ਮਾਰਿਹਰਉਲਭਜਾਇਦਏਨ੍ਰਿਪਗੋਲਕੇਮਧਿਪਰਿਯੋਤਬਧਾਯੋ॥
ਮੂਹਰਲੀ ਸੈਨਾ ਨੂੰ ਮਾਰ ਕੇ ਭਜਾ ਦਿੱਤਾ ਹੈ ਅਤੇ ਰਾਜਾ ਵਿਯੂਹ (ਚੱਕਰ) ਵਿਚ ਘਿਰਨੋ ਭਜ ਨਿਕਲਿਆ ਹੈ।
He fell upon the group of kings and with his plough, caused all of them to run away
ਏਕਕੀਏਸੁਰਥੀਬਿਰਥੀਅਰਿਏਕਨਕੋਬਹੁਘਾਇਨਘਾਯੋ॥
ਇਕਨਾਂ ਰਥਾਂ ਵਾਲਿਆਂ ਨੂੰ ਬਿਨਾ ਰਥਾਂ ਦੇ ਕਰ ਦਿੱਤਾ ਹੈ ਅਤੇ ਇਕਨਾਂ ਨੂੰ ਬਹੁਤ ਘਾਉ ਲਗਾਏ ਹਨ।
ਸ੍ਯਾਮਭਨੈਸਬਸੂਰਨਕੋਇਹਭਾਤਿਹਲੀਪੁਰੁਖਤਦਿਖਾਯੋ॥੧੮੩੫॥
(ਕਵੀ) ਸ਼ਿਆਮ ਕਹਿੰਦੇ ਹਨ, ਬਲਰਾਮ ਨੇ ਸਾਰਿਆਂ ਸੂਰਮਿਆਂ ਨੂੰ (ਆਪਣੀ) ਇਸ ਤਰ੍ਹਾਂ ਦੀ ਸ਼ੂਰਵੀਰਤਾ ਵਿਖਾਈ ਹੈ ॥੧੮੩੫॥
He deprived many chariot-riders of their chariots and wounded ,many of them. The poet Shyam says that in this way Balram exhibited his bravery to the warriours.1835.
ਕ੍ਰੋਧਭਰਿਯੋਰਨਮੈਅਤਿਕ੍ਰੂਰਸੁਪਾਨਕੇਬੀਚਕ੍ਰਿਪਾਨਲੀਏ॥
(ਬਲਰਾਮ ਨੇ) ਕ੍ਰੋਧ ਨਾਲ ਭਰ ਕੇ ਅਤੇ ਰਣ ਵਿਚ ਬਹੁਤ ਭਿਆਨਕ ਰੂਪ ਧਾਰ ਕੇ ਹੱਥ ਵਿਚ ਕ੍ਰਿਪਾਨ ਲਈ ਹੋਈ ਹੈ।
ਅਭਿਮਾਨਸੋਡੋਲਤਹੈਰਨਭੀਤਰਆਨਕੋਆਨਤਹੈਨਹੀਏ॥
ਅਭਿਮਾਨ ਨਾਲ ਰਣ-ਭੂਮੀ ਵਿਚ ਫਿਰ ਰਿਹਾ ਹੈ ਅਤੇ ਹੋਰ ਕਿਸੇ ਨੂੰ ਹਿਰਦੇ ਵਿਚ ਲਿਆਉਂਦਾ ਹੀ ਨਹੀਂ ਹੈ।
Balram is proudly moving in the war-arena, filled with me and taking his sword in his hand, he is not caring for anyone else
ਅਤਿਹੀਰਸਰੁਦ੍ਰਕੇਬੀਚਛਕਿਓਕਬਿਸ੍ਯਾਮਕਹੈਮਦਪਾਨਿਪੀਏ॥
ਰੌਦਰ ਰਸ ਵਿਚ ਇਤਨਾ ਗੜੁਚ ਹੈ, ਸ਼ਿਆਮ ਕਵੀ ਕਹਿੰਦੇ ਹਨ, (ਜਿਵੇਂ) ਸ਼ਰਾਬ ਪੀਤੀ ਹੋਈ ਹੋਵੇ।
ਬਲਭਦ੍ਰਸੰਘਾਰਤਸਤ੍ਰਫਿਰੈਜਮਕੋਸੁਭਯਾਨਕਰੂਪਕੀਏ॥੧੮੩੬॥
ਬਲਰਾਮ ਵੈਰੀਆਂ ਨੂੰ ਸੰਘਾਰਦਾ ਫਿਰਦਾ ਹੈ, ਮਾਨੋ ਯਮਰਾਜ ਦਾ ਭਿਆਨਕ ਰੂਪ ਧਾਰ ਲਿਆ ਹੋਵੇ ॥੧੮੩੬॥
He looks like the one intoxicated with wine and filled with ire and is killing the enemies manifesting himself like the dreadful Yama.1836.
