ਛੋਰਕੈਚੀਲਕੋਰੂਪਦਯੋਤ੍ਰੀਆਕੋਅਤਿਸੁੰਦਰਰੂਪਬਨਾਯੋ॥
ਇਲ ਦਾ ਰੂਪ ਛਡ ਕੇ ਇਸਤਰੀ ਦਾ ਬਹੁਤ ਸੁੰਦਰ ਰੂਪ ਬਣਾ ਲਿਆ।
ਵਾਹਿਉਤਾਰਕੈਕੰਧਹਿਤੇਤਿਹਕੰਧਿਪਟੰਬਰਪੀਤਧਰਾਯੋ॥
ਉਸ ਨੂੰ ਮੋਢੇ ਤੋਂ ਉਤਾਰ ਕੇ, ਉਸ ਦੇ ਮੋਢੇ ਉਤੇ ਪੀਲਾ ਬਸਤ੍ਰ ਧਰ ਦਿੱਤਾ।
She abandoned there the body of vulture and assumed her own beautiful figure of a woman after dismounting Pradyumna from her shoulder, she caused him to wear the yellow garments
ਸੋਰਹਹਜਾਰਤ੍ਰੀਆਸਭਥੀਜਹਿਠਾਢਿਤਿਨੈਇਹਰੂਪਦਿਖਾਯੋ॥
ਜਿਥੇ (ਸ੍ਰੀ ਕ੍ਰਿਸ਼ਨ ਦੀਆਂ) ਸਾਰੀਆਂ ਸੋਲ੍ਹਾਂ ਹਜ਼ਾਰ ਇਸਤਰੀਆਂ ਸਨ, ਉਸ ਨੇ ਖੜੋ ਕੇ (ਆਪਣਾ) ਰੂਪ ਵਿਖਾਇਆ।
ਸੁਸੁਕਚੀਚਿਤਬੀਚਸਭੈਇਹਭਾਤਿਲਖਿਯੋਬ੍ਰਿਜਨਾਇਕਆਯੋ॥੨੦੩੨॥
ਉਹ ਸਾਰੀਆਂ (ਆਪਣੇ) ਚਿਤ ਵਿਚ ਸੰਗ ਗਈਆਂ (ਕਿਉਂਕਿ ਉਨ੍ਹਾਂ ਨੇ) ਇਸ ਤਰ੍ਹਾਂ ਸਮਝਿਆ (ਮਾਨੋ) ਸ੍ਰੀ ਕ੍ਰਿਸ਼ਨ ਹੀ ਆ ਗਏ ਹੋਣ ॥੨੦੩੨॥
Sixteen thousand women saw Pradyumna there and they thought with caution that perhaps Krishna himself had come there.2032.
ਸਵੈਯਾ॥
ਸਵੈਯਾ:
SWAYYA
ਤਾਹਿਨਿਹਾਰਿਕੈਸ੍ਯਾਮਸੀਮੂਰਤਿਤ੍ਰੀਅਸਭੈਮਨਮੈਸੁਕਚਾਹੀ॥
ਉਸ ਦੀ ਸ੍ਰੀ ਕ੍ਰਿਸ਼ਨ ਵਰਗੀ ਸੂਰਤ ਵੇਖ ਕੇ ਸਾਰੀਆਂ ਇਸਤਰੀਆਂ ਮਨ ਵਿਚ ਝਿਝਕੀਆਂ।
ਲਿਆਯੋਹੈਆਨਿਬਧੂਕੋਊਬ੍ਯਾਹਿਕਹੈਸਖੀਕੀਸੁਸਖੀਗਹਿਬਾਹੀ॥
(ਇਕ) ਸਖੀ (ਦੂਜੀ) ਸਖੀ ਦੀ ਬਾਂਹ ਪਕੜ ਕੇ ਕਹਿੰਦੀ ਹੈ ਕਿ (ਕ੍ਰਿਸ਼ਨ) ਕੋਈ ਹੋਰ ਬਧੂ ਨੂੰ ਵਿਆਹ ਲਿਆਇਆ ਹੈ।
Seeing the likeness of Krishna in Pradyumna, the women said in their state of shyness that Krishna had then wedded and brought another damsel
ਏਕਨਿਹਾਰਿਕਹੈਤਿਹਕੈਉਰਿਓਰਿਬਿਚਾਰਭਲੇਮਨਮਾਹੀ॥
ਇਕ (ਸਖੀ) ਉਸ ਦੀ ਛਾਤੀ ਵਲ ਵੇਖ ਕੇ ਕਹਿੰਦੀ ਹੈ ਕਿ ਮਨ ਵਿਚ ਚੰਗੀ ਤਰ੍ਹਾਂ ਵਿਚਾਰ ਕਰ ਲਵੋ,
ਲਛਨਅਉਰਸਭੈਹਰਿਕੇਇਹਏਕਲਤਾਭ੍ਰਿਗੁਕੀਉਰਿਨਾਹੀ॥੨੦੩੩॥
ਇਸ ਦੇ ਹੋਰ ਸਾਰੇ ਲੱਛਣ ਤਾਂ ਕ੍ਰਿਸ਼ਨ ਵਰਗੇ ਹਨ, ਪਰ ਛਾਤੀ ਉਤੇ ਇਕ ਭ੍ਰਿਗੂ-ਲਤਾ (ਦਾ ਚਿੰਨ੍ਹ) ਨਹੀਂ ਹੈ ॥੨੦੩੩॥
One woman, looking towards him, said in her mind, “All other signs on his body are similar to Krishna but there is no mark of the foot of the sage Bhrigu on his chest.”2033.
