ਸੋਈਪਾਰੋਖਾਤਿਗਾਤਿਬਿਬਿਧਿਬਿਕਾਰਹੋਤਸੋਈਪਾਰੋਖਾਤਗਾਤਹੋਇਉਪਚਾਰਹੈ।
ਓਹੋ ਹੀ ਪਾਰਾ ਖਾਧਿਆਂ ਸਰੀਰ ਅੰਦਰ ਅਨੇਕਾਂ ਵਿਕਾਰ ਰੋਗ ਉਪਜ ਪਿਆ ਕਰਦੇ ਹਨ; ਤੇ ਓਹੋ ਹੀ ਪਾਰਾ ਖਾਧਿਆਂ ਸਰੀਰ ਦਾ ਉਪਚਾਰ ਇਲਾਜ ਹੁੰਦਾ ਹੈ, ਭਾਵ ਸਰੀਰ ਦੇ ਰੋਗ ਨਿਵਿਰਤੀ ਦਾ ਕਾਰਣ ਹੁੰਦਾ ਹੈ।
Just as consuming raw mercury produces several ailments in the body but when treated with certain chemicals and purified, can cure many diseases.
ਸੋਈਪਾਰੋਪਰਸਤਕੰਚਨਹਿਸੋਖਲੇਤਸੋਈਪਾਰੋਪਰਸਤਾਂਬੋਕਨਿਕਧਾਰਿਹੈ।
ਓਹੋ ਹੀ ਪਾਰਾ ਪਰਸਿਆਂ ਸੋਨੇ ਨੂੰ ਚੱਟ ਲਿਆ ਕਰਦਾ ਹੈ, ਤੇ ਓਹੋ ਪਾਰਾ ਹੀ ਤਾਂਬੇ ਨੂੰ ਪਰਸਨ ਮਾਤ੍ਰ ਤੇ ਸੋਨਾ ਬਣਾ ਦਿੰਦਾ ਹੈ।
Just as gold placed in raw mercury reacts to lose its identity but when the same chemically reacted mercury mixes with copper becomes gold.
ਸੋਈਪਾਰੋਅਗਹੁਨਹਾਥਨਕੈਗਹਿਓਜਾਇਸੋਈਪਾਰੋਗੁਟਕਾਹੁਇਸਿਧਨਮਸਕਾਰਹੈ।
ਓਹੋ ਪਾਰਾ ਹੀ ਐਡਾ ਚੰਚਲ ਹੈ ਕਿ ਹੱਥ ਨਾਲ ਫੜਿਆ ਨਹੀਂ ਜਾ ਸਕਿਆ ਕਰਦਾ ਤੇ ਓਹੋ ਹੀ ਪਾਰਾ ਜਦ ਗੁਟਕਾ ਗੋਲੀ ਬਣ ਜਾਂਦਾ ਹੈ ਤਾਂ ਸਿੱਧ ਸਰੂਪ ਨਮਸਕਾਰ ਜੋਗ ਹੈ, ਵਾ ਗੋਲੀ ਬਣ ਕੇ ਹੱਥ ਵਿਚ ਆਯਾ ਮਨੁੱਖ ਨੂੰ ਨਮਸਕਾਰ ਜੋਗ ਸਿੱਧ ਬਣਾ ਦਿੰਦਾ ਹੈ।
The mercury that is so unstable and restless that it cannot be held with hands but the same becomes respectable for yogis and sidhs when converted chemically into small tablets.
ਮਾਨਸਜਨਮੁਪਾਇਜੈਸੀਐਸੰਗਤਿਮਿਲੈਤੈਸੀਪਾਵੈਪਦਵੀਪ੍ਰਤਾਪਅਧਿਕਾਰਹੈ।੪੬੯।
ਇਸੇ ਪ੍ਰਕਾਰ ਮਨੁੱਖ ਜਨਮ ਨੂੰ ਪਾ ਕੇ ਜੈਸੀ ਜੈਸੀ ਸੰਗਤ ਮਿਲੇ, ਤਿਸੇ ਤਿਸੇ ਪ੍ਰਕਾਰ ਦੀ ਹੀ ਪਦਵੀ ਦਰਜੇ ਨੂੰ ਅਧਿਕਾਰ ਵਿੱਤ ਅਨੁਸਾਰ ਪ੍ਰਾਪਤ ਹੋਯਾ ਕਰਦਾ ਹੈ ॥੪੬੯॥
Similarly whatever company a person keeps during his life, he attains that capability and status in the world. If he enjoys the congregation of true devotees of the True Guru he achieves salvation by virtue of Guru's teachings. But despite being a discipl