ਸੀਸਕਟੇਅਰਿਬੀਰਨਕੇਅਤਿਹੀਮਨਭੀਤਰਕੋਪਭਰੇਹੈ॥
(ਜਿਨ੍ਹਾਂ) ਵੈਰੀ ਯੋਧਿਆ ਦੇ ਸਿਰ ਕਟੇ ਗਏ ਹਨ, (ਉਹ) ਮਨ ਵਿਚ ਬਹੁਤ ਕ੍ਰੋਧ ਨਾਲ ਭਰੇ ਹੋਏ ਹਨ।
In great fury, the heads of the enemies were cut down
ਕੇਤਨਕੇਪਦਪਾਨਕਟੇਅਰਿਕੇਤਨਕੇਤਨਘਾਇਕਰੇਹੈ॥
ਕਿਤਨਿਆਂ ਦੇ ਹੱਥ ਅਤੇ ਪੈਰ ਕਟੇ ਗਏ ਹਨ ਅਤੇ ਕਿਤਨਿਆਂ ਹੀ ਵੈਰੀਆਂ ਦੇ ਸ਼ਰੀਰਾਂ ਉਤੇ ਘਾਉ ਕੀਤੇ ਗਏ ਹਨ।
The hands and feet of many have been cut and there are wounds on other parts of the body of many warriors
ਜੇਬਲਵੰਡਕਹਾਵਤਹੈਨਿਜਠਉਰਕੋਛਾਡਿਕੈਦਉਰਿਪਰੇਹੈ॥
ਜੋ ਆਪਣੇ ਆਪ ਨੂੰ ਬਲਵਾਨ ਅਖਵਾਉਂਦੇ ਹਨ, (ਉਹ ਵੀ) ਆਪਣੀ ਥਾਂ ਨੂੰ ਛਡ ਕੇ ਭਜ ਗਏ ਹਨ।
ਤੀਰਸਰੀਰਨਬੀਚਲਗੇਭਟਮਾਨਹੁਸੇਹਸਰੂਪਧਰੇਹੈ॥੧੮੩੭॥
ਸੂਰਮਿਆਂ ਦੇ ਸ਼ਰੀਰਾਂ ਵਿਚ ਬਾਣ ਇਸ ਤਰ੍ਹਾਂ ਲਗੇ ਹਨ, ਮਾਨੋ (ਉਨ੍ਹਾਂ ਨੇ) ਸੇਹ ਦਾ ਰੂਪ ਧਾਰਨ ਕਰ ਲਿਆ ਹੋਵੇ ॥੧੮੩੭॥
Those who called themselves as powerful ones have left their places and fled and the warriors inflicted with arrows look like porcupine.1837.