ਪੇਖਤਤਾਹਿਰੁਕਮਨਿਕੇਸੁਪਯੋਧਰਵਾਪਯਸੋਭਰਿਆਏ॥
ਉਸ ਨੂੰ ਵੇਖਦਿਆਂ ਹੀ ਰੁਕਮਨੀ ਦੇ ਥਣ ਦੁੱਧ ਨਾਲ ਭਰ ਗਏ। ਚਿਤ ਵਿਚ ਬਹੁਤ ਮੋਹ ਵਧ ਗਿਆ
Seeing Pradyumna, the teats of Rukmani were filled with milk
ਮੋਹੁਬਢਿਯੋਅਤਿਹੀਚਿਤਮੈਕਰੁਨਾਰਸੁਸੋਢੁਰਿਬੈਨਸੁਨਾਏ॥
ਅਤੇ ਕਰੁਣ ਰਸ ਨਾਲ ਭਰੇ ਹੋਏ ਬਚਨ (ਕਹਿ ਕੇ) ਸੁਣਾਏ।
In her attachment she said modestly,
ਐਸੇਸਖੀਕਹਿਓਮੋਸੁਤਥੋਪ੍ਰਭਦੈਹਮਕੋਹਮਤੇਜੁਛਿਨਾਏ॥
(ਰੁਕਮਨੀ ਨੇ) ਕਿਹਾ, ਹੇ ਸਖੀ! ਇਸ ਤਰ੍ਹਾਂ ਦਾ ਹੀ ਮੇਰਾ ਪੁੱਤਰ ਸੀ (ਜੋ) ਪ੍ਰਭੂ (ਸ੍ਰੀ ਕ੍ਰਿਸ਼ਨ) ਨੇ ਮੈਨੂੰ ਦੇ ਕੇ, (ਫਿਰ) ਮੇਰੇ ਪਾਸੋਂ ਖੋਹ ਲਿਆ।
“O friend! my son was just like him, O Lord! give back to me my own son
ਯੌਕਹਿਸਾਸਉਸਾਸਲਯੋਕਬਿਸ੍ਯਾਮਕਹੈਦੋਊਨੈਨਬਹਾਏ॥੨੦੩੪॥
ਇਸ ਤਰ੍ਹਾਂ ਕਹਿ ਕੇ ਹੌਕਾ ਭਰਿਆ, ਕਵੀ ਸ਼ਿਆਮ ਕਹਿੰਦੇ ਹਨ, ਦੋਹਾਂ ਨੈਣਾਂ ਤੋਂ (ਹੰਝੂ) ਵਗਾ ਦਿੱਤੇ ॥੨੦੩੪॥
” Saying thus, she heaved a long breath and the tears rushed forth from both her eyes.2034.
