ਪੁਰਜੇਪੁਰਜੇਤਨਹ੍ਵੈਰਨਮੈਦੁਖੁਤੋਮਨਮੈਮੁਖਤੇਨਕਹੈ॥੧੮੧੭॥
ਰਣ-ਭੂਮੀ ਵਿਚ ਸ਼ਰੀਰ ਟੋਟੇ ਹੋ ਕੇ ਡਿਗ ਰਹੇ ਹਨ (ਪਰ ਜੋ) ਦੁਖ ਉਨ੍ਹਾਂ ਦੇ ਮਨ ਵਿਚ ਹੈ, ਉਹ ਮੁਖ ਤੋਂ ਨਹੀਂ ਕਹਿੰਦੇ (ਅਰਥਾਤ ਮੂੰਹ ਤੋਂ 'ਹਾਇ' ਦੀ ਆਵਾਜ਼ ਤਕ ਨਹੀਂ ਕਢਦੇ) ॥੧੮੧੭॥
The bodies have been penetrated and cut into parts, still the warriors are not uttering the word ‘alas’ from their mouths.1817.
ਜੇਭਟਆਇਅਯੋਧਨਮੈਕਰਿਕੋਪਭਿਰੇਨਹਿਸੰਕਿਪਧਾਰੇ॥
ਜੋ ਯੋਧੇ ਰਣ-ਭੂਮੀ ਵਿਚ ਆਇ ਹਨ, ਉਹ ਕ੍ਰੋਧਿਤ ਹੋ ਕੇ ਲੜਦੇ ਹਨ ਅਤੇ ਡਰ ਕੇ ਭਜਦੇ ਨਹੀਂ ਹਨ।
The warriors who fought fearlessly and unhesitatingly in the battlefield and forsaking the attachment for their life, taking their weapons, they clashed with their opponents
ਸਸਤ੍ਰਸੰਭਾਰਿਸਬੈਕਰਮੈਤਨਸਉਹੇਕਰੈਨਹਿਪ੍ਰਾਨਪਿਆਰੇ॥
ਸਾਰਿਆਂ ਸ਼ਸਤ੍ਰਾਂ ਨੂੰ ਹੱਥ ਵਿਚ ਸੰਭਾਲ ਕੇ, ਸ਼ਰੀਰਾਂ ਨੂੰ (ਵੈਰੀ ਦੇ) ਸਾਹਮਣੇ ਕਰਦੇ ਹਨ ਅਤੇ ਪ੍ਰਾਣਾਂ ਨੂੰ ਪਿਆਰਾ ਨਹੀਂ ਕਰਦੇ ਹਨ।
Those who in great fury, fought and died in the battlefield
ਰੋਸਭਰੇਜੋਊਜੂਝਮਰੇਕਬਿਸ੍ਯਾਮਰਰੇਸੁਰਲੋਗਿਸਿਧਾਰੇ॥
ਕ੍ਰੋਧ ਦੇ ਭਰੇ ਹੋਏ ਜੋ ਲੜ ਮੋਏ ਹਨ, ਕਵੀ ਸ਼ਿਆਮ ਕਹਿੰਦੇ ਹਨ (ਉਹ) ਸੁਅਰਗ ਲੋਕ ਨੂੰ ਚਲੇ ਗਏ ਹਨ।
According to the poet, all of them went to abide in heaven
ਤੇਇਹਭਾਤਿਕਹੈਮੁਖਤੇਸੁਰਧਾਮਿਬਸੇਬਡੇਭਾਗਹਮਾਰੇ॥੧੮੧੮॥
ਉਹ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਹਨ ਕਿ (ਅਸੀਂ) ਸੁਅਰਗ ਵਿਚ ਆ ਵਸੇ ਹਾਂ, ਸਾਡੇ ਭਾਗ ਬਹੁਤ ਚੰਗੇ ਹਨ ॥੧੮੧੮॥
They are all considering themselves fortunate because they have attained an abode in heave.1818.