ਇਤਐਸੇਹਲਾਯੁਧਜੁਧਕੀਯੋਉਤਿਸ੍ਰੀਬ੍ਰਿਜਭੂਖਨਕੋਪੁਬਢਾਯੋ॥
ਇਧਰ ਬਲਰਾਮ ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਹੈ ਅਤੇ ਉਧਰ ਸ੍ਰੀ ਕ੍ਰਿਸ਼ਨ ਨੇ (ਮਨ ਵਿਚ) ਕ੍ਰੋਧ ਵਧਾਇਆ ਹੈ।
ਜੋਭਟਸਾਮੁਹਿਆਇਗਯੋਸੋਊਏਕਹੀਬਾਨਸੋਮਾਰਿਗਿਰਾਯੋ॥
ਜੋ ਯੋਧਾ ਸਾਹਮਣੇ ਆ ਗਿਆ, ਉਸ ਨੂੰ ਇਕੋ ਬਾਣ ਨਾਲ ਮਾਰ ਸੁਟਿਆ ਹੈ।
On this side Balram waged war like this and on that side Krishna, getting enraged, knocked down anyone with a single arrow, whoever confronted him
ਅਉਰਜਿਤੇਨ੍ਰਿਪਸੈਨਹੁਤੇਸੁਨਿਮੇਖਬਿਖੈਜਮਧਾਮਿਪਠਾਯੋ॥
ਰਾਜੇ ਦੀ ਹੋਰ ਜਿਤਨੀ ਸੈਨਾ ਸੀ, ਉਸ ਨੂੰ ਅੱਖ ਦੇ ਪਲਕਾਰੇ ਵਿਚ ਯਮਲੋਕ ਭੇਜ ਦਿੱਤਾ ਹੈ।
All the army of the king that was there, he despatched it to the abode of Yama in an instant
ਕਾਹੂੰਨਧੀਰਧਰਿਯੋਚਿਤਮੈਭਜਿਗੈਜਬਸ੍ਯਾਮਇਤੋਰਨਪਾਯੋ॥੧੮੩੮॥
ਕਿਸੇ (ਵੈਰੀ ਯੋਧੇ) ਨੇ ਚਿਤ ਵਿਚ ਧੀਰਜ ਧਾਰਨ ਨਹੀਂ ਕੀਤਾ ਹੈ ਅਤੇ (ਸਭ) ਭਜ ਗਏ ਹਨ ਜਦੋਂ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਯੁੱਧ ਮਚਾਇਆ ਹੈ ॥੧੮੩੮॥
Seeing such a fighting of Krishna, all the enemies, forsaking their endurance, ran away.1838.
ਜੇਭਟਲਾਜਭਰੇਅਤਿਹੀਪ੍ਰਭਕਾਰਜਜਾਨਕੇਕੋਪਬਢਾਏ॥
ਜਿਹੜੇ ਸੂਰਮੇ ਬਹੁਤ ਲਾਜ ਦੇ ਭਰੇ ਹੋਏ ਸਨ, ਉਹ (ਆਪਣੇ) ਸੁਆਮੀ ਦਾ ਕਾਰਜ ਸਮਝ ਕੇ ਕ੍ਰੋਧਿਤ ਹੋ ਗਏ ਹਨ।
ਸੰਕਹਿਤ੍ਯਾਗਅਸੰਕਤਹੁਇਸੁਬਜਾਇਨਿਸਾਨਨਕੋਸਮੁਹਾਏ॥
(ਮਨ ਵਿਚੋਂ) ਸੰਸਾ ਤਿਆਗ ਕੇ ਨਿਸੰਗ ਹੋ ਗਏ ਹਨ ਅਤੇ ਧੌਂਸਿਆਂ ਨੂੰ ਵਜਾਉਂਦੇ ਹੋਏ ਸਾਹਮਣੇ ਆ ਗਏ ਹਨ।
Those warriors who were feeling ashamed, they also now with the object of defeating Krishna, got infuriated and forsaking their hesitation and playing on their war-drums, came in front of him
ਸਾਰੰਗਸ੍ਰੀਬ੍ਰਿਜਨਾਥਲੈਹਾਥਿਸੁਖੈਚਚਢਾਇਕੈਬਾਨਚਲਾਏ॥
ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਧਨੁਸ਼ ਲੈ ਕੇ ਖਿਚ ਕੇ ਬਾਣ ਚਲਾਏ ਹਨ।
ਸ੍ਯਾਮਭਨੈਬਲਬੰਡਬਡੇਸਰਏਕਹੀਏਕਸੋਮਾਰਿਗਿਰਾਏ॥੧੮੩੯॥
(ਕਵੀ) ਸ਼ਿਆਮ ਕਹਿੰਦੇ ਹਨ ਵੱਡੇ ਵੱਡੇ ਬਲਵਾਨ ਸੂਰਮਿਆਂ ਨੂੰ ਇਕ ਇਕ ਬਾਣ ਨਾਲ (ਸ੍ਰੀ ਕ੍ਰਿਸ਼ਨ ਨੇ) ਮਾਰ ਕੇ ਸੁਟ ਦਿੱਤਾ ਹੈ ॥੧੮੩੯॥
Krishna holding his bow in his hand discharged his arrows and he knocked down a hundred enemies with single arrow.1839.
