GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 481
Display Settings
ਜੈਸੇਤਉਪਤਿਬ੍ਰਿਤਾਪਤਿਬ੍ਰਿਤਿਮੈਸਾਵਧਾਨਤਾਹੀਤੇਗ੍ਰਿਹੇਸੁਰਹੁਇਨਾਇਕਾਕਹਾਵਈ
ਫੇਰ ਜਿਸ ਤਰ੍ਹਾਂ ਪਤਿਬ੍ਰਤਾ ਅਪਣੇ ਪਤਿਬ੍ਰਤ ਧਰਮ ਦੇ ਪਾਲਨ ਵਿਚ ਸਾਵਧਾਨ ਹੁੰਦੀ ਹੈ, ਤਿਸੇ ਕਰ ਕੇ ਹੀ ਉਹ ਘਰ ਦੀ ਮਾਲਕ ਬਣ ਕੇ ਨਾਇਕ ਪ੍ਰਧਾਨ ਮੁਖੀਆ ਕਹਾਇਆ ਕਰਦੀ ਹੈ।
Just as a loyal and faithful wife is ever conscious of fulfilling her wifely obligations, and that makes her the prime person of the family.
ਅਸਨਬਸਨਧਨਧਾਮਕਾਮਨਾਪੁਜਾਵੈਸੋਭਤਿਸਿੰਗਾਰਚਾਰਿਸਿਹਜਾਸਮਾਵਈ
ਭੋਜਨ ਬਸਤ੍ਰ ਧਨ ਦੌਲਤ ਮੰਦਿਰ ਆਦਿ ਵਜੋਂ ਉਸੇ ਦੀਆਂ ਹੀ ਸਭ ਕਾਮਨਾ ਪੁਜ ਆਇਆ ਕਰਦੀਆਂ ਹਨ, ਉਹੀ ਚਾਰ ਸਿਬੰਗਾਰ ਸੁੰਦਰ ਸ਼ਿੰਗਾਰ ਨਾਲ ਸੁਭਾਇਮਾਨ ਹੁੰਦੀ ਹੈ, ਤੇ ਓਹੋ ਹੀ ਮਾਲਕ ਦੀ ਸੇਜਾ ਉਪਰ ਆਰੂਢ ਹੋ ਕੇ ਓਸ ਵਿਖੇ ਸਮਾਯਾਂ ਅਭੇਦ ਹੋਇਆ ਕਰਦੀ ਹੈ।
Her husband fulfils all her needs of bedding, clothing, food, wealth, house and other property, and she in returns embellishes herself to enjoy oneness with her husband on the nuptial bed,
ਸਤਿਗੁਰਸਿਖਨਕਉਰਾਖਤਗ੍ਰਿਹਸਤਮੈਸੰਪਦਾਸਮੂਹਸੁਖਲੁਡੇਤੇਲਡਾਵਈ
ਤਿਸੀ ਪ੍ਰਕਾਰ ਸਤਿਗੁਰੂ ਸਿੱਖਾਂ ਨੂੰ ਗ੍ਰਹਸਥ ਆਸ਼ਰਮ ਵਿਖੇ ਹੀ ਰਖਦੇ ਹੋਏ ਸਮੂਹ ਸੰਪਦਾ ਸਭ ਪ੍ਰਕਾਰ ਦੀ ਵਿਭੂਤੀ ਅਰੁ ਸੁਖ ਉਨ੍ਹਾਂ ਉਪੀਰ ਲੁਡੇ ਦੁਲੌਂਦੇ ਅਤੇ ਓਨ੍ਹਾਂ ਨੂੰ ਲਡੌਂਦੇ ਨਾਨਾ ਪ੍ਰਕਾਰ ਦੇ ਚਮਤਕਾਰੀ ਬਿਲਾਸਾਂ ਨਾਲ ਲਾਡ ਲਡਾਇਆ ਕਰਦੇ ਹਨ।
Similarly, the True Guru keeps His devoted and obedient Sikhs lovingly in their householders life. With the blessings of ambrosial name of the Lord, he reaches the spiritual peace in their family life.
ਅਸਨਬਸਨਧਨਧਾਮਕਾਮਨਾਪਵਿਤ੍ਰਆਨਦੇਵਸੇਵਭਾਉਦੁਤੀਆਮਿਟਾਵਈ।੪੮੧।
ਭਾਵ ਕੀਹ ਕਿ ਭੋਜਨ ਬਸਤ੍ਰ ਧਨ ਪਦਾਰਥ ਅਤੇ ਧਾਮ ਘਰਾਂ ਘਾਟਾਂ ਆਦਿ ਸਬੰਧੀ ਜੋ ਭੀ ਪਵਿਤ੍ਰ ਕਾਮਨਾ ਨਿਰ ਵਿਖਯ ਭਾਵ ਮਨੋਰਥ ਹਨ ਉਹ ਸਭ ਹੀ ਓਨਾਂ ਸਿੱਖਾਂ ਦੇ ਸਤਿਗੁਰੂ ਪੁਰੌਂਦੇ ਹਨ ਤੇ ਇਉਂ ਹੋਰ ਦੇਵ ਸੇਵਾ ਵਲੇ ਦ੍ਵੈਤ ਭਾਵ ਨੂੰ ਓਨਾਂ ਦੇ ਚਿੱਤੋਂ ਮਿਟਾਈ ਰਖਦੇ ਹਨ ॥੪੮੧॥
In the desire of the sacred name, the True Guru blesses His Sikhs with food, bedding, clothing, mansions and other worldly assets. He removes all their duality of serving and following other gods and goddesses. (481)