GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 413
Display Settings
ਜੈਸੇਏਕਚੀਟੀਪਾਛੈਕੋਟਚੀਟੀਚਲੀਜਾਤਿਇਕਟਕਪਗਡਗਮਗਿਸਾਵਧਾਨਹੈ
ਜਿਸ ਭਾਂਤ ਇਕ ਕੀੜੀ ਤੇ ਪਿਛੇ ਪਿਛੇ ਕ੍ਰੋੜਾਂ ਹੀ ਕੀੜੀਆਂ ਤੁਰੀਆਂ ਜਾਯਾ ਕਰਦੀਆਂ ਹਨ ਤੇ ਇਕ ਟਕ ਇਕ ਸਾਰ ਇਕ ਪੈਰ ਡੋਲਨੋਂ ਓਨਾਂ ਦੇ ਸਾਵਧਾਨ ਰਹਿੰਦੇ ਹਨ।
Just as millions of ants follow the path blazed by an ant, walk on it very attentively without faltering a step;
ਜੈਸੇਕੂੰਜਪਾਤਿਭਲੀਭਾਂਤਿਸਾਂਤਿਸਹਜਮੈਉਡਤਆਕਾਸਚਾਰੀਆਗੈਅਗਵਾਨਹੈ
ਜਿਸ ਪ੍ਰਕਾਰ ਕੂੰਜਾਂ ਦੀ ਡਾਰ ਸਹਜ ਸਹਜ ਹੌਲੀ ਹੌਲੀ ਸ਼ਾਂਤੀ ਪੂਰਬਕ ਭਲੀ ਪ੍ਰਕਾਰ ਸੁੰਦ੍ਰ ਢੰਗ ਨਾਲ ਐਨ ਆਪਣੀ ਕਿਤਾਰ ਬਦੀ ਅੰਦਰ ਰਹਿੰਦੀ ਹੌਈ ਆਕਾਸ਼ ਚਾਰੀ ਆਕਾਸ਼ ਮਾਰਗ ਵਿਖੇ ਉਡੀ ਜਾਯਾ ਕਰਦੀ ਹੈ ਤੇ ਅਗੇ ਉਸ ਦਾ ਅਗਵਾਨ ਅਗਵਾਨੀ ਕਰਣਹਾਰਾ ਹੁੰਦਾ ਹੈ।
Just as cranes fly in a disciplined formation very cautiously in peace and patience and all of them are led by one crane;
ਜੈਸੇਮ੍ਰਿਗਮਾਲਚਾਲਚਲਤਟਲਤਨਾਹਿਜਤ੍ਰਤਤ੍ਰਅਗ੍ਰਭਾਗੀਰਮਤਤਤਧਿਆਨਹੈ
ਜਿਸ ਭਾਂਤ ਮਿਰਗਾਂ ਦੀ ਡਾਰ ਚਾਲ ਆਪਣੀਆਂ ਚੌਕੜੀਆਂ ਭਰੀਂਦੀ ਚਲੀ ਦੀ ਹੀ ਚਲੀ ਜਾਦੀ ਹੈ ਤੇ ਬੰਦ ਨਹੀਂ ਅਰ ਜਤ੍ਰ ਜਿਧਰ ਨੂੰ ਅਗ੍ਰਭਾਗੀ ਰਮਤ ਓਸ ਡਾਰ ਦਾ ਆਗੂਆ ਜੱਥੇਦਾਰ ਰਮਦਾ ਚੌਕੜੀ ਭਰਦਾ ਚਲਦਾ ਹੈ ਤਤ੍ਰ ਤਿਸੇ ਹੀ ਪਾਸੇ ਨੂੰ ਤਤ ਤਿਸ ਸਾਰੀ ਡਾਰ ਦਾ ਧ੍ਯਾਨ ਰਹਿੰਦਾ ਹੈ; ਭਾਵ ਸਾਰੀ ਡਾਰ ਦੀ ਡਾਰ ਹੀ ਜੀਕੂੰ ਆਪਣੇ ਅਗੂਏ ਦੀ ਅਨੁਸਾਰਿਤਾ ਵਿਚ ਚਲਦੀ ਹੈ।
Just as a herd of deers never stagger from their sharp march following their leader and all proceed so very attentively,
ਕੀਟੀਖਗਮ੍ਰਿਗਸਨਮੁਖਪਾਛੈਲਾਗੇਜਾਹਿਪ੍ਰਾਨੀਗੁਰਪੰਥਛਾਡਚਲਤਅਗਿਆਨਹੈ।੪੧੩।
ਤਿਸੀ ਪ੍ਰਕਾਰ ਸਤਿਗੁਰੂ ਦੇ ਘਰ ਭੀ ਅਗੂਏ ਦੀ ਅਗਵਾਨੀ ਵਿਚ ਚਲਣ ਦੀ ਮ੍ਰਯਾਦਾ ਹੈ ਸੋ ਜਦ ਕੀੜੀ ਆਦਿ ਜੀਵ ਜੰਤੂ ਕੂੰਜ ਆਦਿ ਪੰਖੀ ਤਥਾ ਹਿਰਣ ਆਦਿ ਪਸ਼ੂਆਂ ਵਰਗੇ ਜਿਸ ਨੂੰ ਅਪਣੇ ਸਨਮੁਖ ਰਹਿਣ ਹਾਰਾ ਅਗੂਆ ਥਾਪ ਲੈਂਦੇ ਹਨ ਤਾਂ ਫੇਰ ਓਸ ਦੇ ਸਦਾ ਪਿੱਛੇ ਹੀ ਲਗੇ ਜਾਯਾ ਕਰਦੇ ਹਨ; ਪਰ ਉਹ ਪ੍ਰਾਨੀ ਮਨੁੱਖ ਜੋ ਗੁਰੂ ਦੇ ਪੰਥ ਨੂੰ ਆਪਣਾ ਕਲ੍ਯਾਣ ਦਾਤਾ ਹੋਣ ਤੇ ਭੀ ਛੱਡ ਤੁਰਦੇ ਇਸ ਤੋਂ ਬੇਮੁਖਤਾ ਧਾਰਦੇ ਹਨ; ਏਹੋ ਹੀ ਮਹਾਨ ਅਗ੍ਯਾਨ = ਬੇਸਮਝੀ ਹੈ ॥੪੧੩॥
Ants, cranes and deers keep following their leader, but supreme leader of all the species who leaves the well defined path of the True Guru, is surely a fool and a highly ignorant person. (413)