ਏਕਅਯੋਧਨਮੈਭਟਯੌਅਰਿਕੈਬਰਿਕੈਲਰਿਭੂਮਿਪਰੈ॥
ਯੁੱਧ-ਭੂਮੀ ਵਿਚ ਕਈ ਅਜਿਹੇ ਸੂਰਮੇ ਹਨ ਜਿਹੜੇ ਵੈਰੀ ਨਾਲ ਬਲ ਪੂਰਵਕ ਲੜ ਕੇ ਧਰਤੀ ਉਤੇ ਡਿਗੇ ਪਏ ਹਨ।
ਇਕਦੇਖਦਸਾਭਟਆਪਨਕੀਕਬਿਸ੍ਯਾਮਕਹੈਜੀਅਕੋਪਲਰੈ॥
ਇਕ (ਅਜਿਹੇ ਹਨ ਜਿਹੜੇ) ਆਪਣੇ ਸੂਰਮਿਆਂ ਦੀ ਹਾਲਤ ਵੇਖ ਕੇ ਕਵੀ ਸ਼ਿਆਮ ਕਹਿੰਦੇ ਹਨ, ਮਨ ਵਿਚ ਕ੍ਰੋਧ ਕਰ ਕੇ ਲੜ ਰਹੇ ਹਨ।
Some warriors fell on the earth while fighting and someone seeing this plight of the co-warriors, began to fight in great anger
ਤਬਸਸਤ੍ਰਸੰਭਾਰਿਹਕਾਰਿਪਰੈਘਨਸ੍ਯਾਮਸੋਆਇਅਰੈਨਟਰੈ॥
ਤਦ ਸ਼ਸਤ੍ਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤੇ ਹਨ ਅਤੇ ਟਲੇ ਨਹੀਂ ਹਨ।
And holding his weapons and challenging fell upon Krishna
ਤਜਿਸੰਕਲਰੈਰਨਮਾਝਮਰੈਤਤਕਾਲਬਰੰਗਨਜਾਇਬਰੈ॥੧੮੧੯॥
(ਉਹ) ਸੰਸੇ ਨੂੰ ਛਡ ਕੇ ਲੜੇ ਹਨ ਅਤੇ ਰਣ-ਭੂਮੀ ਵਿਚ ਮਰ ਗਏ ਹਨ। (ਉਨ੍ਹਾਂ ਨੂੰ) ਅਪੱਛਰਾਵਾਂ ਨੇ ਜਾ ਕੇ ਤੁਰਤ ਵਰ ਲਿਆ ਹੈ ॥੧੮੧੯॥
The warriors fell as martyrs unhesitatingly and began to wed the heavenly damsels.1819.
ਇਕਜੂਝਿਪਰੈਇਕਦੇਖਿਡਰੈਇਕਤਉਚਿਤਮੈਅਤਿਕੋਪਭਰੈ॥
ਇਕ ਲੜ ਮਰੇ ਹਨ, ਇਕ (ਸਥਿਤੀ ਨੂੰ) ਵੇਖ ਕੇ ਡਰ ਗਏ ਹਨ ਅਤੇ ਇਕਨਾਂ ਦੇ ਚਿਤ ਵਿਚ ਤਾਂ ਬਹੁਤ ਕ੍ਰੋਧ ਭਰ ਗਿਆ ਹੈ।
Someone died, someone fell and someone got infuriated
ਕਹਿਆਪਨੇਆਪਨੇਸਾਰਥੀਸੋਸੁਧਵਾਇਕੈਸ੍ਯੰਦਨਆਇਅਰੈ॥
ਆਪਣੇ ਆਪਣੇ ਰਥਵਾਨਾਂ ਨੂੰ ਕਹਿ ਕੇ ਅਤੇ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ) ਵਿਚ ਆ ਡਟੇ ਹਨ।
The warriors are resisting one another, getting their chariots driven by their charioteers
ਤਲਵਾਰਕਟਾਰਨਸੰਗਲਰੈਅਤਿਸੰਗਰਮੋਨਹਿਸੰਕਧਰੈ॥
(ਉਹ) ਤਲਵਾਰਾਂ, ਕਟਾਰਾਂ (ਆਦਿ ਸ਼ਸਤ੍ਰਾਂ) ਨਾਲ ਬਹੁਤ ਲੜੇ ਹਨ ਅਤੇ ਯੁੱਧ-ਭੂਮੀ ਵਿਚ ਕੋਈ ਡਰ ਨਹੀਂ ਮੰਨਿਆ ਹੈ।
They are fighting fearlessly with their swords and daggers
ਕਬਿਸ੍ਯਾਮਕਹੈਜਦੁਬੀਰਕੇਸਾਮੁਹੇਮਾਰਿਹੀਮਾਰਿਕਰੈਨਟਰੈ॥੧੮੨੦॥
ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ 'ਮਾਰੋ-ਮਾਰੋ' ਪੁਕਾਰਦੇ ਹਨ ਅਤੇ ਟਲਦੇ ਨਹੀਂ ਹਨ ॥੧੮੨੦॥
They are even confronting Krishna fearlessly shouting “kill, kill”.1820.
