ਸਰਬੰਦੇਵੰ॥
(ਹੇ ਪ੍ਰਭੂ! ਤੂੰ) ਸਭ ਦਾ ਦੇਵ (ਇਸ਼ਟ) ਹੈਂ,
Thou art worshipped by all,
ਸਰਬੰਭੇਵੰ॥
ਸਭ ਦੇ ਭੇਦ ਨੂੰ ਜਾਣਨ ਵਾਲਾ ਹੈਂ,
Thou art a mystery for all.
ਸਰਬੰਕਾਲੇ॥
ਸਭ ਦਾ ਕਾਲ ਹੈਂ
Thou art the Destroyer of all,
ਸਰਬੰਪਾਲੇ॥੭੮॥
ਅਤੇ ਸਭ ਦਾ ਪਾਲਕ ਹੈਂ ॥੭੮॥
Thou art the Sustainer of all.78.
ਰੂਆਲਛੰਦ॥ਤ੍ਵਪ੍ਰਸਾਦਿ॥
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOALL STANZA. BY THY GRACE
ਆਦਿਰੂਪਅਨਾਦਿਮੂਰਤਿਅਜੋਨਿਪੁਰਖਅਪਾਰ॥
(ਹੇ ਪ੍ਰਭੂ! ਤੂੰ ਸਭ ਦਾ) ਆਦਿ-ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, ਅਯੋਨਿਜ ਅਤੇ ਅਪਰ ਅਪਾਰ ਪੁਰਖ ਹੈਂ;
Thou art the Supreme Purush, an Eternal Entity in the beginning and free from birth.
ਸਰਬਮਾਨਤ੍ਰਿਮਾਨਦੇਵਅਭੇਵਆਦਿਉਦਾਰ॥
ਸਭ ਦਾ ਮਾਣ, ਤਿੰਨ ਦੇਵਤਿਆਂ ਦੁਆਰਾ ਮੰਨਣਯੋਗ, ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ;
Worshipped by all and venerated by three gods, Thou art without difference and art Generous from the very beginning.
ਸਰਬਪਾਲਕਸਰਬਘਾਲਕਸਰਬਕੋਪੁਨਿਕਾਲ॥
ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ ਦਾ ਕਾਲ-ਰੂਪ ਹੈਂ;
Thou art the Creator Sustainer, Inspirer and Destroyer of all.
ਜਤ੍ਰਤਤ੍ਰਬਿਰਾਜਹੀਅਵਿਧੂਤਰੂਪਰਸਾਲ॥੭੯॥
ਜਿਥੇ ਕਿਥੇ ਨਿਰਲਿਪਤ ('ਅਵਧੂਤ ਰੂਪ') ਹੋਣ ਤੇ ਵੀ ਪਸੀਜਣ ਵਾਲਾ ਹੋ ਕੇ ਬਿਰਾਜ ਰਿਹਾ ਹੈਂ ॥੭੯॥
Thou art present everywhere like an ascetic with a Generous disposition.79.
ਨਾਮਠਾਮਨਜਾਤਿਜਾਕਰਿਰੂਪਰੰਗਨਰੇਖ॥
ਜਿਸ ਦਾ ਨਾਮ, ਧਾਮ, ਜਾਤਿ, ਰੂਪ, ਰੰਗ ਅਤੇ ਰੇਖ ਨਹੀਂ ਹੈ;
Thou art Nameless, Placeless, Casteless, Formless, Colourless and Lineless.
ਆਦਿਪੁਰਖੁਉਦਾਰਮੂਰਤਿਅਜੋਨਿਆਦਿਅਸੇਖ॥
ਜੋ ਆਦਿ ਪੁਰਖ, ਉਦਾਰ ਸਰੂਪ ਵਾਲਾ, ਅਜੋਨੀ ਅਤੇ ਮੁੱਢ ਤੋਂ ਹੀ ਅਸ਼ੇਸ਼-ਰੂਪ (ਪਰਿਪੂਰਣ) ਹੈ;
Thou, the Primal Purusha, art Unborn, Generous Entity and Perfect from the very beginning.
