GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 415
Display Settings
ਜੈਸੇਕਾਛੀਫਲਹੇਤਬਿਬਿਧਿਬਿਰਖਰੋਪੈਨਿਹਫਲਰਹੈਬਿਰਖੈਕਾਹੂਕਾਜਹੈ
ਜਿਸ ਤਰ੍ਹਾਂ ਕਾਛੀ ਸਬਜ਼ੀ ਤਰਕਾਰੀ ਬੀਜਨ ਵਾਲਾ ਅਰਾਈਂ ਅਨੇਕ ਭਾਂਤ ਦਿਆਂ ਬਿਰਛਾਂ ਨੂੰ ਫਲ ਦੀ ਖਾਤਰ ਲਗਾਯਾ ਕਰਦਾ ਹੈ; ਪਰ ਜਿਹੜਾ ਬਿਰਖ ਅਫਲ ਰਵ੍ਹੇ ਉਹ ਕਿਸੇ ਕੰਮ ਦਾ ਨਹੀਂ ਹੁੰਦਾ, ਸਮਝ੍ਯਾ ਜਾਂਦਾ।
Just as a gardener plants saplings of many trees for obtaining fruits, but one which does not bear any fruit becomes useless.
ਸੰਤਤਿਨਮਿਤਿਨ੍ਰਿਪਅਨਿਕਬਿਵਾਹਕਰੈਸੰਤਤਿਬਿਹੂਨਬਨਿਤਾਗ੍ਰਿਹਛਾਜਿਹੈ
ਐਸਾ ਹੀ ਜੀਕੂੰ ਰਾਜਾ ਸੰਤਾਨ ਦੀ ਖਾਤਰ ਅਨੇਕਾਂ ਹੀ ਵਿਆਹ ਕਰਦਾ ਹੈ; ਪ੍ਰੰਤੂ ਜਿਹੜੀ ਬਨਿਤਾ ਇਸਤ੍ਰੀ ਸੰਤਾਨ ਹੀਨ ਰਹੇ ਉਹ ਘਰ ਵਿਖੇ ਸ਼ੋਭਾ ਨਹੀਂ ਪਾ ਸਕਦੀ।
Just as a king marries many women for obtaining a heir of his kingdom, but the queen who does not bear him a child is not liked by anyone in the family.
ਬਿਦਿਆਦਾਨਜਾਨਜੈਸੇਪਾਧਾਚਟਸਾਰਜੋਰੈਬਿਦਿਆਹੀਨਦੀਨਖਲਨਾਮਉਪਰਾਜਿਹੈ
ਜਿਸ ਤਰ੍ਹਾਂ ਪਾਂਧਾ ਪੜ੍ਹੌਨ ਹਾਰਾ ਬਿਦਿਆ ਦਾਨ ਕਰਣੀ ਸ੍ਰੇਸ਼ਟ ਜਾਣ ਕੇ ਚਟਸਾਲਾ ਪਾਠਸ਼ਾਲਾ ਨੂੰ ਜੋੜਿਆ ਅਰੰਭਿਆ ਕਰਦਾ ਹੈ ਤੇ ਜਿਹੜ ਵਿਦ੍ਯਾਰਥੀ ਚਾਟੜਾ ਵਿਦ੍ਯਾ ਹੀਣਾ ਰਹੇ; ਓਸ ਦਾ ਨਾਮ ਦੀਨ ਦਲਿਦ੍ਰੀ ਤਥਾ ਖਲ ਮੂਰਖ ਧਰ੍ਯਾ ਜਾਯਾ ਕਰਦਾ ਹੈ।
Just as a teacher opens a school but the child who remains illiterate is called lazy and foolish.
ਸਤਿਗੁਰਸਿਖਸਾਖਾਸੰਗ੍ਰਹੈਸੁਗਿਆਨਨਮਿਤਿਬਿਨਗੁਰਗਿਆਨਧ੍ਰਿਗਜਨਮਕਉਲਾਜਿਹੈ।੪੧੫।
ਸਤਿਗੁਰੂ ਭੀ ਇਸੇ ਪ੍ਰਕਾਰ ਹੀ ਸਿੱਖ ਦੀਆਂ ਸਿੱਖ ਸੰਪ੍ਰਦਾਵਾਂ ਵਾ ਸਿੱਖਾਂ ਪਰ ਸਿੱਖਾਂ ਨੂੰ ਸ੍ਰੇਸ਼ਟ ਗਿਆਨ ਬ੍ਰਹਮ ਗਿਆਨ ਦੀ ਖਾਤਰ ਹੀ ਸੰਗ੍ਰਹ ਇਕੱਠਿਆਂ ਕਰਦੇ ਹਨ; ਸੋ ਐਸਾ ਹੋਣ ਤੇ ਭੀ ਜੋ ਗੁਰਾਂ ਦੇ ਗਿਆਨ ਤੋਂ ਛੂਛਾ ਰਹਿੰਦਾ ਹੈ; ਧ੍ਰਿਕਾਰ ਹੈ ਓਸ ਦੇ ਤਾਂਹੀ ਤੇ ਓਸ ਦੇ ਜਨਮ ਨੂੰ ਸ਼ਰਮ ਹੈ ॥੪੧੫॥
Similarly, True Guru holds a congregation of his disciples in order to impart them with supreme form of knowledge (Naam). But he who remains bereft of Guru's teachings, is worthy of condemnation and is a blotch on the human birth. (415)