ਜਬਯੌਭਟਆਵਤਸ੍ਰੀਹਰਿਸਾਮੁਹੇਤਉਸਬਹੀਪ੍ਰਭਸਸਤ੍ਰਸੰਭਾਰੇ॥
ਜਦ ਇਸ ਤਰ੍ਹਾਂ ਸੂਰਮੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਸਾਰੇ ਸ਼ਸਤ੍ਰ ਸੰਭਾਲ ਲੈਂਦੇ ਹਨ।
ਕੋਪਬਢਾਇਚਿਤੈਤਿਨਕਉਇਕਬਾਰਹੀਬੈਰਨਕੇਤਨਝਾਰੇ॥
ਉਨ੍ਹਾਂ ਨੂੰ ਵੇਖ ਕੇ ਕ੍ਰੋਧ ਨੂੰ ਵਧਾ ਲੈਂਦੇ ਹਨ ਅਤੇ ਇਕੋ ਵਾਰ (ਸ਼ਸਤ੍ਰਾਂ ਨੂੰ) ਵੈਰੀਆਂ ਦੇ ਸ਼ਰੀਰਾਂ ਉਤੇ ਛਡ ਦਿੰਦੇ ਹਨ।
Seeing the warriors coming in front of him, Krishna held his weapons and getting enraed, he showered arrows on the enemies
ਏਕਹਨੇਅਰਿਪਾਇਨਸੋਇਕਦਾਇਨਸੋਗਹਿਭੂਮਿਪਛਾਰੇ॥
ਇਕਨਾਂ (ਵੈਰੀਆਂ ਨੂੰ) ਪੈਰਾਂ ਨਾਲ ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਦਾਉ ਨਾਲ ਪਕੜ ਕੇ ਭੂਮੀ ਉਤੇ ਪਟਕਾ ਮਾਰਿਆ ਹੈ।
He crushed some of them under his feet and knocked down some others catching them his hands
ਤਾਹੀਸਮੈਤਿਹਆਹਵਮੈਬਹੁਸੂਰਬਿਨਾਕਰਿਪ੍ਰਾਨਨਡਾਰੇ॥੧੮੨੧॥
ਉਸ ਵੇਲੇ ਉਸ ਯੁੱਧ-ਭੂਮੀ ਵਿਚ ਬਹੁਤ ਸੂਰਮਿਆਂ ਨੂੰ ਬਿਨਾ ਪ੍ਰਾਣ ਕਰ ਦਿੱਤਾ ਹੈ ॥੧੮੨੧॥
He made many warriors lifeless in the battlefield.1821.
