ਜੈਸੇਪ੍ਰਿਅਸੰਗਮਸੁਜਸੁਨਾਇਕਾਬਖਾਨੈਸੁਨਿਸੁਨਿਸਜਨੀਸਗਲਬਿਗਸਾਤਹੈ।
ਜਿਸ ਤਰ੍ਹਾਂ ਨਾਇਕ ਇਸਤ੍ਰੀ ਅਪਣੇ ਪਿਆਰੇ ਪਤੀ ਦੇ ਮਿਲਾਪ ਦੀ ਸੋਭਾ ਵਰਨਣ ਕਰਦੀ ਹੈ; ਤਾਂ ਸਜਨੀ ਸਗਲ ਸਭ ਸਹੇਲੀਆਂ ਓਸ ਦੀਆਂ ਸੁਣ ਸੁਣ ਕੇ ਖਿੜਦੀਆਂ ਪ੍ਰਸੰਨ ਹੁੰਦੀਆਂ ਹਨ।
Just as a wife describes her union with her husband to her friends who feel pleased hearing the details;
ਸਿਮਰਿਸਿਮਰਿਪ੍ਰਿਅਪ੍ਰੇਮਰਸਬਿਸਮਹੁਇਸੋਭਾਦੇਤਮੋਨਿਗਹੇਮਨਮੁਸਕਾਤਹੈ।
ਅਤੇ ਜਦ ਪਿਆਰੇ ਪਤੀ ਦੇ ਪ੍ਰੇਮ ਰਸ ਹੁਲਾਸ ਭਰੇ ਕ੍ਰੀੜਾ ਬਿਲਾਸ ਦੇ ਸੁਆਦ ਨੂੰ ਚਿਤਾਰ ਚਿਤਾਰ ਕੇ ਮਗਨਤਾਮਈ ਹਰਾਨੀ ਵਿਚ ਹੋ ਕੇ ਚੁੱਪ ਧਾਰਨ ਕਰੀ ਰਖਦੀ ਤੇ ਮਨੇ ਮਨ ਖਿੜਦੀ ਹਸ੍ਯਾ ਕਰਦੀ ਹੈ; ਤਦ ਭੀ ਸ਼ੋਭਾ ਦਿਆ ਕਰਦੀ ਚੰਗੀ ਲਗਿਆ ਕਰਦੀ ਹੈ।
She fantasizes her union and goes into a state of ecstasy thinking about it. She expresses the beauty of the moment in her silence;
ਪੂਰਨਅਧਾਨਪਰਸੂਤਸਮੈਰੁਦਨਸੈਗੁਰਜਨਮੁਦਿਤਹੁਇਤਾਹੀਲਪਟਾਤਹੈ।
ਅਧਾਨ ਗਰਭ ਹੋਣ ਦੇ ਪੂਰੇ ਦਿਨ ਹੋਣ ਤੇ ਜਦੋਂ ਪ੍ਰਸੂਤਾ ਹੋਣ ਦਾ ਸਮਾਂ ਢੁੱਕਿਆਂ ਰੋਂਦੀ ਹੈ ਤਾਂ ਓਸ ਦੇ ਰੋਣ ਤੋਂ ਭੀ ਗੁਰ ਜਨ ਵੱਡੇ ਵਡੇਰੇ ਘਰ ਦੇ ਵਡੇ ਮਾਈ ਭਾਈ ਲੋਗ ਮੁਦਿਤ ਪ੍ਰਸੰਨ ਹੋਇਆ ਕਰਦੇ ਹਨ ਭਾਵ ਓਸ ਦਾ ਰੋਣਾ ਭੀ ਸਭ ਨੂੰ ਚੰਗਾ ਲਗਿਆ ਕਰਦਾ ਹੈ ਤੇ ਉਹ ਪਤੀ ਦ੍ਵਾਰੇ ਐਡਾ ਕਸ਼ਟ ਮਿਲਣ ਨੂੰ ਭੁਲਾ ਕੇ ਮੁੜ ਤਿਸੇ ਨੂੰ ਹੀ ਲਪਟਦੀ ਪ੍ਯਾਰਿਆ ਕਰਦੀ ਹੈ।
On completion of her pregnancy and at the time of giving birth to the child, she cries in labour pain and her whimper pleases the elderly ladies of the house who express their love for her;
ਤੈਸੇਗੁਰਮੁਖਿਪ੍ਰੇਮਭਗਤਪ੍ਰਗਾਸਜਾਸੁਬੋਲਤਬੈਰਾਗਮੋਨਿਸਬਹੁਸੁਹਾਤਹੈ।੪੧੪।
ਤਿਸੀ ਪ੍ਰਕਾਰ ਹੀ ਜਿਸ ਗੁਰਮੁਖ ਦੇ ਅੰਦਰ ਓਸ ਅੰਤਰਯਾਮੀ ਦੇ ਪ੍ਰੇਮ ਵਾ ਭਗਤੀ ਭਜਨ ਅਥਵਾ ਭਗਤੀ ਭਜਨ ਦੇ ਪ੍ਰੇਮ ਦਾ ਪ੍ਰਗਾਸ ਭਜਨ ਕਰਨ ਦਾ ਚਮਤਕਾਰ ਹੋ ਔਂਦਾ ਹੈ ਉਸ ਦਾ ਬੋਲਨਾ ਬਚਨ ਬਿਲਾਸ ਕਰਨਾ ਵਾ ਵੈਰਾਗ ਉਪਦੇਸ਼ ਬਾਰਤਾ ਵੱਲੋਂ ਉਪ੍ਰਾਮ ਰਹਿਣ ਅਥਵਾ ਮੋਨ ਚੁੱਪ ਹੀ ਵੱਟੀ ਰਖਣਾ ਸਭਹੁ = ਸਾਰਾ ਕੁੱਛ ਹੀ ਸੋਹਣਾ ਪਿਅਰ ਲਗ੍ਯਾ ਕਰਦਾ ਹੈ ॥੪੧੪॥
Similarly, a devoted Guru-conscious slave of the True Guru, whose heart is kindled with love of the Lord by virtue of his loving meditation and contemplation on Lord's name, speaks in a state of renunciation from the world. Although he observes silence mo