ਦੇਸਅਉਰਨਭੇਸਜਾਕਰਿਰੂਪਰੇਖਨਰਾਗ॥
ਜਿਸ ਦਾ ਦੇਸ, ਭੇਸ, ਰੂਪ, ਰੇਖ ਅਤੇ ਰਾਗ (ਮੋਹ) ਨਹੀਂ ਹੈ;
Thou art Countryless, Garbless, Formless, Lineless and Non-attached.
ਜਤ੍ਰਤਤ੍ਰਦਿਸਾਵਿਸਾਹੁਇਫੈਲਿਓਅਨੁਰਾਗੁ॥੮੦॥
ਜਿਥੇ ਕਿਥੇ ਦਿਸ਼ਾ-ਵਿਦਿਸ਼ਾ (ਚੌਹਾਂ ਪਾਸੇ) ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ ॥੮੦॥
Thou art present in all direction and conners and Pervadest the Universe as Love.80.
ਨਾਮਕਾਮਬਿਹੀਨਪੇਖਤਧਾਮਹੂਨਹਿਜਾਹਿ॥
ਜੋ ਨਾਮ, ਕਾਮਨਾ ਤੋਂ ਬਿਨਾ ਦਿਸਦਾ ਹੈ, ਜਿਸ ਦਾ ਕੋਈ ਘਰ-ਘਾਟ ਨਹੀਂ ਹੈ;
Thou appearest without name and desire, thou hast no particular Abode.
ਸਰਬਮਾਨਸਰਬਤ੍ਰਮਾਨਸਦੈਵਮਾਨਤਤਾਹਿ॥
ਜੋ ਸਭ ਦਾ ਮਾਣ ਅਤੇ ਸਭ ਦੁਆਰਾ ਮਾਣਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ (ਅਸੀਂ) ਮੰਨਦੇ ਹਾਂ;
Thou, being worshipped by all, art the Enjoyer of all.
ਏਕਮੂਰਤਿਅਨੇਕਦਰਸਨਕੀਨਰੂਪਅਨੇਕ॥
ਉਹ ਇਕ ਰੂਪ ਵਾਲਾ, ਪਰ ਅਨੇਕ ਰੂਪਾਂ ਵਿਚ ਦਿਸਣ ਵਾਲਾ ਅਤੇ ਅਨੇਕ ਰੂਪਾਂ ਨੂੰ ਕਰਨ ਵਾਲਾ ਹੈ;
Thou, the One Entity, appearest as Many creating innumerable forms.
ਖੇਲਖੇਲਅਖੇਲਖੇਲਨਅੰਤਕੋਫਿਰਿਏਕ॥੮੧॥
ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ ਇਕ ਹੋ ਜਾਂਦਾ ਹੈ ॥੮੧॥
After playing the world-drama, when Thou wilt stop the play, Thou wilt be the same One again.81.
ਦੇਵਭੇਵਨਜਾਨਹੀਜਿਹਬੇਦਅਉਰਕਤੇਬ॥
(ਜਿਸ ਦਾ) ਭੇਦ ਦੇਵਤੇ, ਵੇਦ ਅਤੇ ਕਤੇਬ (ਸਾਮੀ ਧਰਮ ਪੁਸਤਕਾਂ) ਨਹੀਂ ਜਾਣਦੇ;
The gods and the Scriptures of Hindus and Muslims do not know Thy secret.
ਰੂਪਰੰਗਨਜਾਤਿਪਾਤਿਸੁਜਾਨਈਕਿਹਜ਼ੇਬ॥
(ਜਿਸ ਦਾ) ਰੂਪ, ਰੰਗ, ਜਾਤਿ-ਪਾਤਿ ਪਤਾ ਨਹੀਂ ਕਿਹੋ ਜਿਹਾ ਹੈ;
How to know Thee when thou art Formless, Colourless, Casteless and without lineage?