ਏਕਲਗੇਭਟਘਾਇਨਕੇਤਜਿਦੇਹਕੋਪ੍ਰਾਨਗਏਜਮਕੇਘਰਿ॥
ਕਈ ਸੂਰਮੇ ਘਾਉ ਲਗਣ ਕਾਰਨ ਦੇਹ ਨੂੰ ਛਡ ਕੇ ਪ੍ਰਾਣਾਂ ਨੂੰ ਯਮਰਾਜ ਦੇ ਘਰ ਲੈ ਗਏ ਹਨ।
Many warriors, getting wounded, went to the abode of Yama
ਸੁੰਦਰਅੰਗਸੁਏਕਨਿਕੇਕਬਿਸ੍ਯਾਮਕਹੈਰਹੇਸ੍ਰੋਨਤਸੋਭਰਿ॥
ਕਵੀ ਸ਼ਿਆਮ ਕਹਿੰਦੇ ਹਨ, ਇਕਨਾਂ ਦੇ ਸੁੰਦਰ ਸ਼ਰੀਰ ਲਹੂ ਨਾਲ ਲੱਥ ਪੱਥ ਹੋਏ ਪਏ ਹਨ।
The elegant limbs of many were filled with blood, having their heads chopped
ਏਕਕਬੰਧਫਿਰੈਰਨਮੈਜਿਨਕੇਬ੍ਰਿਜਨਾਇਕਸੀਸਕਟੇਬਰ॥
ਕਈ ਧੜ ਯੁੱਧ-ਭੂਮੀ ਵਿਚ ਫਿਰ ਰਹੇ ਹਨ ਜਿਨ੍ਹਾਂ ਦੇ ਸੁੰਦਰ ਸਿਰ ਸ੍ਰੀ ਕ੍ਰਿਸ਼ਨ ਨੇ ਕਟ ਦਿੱਤੇ ਹਨ।
Many warriors are roaming as headless trunks in the field
ਏਕਸੁਸੰਕਤਿਹ੍ਵੈਚਿਤਮੈਤਜਿਆਹਵਕੋਨ੍ਰਿਪਤੀਰਗਏਡਰਿ॥੧੮੨੨॥
ਕਈ ਇਕ ਮਨ ਵਿਚ ਡਰ ਕੇ ਅਤੇ ਰਣ-ਭੂਮੀ ਨੂੰ ਛਡ ਕੇ ਰਾਜਾ (ਜਰਾਸੰਧ) ਪਾਸ ਚਲੇ ਗਏ ਹਨ ॥੧੮੨੨॥
Many getting afraid of war, forsaking it, reached before the king.1822.
ਭਾਜਿਤਬੈਭਟਆਹਵਤੇਮਿਲਿਭੂਪਪੈਜਾਇਕੈਐਸੇਪੁਕਾਰੇ॥
ਯੁੱਧ-ਭੂਮੀ ਤੋਂ ਉਦੋਂ ਭਜ ਕੇ ਗਏ ਸਾਰੇ ਸੂਰਮੇ ਇਕੱਠੇ ਹੋ ਕੇ ਰਾਜੇ ਪਾਸ ਇਸ ਤਰ੍ਹਾਂ ਪੁਕਾਰਦੇ ਹਨ,
ਜੇਤੇਸੁਬੀਰਪਠੇਤੁਮਰਾਜਗਏਹਰਿਪੈਹਥਿਆਰਸੰਭਾਰੇ॥
ਹੇ ਰਾਜਨ! ਜਿਤਨੇ ਹੀ ਸੂਰਮੇ ਤੁਸੀਂ ਭੇਜੇ ਸਨ, ਉਹ ਸਾਰੇ ਹਥਿਆਰ ਸੰਭਾਲ ਕੇ ਸ੍ਰੀ ਕ੍ਰਿਸ਼ਨ ਉਪਰ ਜਾ ਪਏ ਸਨ।
All the warriors, abandoning the war, reached before the king and said, “o king! all the warriors whom you sent bedecked with weapons,
ਜੀਤਨਕੋਊਸਕੇਤਿਹਕੋਹਮਤੋਸਬਹੀਬਲਕੈਰਨਹਾਰੇ॥
ਪਰ (ਉਨ੍ਹਾਂ ਵਿਚੋਂ) ਕੋਈ ਵੀ ਉਸ ਨੂੰ ਜਿਤ ਨਹੀਂ ਸਕਿਆ ਹੈ। ਅਸੀਂ ਸਾਰੇ ਬਲ ਪੂਰਵਕ (ਯੁੱਧ ਕਰ ਕੇ) ਰਣਭੂਮੀ ਵਿਚ ਹਾਰ ਗਏ ਹਾਂ।
“They have been defeated and none of us had been victorious
ਬਾਨਕਮਾਨਸੁਤਾਨਕੈਪਾਨਿਸਬੈਤਿਨਪ੍ਰਾਨਬਿਨਾਕਰਿਡਾਰੇ॥੧੮੨੩॥
(ਸ੍ਰੀ ਕ੍ਰਿਸ਼ਨ ਨੇ) ਧਨੁਸ਼-ਬਾਣ ਨੂੰ ਹੱਥ ਵਿਚ ਕਸ ਕੇ ਉਨ੍ਹਾਂ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ ॥੧੮੨੩॥
With the discharge of his arrows, he has made all of them lifeless.”1823.