ਇਤਿਤੇਬ੍ਰਿਜਨਾਇਕਆਇਗਯੋਇਹਮੂਰਤਿਓਰਿਰਹੇਟਕਲਾਈ॥
ਇਧਰੋਂ ਸ੍ਰੀ ਕ੍ਰਿਸ਼ਨ ਆ ਗਏ ਅਤੇ ਇਸ ਦੀ ਸ਼ਕਲ ਵਲ ਇਕ ਟਕ ਵੇਖਣ ਲਗੇ।
Krishna came form this side and everyone began to stare at him
ਤਉਹੀਲਉਨਾਰਦਆਇਗਯੋਬਿਰਥਾਸਭਹੀਤਿਨਿਭਾਖਿਸੁਨਾਈ॥
ਉਦੋਂ ਹੀ ਨਾਰਦ ਆ ਗਿਆ। ਉਸ ਨੇ ਸਾਰੀ ਵਿਥਿਆ ਕਹਿ ਕੇ ਸੁਣਾ ਦਿੱਤੀ, ਕ੍ਰਿਸ਼ਨ ਜੀ! ਇਹ ਤੁਹਾਡਾ ਹੀ ਪੁੱਤਰ ਹੈ।
Then Narada came and he related the whole story.
ਕਾਨ੍ਰਹਜੂਪੂਤਤਿਹਾਰੋਈਹੈਇਹਯੌਸੁਨਿਕੈਪੁਰਬਾਜੀਬਧਾਈ॥
ਇਸ (ਗੱਲ) ਨੂੰ ਸੁਣ ਕੇ ਨਗਰ ਵਿਚ ਖੁਸ਼ੀ ਦੇ ਵਾਜੇ ਵਜਣ ਲਗੇ। (ਕਵੀ) ਸ਼ਿਆਮ ਕਹਿੰਦੇ ਹਨ,
He said, “O Krishna! He is your son,” hearing this, the songs of joy were sung in the whole city
ਭਾਗਨਕੀਨਿਧਿਸ੍ਯਾਮਭਨੈਜਦੁਬੀਰਮਨੋਇਹਦਿਵਸਹਿਪਾਈ॥੨੦੩੫॥
(ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ) ਮਾਨੋ ਸ੍ਰੀ ਕ੍ਰਿਸ਼ਨ ਨੇ ਅਜ ਦੇ ਦਿਨ ਭਾਗਾਂ ਦਾ ਭੰਡਾਰ ਪ੍ਰਾਪਤ ਕਰ ਲਿਆ ਹੋਵੇ ॥੨੦੩੫॥
It appeared that Krishna had obtained an ocean of fortune.2035.
ਇਤਿਸ੍ਰੀਦਸਮਸਕੰਧੇਬਚਿਤ੍ਰਨਾਟਕਕ੍ਰਿਸਨਾਵਤਾਰੇਪਰਦੁਮਨਸੰਬਰਦੈਤਬਧਕੈਰੁਕਮਿਨਿਕਾਨ੍ਰਹਜੂਕੋਆਈਮਿਲਤਭਏ॥
ਇਥੇ ਸ੍ਰੀ ਦਸਮ ਸਕੰਧ ਬਚਿਤ੍ਰ ਨਾਟਕ ਦੇ ਕ੍ਰਿਸਨਾਵਤਾਰ ਦੇ ਪਰਦਮਨ ਸੰਬਰ ਦੈਂਤ ਦਾ ਬਧ ਕਰ ਕੇ ਰੁਕਮਨੀ ਅਤੇ ਕਾਨ੍ਹ ਜੀ ਨੂੰ ਆ ਕੇ ਮਿਲੇ ਅਧਿਆਇ ਦੀ ਸਮਾਪਤੀ।
End of the description of Pradumna meeting with Krishna after killing the demon Shambar in Krishnavatara based on Dasam Skandh in Bachittar Natak.
ਅਥਸਤ੍ਰਾਜਿਤਸੂਰਜਤੇਮਨਿਲਿਆਏਜਾਮਵੰਤਬਧਕਥਨੰ॥
ਹੁਣ ਸਤ੍ਰਾਜਿਤ ਸੂਰਜ ਤੋਂ ਮਣੀ ਲਿਆਏ ਅਤੇ ਜਾਮਵੰਤ ਦੇ ਬਧ ਦਾ ਕਥਨ:
Now begins the description of bringing of the jewel by Satrajit from Surya an dthe killing of Jamwant
ਦੋਹਰਾ॥
ਦੋਹਰਾ:
DOHRA
ਇਤਸੂਰਜਸੇਵਾਕਰੀਸਤ੍ਰਾਜਿਤਬਲਵਾਨ॥
ਇਧਰ ਬਲਵਾਨ ਯੋਧੇ ਸਤ੍ਰਾਜਿਤ ਨੇ ਸੂਰਜ ਦੀ (ਬਹੁਤ) ਸੇਵਾ ਕੀਤੀ।
ਰਵਿਤਿਹਕੋਤਬਮਨਿਦਈਉਜਲਆਪਸਮਾਨ॥੨੦੩੬॥
(ਪ੍ਰਸੰਨ ਹੋ ਕੇ) ਸੂਰਜ ਨੇ ਉਸ ਨੂੰ ਆਪਣੇ ਵਰਗੀ ਉਜਲੀ ਮਣੀ ਪ੍ਰਦਾਨ ਕੀਤੀ ॥੨੦੩੬॥
The powerful Satrajit (a Yadava) served the god Surya, and he bestowed upon him the gift of jewel bright like himself.2036.