ਤਾਤਮਾਤਨਜਾਤਜਾਕਰਜਨਮਮਰਨਬਿਹੀਨ॥
ਜਿਸ ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ;
Thou art without father and mother and art casteless, Thou art without births and deaths.
ਚੱਕ੍ਰਬੱਕ੍ਰਫਿਰੈਚਤੁਰਚੱਕਮਾਨਹੀਪੁਰਤੀਨ॥੮੨॥
ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ ('ਬਕ੍ਰ') ਚੱਕਰ ਚੌਹਾਂ ਚੱਕਾਂ ਵਿਚ ਭੌਂਦਾ ਫਿਰਦਾ ਹੈ ਅਤੇ (ਜਿਸ ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ ॥੮੨॥
Thou movest fast like the disc in all the four directions and art worshipped by the three worlds. 82.
ਲੋਕਚਉਦਹਕੈਬਿਖੈਜਗਜਾਪਹੀਜਿਹਜਾਪ॥
ਜਿਸ ਦਾ ਜਾਪ ਚੌਦਾਂ ਲੋਕਾਂ ਦੇ ਸਾਰੇ ਜਗਤ ਵਿਚ ਹੋ ਰਿਹਾ ਹੈ;
The Name is recited in the fourteen divisions of the universe.
ਆਦਿਦੇਵਅਨਾਦਿਮੂਰਤਿਥਾਪਿਓਸਬੈਜਿਹਥਾਪਿ॥
ਜੋ ਆਦਿ ਦੇਵ, ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ ਸਥਾਪਿਤ ਕੀਤਾ ਹੋਇਆ ਹੈ;
Thou, the Primal God, art Eternal Entity and hast created the entire universe.
ਪਰਮਰੂਪਪੁਨੀਤਮੂਰਤਿਪੂਰਨਪੁਰਖਅਪਾਰ॥
ਜੋ ਪਰਮ ਸ੍ਰੇਸ਼ਠ ਰੂਪ ਵਾਲਾ, ਪਵਿਤਰ ਸਰੂਪ ਵਾਲਾ ਅਤੇ ਪੂਰਨ ਤੇ ਅਪਾਰ ਪੁਰਖ ਹੈ;
Thou, the holiest Entity, art of Supreme Form, Thou art Bondless, Perfect Purusha.
ਸਰਬਬਿਸ੍ਵਰਚਿਓਸੁਯੰਭਵਗੜਨਭੰਜਨਹਾਰ॥੮੩॥
ਜਿਸ ਆਪਣੇ ਆਪ ਹੋਣ ਵਾਲੇ (ਸ੍ਵਯੰਭੂ) ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਢਾਹਣ ਵਾਲਾ ਹੈ ॥੮੩॥
Thou, the Self-Existent, Creator and Destroyer, hast crated the whole universe.83.
ਕਾਲਹੀਨਕਲਾਸੰਜੁਗਤਿਅਕਾਲਪੁਰਖਅਦੇਸ॥
(ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ;
Thou art Dearthless, Almighty, Timeless Purasha and Countryless.
ਧਰਮਧਾਮਸੁਭਰਮਰਹਿਤਅਭੂਤਅਲਖਅਭੇਸ॥
ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਵਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ;
Thou art the Abode of righteousness, Thou art Illusionless, Garbless, Incomprehensible and devoid of five elements.
ਅੰਗਰਾਗਨਰੰਗਜਾਕਹਿਜਾਤਿਪਾਤਿਨਨਾਮ॥
ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ ਨਹੀਂ ਹੈ;
Thou art without body, without attachment, without colour, caste, lineage and name.
ਗਰਬਗੰਜਨਦੁਸਟਭੰਜਨਮੁਕਤਿਦਾਇਕਕਾਮ॥੮੪॥
ਜੋ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ, ਦੁਸ਼ਟਾਂ ਦਾ ਦਮਨ ਕਰਨ ਵਾਲਾ, ਮੁਕਤੀਦਾਤਾ ਅਤੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ॥੮੪॥
Thou art the Destroyer of ego, the vanquisher of tyrants and performer of works leading to salvation.84.
