ਮਾਨਸਰਤਿਆਗਿਆਨਸਰਜਾਇਬੈਠੇਹੰਸੁਖਾਇਜਲਜੰਤਹੰਸਬੰਸਹਿਲਜਾਵਈ।
ਮਾਨ ਸਰੋਵਰ ਨੂੰ ਤ੍ਯਾਗ ਕੇ ਜੇਕਰ ਹੰਸ ਹੋਰਸ ਸਰ ਉਰ ਜਾ ਬੈਠੇ ਤਾਂ ਜੀਕੂੰ ਜਲ ਜੰਤੂਆਂ ਪੁੰਗੇ ਡੱਡੀਆਂ ਨੂੰ ਖਾ ਖਾ ਕੇ ਹੰਸਾਂ ਦੀ ਬੰਸ ਨੂੰ ਹੀ ਲੱਜਿਤ ਕਰਿਆ ਕਰਦਾ ਹੈ ਏਕੂੰ ਹੀ ਹੋ ਕੇ ਗੁਰ ਸਿੱਖ ਜੇਕਰ ਹੋਰ ਦੇਵ ਸਥਾਨਾਂ ਵਿਖੇ ਜਾ ਕੇ ਉਥੋਂ ਦੇ ਮੂਰਤੀ ਪਖਾਲ ਧੋਨ ਰੂਪ ਅੰਮ੍ਰਿਤ ਆਦਿ ਲਈ ਤਲੀਆਂ ਟੱਡਦਾ ਫਿਰੇ ਤਾਂਉਹ ਮਾਨੋਂ ਸਿੱਖ ਦੇ ਬੰਸ ਭਰ ਨੂੰ ਹੀਵੱਟਾ ਲਗਾਣ ਹਾਰਾ ਹੈ।
If a swan leaves lake Mansarover and resides in a pond, starts eating living beings from the pond like a heron, he will shame the species of swans.
ਸਲਿਲਬਿਛੋਹਭਏਜੀਅਤਰਹੈਜਉਮੀਨਕਪਟਸਨੇਹਕੈਸਨੇਹੀਨਕਹਾਵਈ।
ਜਲ ਦੇ ਵਿਛੋੜਾ ਹੋਇਆਂ ਜੇਕਰ ਮੱਛੀ ਜੀਉਂਦੀ ਰਹੇ ਤਾਂ ਕਪਟ ਸਨੇਹ ਕਾਰਣ ਉਹ ਸਨੇਹੀ ਜਲ ਦੀ ਪ੍ਰੇਮਣ ਨਹੀਂ ਆਖੀ ਜਾ ਸਕਦੀ।
If a fish survives outside water, then its love for water will be considered false and it would not be called as beloved of water.
ਬਿਨੁਘਨਬੂੰਦਜਉਅਨਤਜਲਪਾਨਕਰੈਚਾਤ੍ਰਿਕਸੰਤਾਨਬਿਖੈਲਛਨੁਲਗਾਵਈ।
ਬਿਨਾਂ ਬੱਦਲ ਦੀ ਬੂੰਦ ਸ੍ਵਾਂਤੀ ਬੂੰਦ ਦੇ ਜੇਕਰ ਹੋਰਸ ਜਲ ਨੂੰ ਪਪੀਹਾ ਪੀਣ ਲਗ ਪਵੇ ਤਾਂ ਉਹ ਪਪੀਹਿਆਂ ਦੀ ਬੰਸ ਵਿਖੇ ਲਾਛਨ ਲਾਂਛਨ ਧੱਬਾ ਲਗਾਵਨ ਵਾਲਾ ਹੁੰਦਾ ਹੈ।
If a rain-bird satiates its thirst with a drop of water other than the swati drop, he would stigmatise his family.
ਚਰਨਕਮਲਅਲਿਗੁਰਸਿਖਮੋਖਹੁਇਆਨਦੇਵਸੇਵਕਹੁਇਮੁਕਤਿਨਪਾਵਈ।੪੬੩।
ਇਸੇ ਪ੍ਰਕਾਰ ਸਤਿਗੁਰਾਂ ਦੇ ਚਰਣ ਰੂਪ ਕਮਲਾਂ ਦਾ ਪ੍ਰੇਮੀ ਭੌਰਾ ਬਣ੍ਯਾ ਰਹਿ ਕੇ ਤਾਂ ਸਿੱਖ ਅਵਸ਼੍ਯ ਮੁਕਤ ਹੋ ਜਾਵੇਗਾ ਪਰ ਹੋਰਨਾਂ ਦੇਵਤਿਆਂ ਦਾ ਸੇਵਕ ਬਣ ਕੇ ਮੰਨਣ ਵਾਲਾ ਹੋ ਕੇ ਕਦਾਚਿਤ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕੇਗਾ ॥੪੬੩॥
A devoted disciple of the True Guru preaches the teachings of the True Guru and achieves emancipation. But a disciple who gives up his love for the True Guru and bows before other gods, self.-made saints and sages and worships them; his love with Guru is