ਸਵੈਯਾ॥
ਸਵੈਯਾ:
SWAYYA
ਲੈਮਨਿਸੂਰਜਤੇਅਰਿਜੀਤਜੁਤਾਦਿਨਆਪਨੇਧਾਮਹਿਆਯੋ॥
ਸੂਰਜ ਤੋਂ ਮਣੀ ਲੈ ਕੇ ਸਤ੍ਰਾਜਿਤ ਉਸੇ ਦਿਨ ਘਰ ਆਇਆ ਸੀ।
Satrajit after taking the jewel from Surya came to his home
ਜੋਕਬਿਸ੍ਯਾਮਭਨੈਕਰਿਸੇਵਘਨੋਰਵਿਕੋਚਿਤਤਾਰਿਝਵਾਯੋ॥
ਕਵੀ ਸ਼ਿਆਮ ਕਹਿੰਦੇ ਹਨ, (ਉਸ ਨੇ) ਸੂਰਜ ਦੀ ਬਹੁਤ ਸੇਵਾ ਕਰ ਕੇ ਉਸ ਦਾ ਮਨ ਖੁਸ਼ ਕੀਤਾ
And he had pleased Surya after extremely faithful service
ਅਉਕਰਿਕੈਤਪਸ੍ਯਾਅਤਿਹੀਤਿਹਕੀਹਿਤਸੋਤਿਹਕਉਜਬਗਾਯੋ॥
ਅਤੇ ਪ੍ਰੇਮ ਪੂਰਵਕ ਉਸ ਦੀ ਕਠੋਰ ਤਪਸਿਆ ਕਰ ਕੇ ਜਦ ਉਸ (ਦੇ ਯਸ਼ ਨੂੰ) ਗਾਇਆ (ਤਾਂ ਉਸ ਨੇ ਰੀਝ ਕੇ ਮਣੀ ਬਖ਼ਸ਼ੀ)।
Now he performed many austere self-mortifications and sang the praises of the Lord
ਸੋਸੁਨਿਕੈਸੁਬ੍ਰਿਥਾਪੁਰਲੋਗਨਯੌਜਦੁਬੀਰਪੈਜਾਇਸੁਨਾਯੋ॥੨੦੩੭॥
ਉਹ ਸਾਰੀ ਵਿਥਿਆ ਸੁਣ ਕੇ, ਫਿਰ ਨਗਰ ਵਾਸੀਆਂ ਨੇ ਜਾ ਕੇ ਸ੍ਰੀ ਕ੍ਰਿਸ਼ਨ ਨੂੰ ਸੁਣਾ ਦਿੱਤੀ ॥੨੦੩੭॥
Seeing him in such a state, the citizens gave his description to Krishna.2037.