ਚੌਪਈ॥
ਚੌਪਈ:
CHAUPAI
ਜਰਾਸੰਧਿਕੋਦਲੁਹਰਿਮਾਰਿਯੋ॥
ਜਰਾਸੰਧ ਦੀ ਸੈਨਾ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ
ਭੂਪਤਿਕੋਸਬਗਰਬਉਤਾਰਿਯੋ॥
ਅਤੇ ਰਾਜੇ ਦਾ ਸਾਰਾ ਹੰਕਾਰ ਉਤਾਰ ਦਿੱਤਾ ਹੈ।
The army of Jarasandh was knocked down by Krishna and in this way pulverized the pride of the king
ਅਬਿਕਹੈਕਉਨਉਪਾਵਹਿਕਰੋ॥
(ਰਾਜਾ ਮਨ ਵਿਚ ਸੋਚਣ ਲਗਿਆ ਹੈ ਕਿ) ਹੁਣ ਦਸੋ, ਕਿਹੜਾ ਉਪਾ ਕਰਾਂ?
ਰਨਮੈਆਜਜੂਝਹੀਮਰੋ॥੧੮੪੦॥
(ਕੀ) ਅਜ ਰਣ-ਭੂਮੀ ਵਿਚ ਲੜ ਕੇ ਮਰ ਜਾਵਾਂ ॥੧੮੪੦॥
The king thought that then what step should he taken, and how should he die in the war on that day?1840.
ਇਉਚਿਤਿਚਿੰਤਧਨੁਖਕਰਿਗਹਿਯੋ॥
ਚਿਤ ਵਿਚ ਇਸ ਤਰ੍ਹਾਂ ਦੀ ਸੋਚ ਕਰ ਕੇ ਹੱਥ ਵਿਚ ਧਨੁਸ਼ ਫੜ ਲਿਆ
ਪ੍ਰਭਕੈਸੰਗਿਜੂਝਪੁਨਿਚਹਿਯੋ॥
ਅਤੇ ਸ੍ਰੀ ਕ੍ਰਿਸ਼ਨ ਨਾਲ ਫਿਰ ਲੜਨ ਲਈ ਚਾਹਵਾਨ ਹੋ ਗਿਆ ਹੈ।
Thinking thus, he caught hold of his bow in his hand and also thought of fighting with Krishna again
ਪਹਰਿਯੋਕਵਚਸਾਮੁਹੇਧਾਯੋ॥
ਕਵਚ ਧਾਰਨ ਕਰ ਕੇ ਸਾਹਮਣੇ ਆ ਗਿਆ ਹੈ।
ਸ੍ਯਾਮਭਨੈਮਨਿਕੋਪਬਢਾਯੋ॥੧੮੪੧॥
(ਕਵੀ) ਸ਼ਿਆਮ ਕਹਿੰਦੇ ਹਨ, (ਉਸ ਨੇ) ਮਨ ਵਿਚ ਕ੍ਰੋਧ ਵਧਾ ਲਿਆ ਹੈ ॥੧੮੪੧॥
He wore his armour and came in front of Krishna.1841.