ਆਪਿਰੂਪਅਮੀਕਅਨਉਸਤਤਿਏਕਪੁਰਖਅਵਧੂਤ॥
ਜੋ ਆਪਣੇ ਰੂਪ ਵਾਲਾ ਆਪ ਹੀ ਹੈ, ਅਤਿ ਗੰਭੀਰ ਹੈ, ਉਸਤਤ ਤੋਂ ਉੱਚਾ ਹੈ, (ਮਾਇਆ ਤੋਂ ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ;
Thou art the Deepest and Indescribable Entity, the One unique ascetic Purusha.
ਗਰਬਗੰਜਨਸਰਬਭੰਜਨਆਦਿਰੂਪਅਸੂਤ॥
ਹੰਕਾਰ ਨੂੰ ਤੋੜਨ ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ ਅਜਨਮਾ ਹੈ;
Thou, the Unborn Primal Entity, art the Destroyer of all egocentric people.
ਅੰਗਹੀਨਅਭੰਗਅਨਾਤਮਏਕਪੁਰਖੁਅਪਾਰ॥
ਉਹ ਸ਼ਰੀਰ-ਰਹਿਤ, ਨਾਸ਼ਰਹਿਤ ਅਤੇ ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ;
Thou, the Boundless Purusha, art Limbless, Indestructible and without self.
ਸਰਬਲਾਇਕਸਰਬਘਾਇਕਸਰਬਕੋਪ੍ਰਤਿਪਾਰ॥੮੫॥
ਉਹ ਸਭ ਕੁਝ ਕਰਨ ਦੇ ਯੋਗ, ਸਭ ਦਾ ਸੰਘਾਰਕ ਅਤੇ ਸਭ ਦਾ ਪਾਲਣਹਾਰ ਹੈ ॥੮੫॥
Thou art capable of doing everything, Thou Destroyest all and Sustainest all.85.
ਸਰਬਗੰਤਾਸਰਬਹੰਤਾਸਰਬਤੇਅਨਭੇਖ॥
ਉਸ ਦੀ ਸਭ ਤਕ ਪਹੁੰਚ ਹੈ, ਉਹ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ('ਅਨਭੇਖ') ਹੈ;
Thou knowest all, Destroyest all and art beyond all the guises.
ਸਰਬਸਾਸਤ੍ਰਨਜਾਨਹੀਜਿਹਰੂਪਰੰਗੁਅਰੁਰੇਖ॥
ਉਸ ਦੇ ਰੂਪ ਰੰਗ ਅਤੇ ਆਕਾਰ ('ਰੇਖ') ਨੂੰ ਸਾਰੇ ਸ਼ਾਸਤ੍ਰ ਜਾਣਦੇ ਤਕ ਨਹੀਂ,
Thy form, colour and marks are not known to all the Scriptures.
ਪਰਮਬੇਦਪੁਰਾਣਜਾਕਹਿਨੇਤਿਭਾਖਤਨਿੱਤ॥
ਉਸ ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ ਸਦਾ ਵਰਣਨ ਕਰਦੇ ਹਨ।
The Vedas and the Puransa always declare Thee the Supreme and the Greatest.
ਕੋਟਿਸਿੰਮ੍ਰਿਤਿਪੁਰਾਨਸਾਸਤ੍ਰਨਆਵਈਵਹੁਚਿਤਿ॥੮੬॥
ਕਰੋੜਾਂ ਸਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤ੍ਰਾਂ ਦੁਆਰਾ ਉਹ ਚਿਤਵਿਆ ਨਹੀਂ ਜਾ ਸਕਦਾ ॥੮੬॥
None can comprehend thee completely through millions of Smritis, Puranas and Shastras.86.
