ਆਪਸਬੀਚਹਕਾਰਦੋਊਭਟਚਿਤਬਿਖੈਨਹੀਨੈਕੁਡਰੇਹੈ॥
ਦੋਵੇਂ ਯੋਧੇ ਆਪਸ ਵਿਚ ਵੰਗਾਰਦੇ ਹਨ ਅਤੇ ਚਿਤ ਵਿਚ ਜ਼ਰਾ ਜਿਨੇ ਵੀ ਡਰਦੇ ਨਹੀਂ ਹਨ।
Both are challenging one another and are not afraid of the other even slightly
ਭਾਰੀਗਦਾਗਹਿਹਾਥਨਮੈਰਨਭੂਮਹਿਤੇਨਹਿਪੈਗੁਟਰੇਹੈ॥
ਹੱਥਾਂ ਵਿਚ ਭਾਰੀ ਗਦਾ ਪਕੜ ਕੇ ਰਣ-ਭੂਮੀ ਵਿਚੋਂ ਇਕ ਕਦਮ ਵੀ ਨਹੀਂ ਹਟਦੇ ਹਨ।
Catching hold of huge maces, both are not taking one step backward in the battlefield
ਮਾਨਹੁਮਧਿਮਹਾਬਨਕੇਪਲਕੇਹਿਤਹ੍ਵੈਬਰਸਿੰਘਅਰੇਹੈ॥੧੮੭੬॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਵਡੇ ਬਨ ਵਿਚ ਮਾਸ ਲਈ ਬਲਵਾਨ ਸ਼ੇਰ ਹੋ ਕੇ ਅੜੇ ਖੜੋਤੇ ਹੋਣ ॥੧੮੭੬॥
They appear like lion ready for hunting.1876.
ਕਾਟਿਗਦਾਬਲਦੇਵਦਈਤਿਹਭੂਪਤਿਕੀਅਰੁਬਾਨਨਮਾਰਿਯੋ॥
ਬਲਰਾਮ ਨੇ ਉਸ ਰਾਜੇ ਦੀ ਗਦਾ ਨੂੰ ਕਟ ਸੁਟਿਆ ਅਤੇ ਬਾਣਾਂ ਦੀ ਮਾਰ ਕੀਤੀ
Balram cut down the mace of the king and shot arrows at him
ਪਉਰਖਯਾਹੀਭਿਰਿਯੋਹਮਸੋਰਿਸਕੈਅਰਿਕਉਇਹਭਾਤਿਪਚਾਰਿਯੋ॥
ਅਤੇ ਕ੍ਰੋਧ ਕਰ ਕੇ ਵੈਰੀ ਨੂੰ ਇਸ ਤਰ੍ਹਾਂ ਬੋਲਿਆ, ਇਸੇ ਮਰਦਾਨਗੀ ਨਾਲ ਅਸਾਂ ਨਾਲ ਆ ਕੇ ਲੜਿਆ ਸੀ।
He said to him, “Did you fight with me on the strength of this thought of bravery?”
ਇਉਕਰਿਕੈਪੁਨਿਬਾਨਨਮਾਰਿਸਰਾਸਨਲੈਤਿਹਗ੍ਰੀਵਹਿਡਾਰਿਯੋ॥
ਇਸ ਤਰ੍ਹਾਂ ਕਹਿ ਕੇ ਫਿਰ ਬਾਣਾਂ ਦੀ ਮਾਰ ਕੀਤੀ ਹੈ ਅਤੇ ਧਨੁਸ਼ ਲੈ ਕੇ ਉਸ ਦੀ ਧੌਣ ਵਿਚ ਪਾ ਲਈ ਹੈ।
Saying this and discharging his arrows, Balram put his bow around the neck of the king
ਦੇਵਕਰੈਉਪਮਾਸੁਕਹੈਜਦੁਬੀਰਜਿਤਿਯੋਸੁਬਡੋਅਰਿਹਾਰਿਯੋ॥੧੮੭੭॥
ਦੇਵਤੇ ਉਪਮਾ ਕਰਨ ਲਗ ਗਏ ਹਨ ਅਤੇ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਜਿਤ ਗਿਆ ਹੈ ਅਤੇ ਵੱਡਾ ਵੈਰੀ ਹਾਰ ਗਿਆ ਹੈ ॥੧੮੭੭॥
Balram, the hero of Yadavas won in this war and that formidable enemy was defeated.1877.