ਇਉਨ੍ਰਿਪਕਉਭਟਬੋਲਕਹੈਹਮਰੀਬਿਨਤੀਪ੍ਰਭਜੂਸੁਨਿਲੀਜੈ॥
ਰਾਜਾ (ਜਰਾਸੰਧ) ਨੂੰ ਯੋਧਿਆਂ ਨੇ ਇਸ ਤਰ੍ਹਾਂ ਬੋਲ ਕੇ ਕਿਹਾ, ਹੇ ਸੁਆਮੀ! ਸਾਡੀ ਬੇਨਤੀ ਸੁਣ ਲਵੋ।
The warriors said like this to the king, “O King! listen to our request
ਆਹਵਮੰਤ੍ਰਨਸਉਪਚਲੋਗ੍ਰਹਿਕੋਸਿਗਰੇਪੁਰਕੋਸੁਖਦੀਜੈ॥
ਯੁੱਧ (ਦੀ ਵਿਵਸਥਾ) ਮੰਤਰੀਆਂ ਨੂੰ ਸੌਂਪ ਕੇ ਘਰ ਨੂੰ ਚਲੋ ਅਤੇ ਸਾਰੇ ਨਗਰ ਨੂੰ ਸੁਖ ਦਿਓ।
Return to your home, authorizing the ministers for the conduct of war, and bestow comfort on all the citizens
ਆਜਲਉਲਾਜਰਹੀਰਨਮੈਸਮਜੁਧੁਭਯੋਅਜੋਬੀਰਨਛੀਜੈ॥
ਹੁਣ ਤਕ ਤਾਂ ਯੁੱਧ ਵਿਚ ਲਾਜ ਰਹੀ ਹੈ (ਕਿਉਂਕਿ ਹਾਲਾਂ ਤਕ) ਬਰਾਬਰ ਦਾ ਯੁੱਧ ਹੋਇਆ ਹੈ ਅਤੇ ਅਜੇ (ਚੋਣਵੇਂ) ਸੂਰਮੇ ਮੋਏ ਨਹੀਂ ਹਨ।
“Your honour has remained there till today and you have not confronted Krishna
ਸ੍ਯਾਮਤੇਜੁਧਕੀਸ੍ਯਾਮਭਨੈਸੁਪਨੇਹੂਮੈਜੀਤਕੀਆਸਨਕੀਜੈ॥੧੮੨੪॥
(ਕਵੀ) ਸ਼ਿਆਮ ਕਹਿੰਦੇ ਹਨ, (ਉਨ੍ਹਾਂ ਯੋਧਿਆਂ ਨੇ ਰਾਜੇ ਨੂੰ ਦਸਿਆ) ਕਿ ਸ਼ਿਆਮ ਕੋਲੋਂ ਯੁੱਧ ਜਿਤਣ ਦੀ ਆਸ ਸੁਪਨੇ ਵਿਚ ਵੀ ਨਾ ਕਰੋ ॥੧੮੨੪॥
We cannot hope for victory even in our dream while fighting with Krishna.”1824.