ਦੋਹਰਾ॥
ਦੋਹਰਾ:
DOHRA
ਜਰਾਸੰਧਿਰਨਭੂਮਿਮੈਬਾਨਕਮਾਨਚਢਾਇ॥
ਜਰਾਸੰਧ ਨੇ ਰਣ-ਭੂਮੀ ਵਿਚ ਧਨੁਸ਼ ਉਤੇ ਬਾਣ ਚੜ੍ਹਾ ਲਿਆ ਹੈ।
ਸ੍ਯਾਮਭਨੈਤਬਕ੍ਰਿਸਨਸੋਬੋਲਿਯੋਭਉਹਤਨਾਇ॥੧੮੪੨॥
(ਕਵੀ) ਸ਼ਿਆਮ ਕਹਿੰਦੇ ਹਨ, ਤਦ ਸ੍ਰੀ ਕ੍ਰਿਸ਼ਨ ਨੂੰ ਭੌਆਂ ਤਣ ਕੇ ਕਹਿਣ ਲਗਾ ॥੧੮੪੨॥
Jarasandh then taking up his bow and arrows and wearing his crown, said thus to Krishna,1842
ਨ੍ਰਿਪਜਰਾਸੰਧਿਬਾਚਕਾਨ੍ਰਹਸੋ॥
ਰਾਜਾ ਜਰਾਸੰਧ ਨੇ ਕ੍ਰਿਸ਼ਨ ਨੂੰ ਕਿਹਾ:
Speech of Jarasandh addressed to Krishna:
ਸਵੈਯਾ॥
ਸਵੈਯਾ:
SWAYYA
ਜੋਬਲਹੈਤੁਮਮੈਨੰਦਨੰਦਨਸੋਅਬਪਉਰਖਮੋਹਿਦਿਖਈਯੈ॥
ਹੇ ਨੰਦ ਦੇ ਪੁੱਤਰ! ਜੋ ਤੇਰੇ ਵਿਚ ਬਲ ਹੈ, (ਤਾਂ) ਉਹ ਸ਼ੂਰਵੀਰਤਾ ਮੈਨੂੰ ਦਿਖਾ,
“O Krishna! if you have any power and strength, then show it to me
ਠਾਢੋਕਹਾਮੁਹਿਓਰਨਿਹਾਰਤਮਾਰਤਹੋਸਰਭਾਜਿਨਜਈਯੈ॥
ਖੜੋਤਾ ਹੋਇਆ ਮੇਰੇ ਵਲ ਕੀ ਤਕ ਰਿਹਾ ਹੈਂ? (ਮੈਂ) ਬਾਣ ਚਲਾਉਂਦਾ ਹਾਂ, ਭਜ ਨਾ ਜਾਈਂ।
What are you looking at towards me, standing there? I am going to hit you with my arrow, do not run away anywhere
ਕੈਅਬਡਾਰਿਹਥਿਆਰਗਵਾਰਸੰਭਾਰਕੈਮੋਸੰਗਿਜੂਝਮਚਈਯੈ॥
ਹੇ ਗਵਾਲੇ! ਜਾਂ ਤਾਂ ਹੁਣ ਹਥਿਆਰ ਸੁਟ ਦੇ, ਜਾਂ (ਉਨ੍ਹਾਂ ਨੂੰ) ਸੰਭਾਲ ਕੇ ਮੇਰੇ ਨਾਲ ਯੁੱਧ ਮਚਾ।
“O foolish Yadava! surrender yourself otherwise fight with me with great caution
ਕਾਹੇਕਉਪ੍ਰਾਨਤਜੈਰਨਮੈਬਨਮੈਸੁਖਸੋਬਛਗਾਇਚਰਈਯੈ॥੧੮੪੩॥
ਰਣ-ਭੂਮੀ ਵਿਚ ਕਿਸ ਲਈ ਪ੍ਰਾਣ ਤਿਆਗਦਾ ਹੈਂ, ਬਨ ਵਿਚ (ਜਾ ਕੇ) ਸੁਖ ਨਾਲ ਗਊਆਂ ਅਤੇ ਵੱਛੇ ਚਰਾ ॥੧੮੪੩॥
Why do you want to end your life in the war? Go and graze your cows and calves peacefully in the forest.”1843.
