GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 433
Display Settings
ਜਾਤਿਸਿਹਿਜਾਸਨਜਉਕਾਮਨੀਜਾਮਨੀਸਮੈਗੁਰਜਨਸੁਜਨਕੀਬਾਤਸੁਹਾਤਹੈ
ਜਉ ਜਦ ਰਾਤਰੀ ਸਮੇਂ ਕਾਮਿਨੀ ਇਸਤ੍ਰੀ ਸਿਹਜਾ ਪੁਰ ਆਸਨ ਖਾਤਰ ਪਤੀ ਮਿਲਾਪ ਦੀ ਆਸ ਵਿਚ ਸੌਣ ਲਈ ਜਾਂਦੀ ਹੈ ਤਾਂ ਓਸ ਵੇਲੇ ਵਡੇਰਿਆਂ ਤੇ ਸੁਜਨ ਆਪਣਆਂ ਜਨਿਆਂ ਬਾਲ ਬਚਿਆਂ ਤਕ ਦੀ ਭੀ ਗੱਲ ਓਸ ਨੂੰ ਨਹੀਂ ਸੁਖਾਇਆ ਕਰਦੀ।
When a wife proceeds to enjoy the union of her husband in his bed at night, no talk of any noble, elderly or holy person appeals to her.
ਹਿਮਕਰਿਉਦਿਤਮੁਦਤਿਹੈਚਕੋਰਚਿਤਿਇਕਟਕਧਿਆਨਕੈਸਮਾਰਤਗਾਤਹੈ
ਚੰਦ੍ਰਮਾ ਦੇ ਉਦੇ ਹੋਇਆਂ ਚਕੋਰ ਦੀ ਗਤਿ ਦਸ਼ਾ ਪ੍ਰਸੰਨਤਾ ਭਰੀ ਹੋ ਜਾਯਾ ਕਰਦੀ ਹੈ ਤੇ ਐਸਾ ਇਕ ਟਕ ਓਸ ਦਾ ਧਿਆਨ ਦਰਸਨ ਵਿਚ ਲਗ ਜਾਂਦਾ ਹੈ; ਕਿ ਗਾਤ ਸਰੀਰ ਨੂੰ ਭੀ ਚੇਤੇ ਨਹੀਂ ਰਖਿਆ ਕਰਦਾ।
As the moon rises, the ruddy sheldrake is immensely pleased and gazing at it with concentration of mind, is unaware of his own body even.
ਜੈਸੇਮਧੁਕਰਮਕਰੰਦਰਸਲੁਭਤਹੈਬਿਸਮਕਮਲਦਲਸੰਪਟਸਮਾਤਹੈ
ਜਿਸ ਭਾਂਤ ਭੌਰਾ ਮਕਰੰਦ ਰਸ ਉਪਰ ਲੁਭਾਯਮਾਨ ਹੋ ਕੇ ਬਿਸਮ ਅਪਣੀ ਸਮਤਾ ਤ੍ਯਾਗ ਕੇ ਭਾਵ ਆਪੇ ਦੀ ਸੁਧ ਭੁੱਲ ਕੇ ਕੌਲ ਫੁਲ ਦੀਆਂ ਦਲ ਪਤ੍ਰਾਂ ਸੰਪਟ ਡਬੇ ਵਿਚ ਸਮਾ ਜਾਯਾ ਕਰਦਾ ਹੈ,
Just as a bumble bee is so engrossed in the sweet smelling nectar of the flower, that it gets trapped in the box-like lotus flower when the Sun sets.
ਤੈਸੇਗੁਰਚਰਨਸਰਨਿਚਲਿਜਾਤਿਸਿਖਦਰਸਪਰਸਪ੍ਰੇਮਰਸਮੁਸਕਾਤਿਹੈ।੪੩੩।
ਤਿਸੇ ਪ੍ਰਕਾਰ ਹੀ ਜਦੋਂ ਸਿੱਖ ਸਤਿਗੁਰਾਂ ਦੇ ਚਰਣਾ ਵਿਚ ਚੱਲ ਕੇ ਜਾਂਦਾ ਹੈ, ਤਾਂ ਉਹ ਭੀ ਦਰਸ਼ਨ ਕਰਦਿਆਂ ਤੇ ਸਤਿਗੁਰਾਂ ਦੇ ਰਣ ਸਪਰਸ਼ਦਿਆਂ ਵਾ ਪ੍ਰਸ਼ਨੋਤਰ ਰੂਪ ਬਚਨ ਬਿਲਾਸ ਕਹਿੰਦਿਆਂ ਸੁਣਦਿਆਂ ਪ੍ਰੇਮ ਰਸ ਵਿਚ ਹੀ ਮੁਸਕਾਤਿ ਰਚਿਆ ਕਰਦਾ ਹੈ ਅਥਵਾ ਪ੍ਰੇਮ ਰਸ ਵਿਖੇ ਮਗਨ ਹੋ ਖਿੜਿਆ ਮੰਦ ਹਾਸ ਨੂੰ ਪ੍ਰਾਪਤ ਹੋਇਆ ਕਰਦਾ ਹੈ ॥੪੩੩॥
Similarly a devoted slave disciple goes to the refuge of the holy feet of the True Guru; enjoying His sight and entranced in His love, he keeps smiling within while relishing the divine spectacle. (433)