ਕੰਪਤਹੋਜਿਸਤੇਖਗੇਸਮਹੇਸਮੁਨੀਜਿਹਤੇਭੈਭੀਤਿਯੋ॥
ਜਿਸ ਕੋਲੋਂ ਗਰੁੜ ਅਤੇ ਸ਼ਿਵ ਕੰਬਦੇ ਹਨ ਅਤੇ ਜਿਸ ਪਾਸੋਂ ਮੁਨੀ ਵੀ ਭੈ-ਭੀਤ ਹਨ।
He, from whom, the king of birds Garuda and the god Shiva tremble
ਸੇਸਜਲੇਸਦਿਨੇਸਨਿਸੇਸਸੁਰੇਸਹੁਤੇਚਿਤਮੈਨਨਿਚੀਤਿਯੋ॥
ਸ਼ੇਸ਼ਨਾਗ, ਵਰੁਨ, ਸੂਰਜ, ਚੰਦ੍ਰਮਾ ਅਤੇ ਇੰਦਰ ਵੀ (ਜਿਸ ਵਲੋਂ) ਨਿਸਚਿੰਤ ਨਹੀਂ ਰਹਿੰਦੇ ਹਨ।
He, from whom the sages, Sheshnaga, Varuna, Surya, Chandra, Indra etc. all of them are afraid in their mind
ਤਾਨ੍ਰਿਪਕੇਸਿਰਪੈਕਬਿਸ੍ਯਾਮਕਹੈਇਹਕਾਲਇਸੋਅਬਬੀਤਿਯੋ॥
ਕਵੀ ਸ਼ਿਆਮ ਕਹਿੰਦੇ ਹਨ, ਉਸ ਰਾਜੇ (ਜਰਾਸੰਧ) ਦੇ ਸਿਰ ਉਤੇ ਇਹ (ਬਲਰਾਮ) ਇਸ ਵੇਲੇ ਕਾਲ ਬਣ ਗਿਆ ਹੈ।
On the head of that king now hovered Kal (Death)
ਧੰਨਹਿਧੰਨਿਕਰੈਸਬਸੂਰਭਲੇਭਗਵਾਨਬਡੋਅਰਿਜੀਤਿਯੋ॥੧੮੭੮॥
ਸਾਰੇ ਸੂਰਮੇ ਧੰਨ ਧੰਨ ਕਰਦੇ ਹਨ ਕਿ ਚੰਗਾ ਹੋਇਆ ਭਗਵਾਨ ਨੇ ਵੱਡਾ ਵੈਰੀ ਜਿਤ ਲਿਆ ਹੈ ॥੧੮੭੮॥
All the warriors hailing Krishna said this, “By the grace of Krishna the great enemies have been conquered.”1878.