ਬ੍ਰਿਜਰਾਜਮਨੈਕਬਿਸ੍ਯਾਮਭਨੈਉਹਭੂਪਕੇਬੈਨਸੁਨੇਜਬਐਸੇ॥
ਕਵੀ ਸ਼ਿਆਮ ਸ੍ਰੀ ਕ੍ਰਿਸ਼ਨ ਦੇ ਮਨ ਦੀ (ਸਥਿਤੀ) ਦਸਦੇ ਹਨ ਜਦੋਂ ਉਨ੍ਹਾਂ ਨੇ ਰਾਜੇ ਦੇ ਅਜਿਹੇ ਬੋਲ ਸੁਣੇ
ਸ੍ਰੀਹਰਿਕੇਉਰਮੈਰਿਸਯੌਪ੍ਰਗਟੀਪਰਸੇਘ੍ਰਿਤਪਾਵਕਤੈਸੇ॥
ਤਾਂ ਸ੍ਰੀ ਕ੍ਰਿਸ਼ਨ ਦੇ ਹਿਰਦੇ ਵਿਚ ਕ੍ਰੋਧ ਇਸ ਤਰ੍ਹਾਂ ਪ੍ਰਗਟ ਹੋਇਆ ਜਿਵੇਂ ਅੱਗ ਘਿਉ ਦਾ ਚਮਚਾ ('ਪਰਸਾ') (ਪਾਣ ਨਾਲ) ਭੜਕਦੀ ਹੈ।
When Krishna heard these words of the king, the anger erupted in his mind like the fire flaming up on putting ghee in it,
ਜਿਉਮ੍ਰਿਗਰਾਜਸ੍ਰਿਗਾਵਲਕੀਕੂਕਸੁਨੇਬਨਿਹੂਕਉਠੇਮਨਵੈਸੇ॥
ਜਿਸ ਤਰ੍ਹਾਂ ਗਿਦੜ ਦੀ ਕੂਕ ਸੁਣ ਕੇ ਬਨ ਵਿਚ ਸ਼ੇਰ ਦਹਾੜ ਉਠਦਾ ਹੈ, ਉਸੇ ਤਰ੍ਹਾਂ (ਦੀ ਹਾਲਤ ਸ੍ਰੀ ਕ੍ਰਿਸ਼ਨ ਦੇ) ਮਨ ਦੀ ਹੋ ਰਹੀ ਹੈ।
ਯੌਅਟਕੀਅਰਿਕੀਬਤੀਯਾਖਟਕੈਪਗਮੈਅਟਿਕੰਟਕਜੈਸੇ॥੧੮੪੪॥
(ਸ੍ਰੀ ਕ੍ਰਿਸ਼ਨ ਨੂੰ) ਵੈਰੀ ਦੀਆਂ ਗੱਲਾਂ ਇੰਜ ਲਗੀਆਂ ਹਨ ਜਿਵੇਂ ਪੈਰ ਵਿਚ ਅਟਨ ਅਥਵਾ ਕੰਡਾ ਚੁਭ ਕੇ ਰੜਕਦਾ ਹੈ ॥੧੮੪੪॥
“O like the lion gets infuriated on hearing the howls of jackals, or like the mind getting angry on thorns being struck into the clothes.1844.
