍ਰਸੰਨ ਕਰ ਲਿਆ।
Whatever Kansa has aksed him to do, he did accordingly and thus delighted Krishna
ਅੰਕੁਸਸੋਗਜਜਿਉਫਿਰੀਯੈਹਰਿਕੋਤਿਮਬਾਤਨਤੇਹਿਰਿਲਿਆਯੋ॥੭੯੦॥
ਜਿਸ ਤਰ੍ਹਾਂ ਅੰਕਸ਼ ਨਾਲ ਹਾਥੀ ਨੂੰ ਮੋੜ ਲਈਦਾ ਹੈ, ਉਸੇ ਤਰ੍ਹਾਂ ਗੱਲਾਂ ਨਾਲ ਸ੍ਰੀ ਕ੍ਰਿਸ਼ਨ ਨੂੰ ਹਰ ਲਿਆਇਆ ॥੭੯੦॥
Just as the elephant is directed according to one’s wish with the aid of goad, in the same way Akrur, with the persuasive talk, got the assent of Krishna.790.
ਸੁਨਿਕੈਬਤੀਯਾਤਿਹਕੀਹਰਿਜੂਪਿਤਧਾਮਿਗਏਇਹਬਾਤਸੁਨਾਈ
ਉਸ ਦੀ ਗੱਲ ਸੁਣ ਕੇ, ਕ੍ਰਿਸ਼ਨ ਜੀ ਪਿਤਾ ਦੇ ਘਰ ਚਲੇ ਗਏ
ਮੋਹਿਅਬੈਅਕ੍ਰੂਰਕੈਹਾਥਿਬੁਲਾਇਪਠਿਓਮਥੁਰਾਹੂੰਕੇਰਾਈ
ਅਤੇ ਇਹ (ਸਾਰੀ) ਗੱਲ ਜਾ ਦਸੀ ਕਿ ਮੈਨੂੰ ਮਥੁਰਾ ਦੇ ਰਾਜੇ (ਕੰਸ) ਨੇ ਹੁਣੇ ਅਕਰੂਰ ਦੇ ਹੱਥੀਂ ਸਦ ਭੇਜਿਆ ਹੈ।
Listening to his words, Krishna went to his father Nand and said, “I have been called by Kansa, the king of Mathura, to come in the company of Akrur
ਪੇਖਤਹੀਤਿਹਮੂਰਤਿਨੰਦਕਹੀਤੁਮਰੇਤਨਹੈਕੁਸਰਾਈ
ਉਸ ਦੇ ਸਰੂਪ ਨੂੰ ਵੇਖਦਿਆਂ ਹੀ ਨੰਦ ਨੇ ਕਿਹਾ ਕਿ ਤੇਰੇ ਸ਼ਰੀਰ ਦੀ ਖ਼ੈਰ ਖ਼ੈਰੀਅਤ ਤਾਂ ਹੈ।
ਕਾਹੇਕੀਹੈਕੁਸਰਾਤਕਹਿਯੋਇਹਭਾਤਿਬੁਲਿਓਮੁਸਲੀਧਰਭਾਈ॥੭੯੧॥
ਬਲਰਾਮ ਨੇ ਕਿਹਾ - ਕਾਹਦੀ ਖ਼ੈਰ ਕਿ ਇਸ ਤਰ੍ਹਾਂ (ਉਸ ਨੇ) ਬੁਲਾ ਭੇਜਿਆ ਹੈ ॥੭੯੧॥
Seeing Krishna, Nand said, “Are you alright?” Krishna said, “Why do you ask it?,” saying thus, Krishna also called his brother Balram.791.
ਅਥਮਥੁਰਾਮੈਹਰਿਕੋਆਗਮ
ਹੁਣ ਮਥਰਾ ਵਿਚ ਸ੍ਰੀ ਕ੍ਰਿਸ਼ਨ ਦੇ ਆਗਮਨ ਦਾ ਕਥਨ:
Now begins the description of the arrival of Krishna in Mathura
ਸਵੈਯਾ
ਸਵੈਯਾ:
SWAYYA
ਸੁਨਿਕੈਬਤੀਯਾਸੰਗਿਗ੍ਵਾਰਨਲੈਬ੍ਰਿਜਰਾਜਚਲਿਯੋਮਥੁਰਾਕੋਤਬੈ
(ਅਕਰੂਰ ਦੀ) ਗੱਲ ਸੁਣ ਕੇ ਗਵਾਲ (ਬਾਲਕਾਂ) ਨੂੰ ਨਾਲ ਲੈ ਕੇ ਉਸੇ ਵੇਲੇ ਸ੍ਰੀ ਕ੍ਰਿਸ਼ਨ ਮਥੁਰਾ ਨੂੰ ਚਲ ਪਏ।
Listening to their talk and accompanied by the gopas, Krishna started for Mathura
ਬਕਰੇਅਤਿਲੈਪੁਨਿਛੀਰਘਨੋਧਰਕੈਮੁਸਲੀਧਰਸ੍ਯਾਮਅਗੈ
(ਭੇਟ ਕਰਨ ਲਈ) ਬਹੁਤ ਸਾਰੇ ਬਕਰੇ ਅਤੇ ਕਾਫੀ ਸਾਰਾ ਦੁੱਧ ਲੈ ਕੇ ਕ੍ਰਿਸ਼ਨ ਅਤੇ ਬਲਰਾਮ ਨੂੰ ਅਗੇ ਕਰ ਕੇ ਤੁਰ ਪਏ।
They also took many he-goats with them and also great quality of milk, Krishna and Balram were in front
ਤਿਹਦੇਖਤਹੀਸੁਖਹੋਤਘਨੋਤਨਕੋਜਿਹਦੇਖਤਪਾਪਭਗੈ
ਉਨ੍ਹਾਂ ਨੂੰ ਵੇਖ ਕੇ ਬਹੁਤ ਸੁਖ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਤਕ ਕੇ ਸ਼ਰੀਰ ਦੇ ਪਾਪ ਭਜ ਜਾਂਦੇ ਹਨ।
Seeing them extreme comfort is obtained and all the sins are destroyed
ਮਨੋਗ੍ਵਾਰਨਕੋਬਨਸੁੰਦਰਮੈਸਮਕੇਹਰਿਕੀਜਦੁਰਾਇਲਗੈ॥੭੯੨॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਗਵਾਲਿਆਂ ਦੇ ਸੁੰਦਰ ਬਨ ਵਿਚ ਸ੍ਰੀ ਕ੍ਰਿਸ਼ਨ ਸ਼ੇਰ ਵਾਂਗ ਲਗਦੇ ਹੋਣ ॥੭੯੨॥
Krishna seems like a lion in the forest of gopas.792.
ਦੋਹਰਾ
ਦੋਹਰਾ:
DOHRA
ਮਥੁਰਾਹਰਿਕੇਜਾਨਕੀਸੁਨੀਜਸੋਧਾਬਾਤ
(ਜਦੋਂ) ਜਸੋਧਾ ਨੇ ਕ੍ਰਿਸ਼ਨ ਦੇ ਮਥੁਰਾ ਜਾਣ ਦੀ ਗੱਲ ਸੁਣੀ,