ਪੁਰਖਨਿਪੁੰਸਕਨਜਾਨੇਬਨਿਤਾਬਿਲਾਸਬਾਂਝਕਹਾਜਾਨੇਸੁਖਸੰਤਤਸਨੇਹਕਉ।
ਹੀਜੜਾ ਆਦਮੀ ਬਨਿਤਾ ਬਿਲਾਸ ਇਸਤ੍ਰੀ ਸੰਭੋਗ ਰੂਪ ਗ੍ਰਹਸਥ ਸੁਖ ਨੂੰ ਨਹੀਂ ਜਾਣਦਾ; ਅਤੇ ਸੰਢ ਬੰਧ੍ਯਾ ਇਸਤ੍ਰੀ ਸੰਤਤਿ ਸੰਤਾਨ ਦੇ ਪ੍ਯਾਰ ਦੇ ਸੁਖ ਨੂੰ ਕੀਹ ਜਾਣੇ।
Just as an impotent person does not know what pleasure it is to share a union with a woman, and a barren woman cannot know the love and attachment of children.
ਗਨਿਕਾਸੰਤਾਨਕੋਬਖਾਨਕਹਾਗੋਤਚਾਰਨਾਹਉਪਚਾਰਕਛੁਕੁਸਟੀਕੀਦੇਹਕਉ।
ਵੇਸਵਾ ਦੀ ਸੰਤਾਨ ਦਾ ਕੀਹ ਗੋਤ੍ਰਾਚਾਰ ਬੰਸ ਪ੍ਰਣਾਲੀ ਕੋਈ ਵਰਨਣ ਕਰੇ; ਅਤੇ ਕੋੜ੍ਹੀ ਦੇ ਸਰੀਰ ਦਾ ਕੋਈ ਉਪ੍ਰਾਲਾ ਇਲਾਜ ਕੁਛ ਹੋ ਹੀ ਨਹੀਂ ਸਕਦਾ।
Just as the lineage of the children of a prostitute cannot be defined, and a leper cannot be cured anyway.
ਆਂਧਰੋਨਜਾਨੈਰੂਪਰੰਗਨਦਸਨਛਬਿਜਾਨਤਨਬਹਰੋਪ੍ਰਸੰਨਅਸਪ੍ਰੇਹਕਉ।
ਅੰਨ੍ਹਾ ਆਦਮੀ ਰੂਪ ਰੰਗ ਸੂਰਤ ਸ਼ਕਲ ਤਥਾ ਦਸਨ ਦੰਦਾਂ ਦੀ ਛਬਿ ਉਜਲਤਾ ਭਾਵ; ਸੁੰਦ੍ਰਤਾ ਨਹੀਂ ਜਾਣ ਸਕਦਾ ਅਤੇ ਬੋਲਾ ਪੁਰਖ ਨਹੀਂ ਜਾਣਦਾ ਹੈ ਪ੍ਰਸੰਨਤਾ ਵਾ ਅਪ੍ਰਸੰਨਤਾ ਨੂੰ ਕ੍ਯੋਂਕਿ ਬੋਲੀ ਹੀ ਪ੍ਰਸੰਨਤਾ ਅਪ੍ਰਸੰਨਤਾ ਦਾ ਕਰਣ ਹੈ; ਜਿਸ ਨੂੰ ਉਹ ਸੁਣ ਹੀ ਨਹੀਂ ਸਕਦਾ।
Just as a blind person cannot know the beauty of the face and teeth of a woman and a deaf person cannot feel anyone's anger or happiness since he cannot hear.
ਆਨਦੇਵਸੇਵਕਨਜਾਨੇਗੁਰਦੇਵਸੇਵਜੈਸੇਤਉਜਵਾਸੋਨਹੀਚਾਹਤਹੈਮੇਹਕਉ।੪੪੩।
ਤਿਸੀ ਪ੍ਰਕਾਰ ਹੀ ਹੋਰ ਦੇਵਤਿਆਂ ਦੇ ਸੇਵਕ ਅਰਾਧਨ ਮੰਨਣਹਾਰੇ ਨਹੀਂ ਜਾਣਦੇ ਹਨ ਸਤਿਗੁਰੂ ਦੇਵ ਦੀ ਸੇਵਾ ਨੂੰ ਕਿ ਇਹ ਕੀਹ ਵਸਤੂ ਹੁੰਦੀ ਹੈ ਜਿਸ ਤਰ੍ਹਾਂ ਜ੍ਵਾਹਾਂ ਬੂਟੀ ਮੀਂਹ ਨੂੰ ਨਹੀਂ ਚਾਹਿਆ ਕਰਦੀ ਤੀਕੂੰ ਹੀ ਇਨਾਂ ਨੂੰ ਸਤਿਗੁਰਾਂ ਦੀ ਸੇਵਾ ਨਹੀਂ ਭਾਇਆ ਕਰਦੀ ॥੪੪੩॥
Similarly, a devotee and follower of other gods and goddesses, cannot know the celestial bliss of service of true and perfect Guru. Just as camel-thorn (Alhagi maurorum) resents rain. (443)