ਬਲਭਦ੍ਰਗਦਾਗਹਿਕੈਇਤਤੇਰਿਸਸਾਥਕਹਿਯੋਅਰਿਕਉਹਰਿਹੌਂ॥
ਇਧਰੋਂ ਬਲਰਾਮ ਨੇ ਗਦਾ ਪਕੜ ਕੇ ਕ੍ਰੋਧ ਨਾਲ ਕਿਹਾ, (ਮੈਂ ਹੁਣੇ) ਵੈਰੀ ਨੂੰ ਮਾਰਦਾ ਹਾਂ।
Balram, holding the mace in his hand, in great fury, said, “I shall kill the enemy
ਇਹਪ੍ਰਾਨਬਚਾਵਤਕੋਹਮਸੋਜਮਜਉਭਿਰਿਹੈਨਤਊਡਰਿਹੌਂ॥
ਇਹ ਮੇਰੇ ਕੋਲੋਂ ਕਿਵੇਂ ਪ੍ਰਾਣ ਬਚਾ ਸਕਦਾ ਹੈ। (ਜੇ) ਜਮ ਵਾਂਗ ਲੜੇਗਾ, ਤਾਂ ਵੀ ਨਹੀਂ ਡਰਾਂਗਾ।
If even Yama comes to protect his life, then I shall also fight with him
ਘਨਸ੍ਯਾਮਸਬੈਸੰਗਿਜਾਦਵਲੈਤਜਿਯਾਹਕਹੈਨਭਯਾਟਰਿਹੌਂ॥
(ਜੇ ਕਰ) ਸ੍ਰੀ ਕ੍ਰਿਸ਼ਨ ਸਾਰਿਆਂ ਯਾਦਵਾਂ ਨੂੰ ਨਾਲ ਲੈ ਕੇ ਇਸ ਨੂੰ ਛਡ ਦੇਣ ਲਈ ਕਹਿਣ ਤਾਂ ਵੀ ਹੇ ਭਰਾ ਜੀ! (ਮੈਂ ਆਪਣੇ ਇਰਾਦੇ ਤੋਂ) ਨਹੀਂ ਹਟਾਂਗਾ।
ਕਬਿਸ੍ਯਾਮਕਹੈਮੁਸਲੀਇਹਭਾਤਿਅਬੈਇਹਕੋਬਧਹੀਕਰਿਹੌਂ॥੧੮੭੯॥
ਕਵੀ ਸ਼ਿਆਮ ਕਹਿੰਦੇ ਹਨ, ਬਲਰਾਮ ਇਸ ਤਰ੍ਹਾਂ (ਕਹਿੰਦਾ ਹੈ) ਕਿ ਹੁਣੇ ਹੀ ਇਸ ਨੂੰ ਮਾਰ ਦਿਆਂਗਾ ॥੧੮੭੯॥
“Even if Krishna asks me taking all the Yadavas alongwith him, then also I shall not let him be alive,” Balram said thus, “I shall kill him just now.”1879.
ਸੁਨਿਭੂਪਹਲਾਯੁਧਕੀਬਤੀਯਾਅਪੁਨੇਮਨਮੈਅਤਿਹੀਡਰੁਮਾਨਿਯੋ॥
ਬਲਰਾਮ ਦੀਆਂ ਗੱਲਾਂ ਸੁਣ ਕੇ ਰਾਜੇ (ਜਰਾਸੰਧ) ਨੇ ਆਪਣੇ ਮਨ ਵਿਚ ਬਹੁਤ ਡਰ ਮੰਨਿਆ ਹੈ।
Hearing the words of Balram, Jarasandh became extremely fearful
ਮਾਨੁਖਰੂਪਲਖਿਯੋਨਬਲੀਨਿਸਚੈਬਲਕਉਜਮਰੂਪਪਛਾਨਿਯੋ॥
(ਉਸ ਨੇ) ਬਲਰਾਮ ਨੂੰ ਮਨੁੱਖ ਨਾ ਨਿਸਚਿਤ ਕਰ ਕੇ ਉਸ ਨੂੰ ਯਮਰਾਜ ਦੇ ਰੂਪ ਵਿਚ ਪਛਾਣਿਆ ਹੈ।
And he saw Balram, not as a man, but only as Yama
ਸ੍ਰੀਜਦੁਬੀਰਕੀਓਰਿਚਿਤੈਤਜਿਆਯੁਧਪਾਇਨਸੋਲਪਟਾਨਿਯੋ॥
ਸ੍ਰੀ ਕ੍ਰਿਸ਼ਨ ਵਲ ਵੇਖ ਕੇ ਅਤੇ ਸ਼ਸਤ੍ਰ ਛਡ ਕੇ (ਉਨ੍ਹਾਂ ਦੇ) ਪੈਰਾਂ ਨਾਲ ਲਿਪਟ ਗਿਆ ਹੈ।
ਮੇਰੀਸਹਾਇਕਰੋਪ੍ਰਭਜੂਕਬਿਸ੍ਯਾਮਕਹੈਕਹਿਯੌਘਿਘਿਯਾਨਿਯੋ॥੧੮੮੦॥
ਕਵੀ ਸ਼ਿਆਮ ਕਹਿੰਦੇ ਹਨ, 'ਹੇ ਪ੍ਰਭੂ! ਮੇਰੀ ਸਹਾਇਤਾ ਕਰੋ' ਕਹਿ ਕੇ ਤਰਲੇ ਕਰਨ ਲਗਾ ਹੈ ॥੧੮੮੦॥
Now the king, looking towards Krishna, abandoning his weapons clung to his feet and said while crying, “O Lord! protect me.”1880.