ਕਾਨ੍ਰਹਜੂਬਾਚ॥
ਕ੍ਰਿਸ਼ਨ ਜੀ ਨੇ ਕਿਹਾ:
Speech of Krishna:
ਸਵੈਯਾ॥
ਸਵੈਯਾ:
SWAYYA
ਕਾਨ੍ਰਹਬੁਲਾਇਅਰੰਜਿਤਕਉਹਸਿਕੈਮੁਖਤੇਇਹਆਇਸਦੀਨੋ॥
ਕ੍ਰਿਸ਼ਨ ਨੇ ਸਤ੍ਰਾਜਿਤ ('ਅਰੰਜਿਤ') ਨੂੰ ਬੁਲਾ ਲਿਆ ਅਤੇ ਹਸ ਕੇ ਮੂੰਹ ਤੋਂ ਇਹ ਆਗਿਆ ਦਿੱਤੀ
ਭੂਪਕਉਦੈਤੁਕਹਿਓਅਬਹੀਰਵਿਤੇਜੁਰਿਝਾਇਕੈਤੈਧਨੁਲੀਨੋ॥
ਅਤੇ ਕਿਹਾ ਕਿ ਸੂਰਜ ਨੂੰ ਰਿਝਾ ਕੇ ਜੋ ਧਨ ਪ੍ਰਾਪਤ ਕੀਤਾ ਹੈ, ਉਹ ਰਾਜਾ (ਉਗ੍ਰਸੈਨ) ਨੂੰ ਹੁਣੇ ਹੀ ਭੇਟਾ ਕਰ ਦਿਓ।
Krishna called Satrajit and said to him, “The wealth of jewel that you have obtained from Surya, give that to the king”
ਜੋਚਹਿਕੈਚਿਤਮੈਚਪਲਾਦੁਤਿਯਾਹਿਕਹਿਯੋਇਨਨੈਕੁਨਕੀਨੋ॥
ਜੋ ਬਿਜਲੀ ਦੀ ਚਮਕ ਵਾਲੀ (ਮਣੀ ਹੈ) ਚਿਤ ਵਿਚ ਖ਼ੁਸ਼ (ਹੋ ਕੇ ਦੇ ਦਿਓ)। (ਸ੍ਰੀ ਕ੍ਰਿਸ਼ਨ ਨੇ) ਇਸ ਤਰ੍ਹਾਂ ਕਹਿ ਦਿੱਤਾ, (ਪਰ) ਉਸ ਨੇ (ਇਸ ਤਰ੍ਹਾਂ) ਬਿਲਕੁਲ ਨਾ ਕੀਤਾ।
There was a flash of lighting in his mind and he did not do according to the desire of Krishna
ਮੋਨਹੀਠਾਨਕੇਬੈਠਿਰਹਿਯੋਬ੍ਰਿਜਨਾਥਕੋਉਤਰੁਨੈਕੁਨਦੀਨੋ॥੨੦੩੮॥
(ਸਤ੍ਰਾਜਿਤ) ਚੁਪ ਧਾਰ ਕੇ (ਉਸੇ ਥਾਂ ਉਤੇ) ਬੈਠਾ ਰਿਹਾ ਅਤੇ ਸ੍ਰੀ ਕ੍ਰਿਸ਼ਨ ਨੂੰ ਬਿਲਕੁਲ ਉੱਤਰ ਨਾ ਦਿੱਤਾ ॥੨੦੩੮॥
He sat silently and he also did not give any reply to Krishna’s words.2038.
ਪ੍ਰਭਯੌਬਤੀਆਕਹਿਬੈਠਿਰਹਿਯੋਤਿਹਭ੍ਰਾਤਅਖੇਟਕੇਕਾਜਪਧਾਰਿਯੋ॥
ਸ੍ਰੀ ਕ੍ਰਿਸ਼ਨ ਇਹ ਗੱਲ ਕਹਿ ਕੇ ਬੈਠੇ ਰਹੇ, ਪਰ ਉਸ (ਸਤ੍ਰਾਜਿਤ) ਦਾ ਭਰਾ ਸ਼ਿਕਾਰ ਖੇਡਣ ਲਈ ਚਲਾ ਗਿਆ।
The Lord having uttered the said words, sat silently, but his brother went away for hunting towards the forest
ਬਾਧਭਲੇਮਨਿਕਉਸਿਰਪੈਸਭਹੂੰਜਨਦੂਸਰਭਾਨੁਬਿਚਾਰਿਯੋ॥
ਉਸ ਸ੍ਰੇਸ਼ਠ ਮਣੀ ਨੂੰ (ਉਸ ਨੇ) ਸਿਰ ਉਤੇ ਬੰਨ੍ਹ ਲਿਆ (ਜਿਸ ਨੂੰ ਵੇਖ ਕੇ) ਸਾਰਿਆਂ ਲੋਕਾਂ ਨੇ ਉਸ ਨੂੰ ਦੂਜਾ ਸੂਰਜ ਸਮਝ ਲਿਆ।
He was wearing the jewel on his head and it appeared that a second sun had risen
ਕਾਨਨਕੇਜਬਬੀਚਗਯੋਮ੍ਰਿਗਰਾਜਬਡੋਇਕਯਾਹਿਨਿਹਾਰਿਯੋ॥
ਜਦ ਉਹ ਬਨ ਵਿਚ ਗਿਆ (ਤਾਂ) ਉਸ ਨੇ ਇਕ ਬਹੁਤ ਵੱਡਾ ਸ਼ੇਰ ਵੇਖਿਆ।
When he went within the forest, he saw a lion there
ਤਾਨਕੈਬਾਨਚਲਾਵਤਭਯੋਸਰਵਾਸਹਿਕੈਇਹਕੋਫਿਰਿਮਾਰਿਯੋ॥੨੦੩੯॥
(ਉਸ ਨੂੰ ਨਿਸ਼ਾਣਾ ਬਣਾ ਕੇ) ਖਿਚ ਕੇ ਬਾਣ ਚਲਾ ਦਿੱਤਾ। ਉਸ ਨੇ (ਬਾਣ) ਨੂੰ ਸਹਿ ਕੇ, ਫਿਰ ਇਸ ਨੂੰ ਮਾਰ ਦਿੱਤਾ ॥੨੦੩੯॥
There he discharged several arrow one after the other towards the lion.2039.
