GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 380
Display Settings
ਜੋਈਕੁਲਾਧਰਮਕਰਮਕੈਸੁਚਾਰਚਾਰਸੋਈਪਰਵਾਰਿਬਿਖੈਸ੍ਰੇਸਟੁਬਖਾਨੀਐ
ਜਿਹੜਾ ਕਈ ਕੁਲਾ ਧਰਮ ਨੂੰ ਸੁਚਾਰ ਚਾਰ ਸੁੰਦ੍ਰ ਸ੍ਰੇਸ਼ਟ ਚਾਲਾ ਜਾਣ ਕੇ ਇਸ ਸਬੰਧੀ ਕਰਮ ਕਿਰਤ ਕਮਾਈ ਨੂੰ ਕਰਦਾ ਹੈ ਅਰਥਾਤ ਸ੍ਰੇਸ਼ਟ ਸੁਚਾਲ ਭਲਾ ਕਰਮ ਜਾਣ ਕੇ ਕੰਮ ਕਾਰ ਕਰਦਾ ਵਰਤਦਾ ਹੈ ਓਸੇ ਨੂੰ ਹੀ ਪ੍ਰਵਾਰ ਵਿਖੇ ਸ੍ਰੇਸ਼ਟ ਭਲਾ ਭਲਾ ਆਖ੍ਯਾ ਜਾਂਦਾ ਹੈ।
He who performs all deeds according to his family traditions, behaves well and kindly is known as an ideal person in the family.
ਬਨਜੁਬਿਉਹਾਰਸਾਚੋਸਾਹਸਨਮੁਖਸਦਾਸੋਈਤਉਬਨਉਟਾਨਿਹਕਪਟਕੈਮਾਨੀਐ
ਜਿਹੜਾ ਕੋਈ ਸ਼ਾਹ ਦੇ ਸਾਮਨੇ ਸਦੀਵ ਕਾਲ ਸੱਚੇ ਵਣਜ ਵਪਾਰ ਨੂੰ ਕਰਦਾ ਹੈ, ਓਸੇ ਹੀ ਬਨਉਟਾ ਵਣਜੇਟੇ ਸੁਦਾਗਰ ਬੱਚੇ ਨੂੰ ਨਿਰਛਲੀਆ ਵਿਹਾਰ ਦਾ ਸਾਫ ਸੱਚਾ ਕਰ ਕੇ ਮੰਨੀਦਾ ਹੈ।
He who is honest of all his dealings, alone is considered guileless and sincere before his master, the rich merchant.
ਸੁਆਮਕਾਮਸਾਵਧਾਨਮਾਨਤਨਰੇਸਆਨਸੋਈਸ੍ਵਾਮਿਕਾਰਜੀਪ੍ਰਸਿਧਿਪਹਿਚਾਨੀਐ
ਜਿਹੜਾ ਕੋਈ ਨਰੇਸ ਰਾਜੇ ਦੀ ਆਨ ਈਨ ਨੂੰ ਮੰਨਦਿਆਂ ਹੋਯਾਂ ਸੁਆਮੀ ਮਾਲਿਕ ਦੇ ਕੰਮ ਵਿਚ ਸਾਵਧਾਨ ਰਹਿੰਦਾ ਹੈ, ਓਹੋ ਹੀ ਸ੍ਵਾਮੀ ਦਾ ਪ੍ਰਸਿੱਧ ਕਾਰਜੀ ਨਾਮੀ ਕੰਮ ਕਰਣਹਾਰਾ ਪਛਾਣੀਦਾ ਹੈ, ਭਾਵ ਉਹ ਮਾਲਕ ਦਾ ਸੱਚਾ ਸੇਵਕ ਹੋਣ ਕਰ ਕੇ ਸਭ ਦੀਆਂ ਨਿਗ੍ਹਾਂ ਵਿਚ ਹੀ ਜਚਿਆ ਹੁੰਦਾ ਹੈ।
He who acknowledges the authority of his king and performs his master's tasks with care and devotion is always recognised as the ideal servant of the master (king).
ਗੁਰਉਪਦੇਸਪਰਵੇਸਰਿਦਿਅੰਤਰਿਹੈਸਬਦਸੁਰਤਿਸੋਈਸਿਖਜਗਜਾਨੀਐ।੩੮੦।
ਇਸੇ ਤਰ੍ਹਾਂ ਜਿਸ ਦੇ ਹਿਰਦੇ ਅੰਦਰ ਗੁਰੂ ਮਹਾਰਾਜ ਦੇ ਸ਼ਬਦ ਵਿਖੇ ਸੁਰਤ ਲਗੌਣ ਦੇ ਉਪਦੇਸ਼ ਦਾ ਪ੍ਰਵੇਸ਼ ਹੋ ਜਾਂਦਾ ਹੈ ਓਹੋ ਹੀ ਜਗਤ ਅੰਦਰ ਸਿੱਖ ਜਾਣੀਦਾ ਹੈ ॥੩੮੦॥
Similarly, an obedient Sikh of the Guru who lodges the teachings of True Guru in his mind and engrosses his consciousness in the divine word is known the world over. (380)