ਕਰੁਨਾਨਿਧਦੇਖਿਦਸਾਤਿਹਕੀਕਰੁਨਾਰਸਕਉਚਿਤਬੀਚਬਢਾਯੋ॥
ਕ੍ਰਿਪਾ ਦੇ ਸਾਗਰ (ਸ੍ਰੀ ਕ੍ਰਿਸ਼ਨ ਨੇ) ਉਸ ਦੀ ਸਥਿਤੀ ਨੂੰ ਵੇਖ ਕੇ (ਆਪਣੇ) ਚਿਤ ਵਿਚ ਕਰੁਣਾ ਦੇ ਭਾਵ ਨੂੰ ਵਧਾਇਆ ਹੈ।
ਕੋਪਹਿਛਾਡਿਦਯੋਹਰਿਜੂਦੁਹੂੰਨੈਨਨਭੀਤਰਨੀਰਬਹਾਯੋ॥
ਸ੍ਰੀ ਕ੍ਰਿਸ਼ਨ ਨੇ ਕ੍ਰੋਧ ਤਿਆਗ ਦਿੱਤਾ ਹੈ ਅਤੇ ਦੋਹਾਂ ਅੱਖਾਂ ਵਿਚ ਜਲ ਵਗਾ ਦਿੱਤਾ ਹੈ।
Krishna, the treasure of compassion, seeing him in such a plight, was wonder-struck and forsaking his anger, caused to flow tears from both his eyes
ਬੀਰਹਲਾਯੁਧਠਾਢੋਹੁਤੋਤਿਹਕੋਕਹਿਕੈਇਹਬੈਨਸੁਨਾਯੋ॥
(ਜਿਥੇ) ਬਲਰਾਮ ਸੂਰਮਾ ਖੜੋਤਾ ਹੋਇਆ ਸੀ, ਉਸ ਨੂੰ ਸੰਬੋਧਨ ਕਰ ਕੇ ਇਹ ਬਚਨ ਕਹੇ ਹਨ,
ਛਾਡਿਦੈਜੋਹਮਜੀਤਨਆਯੋਹੋਸੋਹਮਜੀਤਲਯੋਬਿਲਖਾਯੋ॥੧੮੮੧॥
(ਹੇ ਬਲਰਾਮ! ਇਸ ਨੂੰ) ਛਡ ਦੇ। ਜੋ ਸਾਨੂੰ ਜਿਤਣ ਆਇਆ ਸੀ, ਉਸ ਨੂੰ ਅਸੀਂ ਜਿਤ ਲਿਆ ਹੈ ਅਤੇ ਇਹ ਵਿਰਲਾਪ ਕਰਨ ਲਗ ਗਿਆ ਹੈ ॥੧੮੮੧॥
Seeing his brother (a hero) standing there, he said this, “Leave him, to whom we had come to conquer, we have conquered him.”1881.
