ਜੈਸੇਰੈਨਿਸਮੈਸਬਲੋਗਮੈਸੰਜੋਗਭੋਗਚਕਈਬਿਓਗਸੋਗਭਾਗਹੀਨੁਜਾਨੀਐ।
ਜਿਸ ਤਰ੍ਹਾਂ ਰਾਤ ਦੇ ਸਮੇਂ ਸਾਰੇ ਲੋਕ ਭੋਗਾਂ ਦੇ ਸੰਜੋਗ ਮੇਲੇ ਵਿਚ ਰਚੇ ਰਹਿੰਦੇ ਹਨ, ਤੇ ਭਾਗ ਹੀਣੀ ਕਿਸਮਤ ਮਾਰੀ ਚਕਵੀ ਓਸ ਸਮੇਂ ਵਿਛੋੜੇ ਦੇ ਸੋਗ ਵਿਚ ਜਾਣੀਦੀ ਹੈ।
Just as everyone enjoys the company of their dear ones at night, but a ruddy sheldrake is considered unfortunate having been separated from its beloved.
ਜੈਸੇਦਿਨਕਰਿਕੈਉਦੋਤਿਜੋਤਿਜਗਮਗਉਲੂਅੰਧਕੰਧਪਰਚੀਨਉਨਮਾਨੀਐ।
ਜਿਸ ਤਰ੍ਹਾਂ ਸੂਰਜ ਦੇ ਉਦੇ ਹੋਇਆਂ ਪ੍ਰਕਾਸ਼ ਜਗਮਗ ਜਗਮਗ ਕਰਿਆ ਕਰਦਾ ਹੈ, ਪ੍ਰੰਤੂ ਉੱਲੂ ਪਰਚੀਨ ਪੁਰਾਣੀਆਂ ਹਨੇਰੀਆਂ ਕੰਧਾਂ ਖੱਡਾਂ ਖੋਲਿਆਂ ਵਿਚ ਵੀਚਾਰੀਦਾ ਜਾਣੀਦਾ ਹੈ, ਅਥਵਾ ਹਨੇਰੀਆਂ ਕੰਧਾਂ ਵਿਚ ਪਰਚਿਆ ਤੱਕੀਦਾ ਹੈ।
Just as sunrise brightens up the place but an owl is seen hidden in dark allays and walls.
ਸਰਵਰਸਰਿਤਾਸਮੁੰਦ੍ਰਜਲਪੂਰਨਹੈਤ੍ਰਿਖਾਵੰਤਚਾਤ੍ਰਕਰਹਤਬਕਬਾਨੀਐ।
ਸਰੋਵਰ ਨਦੀਆਂ ਸਮੁੰਦਰ ਜਲ ਨਾਲ ਭਰਪੂਰ ਹੁੰਦਿਆਂ ਭੀ ਪਪੀਹਾ ਵਿਚਾਰਾ ਪਿਆਸਾ ਤਿਹਾਇਆ ਹੀ ਬਕਦਾ ਕੂਕਦਾ ਰਹਿੰਦਾ ਹੈ।
Ponds, streams and oceans are seen to be full to the brim with water, but longing for rain, a rain-bird remains thirsty and keeps wailing and crying for that Swati drop.
ਤੈਸੇਮਿਲਿਸਾਧਸੰਗਿਸਕਲਸੰਸਾਰਤਰਿਓਮੋਹਿਅਪਰਾਧੀਅਪਰਾਧਨੁਬਿਹਾਨੀਐ।੫੦੯।
ਤਿਸੀ ਪ੍ਰਕਾਰ ਹੀ ਸਾਧ ਸੰਗਤ ਨੂੰ ਮਿਲ ਕੇ ਸੰਸਾਰ ਪਰ ਮੈਂ ਅਪ੍ਰਾਧੀ ਨੁਕਤਾਚੀਨ = ਕੁਤਰਕੀ ਨੇ ਅਪ੍ਰਾਧ ਨੁਕਤਾਚੀਨੀਆਂ = ਕੁਤਰਕਾਂ ਕਰਦਿਆਂ ਹੀ ਉਮਰ ਬਿਤਾ ਦਿੱਤੀ ਹੈ ॥੫੦੯॥
Similarly by associating themselves with the congregation of the True Guru, the whole world is sailing across the worldly ocean but I, the sinner is spending all his life in evil deeds and vices. (509)