GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 512
Display Settings
ਛਲਨੀਮੈਜੈਸੇਦੇਖੀਅਤਹੈਅਨੇਕਛਿਦ੍ਰਕਰੈਕਰਵਾਕੀਨਿੰਦਾਕੈਸੇਬਨਿਆਵੈਜੀ
ਜਿਸ ਤਰ੍ਹਾਂ ਛਾਨਣੀ ਆਪਣੇ ਅੰਦਰ ਅਨੇਕਾਂ ਛਿਦ੍ਰ ਛੇਕਾਂ ਨੂੰ ਦੇਖਦਿਆਂ ਭੀ ਉਹ ਕਰੂਏ ਕੁੱਜੇ ਦੀ ਜਿਸ ਦਾ ਇਕੋ ਹੀ ਮੂੰਹ ਟੱਡਿਆ ਹੋਯਾ ਹੈ ਨਿੰਦਾ ਕਰੇ; ਤਾਂ ਇਹ ਕਿਸ ਤਰ੍ਹਾਂ ਫੱਬ ਸਕਦੀ ਹੈ।
Just as a sieve has so many holes and if it slanders an earthen pot, then how can it be respected.
ਬਿਰਖਬਿਥੂਰਭਰਪੂਰਬਹੁਸੂਰਨਸੈਕਮਲੈਕਟੀਲੋਕਹੈਕਹੂਸੁਹਾਵੈਜੀ
ਕਿੱਕਰ ਦਾ ਬੂਟਾ ਜੋ ਆਪ ਤਾਂ ਬਹੁਤ ਸੂਲਾਂ ਨਾਲ ਭਰਪੂਰ ਹੁੰਦਾ ਹੈ ਪਰ ਕੌਲ ਫੁੱਲ ਨੂੰ ਆਖੇ ਕੰਡਿਆਂ ਵਾਲਾ ਤਾਂ ਇਹ ਗੱਲ ਕਿਸੇ ਨੂੰ ਚੰਗੀ ਨਹੀਂ ਲਗਦੀ।
Just as an acacia tree which is full of thorns call a lotus flower thorny, this allegation will not be appreciated by anyone.
ਜੈਸੇਉਪਹਾਸੁਕਰੈਬਾਇਸੁਮਰਾਲਪ੍ਰਤਿਛਾਡਿਮੁਕਤਾਹਲਦ੍ਰੁਗੰਧਲਿਵਲਾਵੈਜੀ
ਜਿਸ ਤਰ੍ਹਾਂ ਕਾਂ ਮੈਲੇ ਨਾਲ ਪ੍ਯਾਰ ਕਰਣਹਾਰਾ ਹੋਣ ਕਰ ਕੇ ਮੋਤੀਆਂ ਨੂੰ ਛਡ ਕੇ ਮੈਲੇ ਵੱਲ ਰੁਚੀ ਕਰਦਾ ਹੋਇਆ ਭੀ ਹੰਸ ਤਾਂਈ ਹਾਸੀ ਠੱਠਾ ਕਰੇ ਤਾਂ ਫੱਬਦਾ ਨਹੀਂ।
Just as leaving pearls, a filth-eating crow cracks a joke on swan, the eater of pearls of lake Mansarover, this is nothing but his dirtiness.
ਤੈਸੇਹਉਮਹਾਅਪਰਾਧੀਅਪਰਾਧਿਭਰਿਓਸਕਲਸੰਸਾਰਕੋਬਿਕਾਰਮੋਹਿਭਾਵੈਜੀ।੫੧੨।
ਤਿਸੀ ਪ੍ਰਕਾਰ ਅਭਿਮਾਨ ਆਦਿ ਦੋਖ ਰੂਪ ਅਪਰਾਧਾਂ ਦਾ ਭਰਿਆ ਹੋਇਆ ਮੈਂ ਆਪ ਤਾਂ ਘੋਰ ਅਪ੍ਰਾਧੀ ਭਾਰਾ ਪਾਪੀ ਹਾਂ ਤੇ ਸਾਰੇ ਸੰਸਾਰ ਦੇ ਵਿਕਾਰ ਐਬ ਮੈਨੂੰ ਰੁਚਦੇ ਹਨ, ਪਰ ਨਿੰਦਾ ਕਰਦਾ ਹਾਂ ਗੁਰਸਿੱਖਾਂ ਦੀ ਸੋ ਮੇਰਾ ਭੀ ਐਸਾ ਆਖਣਾ ਅਣ ਸੁਖਾਵਾ ਹੈ ॥੫੧੨॥
Similarly sin-filled I, am a big sinner. The sin of slandering the whole world pleases me. (512)