GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 424
Display Settings
ਸਲਿਲਨਿਵਾਸਜੈਸੇਮੀਨਕੀਘਟੈਰੁਚਦੀਪਕਪ੍ਰਗਾਸਘਟੈਪ੍ਰੀਤਿਪਤੰਗਕੀ
ਜਲ ਵਿਚ ਨਿਵਾਸ ਰਖਦਿਆਂ ਹੋਇਆਂ ਮਛੀ ਦੀ ਰੁਚੀ ਲਾਲਸਾ ਜੀਕੂੰ ਘਟਿਆ ਨਹੀਂ ਕਰਦੀ ਨਿਤ ਨਵੀਂ ਹੀ ਰਹਿੰਦੀ ਹੈ, ਅਤੇ ਦੀਵੇ ਦੇ ਉਜਾਲੇ ਨੂੰ ਤਕਦਿਆਂ ਪਤੰਗੇ ਦੀ ਪ੍ਰੀਤੀ ਨਹੀਂ ਘਟਿਆ ਕਰਦੀ।
Just as penchant for water for a fish never decreases and a moth's love for the flame of an oil lamp never wanes.
ਕੁਸਮਸੁਬਾਸਜੈਸੇਤ੍ਰਿਪਤਿਮਧੁਪਕਉਉਡਤਅਕਾਸਆਸਘਟੈਬਿਹੰਗਕੀ
ਫੁਲਾਂ ਦੀ ਸੁਗੰਧੀ ਲੈਂਦਿਆਂ ਜਿਸ ਤਰ੍ਹਾਂ ਭੌਰੇ ਨੂੰ ਰੱਜ ਨਹੀਂ ਔਂਦਾ ਅਤੇ ਆਕਾਸ਼ ਵਿਖੇ ਉਡਦਿਆਂ ਪੰਛੀ ਦੀ ਆਸ ਨਹੀਂ ਘਟਦੀ ਅਰਥਾਤ ਅੰਦਰੋਂ ਫਿੱਕਾ ਨਹੀਂ ਪਿਆ ਕਰਦਾ।
Just as a black bee is never satiated enjoying the fragrance of the flowers, a bird's desire to fly in sky never decreases.
ਘਟਾਘਨਘੋਰਮੋਰਚਾਤ੍ਰਕਰਿਦੈਉਲਾਸਨਾਦਬਾਦਸੁਨਿਰਤਿਘਟੈਕੁਰੰਗਕੀ
ਬਦਲਾਂ ਦੀ ਘਾਟ ਦੀ ਘਨਘੋਰ ਗੜਗੱਜ ਸੁਣ ਸੁਣ ਕੇ ਜੀਕੂੰ ਮੋਰ ਤੇ ਪਪੀਹੇ ਦੇ ਅੰਦਰ ਹੁਲਾਸ ਉਛਲਿਆ ਕਰਦਾ ਹੈ; ਅਤੇ ਜਿਸ ਤਰ੍ਹਾਂ ਵਾਜੇ ਦੀ ਨਾਦ ਧੁਨੀ ਨੂੰ ਸੁਣਦਿਆਂ ਸੁਣਦਿਆਂ ਕੁਰੰਗ ਮਿਰਗ ਦੀ ਰਤਿ ਪ੍ਰੀਤ ਫਿੱਕੀ ਨਹੀਂ ਪਿਆ ਕਰਦੀ।
Just as hearing the thunder of the collected clouds gladens the heart of a peacock and the rain-bird, and love of a deer for hearing the sweet music of Chanda Herha does not diminish.
ਤੈਸੇਪ੍ਰਿਅਪ੍ਰੇਮਰਸਰਸਕਰਸਾਲਸੰਤਘਟਤਤ੍ਰਿਸਨਾਪ੍ਰਬਲਅੰਗਅੰਗਕੀ।੪੨੪।
ਤਿਸੀ ਪ੍ਰਕਾਰ ਹੀ ਰਸਾਲ ਪ੍ਰਿਅ ਰਸ ਪ੍ਰੇਮ ਪ੍ਯਾਰ ਦੇ ਮੰਦਿਰ ਪ੍ਰੀਤਮ ਪ੍ਯਾਰੇ ਸਤਿਗੁਰੂ ਅੰਤਰਯਾਮੀ ਦੇ ਪ੍ਰੇਮ ਰਸ ਦੇ ਰਸੀਏ ਸੰਤ ਦੇ ਭੀ ਅੰਗ ਅੰਗ ਦੀ ਅੰਗ ਅੰਗ ਵਿਚ ਰਚੀ ਹੋਈ ਪ੍ਰਬਲ ਪ੍ਯਾਸਾ ਤੀਬਰ ਲਾਲਸਾ ਨਹੀਂ ਘਟਿਆ ਕਰਦੀ ਭਾਵ ਨਿੱਤ ਨਵੀਂ ਸਿੱਕ ਹੀ ਗੁਰ ਸਿੱਖ ਦੇ ਅੰਦਰ ਜਾਗੀ ਰਹਿੰਦੀ ਹੈ ॥੪੨੪॥
So is the love of a Guru-conscious saint, the seeker of ambrosial nectar for his dear True Guru. The longing of love for his Guru that has permeated in every limb of his body and is flowing rapidly never decreases. (424)