GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 467
Display Settings
ਦੋਇਦਰਪਨਦੇਖੈਏਕਮੈਅਨੇਕਰੂਪਦੋਇਨਾਵਪਾਵਧਰੈਪਹੁਚੈਪਾਰਿਹੈ
ਆਦਮ ਕੱਦ ਦੇ ਦੋ ਸ਼ੀਸ਼ੇ ਆਮੋ ਸਾਮ੍ਹਣੇ ਰੱਖ ਕੇ ਓਨਾਂ ਵਿਚੋਂ ਦੇਖਿਆਂ ਦੇਖਣ ਵਾਲੇ ਨੂੰ ਆਪਣੇ ਬੁੱਤਾਂ ਦੀ ਇਕ ਲੰਮੀ ਦੀ ਲੰਮੀ ਕਿਤਾਰ ਖੜੋਤੀ ਦਿਸ੍ਯਾ ਕਰਦੀ ਹੈ ਪਰ ਇਕੱਲੇ ਸ਼ੀਸ਼ੇ ਵਿਚ ਦੀ ਇਕੱਲੇ ਹੀ ਦਿੱਸੀਦਾ ਹੈ। ਸੋ ਓਸੇ ਅਨੁਭਵ ਨੂੰ ਸਾਮਨੇ ਰੱਖ ਕੇ ਐਸੇ ਆਖ੍ਯਾ ਹੈ ਕਿ ਦੋ ਸ਼ੀਸ਼ਿਆਂ ਵਿਚ ਦੀ ਦੇਖਿਆਂ ਇਕ ਆਪਣੇ ਰੂਪ ਦੇ ਅਨੇਕਾਂ ਰੂਪ ਹੋ ਦਿਸ੍ਯਾ ਕਰਦੇ ਹਨ: ਤੇ ਦੋ ਬੇੜੀਆਂ ਉਪਰ ਪੈਰ ਧਰਿਆਂ ਪਾਰ ਨਹੀਂ ਪਹੁੰਚੀ ਦਾ ਕਿੰਤੂ ਡੁੱਬ ਮਰੀਦਾ ਹੈ।
Just as looking into two or more mirrors placed side by side show more than one image; and placing feet in two boats does not enable one to sail across the river.
ਦੋਇਦਿਸਾਗਹੇਗਹਾਏਸੈਹਾਥਪਾਉਟੂਟੇਦੁਰਾਹੇਦੁਚਿਤਹੋਇਧੂਲਪਗੁਧਾਰਿਹੈ
ਦੁਵੱਲੀ ਫੜਿਆਂ ਫੜਾਇਆਂ ਕਰ ਕੇ ਹੱਥ ਪੈਰ ਹੀ ਟੁੱਟਿਆ ਕਰਦਾ ਹੈ, ਅਤੇ ਦੁਰਸਤੇ ਉਪਰ ਨਿਗ੍ਹਾ ਰਖਿਆਂ ਦੁਚਿੱਤਾ ਹੋ ਕੇ ਭੁਲੇਖੇ ਵਿਚ ਪੈਰ ਪਾਈਦਾ ਵਾਟੋਂ ਭੁੱਲੀ ਦਾ ਹੈ।
Just as the arms or legs are put to risk of breaking when pulled from both sides at the same time; one often errs in selection of the right path at the cross-road.
ਦੋਇਭੂਪਤਾਕੋਗਾਉਪਰਜਾਸੁਖੀਹੋਤਦੋਇਪੁਰਖਨਕੀਕੁਲਾਬਧੂਨਾਰਿਹੈ
ਦੋਹਾਂ ਰਾਜਿਆਂ ਦਾ ਇਕ ਗਾਉਂ ਦੇ ਹੁੰਦਿਆਂ ਤਿਨਾਂ ਦੇ ਪਿੰਡ ਵਿਚ ਪਰਜਾ ਸੁਖੀ ਨਹੀਂ ਹੋਇਆ ਕਰਦੀ ਤੇ ਦੋਹਾਂ ਪੁਰਖਾਂ ਦੀ ਇਸਤ੍ਰੀ ਕੁਲਾਬਧੂ ਕੁਲਵੰਤੀ ਨਾਰ ਨਹੀਂ ਹੁੰਦੀ।
Just as a city if ruled by two kings cannot provide peace and comfort to the subjects, nor can a woman wedded to two men can be sincere and loyal or faithful to either family.
ਗੁਰਸਿਖਹੋਇਆਨਦੇਵਸੇਵਟੇਵਗਹੈਸਹੈਜਮਡੰਡਧ੍ਰਿਗਜੀਵਨੁਸੰਸਾਰਹੈ।੪੬੭।
ਇਸੇ ਪ੍ਰਕਾਰ ਗੁਰੂ ਕਾ ਸਿੱਖ ਹੋ ਕੇ ਜੇਕਰ ਹੋਰਨਾਂ ਦਵਤਿਆਂ ਦੇ ਸੇਵਨ ਆਰਾਧਨ ਦੀ ਟੇਵ ਵਾਦੀ ਰਖੇਗਾ ਤਾਂ ਸੰਸਾਰ ਵਿਚ ਜੀਉਂਦਾ ਹੋਯਾ ਤਾਂ ਨਿੱਤ ਹੀ ਫਿਟਕਾਰ ਲੈਕ ਰਹੂ ਤੇ ਮਰ ਕੇ ਜਮ ਰਾਜ ਦੀ ਕਠਨ ਤੜਨਾ ਨੂੰ ਸਹੇਗਾ ॥੪੬੭॥
Similarly, if a devout Sikh of Guru worships other gods and goddesses to assuage his addiction, what to speak of his liberation, he even bears the punishment of the angels of death. His life is condemned by the world. (467)