ਚੌਪਈ॥
ਚੌਪਈ:
CHAUPAI
ਜਬਤਿਨਿਕੇਹਰਿਕੇਸਰਿਮਾਰਿਯੋ॥
ਜਦ ਉਸ ਨੇ ਸ਼ੇਰ ਨੂੰ ਬਾਣ ਮਾਰਿਆ,
ਤਬਕੇਹਰਿਪੁਰਖਤਸੰਭਾਰਿਯੋ॥
ਤਦ ਸ਼ੇਰ ਨੇ ਆਪਣੇ ਬਲ ਨੂੰ ਸੰਭਾਲਿਆ।
When the arrow was shot on the head of the lion, the lion sustained his strength
ਏਕਚਪੇਟਚਉਕਿਤਿਹਮਾਰੀ॥
ਚੌਂਕ ਕੇ ਇਕ ਚਪੇੜ ਉਸ ਨੂੰ ਮਾਰੀ
ਮਨਿਸਮੇਤਲਈਪਾਗਉਤਾਰੀ॥੨੦੪੦॥
ਅਤੇ ਮਣੀ ਸਮੇਤ ਉਸ ਦੀ ਪਗੜੀ ਉਤਾਰ ਲਈ ॥੨੦੪੦॥
He gave a slap and caused his turban to fall down alongwith the jewel.2040.
ਦੋਹਰਾ॥
ਦੋਹਰਾ:
DOHRA
ਤਿਹਬਧਕੈਮਨਿਪਾਗਲੈਸਿੰਘਧਸਿਯੋਬਨਿਜਾਇ॥
ਉਸ ਨੂੰ ਮਾਰ ਕੇ ਅਤੇ ਮਣੀ ਤੇ ਪਗੜੀ ਨੂੰ ਲੈ ਕੇ ਸ਼ੇਰ ਬਨ ਵਿਚ ਜਾ ਵੜਿਆ।
ਭਾਲਕਏਕਬਡੋਹੁਤੋਤਿਹਿਹੇਰਿਓਮਿਰਗਰਾਇ॥੨੦੪੧॥
(ਉਥੇ) ਇਕ ਬਹੁਤ ਵੱਡਾ ਰਿਛ ਹੁੰਦਾ ਸੀ, ਉਸ ਨੇ ਸ਼ੇਰ ਨੂੰ ਵੇਖ ਲਿਆ ॥੨੦੪੧॥
After killing him and taking his turban and jewel, the lion went away to the forest, where he saw a big bear.2041.
ਸਵੈਯਾ॥
ਸਵੈਯਾ:
SWAYYA
ਭਾਲਕਦੇਖਿਮਨੀਦੁਤਿਕਉਸੁਲਖਿਯੋਕੋਊਕੇਹਰਿਲੈਫਲੁਆਯੋ॥
ਰਿਛ ਨੇ ਮਣੀ ਦੀ ਚਮਕ ਨੂੰ ਵੇਖ ਕੇ ਸਮਝਿਆ ਕਿ ਸ਼ੇਰ ਕੋਈ ਫਲ ਲੈ ਆਇਆ ਹੈ।
Seeing the jewel, the bear thought that the lion was bringing some fruit
ਯਾਫਲਕਉਅਬਭਛਕਰੋਸੁਛੁਧਾਤਰੁਹ੍ਵੈਤਹਭਛਨਧਾਯੋ॥
'ਇਸ ਫਲ ਨੂੰ ਹੁਣ ਖਾ ਲਵਾਂ', ਉਹ ਭੁਖ ਨਾਲ ਆਤੁਰ ਹੋ ਕੇ ਉਸ ਨੂੰ ਖਾਣ ਲਈ ਭਜਿਆ।
He contemplated that he was hungry, therefore he would eat that fruit