ਇਹਛੋਡਿਹਲੀਨਹੀਛੋਡਤਹੋਕਿਹਕਾਜਕਹਿਓਤੁਹਿਬਾਨਨਮਾਰਿਯੋ॥
(ਸ੍ਰੀ ਕ੍ਰਿਸ਼ਨ ਨੇ ਕਿਹਾ) ਹੇ ਬਲਰਾਮ! ਇਸ ਨੂੰ ਛਡ ਦੇ। (ਬਲਰਾਮ ਨੇ ਕਿਹਾ, ਮੈਂ) ਨਹੀਂ ਛਡਾਂਗਾ। (ਕ੍ਰਿਸ਼ਨ ਨੇ ਕਿਹਾ, ਤੂੰ) ਇਹ (ਗੱਲ) ਕਿਸ ਲਈ ਕਹੀ ਹੈ। (ਇਸ ਲਈ ਕਿ ਤੂੰ) ਇਸ ਨੂੰ ਬਾਣਾਂ ਨਾਲ ਮਾਰਿਆ ਹੈ।
Balram said, “I have not conquered him by discharging arrows at him and then leave him
ਜੀਤਲਯੋਤੋਕਹਾਭਯੋਸ੍ਯਾਮਬਡੋਅਰਿਹੈਇਹਪਉਰਖਹਾਰਿਯੋ॥
ਜੇ (ਤੂੰ) ਇਸ ਨੂੰ ਜਿਤ ਲਿਆ ਹੈ ਤਾਂ ਕੀ ਹੋਇਆ। (ਬਲਰਾਮ ਨੇ ਕਿਹਾ) ਹੇ ਕ੍ਰਿਸ਼ਨ! ਇਹ ਸਾਡਾ ਵੱਡਾ ਵੈਰੀ ਹੈ ਅਤੇ ਸ਼ਕਤੀ ਖ਼ਤਮ ਕਰ ਬੈਠਾ ਹੈ।
What, if I have conquered him, he is a very great and powerful enemy,
ਆਛੋਰਥੀਹੈਭਯੋਬਿਰਥੀਅਰੁਪਾਇਗਹੈਪ੍ਰਭਤੇਰੇਉਚਾਰਿਯੋ॥
(ਸ੍ਰੀ ਕ੍ਰਿਸ਼ਨ ਨੇ ਕਿਹਾ, ਹੇ ਬਲਰਾਮ! ਇਕ ਤਾਂ ਇਹ) ਚੰਗਾ ਰਥੀ ਹੈ ਅਤੇ ਰਥ ਤੋਂ ਵਾਂਝਿਆ ਗਿਆ ਹੈ ਅਤੇ ਕਹਿੰਦਾ ਹੈ, ਹੇ ਸੁਆਮੀ! ਤੇਰੇ ਪੈਰ ਪਕੜਦਾ ਹਾਂ।
Who is also a great charioteer and at this time, having been deprived of his chariot, O Lord! he has fallen at your feet and saying these things
ਤੇਈਸਛੋਹਨੀਕੋਪਤਿਹੈਤੋਕਹਾਇਹਕੋਸਬਸੈਨਸੰਘਾਰਿਯੋ॥੧੮੮੨॥
ਜੇ ਤੇਈ ਅਛੋਹਣੀ ਸੈਨਾ ਦਾ ਸੁਆਮੀ ਹੈ, ਤਾਂ ਕੀਹ (ਤੂੰ ਤਾਂ) ਇਸ ਦੀ ਸਾਰੀ ਸੈਨਾ ਮਾਰ ਦਿੱਤੀ ਹੈ ॥੧੮੮੨॥
He is the master of twenty-three extremely large military units and if he had to leave him, then why we have killed his very big army?"1882.