ਕ੍ਰੁਧਤਹ੍ਵੈਬ੍ਰਿਜਰਾਜਇਤੈਸੁਘਨੇਲਖਿਕੈਤਿਹਬਾਨਚਲਾਏ॥
ਇਧਰੋਂ ਸ੍ਰੀ ਕ੍ਰਿਸ਼ਨ ਨੇ ਕ੍ਰੋਧਿਤ ਹੋ ਕੇ, ਉਸ ਨੂੰ ਵੇਖ ਕੇ ਬਹੁਤ ਬਾਣ ਚਲਾਏ ਹਨ।
On this side, Krishna getting infuriated, discharged many arrows
ਕੋਪਿਉਤੇਧਨੁਲੇਤਭਯੋਨ੍ਰਿਪਸ੍ਯਾਮਭਨੈਦੋਊਨੈਨਤਚਾਏ॥
ਕਵੀ ਸ਼ਿਆਮ ਕਹਿੰਦੇ ਹਨ, ਰਾਜੇ ਨੇ ਕ੍ਰੋਧਿਤ ਹੋ ਕੇ ਧਨੁਸ਼ ਪਕੜ ਲਿਆ ਅਤੇ ਦੋਵੇਂ ਅੱਖਾਂ ਤਣ ਲਈਆਂ।
On that side the king in anger, with reddened eyes, took up his bow in his hand
ਜੋਸਰਆਵਤਭਯੋਹਰਿਊਪਰਿਸੋਛਿਨਮੈਸਬਕਾਟਿਗਿਰਾਏ॥
(ਰਾਜਾ ਜਰਾਸੰਧ ਦੇ) ਜੋ ਬਾਣ ਸ੍ਰੀ ਕ੍ਰਿਸ਼ਨ ਉਪਰ ਆਏ, ਉਨ੍ਹਾਂ ਸਾਰਿਆਂ ਨੂੰ ਛਿਣ ਭਰ ਵਿਚ ਕਟ ਕੇ ਸੁਟ ਦਿੱਤਾ।
ਸ੍ਰੀਹਰਿਕੇਸਰਭੂਪਤਿਕੇਤਨਕਉਤਨਕੋਨਹਿਭੇਟਨਪਾਏ॥੧੮੪੫॥
ਸ੍ਰੀ ਕ੍ਰਿਸ਼ਨ ਦੇ ਬਾਣ ਵੀ ਰਾਜੇ ਦੇ ਸ਼ਰੀਰ ਨੂੰ ਤੀਲੇ ਵਾਂਗ ਵੀ ਛੋਹ ਨਾ ਸਕੇ ॥੧੮੪੫॥
The arrows which were coming towards Krishna were intercepted by him and the arrows of Krishna are not even touching the kng.1845.
ਇਤਸੋਨ੍ਰਿਪਜੂਝਿਕਰੈਹਰਿਸਿਉਉਤਤੇਮੁਸਲੀਇਕਬੈਨਸੁਨਾਯੋ॥
ਇਧਰ ਰਾਜਾ ਸ੍ਰੀ ਕ੍ਰਿਸ਼ਨ ਨਾਲ ਯੁੱਧ ਕਰ ਰਿਹਾ ਹੈ ਅਤੇ ਉਧਰੋਂ ਬਲਰਾਮ ਨੇ (ਉਸ ਉਤੇ) ਇਕ ਬੋਲ ਕਸਿਆ ਹੈ,
ਮਾਰਿਬਿਦਾਰਿਦਏਤੁਮਰੇਭਟਤੈਮਨਮੈਨਹੀਨੈਕੁਲਜਾਯੋ॥
(ਹੇ ਜਰਾਸੰਧ ਮੈਂ ਤੇਰੇ) ਕਿਤਨੇ ਹੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ, (ਪਰ) ਤੂੰ ਮਨ ਵਿਚ ਜ਼ਰਾ ਜਿੰਨਾ ਵੀ ਨਹੀਂ ਲਜਾਇਆ।
On this side the king is fighting with Krishna and on that side Balram said to the king, “We have killed your warriors, but still you do not feel ashamed
ਰੇਨ੍ਰਿਪਕਾਹੇਕਉਜੂਝਮਰੈਫਿਰਿਜਾਹੋਘਰੈਲਰਿਕਾਫਲੁਪਾਯੋ॥
ਹੇ ਰਾਜਨ! ਕਿਸ ਲਈ ਲੜ ਕੇ ਮਰਦਾ ਹੈਂ, ਘਰ ਨੂੰ ਪਰਤ ਜਾ, ਲੜਾਈ ਕਰ ਕੇ (ਹੁਣ ਤਕ) ਕੀ ਫਲ ਪਾਇਆ ਹੈ।
“O king! go back to your home, what will you gain by fighting? O king! you are like deer and