ਮਧੁਭਾਰਛੰਦ॥ਤ੍ਵਪ੍ਰਸਾਦਿ॥
ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:
MADHUBHAR STANZA. BY THY GRACE
ਗੁਨਗਨਉਦਾਰ॥
(ਹੇ ਪ੍ਰਭੂ! ਤੂੰ) ਉਦਾਰਤਾ ਆਦਿ ਗੁਣਾਂ ਦਾ ਸਮੂਹ ਹੈਂ,
The Virtues like Generosity and
ਮਹਿਮਾਅਪਾਰ॥
ਅਪਾਰ ਮਹਿਮਾ ਵਾਲਾ ਹੈਂ,
Thy Praises are Unbouded.
ਆਸਨਅਭੰਗ॥
ਸਥਿਰ ਆਸਣ ਵਾਲਾ ਹੈਂ,
Thy seat is Eternal
ਉਪਮਾਅਨੰਗ॥੮੭॥
ਤੇਰੀ ਉਪਮਾ ਨਿਰਾਧਾਰ (ਅਨੰਗ) ਹੈ ॥੮੭॥
Thy Eminence is Perfect.87.
ਅਨਭਉਪ੍ਰਕਾਸ॥
(ਹੇ ਪ੍ਰਭੂ! ਤੂੰ) ਸੁਤਹ ਗਿਆਨ ਦਾ ਪ੍ਰਕਾਸ਼ਕ ਹੈਂ
Thou art Self-luminous
ਨਿਸਿਦਿਨੁਅਨਾਸ॥
ਅਤੇ ਰਾਤ ਦਿਨ ਨਸ਼ਟ ਨਾ ਹੋਣ ਵਾਲਾ ਹੈਂ,
And remianest the same during day and night.
ਆਜਾਨਬਾਹੁ॥
ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲਾ ਹੈਂ,
They arms stretch upto Thy knees and
ਸਾਹਾਨਸਾਹੁ॥੮੮॥
ਸ਼ਾਹਾਂ ਦਾ ਸ਼ਾਹ (ਸਭ ਤੋਂ ਉਪਰ) ਹੈਂ ॥੮੮॥
Thou art king of kings.88.
ਰਾਜਾਨਰਾਜ॥
(ਹੇ ਪ੍ਰਭੂ! ਤੂੰ) ਰਾਜਿਆਂ ਦਾ ਰਾਜਾ ਹੈਂ,
Thou art king of kings.
ਭਾਨਾਨਭਾਨ॥
ਸੂਰਜਾਂ ਦਾ ਸੂਰਜ ਹੈਂ,
Sun of suns.
ਦੇਵਾਨਦੇਵ॥
ਦੇਵਤਿਆਂ ਦਾ ਦੇਵਤਾ ਹੈਂ,
Thou art God of gods and
ਉਪਮਾਮਹਾਨ॥੮੯॥
ਮਹਾਨ ਉਪਮਾ ਵਾਲਾ ਹੈਂ ॥੮੯॥
Of greatest Eminence.89.
ਇੰਦ੍ਰਾਣਇੰਦ੍ਰ॥
(ਹੇ ਪ੍ਰਭੂ! ਤੂੰ) ਇੰਦਰਾਂ ਦਾ ਇੰਦਰ ਹੈਂ,
Thou art Indra of Indras,
ਬਾਲਾਨਬਾਲ॥
ਬਾਲਾਂ ਦਾ ਬਾਲ (ਸਰਲ ਸੁਭਾ ਵਾਲਾ) ਹੈਂ,
Smallest of the Small.
ਰੰਕਾਨਰੰਕ॥
ਗ਼ਰੀਬਾਂ ਦਾ ਵੀ ਗ਼ਰੀਬ ਹੈਂ,
Thou art Poorest of the Poor
ਕਾਲਾਨਕਾਲ॥੯੦॥
ਕਾਲਾਂ ਦਾ ਵੀ ਕਾਲ ਹੈਂ ॥੯੦॥
And Death of Deaths.90.