ਦੋਹਰਾ॥
ਦੋਹਰਾ:
DOHRA
ਸੈਨਬਡੋਸੰਗਿਸਤ੍ਰੁਕੋਜੀਤਿਤਾਹਿਤਿਹਜੀਤਿ॥
(ਹੁਣ, ਕਿਸੇ) ਵੈਰੀ ਨਾਲ ਜੋ ਬਹੁਤ ਵੱਡੀ ਸੈਨਾ ਹੁੰਦੀ ਹੈ; ਜੇ ਉਸ ਨੂੰ ਜਿਤ ਲਿਆ (ਤਾਂ ਆਪਣੇ ਆਪ) ਉਹ ਜਿਤਿਆ ਗਿਆ।
ਛਾਡਤਹੈਨਹਿਬਧਤਤਿਹਇਹੈਬਡਨਕੀਰੀਤਿ॥੧੮੮੩॥
(ਅਜਿਹੇ ਸੈਨਾ-ਨਾਇਕ ਅਥਵਾ ਰਾਜੇ ਨੂੰ) ਛਡ ਦਿੱਤਾ ਜਾਂਦਾ ਹੈ, ਮਾਰਿਆ ਨਹੀਂ ਜਾਂਦਾ, ਇਹੀ ਵਡਿਆਂ ਦੀ ਰੀਤ ਹੈ ॥੧੮੮੩॥
To conquer a very big army alongwith the enemy is considered a victory and this has been the practice of greatness that instead of killing the enemy, he is set free.1883.
ਸਵੈਯਾ॥
ਸਵੈਯਾ:
SWAYYA
ਪਾਗਦਈਅਰੁਬਾਗੋਦਯੋਇਕਸ੍ਯੰਦਨਦੈਤਿਹਛਾਡਦਯੋਹੈ॥
(ਆਖਿਰ ਸ੍ਰੀ ਕ੍ਰਿਸ਼ਨ ਨੇ ਜਰਾਸੰਧ ਨੂੰ) ਪਗੜੀ ਦਿੱਤੀ ਅਤੇ ਬਸਤ੍ਰ ਦਿੱਤੇ ਅਤੇ ਇਕ ਰਥ ਦੇ ਕੇ ਉਸ ਨੂੰ ਛਡ ਦਿੱਤਾ।
Jarasandh was set free by giving him one turban, clothes and a chariot
ਭੂਪਚਿਤੈਹਰਿਕੋਚਿਤਮੈਅਤਿਹੀਕਰਿਲਜਤਵਾਨਭਯੋਹੈ॥
ਰਾਜਾ (ਜਰਾਸੰਧ) ਸ੍ਰੀ ਕ੍ਰਿਸ਼ਨ ਨੂੰ ਮਨ ਵਿਚ ਚਿਤਵ ਰਿਹਾ ਹੈ ਅਤੇ ਬਹੁਤ ਹੀ ਲਜਿਤ ਹੋਇਆ ਹੈ।
Considering the greatness of Krishna, the king was extremely ashamed
ਗ੍ਰੀਵਨਿਵਾਇਮਹਾਦੁਖੁਪਾਇਘਨੋਪਛਤਾਇਕੈਧਾਮਿਗਯੋਹੈ॥
ਧੌਣ ਨੂੰ ਨਿਵਾ ਕੇ ਅਤੇ ਬਹੁਤ ਦੁਖ ਪਾ ਕੇ ਪਛਤਾਉਂਦਾ ਹੋਇਆ ਘਰ ਨੂੰ ਚਲਿਆ ਗਿਆ ਹੈ।
He went back to his home, repenting in affliction
ਸ੍ਰੀਜਦੁਬੀਰਕਉਚਉਦਹਲੋਕਨਸ੍ਯਾਮਭਨੈਜਸੁਪੂਰਿਰਹਿਯੋਹੈ॥੧੮੮੪॥
(ਕਵੀ) ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦਾ ਯਸ਼ ਚੌਦਾਂ ਲੋਕਾਂ ਵਿਚ ਪਸਰ ਗਿਆ ਹੈ ॥੧੮੮੪॥
In this way, the praise of Krishna spread in all the fourteen world.1884.
