GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 480
Display Settings
ਮਨਬਚਕ੍ਰਮਕੈਪਤਿਬ੍ਰਤਕਰੈਜਉਨਾਰਿਤਾਹਿਮਨਬਚਕ੍ਰਮਚਾਹਤਭਤਾਰਹੈ
ਮਨ ਬਾਣੀ ਸਰੀਰ ਕਰ ਕੇ ਜੇਕਰ ਇਸਤ੍ਰੀ ਪਤੀਬ੍ਰਤ ਧਰਮ ਦਾ ਪਾਲਨ ਕਰੇ ਤਾਂ ਓਸ ਇਸਤ੍ਰੀ ਨੂੰ ਭਤਾਰ ਪਤੀ ਭੀ ਮਨ ਬਾਣੀ ਸਰੀਰ ਕਰ ਕੇ ਚਾਹਿਆ ਹੀ ਕਰਦਾ ਹੈ।
If a wife discharges her duties faithfully and loyally and is devoted to her husband, such a wife is loved dearly by her husband.
ਅਭਰਨਸਿੰਗਾਰਚਾਰਸਿਹਜਾਸੰਜੋਗਭੋਗਸਕਲਕੁਟੰਬਹੀਮੈਤਾਕੋਜੈਕਾਰੁਹੈ
ਸੁੰਦਰ ਸੁੰਦਰ ਗਹਣੇ ਤਥਾ ਸ਼ਿੰਗਾਰ ਨੂੰ ਧਾਰਣ ਕਰਣ ਹਾਰੀ ਅਤੇ ਸਿਹਜਾ, ਸੰਜੋਗ ਦੇ ਮਾਨਣਹਾਰੀ ਉਹੀ ਬਣਦੀ ਹੈ ਅਰੁ ਸਾਰੇ ਕੁਟੰਬ ਵਿਚ ਭੀ ਓਸੇ ਦਾ ਹੀ ਜੈ ਜੈ ਕਾਰ ਹੋਯਾ ਰਹਿੰਦਾ ਹੈ।
Such a lady is blessed with the opportunity of adoring herself and meeting with her husband. Being virtuous she is praised and appreciated by the whole family.
ਸਹਜਆਨੰਦਸੁਖਮੰਗਲਸੁਹਾਗਭਾਗਸੁੰਦਰਮੰਦਰਛਬਿਸੋਭਤਸੁਚਾਰੁਹੈ
ਗੱਲ ਕੀਹ ਕਿ ਸਭ ਪ੍ਰਕਾਰ ਸੁਹਾਗ ਭਾਗ ਦੇ ਮੰਗਲ ਮਈ ਸੁਖ ਦਾ ਆਨੰਦ ਸਹਜੇ ਸੁਤੇ ਹੀ ਮਾਣਦੀ ਹੋਈ ਉਹ ਸੁੰਦਰ ਮੰਦਿਰਾਂ ਅੰਦਰ, ਸੁਚਾਰ ਛਬਿ ਸੋਭਤ ਹੈ, ਸ੍ਰੇਸ਼ਟ ਛਬਿ ਫੱਬਨ ਨਾਲ ਸੋਹਣੀ ਲਗਿਆ ਫਬ ਫਬ ਪਿਆ ਕਰਦੀ ਹੈ।
She acquires the comforts of married life gently and gradually. Because of the beauty of her high merits she adores the beautiful mansions with her presence.
ਸਤਿਗੁਰਸਿਖਨਕਉਰਾਖਤਗ੍ਰਿਸਤਿਮੈਸਾਵਧਾਨਆਨਦੇਵਸੇਵਭਾਉਦੁਬਿਧਾਨਿਵਾਰਹੈ।੪੮੦।
ਤਿਸੀ ਪ੍ਰਕਾਰ ਸਤਿਗੁਰੂ ਅਪਣਿਆਂ ਸਿੱਖਾਂ ਨੂੰ ਗ੍ਰਹਸਥ ਆਸ਼ਰਮ ਵਿਚ ਵਰਤਦਿਆਂ ਭੀ ਸਾਵਧਾਨ ਉਦਮੀ ਬਣਾਈ ਰਖ੍ਯਾ ਕਰਦੇ ਹਨ, ਅਤੇ ਹੋਰ ਦੇਵਾਂ ਦੀ ਸੇਵਾ ਵਾਲੇ ਦੁਬਿਧਾ ਭਾਵ ਨੂੰ ਨਿਵਾਰਣ ਕਰੀ ਰਖਦੇ ਯਾ ਪੋਹਨ ਨਹੀਂ ਦਿਆ ਕਰਦੇ ਹਨ ॥੪੮੦॥
Similarly, the Sikhs of the Guru who love the True Guru from the core of their hearts, are kept conscious by the True Guru even when they are spending house-holders life. True Guru removes the duality of their devotion and worship of gods and goddesses. (