GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 423
Display Settings
ਚਾਹਿਚਾਹਿਚੰਦ੍ਰਮੁਖਚਾਇਕੈਚਕੋਰਚਖਿਅੰਮ੍ਰਿਤਕਿਰਨਅਚਵਤਅਘਾਨੇਹੈ
ਜਿਸ ਤਰ੍ਹਾਂ ਚੰਦ੍ਰਮਾ ਦੇ ਮੁਖ ਮੰਡਲ ਨੂੰ ਚਾਹ ਚਾਹਕ ਬੜੇ ਚਾਇ ਉਮੰਗ ਭਰੇ ਉਤਸ਼ਾਹ ਨਾਲ ਚਕੋਰ ਦੇ ਚਖਿ ਨੇਤ੍ਰ ਓਸ ਦੀ ਕਿਰਣ ਦੇ ਅੰਮ੍ਰਿਤ ਨੂੰ ਛਕਦੇ ਰੱਜਦੇ ਨਹੀਂ ਹਨ।
Just as Allectoris graeca (chakor) longs for the moon because of the eyes that keep seeing it and is never satiated drinking the nectar-like rays, so does a devoted Sikh of the Guru is never satiated with the glimpse of the True Guru.
ਸੁਨਿਸੁਨਿਅਨਹਦਸਬਦਸ੍ਰਵਨਮ੍ਰਿਗਅਨੰਦੁਉਦੋਤਕਰਿਸਾਂਤਿਸਮਾਨੇਹੈ
ਅਰੁ ਜੀਕੂੰ ਹਰਣ ਕੰਨਾਂ ਵਿਖੇ ਇਕ ਸਾਰ ਸ਼ਬਦ ਘੰਡੇ ਹੇੜੇ ਦਾ ਸੁਣਦਾ ਸੁਣਦਾ ਆਨੰਦ ਨੂੰ ਪ੍ਰਾਪਤ ਹੁੰਦਾ ਤੇ ਸ਼ਾਂਤੀ ਵਿਚ ਨਹੀਂ ਸਮੌਂਦਾ ਅਰਥਾਤ ਰਜ੍ਯਾ ਨਹੀਂ ਸਕਦਾ।
Just as a deer engrossed by hearing the melodious tune of the musical instrument called Ghanda Herha, but is never satiated hearing it. So is a devoted Sikh never satiated hearing the melody of the unstruck music of Naam Amrit.
ਰਸਕਰਸਾਲਜਸੁਜੰਪਤਬਾਸੁਰਨਿਸਚਾਤ੍ਰਕਜੁਗਤਜਿਹਬਾਤ੍ਰਿਪਤਾਨੇਹੈ
ਅਤੇ ਐਸਾ ਹੀ ਚਾਤ੍ਰਿਕ ਜੁਗਤਿ ਪਪੀਹੇ ਵਾਕੂੰ ਨਿਸਬਾਸੁਰ ਰਾਤ ਦਿਨ ਰਸਾਲ ਰਸ ਪ੍ਰੇਮ ਦੇ ਅਸਥਾਨ ਪ੍ਰੀਤਮ ਸਤਿਗੁਰੂ ਦਾ ਰਸਿਕ ਪ੍ਰੇਮੀ ਬਣ ਕੇ ਜੱਸ ਨੂੰ ਜਪਦਿਆਂ ਜਪਦਿਆਂ ਜਿਹਵਾ ਤ੍ਰਿਪਤੀ ਨੂੰ ਪ੍ਰਾਪਤ ਨਾ ਹੋਵੇ।
Just as the rain-bird is never tired of crying for the nectar like Swati drop day and night, similarly the tongue of a devoted and obedient disciple of Guru is never tired of repeatedly uttering the ambrosial Naam of the Lord.
ਦੇਖਤਸੁਨਤਅਰੁਗਾਵਤਪਾਵਤਸੁਖਪ੍ਰੇਮਰਸਬਸਮਨਮਗਨਹਿਰਾਨੇਹੈ।੪੨੩।
ਤੀਕੂੰ ਹੀ ਦਰਸ਼ਨ ਦੇਖਦਿਆਂ ਸ਼ਬਦ ਕੀਰਤਨ ਸੁਣਦਿਆਂ ਤਥਾ ਗੌਂਦਿਆਂ ਕੀਰਤਨ ਕਰਦਿਆਂ ਪ੍ਰੇਮ ਰਸ ਦੇ ਬਸ ਅਧੀਨ ਹੋ ਕੇ ਹਿਰਾਨੇ ਮਨ ਮਗਨ ਹੈ; ਬਿਸਮਾਦ ਭਾਵ ਵਿਖ ਮਨ ਮਗਨ ਹੋਯਾ ਰਹੇ ॥੪੨੩॥
Like Allectoris graeca, deer and rain-bird, the indescribable celestial happiness that he gets by the vision of the True Guru, hearing the melodious unstruck sound and singing the praises of the Lord Almighty, he remains in a state of ecstasy .