ਤੇਈਸਛੋਹਨਤੇਈਸਬਾਰਅਯੋਧਨਤੇਪ੍ਰਭਐਸੇਹੀਮਾਰੇ॥
(ਰਾਜੇ ਦੀ) ਤੇਈ ਅਛੋਹਣੀ ਸੈਨਾ ਨੂੰ ਸ੍ਰੀ ਕ੍ਰਿਸ਼ਨ ਨੇ ਤੇਈ ਵਾਰ ਯੁੱਧ-ਭੂਮੀ ਵਿਚ ਇਸੇ ਤਰ੍ਹਾਂ ਹੀ ਮਾਰਿਆ ਹੈ।
Krishna destroyed the twenty-three extremely large military units in this way for twenty-three times
ਬਾਜਘਨੇਗਜਪਤਿਹਨੇਕਬਿਸ੍ਯਾਮਭਨੇਬਿਪਤੇਕਰਿਡਾਰੇ॥
ਬਹੁਤ ਸਾਰੇ ਘੋੜੇ ਅਤੇ ਉਤਮ ਹਾਥੀ ਮਾਰ ਦਿੱਤੇ ਹਨ। ਕਵੀ ਸ਼ਿਆਮ ਕਹਿੰਦੇ ਹਨ ਕਿ (ਉਨ੍ਹਾਂ ਨੂੰ) ਬੇ-ਪਤਾ ਕਰ ਦਿੱਤਾ ਹੈ (ਅਰਥਾਤ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ)।
He killed many horses and elephants,
ਏਕਹੀਬਾਨਲਗੇਹਰਿਕੋਜਮਧਾਮਿਸੋਊਤਜਿਦੇਹਪਧਾਰੇ॥
ਸ੍ਰੀ ਕ੍ਰਿਸ਼ਨ ਦਾ ਇਕੋ ਹੀ ਬਾਣ ਲਗਣ ਨਾਲ ਉਹ ਸਾਰੇ ਸ਼ਰੀਰ ਤਿਆਗ ਕੇ ਯਮ-ਲੋਕ ਨੂੰ ਚਲੇ ਗਏ ਹਨ।
And even with a single arrow, they abandoned there bodies and went to the abode of Yama
ਸ੍ਰੀਬ੍ਰਿਜਰਾਜਕੀਜੀਤਭਈਅਰਿਤੇਈਸਬਾਰਨਐਸੇਈਹਾਰੇ॥੧੮੮੫॥
ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ (ਰਾਜਾ ਜਰਾਸੰਧ) ਇਸੇ ਤਰ੍ਹਾਂ ਤੇਈ ਵਾਰ ਹਾਰਿਆ ਹੈ ॥੧੮੮੫॥
Krishna was victorious and in this way Jarasandh was defeated for twenty-three times.1885.
ਦੋਹਰਾ॥
ਦੋਹਰਾ:
DOHRA
ਦੇਵਨਜੋਉਸਤਤਿਕਰੀਪਾਛੇਕਹੀਸੁਨਾਇ॥
(ਉਸ ਵੇਲੇ ਸ੍ਰੀ ਕ੍ਰਿਸ਼ਨ ਦੀ) ਜੋ ਉਸਤਤ ਦੇਵਤਿਆਂ ਨੇ ਕੀਤੀ, (ਉਹ ਅਸੀਂ) ਪਿਛੇ ਕਈ ਵਾਰ ਸੁਣਾਈ ਹੋਈ ਹੈ।
Whatever eulogy was sung by the gods, has been described
ਕਥਾਸੁਆਗੈਹੋਇਹੈਕਹਿਹੋਂਵਹੀਬਨਾਇ॥੧੮੮੬॥
(ਇਸ ਉਪਰੰਤ) ਜੋ ਕਥਾ ਅਗੇ ਹੋਈ ਹੈ, ਉਹੀ ਸੰਵਾਰ ਕੇ ਕਹਿੰਦਾ ਹਾਂ ॥੧੮੮੬॥
And the way in which this story advanced, now I relate that.1886.
