GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 434
Display Settings
ਆਵਤਹੈਜਾਕੈਭੀਖਮਾਗਨਿਭਿਖਾਰੀਦੀਨਦੇਖਤਅਧੀਨਹਿਨਿਰਾਸੋਬਿਡਾਰਹੈ
ਜਿਸ ਕਿਸੇ ਦੇ ਪਾਸ ਦੀਨ ਗ੍ਰੀਬ ਭਿਖਾਰੀ ਭਿਖਿਆ ਮੰਗਣ ਲਈ ਔਂਦਾ ਹੈ; ਤਾਂ ਉਸ ਦੀ ਅਧੀਨਗੀ ਨੂੰ ਦੇਖ ਕੇ ਉਹ ਓਸ ਨੂੰ ਨਿਰਾਸ ਨਹੀਂ ਮੋੜਿਆ ਕਰਦਾ।
Whosoever is visited by a beggar for alms, impressed by his humility, the donor never turns him away disappointed.
ਬੈਠਤਹੈਜਾਕੈਦੁਆਰਆਸਾਕੈਬਿਡਾਰਸ੍ਵਾਨਅੰਤਕਰੁਨਾਕੈਤੋਰਿਟੂਕਿਤਾਹਿਡਾਰਿਹੈ
ਜਿਸ ਦੇ ਦੁਆਰੇ ਹੋਰਨਾਂ ਆਸਾਂ ਨੂੰ ਤ੍ਯਾਗ ਕੇ ਕੁੱਤਾ ਬੈਠ ਜਾਵੇ ਓੜਕ ਨੂੰ ਦਯਾ ਕਰ ਕੇ ਉਹ ਟੁਕੜਾ ਤੋੜ ਕੇ ਓਸ ਨੂੰ ਪਾ ਹੀ ਦਿਆ ਕਰਦਾ ਹੈ।
Whosoever has a dog coming to his door after discarding all other alternatives, the master of the house out of clemency serves him with a morsel of food.
ਪਾਇਨਕੀਪਨਹੀਰਹਤਪਰਹਰੀਪਰੀਤਾਹੂਕਾਹੂਕਾਜਿਉਠਿਚਲਤਸਮਾਰਿਹੈ
ਪੈਰਾਂ ਦੀ ਜੁੱਤੀ ਪਰੇ ਤ੍ਯਾਗੀ ਪਈ ਰਹਿੰਦੀ ਹੈ ਪਰ ਕਿਸੇ ਕਾਰਜ ਲਈ ਉੱਠ ਕੇ ਤੁਰਦਿਆਂ ਹੋਯਾਂ ਤਿਸ ਨੂੰ ਭੀ ਸਭ ਸੰਭਾਲ ਹੀ ਲੈਂਦੇ ਹਨ।
A shoe keeps lying unattended and uncared, but when its owner has to go out on some work, he too takes care of it then and uses it.
ਛਾਡਿਅਹੰਕਾਰਛਾਰਹੋਇਗੁਰਮਾਰਗਮੈਕਬਹੂਕੈਦਇਆਕੈਦਇਆਲਪਗਿਧਾਰਿਹੈ।੪੩੪।
ਤਿਸੀ ਪ੍ਰਕਾਰ ਅਹੰਕਾਰ ਹਉਮੈ ਦੀ ਗਰੂਰੀ ਨੂੰ ਤ੍ਯਾਗ ਕੇ ਜੇਕਰ ਸਤਿਗੁਰਾਂ ਦੇ ਮਾਰਗ ਵਿਖੇ ਧੂਲੀ ਹੋਯਾ ਪਿਆ ਰਹੇ ਤਾਂ ਜ਼ਰੂਰ ਹੀ ਕਦੀ ਕੂ ਉਹ ਭੀ ਦ੍ਯਾਲੂ ਦਇਆ ਕਰ ਕੇ ਚਰਣੀਂ ਪਾ ਹੀ ਲਿਆ ਕਰਦੇ ਹਨ ॥੪੩੪॥
Similarly, he who ever discards his ego and pride and lives in the refuge of the True Guru in utter humility like the dust of His feet, the clement True Guru will definitely shower His benevolence one day and attach him with His feet (He blesses him with