ਦੋਹਰਾ॥
ਦੋਹਰਾ:
DOHRA
ਜਰਾਸੰਧਿਏਬਚਨਸੁਨਿਰਿਸਿਕਰਿਬੋਲਿਯੋਬੈਨ॥
ਰਾਜਾ ਜਰਾਸੰਧ ਇਹ ਬਚਨ ਸੁਣ ਕੇ ਕ੍ਰੋਧਿਤ ਹੋ ਕੇ ਬਚਨ ਬੋਲਣ ਲਗਿਆ
ਸਕਲਸੁਭਟਹਰਿਕਟਿਕਕੈਪਠਵੋਂਜਮਕੇਐਨਿ॥੧੮੨੫॥
ਕਿ ਸ੍ਰੀ ਕ੍ਰਿਸ਼ਨ ਦੀ ਸੈਨਾ ਦੇ ਸਾਰੇ ਯੋਧੇ (ਮੈਂ) ਯਮਰਾਜ ਦੇ ਘਰ ਭੇਜ ਦਿਆਂਗਾ ॥੧੮੨੫॥
Hearing these words, Jarasandh became angry and said, “I shall dispatch all the warriors of Krishna’s army to the abode of Yama.1825.
ਸਵੈਯਾ॥
ਸਵੈਯਾ:
SWAYYA
ਕਾਭਯੋਜੋਮਘਵਾਬਲਵੰਡਹੈਆਜਹਉਤਾਹੀਸੋਜੁਧੁਮਚੈਹੋਂ॥
ਕੀ ਹੋਇਆ ਜੇ ਇੰਦਰ ਬਲਵਾਨ ਹੈ, ਅਜ ਮੈਂ ਉਸ ਨਾਲ ਯੁੱਧ ਮਚਾਵਾਂਗਾ।
“If even Indra comes today with full force, I shall fight also with him
ਭਾਨੁਪ੍ਰਚੰਡਕਹਾਵਤਹੈਹਨਿਤਾਹੀਕੋਹਉਜਮਧਾਮਿਪਠੈਹੋਂ॥
ਸੂਰਜ ਵੀ (ਆਪਣੇ ਆਪ ਨੂੰ) ਪ੍ਰਚੰਡ (ਤੇਜ ਵਾਲਾ) ਅਖਵਾਉਂਦਾ ਹੈ, ਉਸ ਨੂੰ ਵੀ ਮਾਰ ਕੇ ਮੈਂ ਯਮਰਾਜ ਦੇ ਘਰ ਭੇਜ ਦਿਆਂਗਾ।
Surya considers himself very powerful, I shall fight also with him and dispatch him to the abode of Yama
ਅਉਜੁਕਹਾਸਿਵਮੋਬਲੁਹੈਮਰਿਹੈਪਲਮੈਜਬਕੋਪਬਢੈਹੋਂ॥
ਹੋਰ ਜੋ ਕਿਹਾ ਜਾਂਦਾ ਹੈ ਕਿ ਸ਼ਿਵ ਵਿਚ ਬਲ ਹੈ, (ਪਰ) ਮੈਂ ਕ੍ਰੋਧ ਵਧਾਵਾਂਗਾ (ਤਾਂ ਉਹ ਵੀ) ਪਲ ਵਿਚ ਮਰ ਜਾਵੇਗਾ।
“The powerful Shiva will also be destroyed before my fury
ਪਉਰਖਰਾਖਤਹਉਇਤਨੋਕਹਾਭੂਪਹ੍ਵੈਗੂਜਰਤੇਭਜਿਜੈਹੋਂ॥੧੮੨੬॥
ਮੈਂ (ਆਪਣੇ ਵਿਚ) ਇਤਨੀ ਸ਼ਕਤੀ ਰਖਦਾ ਹਾਂ, ਕੀਹ ਰਾਜਾ ਹੋ ਕੇ ਮੈਂ ਗਵਾਲੇ (ਕ੍ਰਿਸ਼ਨ) ਕੋਲੋਂ ਭਜ ਜਾਵਾਂਗਾ ॥੧੮੨੬॥
I have so much strength, then should I, a king, run away now before a milkman?”1826.