ਸਵੈਯਾ॥
ਸਵੈਯਾ:
SWAYYA
ਉਤਭੂਪਤਿਹਾਰਿਗਯੋਗ੍ਰਿਹਕੌਰਨਜੀਤਿਇਤੈਹਰਿਜੂਗ੍ਰਿਹਆਯੋ॥
ਉਧਰ ਰਾਜਾ ਹਾਰ ਕੇ ਘਰ ਨੂੰ ਚਲਾ ਗਿਆ ਅਤੇ ਇਧਰ ਸ੍ਰੀ ਕ੍ਰਿਸ਼ਨ ਯੁੱਧ ਨੂੰ ਜਿਤ ਕੇ ਘਰ ਨੂੰ ਪਰਤੇ ਹਨ।
ਮਾਤਪਿਤਾਕੋਜੁਹਾਰੁਕੀਯੋਪੁਨਿਭੂਪਤਿਕੇਸਿਰਛਤ੍ਰਤਨਾਯੋ॥
(ਪਹਿਲਾਂ) ਮਾਤਾ-ਪਿਤਾ ਨੂੰ ਪ੍ਰਨਾਮ ਕੀਤਾ, ਫਿਰ ਰਾਜਾ (ਉਗ੍ਰਸੈਨ) ਦੇ ਸਿਰ ਉਤੇ ਛੱਤਰ ਤਣਵਾਇਆ।
On that side, the king on his defeat went back to his home and on this side, Krishna winning the war, came back to his home, he gave befitting respects to his parents and then caused the canopy to be swung over the head of Uggarsain
ਬਾਹਰਿਆਇਗੁਨੀਨਸੁਦਾਨਦੀਯੋਤਿਨਇਉਜਸੁਭਾਖਿਸੁਨਾਯੋ॥
(ਘਰੋਂ) ਬਾਹਰ ਆ ਕੇ ਗੁਣੀ ਜਨਾਂ ਨੂੰ ਦਾਨ ਦਿੱਤਾ ਅਤੇ ਉਨ੍ਹਾਂ ਨੇ (ਸ੍ਰੀ ਕ੍ਰਿਸ਼ਨ ਦਾ) ਯਸ਼ ਇਸ ਤਰ੍ਹਾਂ ਕਰ ਕੇ ਸੁਣਾਇਆ,
ਸ੍ਰੀਜਦੁਬੀਰਮਹਾਰਨਧੀਰਬਡੋਅਰਿਜੀਤਿਭਲੋਜਸੁਪਾਯੋ॥੧੮੮੭॥
ਸ੍ਰੀ ਕ੍ਰਿਸ਼ਨ ਮਹਾਨ ਅਤੇ ਧੀਰਜ ਵਾਲਾ ਸੂਰਮਾ ਹੈ ਜਿਸ ਨੇ ਵੈਰੀ ਨੂੰ ਜਿਤ ਕੇ ਚੰਗਾ ਯਸ਼ ਪ੍ਰਾਪਤ ਕੀਤਾ ਹੈ ॥੧੮੮੭॥
He gave gifts in charity to the talented people, who appreciated him by saying that Krishna, the great hero of the battlefield, conquering a very great enemy has even adored approbation.1887.
ਅਉਰਜਿਤੀਪੁਰਿਨਾਰਿਹੁਤੀਮਿਲਿਕੈਸਭਸ੍ਯਾਮਕੀਓਰਿਨਿਹਾਰੈ॥
ਹੋਰ ਜਿਤਨੀਆਂ ਵੀ (ਮਥੁਰਾ) ਨਗਰ ਦੀਆਂ ਇਸਤਰੀਆਂ ਸਨ, (ਉਹ) ਸਾਰੀਆਂ ਮਿਲ ਕੇ ਸ੍ਰੀ ਕ੍ਰਿਸ਼ਨ ਵਲ ਵੇਖਦੀਆਂ ਹਨ।