GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 477
Display Settings
ਜੈਸੇਮ੍ਰਿਗਰਾਜਤਨਜੰਬੁਕਅਧੀਨਹੋਤਖਗਪਤਸੁਤਜਾਇਜੁਹਾਰਤਕਾਗਹੈ
ਜਿਸ ਭਾਂਤ ਮ੍ਰਿਗਰਾਜ ਤਨੁ ਸ਼ੇਰ ਦਾ ਬੱਚਾ ਗਿਦੜ ਦੇ ਅਧੀਨ ਹੋਵੇ, ਤੇ ਗਰੁੜ ਦਾ ਬੱਚਾ ਜਾ ਕੇ ਕਾਂ ਨੂੰ ਮੱਥਾ ਟੇਕਦਾ ਹੋਵੇ,
Just as a cub becomes subservient to a jackal or a Garud (Ardea argala) bows to a crow.
ਜੈਸੇਰਾਹਕੇਤਬਸਗ੍ਰਿਹਨਮੈਸੁਰਿਤਰਸੋਭਅਰਕਬਨਰਵਿਸਸਿਲਾਗਿਹੈ
ਜਿਸ ਤਰ੍ਹਾਂ ਰਾਹੂ ਕੇਤੂ ਦੇ ਘਰਾਂ ਅੰਦਰ ਸੂਰਜ ਚੰਦ ਦਾ ਨਿਵਾਸ ਤੇ ਕਲਪ ਬਿਰਛ ਦਾ ਅੱਕਾਂ ਦੇ ਜੰਗਲ ਵਿਚ ਲਗਨਾ ਸੋਭਦਾ ਨਹੀਂ ਹੈ, ਵਾ ਚੰਗਾ ਨਹੀਂ ਲਗਦਾ ਹੈ,
Just as Sun and Moon resides in the houses of Rahu and Ketu (the two unfriendly mythological demons), or Kalapbrichh the all giving tree of heavens does not fit into the jungle of Calotropis procera.
ਜੈਸੇਕਾਮਧੇਨਸੁਤਸੂਕਰੀਸਥਨਪਾਨਐਰਾਪਤਸੁਤਗਰਧਬਅਗ੍ਰਭਾਗਹੈ
ਜਿਸ ਤਰ੍ਹਾਂ ਕਾਮ ਧੇਨੂ ਦਾ ਪੁੱਤ ਵੱਛਾ ਸੂਰੀ ਦੇ ਥਨ ਪੀਵੇ ਤੇ ਇੰਦ੍ਰ ਦੇ ਐਰਾਪਤਿ ਹਾਥੀ ਦਾ ਬੱਚਾ ਖੋਤੀ ਦੇ ਅਗੇ ਪਵੇ, ਓਸ ਤੋਂ ਪ੍ਯਾਰ ਨਾਲ ਚਟਵਾਵੇ ਇਹ ਗੱਲਾਂ ਨਹੀਂ ਚੰਗੀਆਂ ਲਗਦੀਆਂ,
Just as a calf of ever milk-yielding cow (Kamdhenu) sucks the teats of a she pig, or the young one of Airawat the elephant of god Inder keeps bowing before a donkey.
ਤੈਸੇਗੁਰਸਿਖਸੁਤਆਨਦੇਵਸੇਵਕਹੁਇਨਿਹਫਲਜਨਮੁਜਿਉਬੰਸਮੈਬਜਾਗਿਹੈ।੪੭੭।
ਤਿਸੇ ਪ੍ਰਕਾਰ ਹੀ ਗੁਰੂ ਕੇ ਸਿੱਖ ਦਾ ਪੁਤ੍ਰ ਭੀ ਜੇਕਰ ਆਨ ਦੇਵਤਿਆਂ ਦਾ ਸੇਵਕ ਬਣ ਜਾਵੇ ਤਾਂ ਓਸ ਦਾ ਜਨਮ ਹੀ ਨਿਹਫਲ ਅਜਾਈਂ ਜਾਂਦਾ ਸਮਝਨਾ ਉਹ ਬੰਸ ਵਿਚ ਬਜਾਗਿ ਬੱਜ ਕਲੰਕ ਵਾਕੂੰ ਹੀ ਹੁੰਦਾ ਹੈ ॥੪੭੭॥
Similarly, if son of a Guru's Sikh starts worshipping gods and goddesses, his human birth would be a failure just as a son of two fathers would be in a respectable family. (477)