ਜੈਸੇਘਾਮਤੀਖਨਤਪਤਿਅਤਿਬਿਖਮਬੈਸੰਤਰਿਬਿਹੂਨਸਿਧਿਕਰਤਿਨਗ੍ਰਾਸਕਉ।
ਜਿਸ ਤਰ੍ਹਾਂ ਘਾਮ ਧੁੱਪ ਦੇ ਅਤ੍ਯੰਤ ਕਰੜੀ ਤਿੱਖੀ ਅਤੇ ਤੱਤੀ ਹੁੰਦਿਆਂ ਭੀ ਅੱਗ ਬਿਨਾਂ ਓਹ ਗ੍ਰਾਸ ਕਉ ਭੋਜਨ ਨੂੰ ਸਿਧਾਨ ਕਰਤਿ ਨਹੀਂ ਪਕਾ ਸਕਦੀ।
Just as the Sun may be very harsh and hot but one is unable to cook food without fire.
ਜੈਸੇਨਿਸਓਸਕੈਸਜਲਹੋਤਮੇਰਤਿਨਬਿਨੁਜਲਪਾਨਨਨਿਵਾਰਤਪਿਆਸਕਉ।
ਜਿਸ ਤਰ੍ਹਾਂ ਰਾਤ ਸਮੇਂ ਓਸ ਤ੍ਰੇਲ ਨਾਲ ਸੁਮੇਰ ਪਰਬ ਤੋਂ ਲੈ ਤ੍ਰਿਣ ਘਾਹ ਬੂਟ ਪ੍ਰਯੰਤ ਸਭ ਭਿੱਜ ਪੈਂਦੇ ਹਨ, ਪਰ ਐਸੀ ਤ੍ਰੇਲ ਦੇ ਹੁੰਦਿਆਂ ਸੁੰਦਿਆਂ ਭੀ ਉਹ ਪਾਣੀ ਪਤੇ ਬਿਨਾਂ ਤ੍ਰੇਹ ਨੂੰ ਨਹੀਂ ਬੁਝਾ ਸਕ੍ਯਾ ਕਰਦੀ।
Just as dew drenches mountains and hay at night but without drinking water, that dew cannot satiate anyone's thirst.
ਜੈਸੇਹੀਗ੍ਰੀਖਮਰੁਤਪ੍ਰਗਟੈਪ੍ਰਸੇਦਅੰਗਮਿਟਤਨਫੂਕੇਬਿਨੁਪਵਨੁਪ੍ਰਗਾਸਕਉ।
ਜਿਸ ਤਰ੍ਹਾਂ ਹੁਨਾਲੇ ਦੀ ਰੁੱਤਿ ਵਿਖੇ ਅੰਗ ਸਰੀਰ ਉਪਰ ਪਸੀਨਾ ਮੁੜ੍ਹਕਾ ਹੀ ਮੁੜ੍ਹਕਾ ਪ੍ਰਗਟ ਹੋਯਾ ਕਰਦਾ ਹੈ ਤਾਂ ਬਿਨਾਂ ਪੌਣ ਪ੍ਰਗਾਸ ਕੀਤਿਆਂ ਪੱਖਾ ਝੱਲਿਆਂ ਦੇ ਫੂਕਾਂ ਮਾਰਿਆਂ ਨਹੀਂ ਮਿਟਿਆ ਸੁੱਕਿਆ ਕਰਦਾ।
Just as body perspires during summer season that cannot be dried by blowing at it. Fanning alone dries it and gives comfort.
ਤੈਸੇਆਵਾਗੌਨਨਮਿਟਤਨਆਨਦੇਵਸੇਵਗੁਰਮੁਖਪਾਵੈਨਿਜਪਦਕੇਨਿਵਾਸਕਉ।੪੭੧।
ਤਿਸੀ ਪ੍ਰਕਾਰ ਆਨ ਦੇਵਾਂ ਦੇ ਸੇਵਨ ਕਰ ਕੇ ਆਵਾਗਵਨ ਜਨਮ ਮਰਣ ਕਦੀ ਨਹੀਂ ਮਿਟੇਗਾ ਕੇਵਲ ਗੁਰਮੁਖ ਬਣ ਕੇ ਹੀ, ਵਾ ਗੁਰੂਮੁਖ ਦ੍ਵਾਰੇ ਹੀ ਆਤਮ ਪਦ ਵਿਖੇ ਇਸਥਿਤੀ ਸੋਖ ਨੂੰ ਪ੍ਰਾਪਤ ਕਰ ਸਕਦਾ ਹੈ ॥੪੭੧॥
Similarly, serving gods cannot emancipate one from repeated births and deaths. One can achieve the higher spiritual state by becoming an obedient disciple of the True Guru. (471)