ਇਉਕਹਿਕੈਮਨਿਕੋਪਭਰਿਓਚਤੁਰੰਗਚਮੂੰਜੁਹੁਤੀਸੁਬੁਲਾਈ॥
ਇਸ ਤਰ੍ਹਾਂ ਕਹਿ ਕੇ ਮਨ ਵਿਚ ਕ੍ਰੋਧ ਭਰ ਲਿਆ ਅਤੇ ਜੋ ਚਤੁਰੰਗਨੀ ਸੈਨਾ ਸੀ, ਉਸ ਨੂੰ ਬੁਲਾ ਲਿਆ।
Saying thus, the king in great anger addressed the four divisions of his army
ਆਇਹੈਸਸਤ੍ਰਸੰਭਾਰਿਸਬੈਸੰਗਸ੍ਯਾਮਮਚਾਵਨਕਾਜਲਰਾਈ॥
ਉਹ ਸਾਰੇ ਸ੍ਰੀ ਕ੍ਰਿਸ਼ਨ ਨਾਲ ਲੜਾਈ ਕਰਨ ਲਈ ਸ਼ਸਤ੍ਰ ਧਾਰਨ ਕਰ ਕੇ ਆ ਗਏ।
The whole army got ready to fight with Krishna, holding the weapons
ਛਤ੍ਰਤਨਾਇਕੈਪੀਛੇਚਲਿਯੋਨ੍ਰਿਪਸੈਨਸਬੈਤਿਹਆਗੇਸਿਧਾਈ॥
ਛੱਤਰ ਤਣਵਾ ਕੇ ਰਾਜਾ ਪਿਛੇ ਚਲਿਆ ਹੈ ਅਤੇ ਸਾਰੀ ਸੈਨਾ ਨੂੰ ਅਗੇ ਤੋਰ ਦਿੱਤਾ ਹੈ।
The army moved in front and the king followed it
ਮਾਨਹੁਪਾਵਸਕੀਰਿਤੁਮੈਘਨਘੋਰਘਟਾਘੁਰਕੈਉਮਡਾਈ॥੧੮੨੭॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਰਖਾ ਰੁਤ ਵਿਚ ਘਨਘੋਰ ਘਟਾਵਾਂ ਗਜਦੀਆਂ ਹੋਈਆਂ ਉਮਡ ਪਈਆਂ ਹੋਣ ॥੧੮੨੭॥
This spectacle appeared like the thick clouds rushing forward in rainy season.1827.
ਭੂਪਬਾਚਹਰਿਸੋ॥
ਰਾਜੇ ਨੇ ਕ੍ਰਿਸ਼ਨ ਨੂੰ ਕਿਹਾ:
Speech of the king addressed to Krishna:
ਦੋਹਰਾ॥
ਦੋਹਰਾ:
DOHRA
ਭੂਪਤਬੈਹਰਿਹੇਰਿਕੈਐਸੋਕਹਿਓਸੁਨਾਇ॥
ਰਾਜਾ (ਜਰਾਸੰਧ) ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਸੁਣਾ ਕੇ ਕਿਹਾ-
ਤੂੰਗੁਆਰਛਤ੍ਰੀਨਸੋਜੂਝਕਰੈਗੋਆਇ॥੧੮੨੮॥
ਤੂੰ ਗਵਾਲਾ ਹੋ ਕੇ ਛਤ੍ਰੀਆਂ ਨਾਲ ਆ ਕੇ ਯੁੱਧ ਕਰੇਂਗਾ ॥੧੮੨੮॥
Then looking at Krishna, the king said, “How will you fight with Kshatriyas being only a milkman?”1828.
ਕ੍ਰਿਸਨਬਾਚਨ੍ਰਿਪਸੋ॥
ਕ੍ਰਿਸ਼ਨ ਨੇ ਰਾਜੇ ਨੂੰ ਕਿਹਾ:
Speech of Krishna addressed to the king:
ਸਵੈਯਾ॥
ਸਵੈਯਾ:
SWAYYA
ਛਤ੍ਰੀਕਹਾਵਤਆਪਨਕੋਭਜਿਹੋਤਬਹੀਜਬਜੁਧਮਚੈਹੋਂ॥
(ਤੂੰ) ਆਪਣੇ ਆਪ ਨੂੰ ਛਤ੍ਰੀ ਅਖਵਾਉਂਦਾ ਹੈ, ਪਰ ਜਦੋਂ (ਮੈਂ) ਯੁੱਧ ਮਚਾਵਾਂਗਾ, ਉਦੋਂ ਹੀ ਭਜ ਜਾਏਂਗਾ।
“You call yourself a Kshatrya, I shall wage a war with you and you will run away