GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 472
Display Settings
ਆਂਬਨਕੀਸਧਰਕਤਮਿਟਤਆਂਬਲੀਖਾਏਪਿਤਾਕੋਪਿਆਰਪਰੋਸੀਪਹਿਪਾਈਐ
ਅੰਬ ਖਾਣ ਦੀ ਸੱਧਰ ਸਿੱਕ ਆਂਬਲੀ ਅੰਬਾਕੜੀ ਵਾ ਇੰਬਲੀ ਖਾਧਿਆਂ ਨਹੀਂ ਮਿਟ੍ਯਾ ਕਰਦੀ, ਤੇ ਪਿਤਾ ਵਾਲਾ ਪਿਆਰ ਪੜੌਸੀ ਪਾਸੋਂ ਨਹੀਂ ਮਿਲ੍ਯਾ ਕਰਦਾ।
How can the desire of eating ripe mango be satiated by eating raw mango? One cannot receive father-like love from one's neighbour.
ਸਾਗਰਕੀਨਿਧਿਕਤਪਾਈਅਤਪੋਖਰਸੈਦਿਨਕਰਿਸਰਿਦੀਪਜੋਤਿਪੁਜਾਈਐ
ਸਮੁੰਦਰ ਦੀ ਮਣੀਆਂ ਰਤਨ ਰੂਪ ਵਿਭੂਤੀ ਛਪੜ ਵਿਚੋਂ ਕਿਸੇ ਪ੍ਰਕਾਰ ਪ੍ਰਾਪਤ ਹੋ ਸਕੇ, ਅਤੇ ਸੂਰਜ ਦੀ ਬ੍ਰੋਬਰੀ ਨੂੰ ਦੀਵੇ ਦੀ ਲਾਟ ਕੀਕੁਨ ਪੁਗ ਸਕੇ।
How can one find the wealth of oceans from small ponds? nor can the light of a beacon reach the brightness of the Sun.
ਇੰਦ੍ਰਬਰਖਾਸਮਾਨਪੁਜਸਕੂਪਜਲਚੰਦਨਸੁਬਾਸਪਲਾਸਮਹਿਕਾਈਐ
ਬਦਲ ਦੀ ਬਰਖਾ ਦੇ ਬਰਾਬਰ ਖੂਹ ਦਾ ਜਲ ਨਹੀਂ ਪੁਜ ਸਕਦਾ ਤੇ ਚੰਨਣ ਦੀ ਸੁਗੰਧੀ ਛਿਛਰੇ ਵਿਚੋਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ।
The water of well cannot reach the water that comes down from the clouds in the form of rain nor can Butea frondosa tree spread fragrance like sandalwood.
ਸ੍ਰੀਗੁਰਦਇਆਲਕੀਦਇਆਆਨਦੇਵਮੈਜਉਖੰਡਬ੍ਰਹਮੰਡਉਦੈਅਸਤਲਉਧਾਈਐ।੪੭੨।
ਸ੍ਰੀ ਗੁਰ ਦਇਆਲੂ ਵਾਲੀ ਦਿਆਲੁਤਾ ਹੋਰਨਾਂ ਦੇਵਤਿਆਂ ਦੇ ਸੇਵਨ ਵਿਖੇ ਨਹੀਂ, ਚਾਹੇ ਖੰਡਾਂ ਬ੍ਰਹਮੰਡਾਂ ਵਿਖੇ, ਵਾ ਉਦੇ ਅਸਤ ਪ੍ਰਯੰਤ ਧੁਰ ਸਿਰਿਓਂ ਧੁਰ ਸਿਰੇ ਤਕ ਸੰਸਾਰ ਭਰ ਨੂੰ ਹੀ ਗਾਹ ਮਾਰੀਏ ਭਟਕ ਮਰੀਏ ॥੪੭੨॥
Similarly, no god or goddess can have the amount of kindness that the clement True Guru showers on His Sikhs. One may wander in realms and regions from East to West in search of it. (472)